ਹੇ ਭਾਈ ! (ਪ੍ਰਭੂ ਦਾ ਦਰਸ਼ਨ ਕਰਨਾ ਹੈ ਤਾਂ) ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣ
O Siblings of Destiny, become the dust of the feet of the humble Saints.
 
ਸੰਤ ਜਨਾਂ ਦੀ ਸਭਾ ਵਿਚ (ਸਤਸੰਗ ਵਿਚ) ਗੁਰੂ ਮਿਲਦਾ ਹੈ ਜੋ (ਮਾਨੋ) ਕਾਮਧੇਨ ਹੈ ਜਿਸ ਪਾਸੋਂ ਉਹ ਨਾਮ-ਪਦਾਰਥ ਮਿਲਦਾ ਹੈ ਜੋ ਵਿਕਾਰਾਂ ਤੋਂ ਬਚਾ ਲੈਂਦਾ ਹੈ ।੧।ਰਹਾਉ।
In the Society of the Saints, the Guru is found. He is the Treasure of Liberation, the Source of all good fortune. ||1||Pause||
 
ਸਾਧ ਸੰਗਤਿ ਵਿਚ ਮਿਲ ਕੇ ਹਰੀ ਨਾਮ ਨਾਲ ਸਾਂਝ ਪਾ, ਸਾਰੇ ਆਤਮਕ ਆਨੰਦ ਪ੍ਰਾਪਤ ਹੋ ਜਾਣਗੇ
All comforts and peace, and the Essence of the Lord, are enjoyed by acquiring spiritual wisdom in the Society of the Saints.
 
(ਜੇਹੜੇ) ਸੰਤ ਜਨ (ਗੁਰੂ ਦੇ) ਦਰ ਤੇ ਸਾਵਧਾਨ ਹੋ ਕੇ ਸੇਵਾ ਕਰਦੇ ਹਨ, ਉਹ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਮਿਲ ਪੈਂਦੇ ਹਨ ।੧।
Standing at the Lord's Door, the humble Saints serve Him; they find the Treasure of Excellence. ||1||
 
(ਇਹ ਸਾਰੀ ਬਰਕਤਿ ਹੈ ਗੁਰੂ ਦੀ, ਸਾਧ ਸੰਗਤਿ ਦੀ) ਜਿੱਥੇ ਸਾਧ ਸੰਗਤਿ (ਜੁੜਦੀ) ਹੈ ਉਹ ਥਾਂ ਸੋਹਣਾ ਹੈ ਪਵਿਤ੍ਰ ਹੈ
Embellished and immaculate is that place where the Saints gather together.
 
ਹੇ ਸੰਤ ਜਨੋ ! ਭਰਾਵੋ ! (ਸਾਧ ਸੰਗਤ ਵਿਚ) ਮਿਲ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾ ਕੇ ਆਪਣੀ ਜਿੰਦ ਵਾਸਤੇ (ਜੀਵਨ-ਸਫ਼ਰ ਦਾ) ਖ਼ਰਚ ਇਕੱਠਾ ਕਰ
Meet with the humble Saints, O Siblings of Destiny, and contemplate the True Name.
 
(ਇਹਨਾਂ ਵਿਕਾਰਾਂ ਤੋਂ ਬਚਣ ਲਈ, ਹੇ ਭਾਈ !) ਗੁਰੂ ਦੀ ਸਰਨ ਪਉ, ਗੁਰੂ ਦੀ ਚਰਨੀਂ ਲੱਗ (ਗੁਰੂ ਦਾ ਆਸਰਾ ਲਿਆਂ ਅਗਿਆਨਤਾ ਦਾ) ਘੁੱਪ ਹਨੇਰਾ-ਰੂਪ ਦੁੱਖ ਮਿਟ ਜਾਂਦਾ ਹੈ ।੨।
Seek the Sanctuary of the Saints, and fall at their feet; your suffering and darkness shall be removed. ||2||
 
ਸੰਤ ਜਨਾਂ ਭਰਾਵਾਂ ਨੂੰ ਮਿਲ ਕੇ ਉਸ ਦਾ ਆਤਮਕ ਮੌਤ ਦਾ ਖ਼ਤਰਾ ਦੂਰ ਹੋ ਜਾਂਦਾ ਹੈ
Meeting with the humble beings, O Siblings of Destiny, the Messenger of Death is conquered.
 
ਹੇ ਭਰਾਵੋ ! ਹੇ ਸੰਤ ਜਨੋ ! (ਧਿਆਨ ਨਾਲ) ਸੁਣੋ । ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਹੀ (ਵਿਕਾਰਾਂ ਤੋਂ) ਖ਼ਲਾਸੀ ਹੰੁਦੀ ਹੈ
O Saints, O Siblings of Destiny, listen: release comes only through the True Name.
 
ਪਰ ਇਹ ਆਤਮਕ ਆਨੰਦ ਸਤਸੰਗ ਵਿਚ ਟਿਕਿਆਂ ਹੀ ਮਿਲਦਾ ਹੈ, ਤੇ ਸਤਸੰਗ ਵਿਚ ਗੁਰੂ ਦੀ ਸਰਨ ਪੈ ਕੇ (ਮਨ ਨੂੰ) ਪ੍ਰਭੂ ਦੇ ਨਾਮ ਦਾ ਸਹਾਰਾ ਮਿਲਦਾ ਹੈ ।੪।
In the Society of the Saints, peace wells up; the Gurmukhs take the Support of the Naam. ||4||
 
ਪਰਮਾਤਮਾ ਦਾ ਭਜਨ ਕਰਨ ਵਾਲੇ ਗੁਰਮੁਖਾਂ ਨਾਲ ਮਿਲ ਕੇ ਪਰਮਾਤਮਾ-ਪਤੀ ਨਾਲ ਸੋਹਣਾ ਮਿਲਾਪ ਹੋ ਜਾਂਦਾ ਹੈ, ਉਹ ਸਰਬ-ਵਿਆਪਕ ਤੇ ਆਨੰਦ ਦਾ ਸੋਮਾ ਖਸਮ-ਪ੍ਰਭੂ ਮਿਲ ਪੈਂਦਾ ਹੈ
Joining with the humble Saints of the Lord, my actions bring prosperity, and I have obtained the Lord of Bliss as my Husband.
 
ਹੇ ਨਾਨਕ ! ਜਿਸ ਮਨੱੁਖ ਨੰੂ ਸੰਤ ਜਨਾਂ ਨੇ (ਪਰਮਾਤਮਾ ਦੇ ਸਿਮਰਨ ਦੀ) ਸਿੱਖਿਆ ਸਮਝਾ ਦਿੱਤੀ ਹੈ, ਉਸ ਦਾ ਮਨ ਪਰਮਾਤਮਾ ਦੀ ਪ੍ਰੇਮਾ-ਭਗਤੀ ਵਿਚ ਲੀਨ ਰਹਿੰਦਾ ਹੈ ।੫।੧।੨।
Nanak instructs the Saints to teach, that the mind is imbued with loving devotion to the Lord. ||5||1||2||
 
ਸੰਤ ਜਨਾਂ ਭਰਾਵਾਂ (ਦੀ ਸੰਗਤਿ ਕਰਨ) ਤੋਂ ਬਿਨਾ ਕਿਸੇ ਮਨੁੱਖ ਨੇ (ਕਦੇ) ਹਰੀ ਦਾ ਨਾਮ ਪਰਾਪਤ ਨਹੀਂ ਕੀਤਾ
Without the humble Saints, O Siblings of Destiny, no one has obtained the Lord's Name.
 
ਹੇ ਗੁਰਮੁਖੋ ! ਉਸ ਪ੍ਰਭੂ ਦਾ ਸਿਮਰਨ ਕਰੋ ਜੋ (ਵਿਕਾਰਾਂ ਤੋਂ) ਛਡਾ ਲੈਂਦਾ ਹੈ ।
Meditate on that Lord, O Saints; He shall rescue and save you. ||2||
 
ਹੇ ਹਰੀ ਦੇ ਸੰਤ ਜਨ ਪਿਆਰਿਓ ! ਆਪਣੇ ਸਤਿਗੁਰੂ ਦੀ ਸਿੱਖਿਆ ਸੁਣੋ (ਭਾਵ, ਸਿੱਖਿਆ ਤੇ ਤੁਰੋ)
O Saints of the Lord, O Siblings of Destiny, listen, and hear the Lord's Teachings, through the True Guru.
 
ਮੇਰੇ ਵਡੇ ਭਾਗਾਂ ਨੂੰ ਕੋਈ ਗੁਰਮੁਖ ਸੱਜਣ ਮੈਨੂੰ ਮਿਲ ਪਏ ਤੇ ਮੈਨੂੰ ਪਿਆਰੇ ਪ੍ਰਭੂ ਦਾ ਪਤਾ ਦੱਸ ਦੇਵੇ ।੧।
If only I could have the good fortune to meet some friendly Saint; he might show me the Way to my Beloved Lord God. ||1||
 
ਹੇ ਹਰੀ ਜਨੋ ! ਹੇ ਸੰਤ ਜਨੋ ! ਹੇ ਮੇਰੇ ਭਰਾਵੋ ! (ਮੈਨੂੰ) ਮਿਲੋ
O servants of the Lord, O Saints, O my Siblings of Destiny, let us join together!
 
ਹੇ ਸੰਤ ਜਨੋ ! ਆਵੋ, ਮੈਨੂੰ ਆਪਣੇ ਗਲ ਨਾਲ ਲਾ ਲਵੋ
Come, O Saints, and lead me to my Lord's Embrace.
 
ਹੇ ਪ੍ਰਭੂ ਦੇ ਸੰਤ ਜਨੋ ! ਮੈਨੂੰ ਮਿਲੋ । ਜੇਹੜਾ ਕੋਈ ਸਤਿਗੁਰੂ ਦੀ ਬਾਣੀ ਮੂੰਹ ਨਾਲ ਉਚਾਰਦਾ ਹੈ (ਤੇ ਮੈਨੂੰ ਸੁਣਾਂਦਾ ਹੈਂ) ਮੈਂ ਆਪਣਾ ਮਨ ਉਸ ਦੇ ਹਵਾਲੇ ਕਰਦਾ ਹਾਂ ।੨।
I dedicate my mind to those Saints of the Lord, who chant the Word of the Guru's Bani with their mouths. ||2||
 
ਮੇਰੇ ਵੱਡੇ ਭਾਗਾਂ ਨਾਲ ਪਰਮਾਤਮਾ ਨੇ ਮੈਨੂੰ ਗੁਰੂ ਮਿਲਾ ਦਿੱਤਾ
By great good fortune, the Lord has led me to meet His Saint.
 
ਮੈਂ ਪਿਆਰੇ ਸੰਤ-ਗੁਰੂ ਦੇ ਦਰਸਨ ਤੋਂ ਕੁਰਬਾਨ ਹਾਂ, ਸਦਕੇ ਹਾਂ ।੧।ਰਹਾਉ।
I am a sacrifice, my soul is a sacrifice, to the Blessed Vision of the Beloved Saint Guru. ||1||Pause||
 
ਮੇਰੇ ਭਾਗ ਜਾਗ ਪਏ ਹਨ, ਗੁਰੂ ਨੇ ਮੈਨੂੰ ਸ਼ਾਂਤੀ ਦਾ ਸੋਮਾ ਪਰਮਾਤਮਾ ਮਿਲਾ ਦਿੱਤਾ ਹੈ
By good fortune, I have met the Saint Guru.
 
ਹੇ ਸਾਹਿਬ ! ਤੂੰ ਹੀ ਸੰਤਾਂ ਦਾ (ਸਹਾਰਾ) ਹੈਂ, ਸੰਤ ਤੇਰੇ ਆਸਰੇ ਜੀਊੁਂਦੇ ਹਨ, ਤੇਰੇ ਸੰਤਾਂ ਦਾ ਮਨ ਸਦਾ ਤੇਰੇ (ਚਰਨਾਂ ਵਿਚ) ਜੁੜਿਆ ਰਹਿੰਦਾ ਹੈ ।੨।
You belong to the Saints, and the Saints belong to You. The minds of the Saints are attuned to You, O my Lord and Master. ||2||
 
ਤੇਰੇ ਚਰਨਾਂ ਵਿਚ ਜੁੜੇ ਰਹਿ ਕੇ ਸੰਤ ਆਤਮਕ ਆਨੰਦ ਮਾਣਦੇ ਹਨ
The Saints play with You, O Sustainer of the World.
 
ਤੈਨੂੰ ਆਪਣੇ ਸੰਤ ਬਹੁਤ ਪਿਆਰੇ ਲੱਗਦੇ ਹਨ, ਤੂੰ ਸੰਤਾਂ ਦੀ ਜਿੰਦ-ਜਾਨ ਹੈਂ ।੩।
Your Saints are very dear to You. You are the breath of life of the Saints. ||3||
 
ਗੁਰੂ ਦੀ ਜੀਭ ਨੇ (ਜਦੋਂ) ਪਰਮਾਤਮਾ ਦਾ ਨਾਮ ਉਚਾਰਿਆ (ਆਤਮਕ ਆਨੰਦ ਪੈਦਾ ਹੋ ਗਿਆ)
when the Saints chant the Lord's Name.
 
ਜਦੋਂ ਸਤਸੰਗੀ ਗੁਰਮੁਖਿ ਬੰਦੇ (ਸਾਧ ਸੰਗਤਿ ਵਿਚ) ਮਿਲ ਕੇ ਪਰਮਾਤਮਾ ਦਾ ਨਾਮ ਜਪਦੇ ਹਨ,
The Saints and friends have met to chant the Naam.
 
ਹੇ ਮੇਰੇ ਪਿਆਰੇ ਮਿੱਤ੍ਰੋ ! ਹੇ ਸੰਤ ਜਨੋ ! ਹੇ ਮੇਰੇ ਸੱਜਣੋ !
Come, dear friends, Saints and companions:
 
ਹੇ ਪ੍ਰਭੂ ! ਤੇਰੇ ਅੰਦਰ ਕਿਸੇ ਵਾਸਤੇ ਵੈਰ ਨਹੀਂ ਹੈ, ਤੇਰੇ ਸੰਤ ਭੀ (ਵੈਰ ਆਦਿਕ ਦੀ) ਮੈਲ ਤੋਂ ਰਹਿਤ ਹਨ ।
You have no hatred or vengeance; Your Saints are immaculate and pure.
 
(ਹੇ ਭਾਈ !) ਉਹ ਪਰਮਾਤਮਾ ਹੀ ਪਵਿਤ੍ਰ ਮਾਨਸਰੋਵਰ ਹੈ ਪਵਿਤ੍ਰ ਸਮੁੰਦਰ ਹੈ (ਪਵਿਤ੍ਰ ਤੀਰਥ ਹੈ), ਸੰਤ ਜਨ ਗੁਰੂ ਦੀ ਸ਼ਰਨ ਪੈ ਕੇ (ਉਸ ਵਿਚੋਂ) ਸਦਾ (ਪ੍ਰਭੂ ਨਾਮ-ਮੋਤੀ) ਚੁਗਦੇ ਰਹਿੰਦੇ ਹਨ ।
The Lord is the most pure and sublime Ocean. The Saintly Gurmukhs continually peck at the Naam, like swans pecking at pearls in the ocean.
 
ਸਦਾ-ਥਿਰ ਪਰਮਾਤਮਾ ਨੇ ਜਿਨ੍ਹਾਂ ਨੂੰ (ਆਪਣੇ ਨਾਮ ਦਾ) ਸਹਾਰਾ ਦਿੱਤਾ ਹੈ, ਉਹ ਸੰਤ ਬਣ ਗਏ, ਉਹ ਉਸ ਦੇ ਪਿਆਰੇ ਹੋ ਗਏ, ਉਹਨਾਂ ਵਡ-ਭਾਗੀਆਂ ਨੇ ਪਰਮਾਤਮਾ ਦਾ ਦਰਸਨ ਪਾ ਲਿਆ ।੧।ਰਹਾਉ।
The Beloved Saints were established by the True Lord. By great good fortune, the Blessed Vision of their Darshan is obtained. ||1||Pause||
 
ਗੁਰੂ ਦੇ ਚਰਨਾਂ ਦੀ ਸੇਵਾ ਕੀਤਿਆਂ (ਗੁਰੂ ਦਾ ਦਰ ਮੰਨਿਆਂ) ਮਨੁੱਖ ਦੇ ਮਨ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ ।੩।
Serving at the Feet of the Holy Saints, all desires are fulfilled. ||3||
 
ਪਰ ਜੀਭ ਨਾਲ ਪ੍ਰਭੂ ਦਾ ਨਾਮ ਜਪਣ ਦੀ ਦਾਤਿ ਸੰਤ ਜਨਾਂ ਨੂੰ ਮਿਲ ਕੇ ਹੀ ਪ੍ਰਾਪਤ ਹੁੰਦੀ ਹੈ ।
Meeting with the humble Saints, the Lord is found, as we chant His Name with our tongues.
 
(ਰੁੱਤ ਫਿਰਨ ਨਾਲ ਚੁਫੇਰੇ ਬਨਸਪਤੀ ਪਈ ਸੁਹਾਵਣੀ ਹੋ ਜਾਏ, ਪਰ) ਜਿੰਦ ਨੂੰ ਵੈਸਾਖ ਦਾ ਮਹੀਨਾ ਤਦੋਂ ਹੀ ਸੋਹਣਾ ਲੱਗ ਸਕਦਾ ਹੈ ਜੇ ਹਰੀ ਸੰਤ-ਪ੍ਰਭੂ ਮਿਲ ਪਏ ।੩।
The month of Vaisaakh is beautiful and pleasant, when the Saint causes me to meet the Lord. ||3||
 
(ਇਹ ਸੁਣ ਕੇ ਕਿ) ਸੰਤ ਜਨ ਪ੍ਰੇਮ ਵਧਾਣ ਵਿਚ ਸਹੈਤਾ ਕਰਿਆ ਕਰਦੇ ਹਨ, ਮੈਂ ਉਹਨਾਂ ਦੀ ਚਰਨੀਂ ਲੱਗੀ ਹਾਂ ।
The Saints are the helpers of the Lord's lovers; I fall and touch their feet.
 
ਪਰਮਾਤਮਾ ਨਾਲ ਮਿਲਣ ਵਿਚ ਸਹਾਇਤਾ ਕਰਨ ਵਾਲੇ ਸੰਤ ਜਨ ਮਿਹਰ ਕਰ ਕੇ ਉਹਨਾਂ ਨੂੰ ਪ੍ਰਭੂ ਨਾਲ ਜੋੜ ਦੇਂਦੇ ਹਨ,
The Saints, the Lord's helpers, in their mercy, have united me with Him.
 
ਜੋ ਸਭ ਜੀਵਾਂ ਉੱਤੇ ਬਖ਼ਸ਼ਿਸ਼ਾਂ ਕਰਨ ਵਾਲਾ ਹੈ, ਜਿਸ ਨੂੰ ਸੰਤ ਜਨ ਸਦਾ ਹੀ ਆਰਾਧਦੇ ਹਨ,
The Saints worship and adore Him forever and ever; He is the Forgiver of all.
 
ਹੇ ਸੰਤ ਜਨੋ ! ਜਿਸ ਪਰਮਾਤਮਾ ਦਾ ਦਰਸਨ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ (ਦੱਸੋ) ਉਸ ਨੂੰ ਕਿਸ ਤਰੀਕੇ ਨਾਲ ਮਿਲਿਆ ਜਾ ਸਕਦਾ ਹੈ ।
How can the Lord be obtained, O Saints? Seeing Him, my life is sustained.
 
(ਪ੍ਰਭੂ ਦੇ) ਸੰਤ ਜਨਾਂ ਨਾਲ (ਉਹਨਾਂ ਮਨੁੱਖਾਂ ਦੀ) ਪ੍ਰੀਤਿ ਨਿਭਦੀ ਹੈ, ਜਿਨ੍ਹਾਂ ਦੇ ਮੱਥੇ ਉਤੇ ਪਰਮਾਤਮਾ ਨੇ ਧੁਰੋਂ (ਆਪਣੀ ਦਰਗਾਹ ਤੋਂ ਆਪਣੀ ਬਖ਼ਸ਼ਸ਼ ਦਾ) ਲੇਖ ਲਿਖ ਦਿੱਤਾ ਹੋਵੇ,
Those who are blessed with such pre-ordained destiny are in love with the humble Saints.
 
ਇਸੇ ਤਰ੍ਹਾਂ ਲੋਕ ਤਾਂ ਸੰਤ ਜਨਾਂ ਦੀ ਨਿੰਦਾ ਕਰਦੇ ਹਨ, ਪਰ ਪਰਮਾਤਮਾ ਆਪਣੇ ਸੇਵਕਾਂ ਦੀ ਲਾਜ (ਹੀ) ਰੱਖਦਾ ਹੈ ।੩।
In just the same way, when someone slanders the Saint, the Lord preserves the honor of His servant. ||3||
 
ਹੇ ਸੰਤ ਜਨ ਭਰਾਵੋ ! ਤੁਸੀ ਆਪਣੇ ਹਿਰਦੇ ਵਿਚ ਖੋਜ-ਭਾਲ ਕਰ ਕੇ ਵੇਖ ਕੇ ਵਿਚਾਰ ਕਰੋ
Consider this well, O Saints, O Siblings of Destiny - search your own hearts, seek and find Him there.
 
ਸੰਤ ਜਨਾਂ ਨੂੰ ਮਿਲ ਕੇ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਣੀਏ ।
Let's join the Saints, and enjoy the pleasure of the Lord's Love.
 
ਹੇ ਮੇਰੇ ਗੋਵਿੰਦ ! ਮੇਰਾ ਹਰਿ-ਪ੍ਰਭੂ ਮੇਰਾ (ਅਸਲੀ) ਸੱਜਣ ਮਿੱਤਰ (ਜਿਨ੍ਹਾਂ ਨੇ ਭੀ ਲੱਭਾ ਹੈ) ਸੰਤ ਜਨਾਂ ਨੂੰ ਮਿਲ ਕੇ (ਹੀ) ਲੱਭਾ ਹੈ ।
Meeting the Saints, O my Lord of the Universe, I have found my Lord God, my Companion, my Best Friend.
 
ਹੇ ਸੰਤ ਜਨੋ ! ਮੈਨੂੰ ਮੇਰਾ ਸੱਜਣ ਹਰਿ-ਪ੍ਰਭੂ ਮਿਲਾ ਦਿਉ । ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਉਸਦੇ ਮਿਲਣ ਦੀ ਤਾਂਘ ਪੈਦਾ ਹੋ ਰਹੀ ਹੈ ।
O Saints, unite me with my Lord God, my Best Friend; my mind and body are hungry for Him.
 
ਹੇ ਸੰਤ ਜਨੋ ! ਤੁਸੀਂ ਮੇਰੇ ਹਰਿ-ਪ੍ਰਭੂ ਦੇ ਗੁਣ ਗਾਵੋ,
O Dear Saints, sing the Glorious Praises of my Lord God.
 
ਹੇ ਸੰਤ ਜਨੋ ! ਮੇਰੇ ਮਨ ਵਿਚ (ਹਰਿ-ਪ੍ਰਭੂ ਦੇ ਦਰਸਨ ਦੀ) ਤਾਂਘ ਲੱਗ ਰਹੀ ਹੈ, ਮੈਨੂੰ ਹਰਿ-ਪ੍ਰਭੂ ਮਿਲਾ ਦਿਉ ।
Unite me with the Lord, Dear Saints; my mind is in love with Him.
 
ਹੇ ਸੰਤ ਜਨੋ ! ਮੈਨੂੰ ਓਹ ਗੋਵਿੰਦ-ਪ੍ਰਭੂ ਮਿਲਾ ਦਿਉ ਜੋ ਮੇਰੇ ਅੰਦਰ ਵੱਸਦਾ ਹੈ ।
Unite me with the Lord, Dear Saints. God, the Lord of the Universe, is so close to me.
 
ਗੁਰੂ ਹੀ ਉਸ ਸੰਤ ਸੁਜਾਨ ਸੁਘੜ ਹਰੀ ਨਾਲ ਮਿਲਾਂਦਾ ਹੈ,
The Saintly Guru has united me with the All-knowing and All-seeing Lord.
 
ਇਸ ਲਈ ਗੁਰਮੁਖਾਂ ਦੀ ਸ਼ਰਨ ਪੈ ਜਾ (ਸੰਤ ਜਨਾਂ ਦੀ ਸੰਗਤਿ ਦੀ ਬਰਕਤਿ ਦਾ ਸਦਕਾ) ਦਰਗਹ ਵਿਚ ਮਾਣ ਪਾਏਂਗਾ ।੧।
and hold tight to the Feet of the Saints. ||2||
 
(ਇਸ ਵਾਸਤੇ, ਹੇ ਭਾਈ !) ਗੁਰੂ ਦੇ ਕੀਤੇ ਹੋਏ (ਇਸ ਉਪਕਾਰ ਨੂੰ) ਸਦਾ ਨਾਲ ਨਿਭਣ ਵਾਲਾ ਸਮਝ ।੧।ਰਹਾਉ।
Whatever the Saint does - accept that as True. ||1||Pause||
 
ਹੇ ਸੰਤ ਜਨੋ ! ਮੈਨੂੰ ਉਹ ਆਤਮਕ ਆਨੰਦ ਦੱਸੋ (ਜਿਸ ਨਾਲ ਮੇਰੀ ਮਾਇਆ ਦੀ) ਤ੍ਰਿਸ਼ਨਾ ਮਿਟ ਜਾਏ ।
Show me that peace, O Saints,
 
ਤੇਰੇ ਸੰਤ ਤੇਰੇ ਆਸਰੇ ਆਤਮਕ ਜੀਵਨ ਮਾਣਦੇ ਹਨ ।੧।ਰਹਾਉ।
But the Saints live under Your Protection, God. ||1||Pause||
 
(ਹੇ ਭਾਈ !) ਸਾਧ ਸੰਗਤਿ ਅੱਗੇ ਸਦਾ ਸਿਰ ਨਿਵਾਉ
I salute and applaud the Society of the Saints.
 
ਤੇ ਉਸਨੇ ਗੁਰੂ ਦੀ ਕਿਰਪਾ ਨਾਲ ਮੈਨੂੰ ਆਪਣੇ ਨਾਮ ਦੇ ਘਰ ਵਿਚ (ਟਿਕਾ ਦਿੱਤਾ ਹੈ) ।੪।੨੧।੯੦।
by the Grace of the Saints, I dwell in the Naam, the Name of the Lord. ||4||21||90||
 
(ਹੇ ਭਾਈ !) ਗੁਰੂ ਦੀ ਕਿਰਪਾ ਨਾਲ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ
By the Grace of the Saints, one chants the Lord's Name.
 
ਗੁਰੂ ਦੀ ਕਿਰਪਾ ਨਾਲ ਹਰਿ ਕੀਰਤਨ ਦਾ ਗਾਇਨ ਕਰਦਾ ਹੈ ।
By the Grace of the Saints, one sings the Kirtan of the Lord's Praises.
 
(ਇਸਦਾ ਨਤੀਜਾ ਇਹ ਨਿਕਲਦਾ ਹੈ ਕਿ) ਸਤਿਗੁਰੂ ਦੀ ਕਿਰਪਾ ਨਾਲ ਮਨੁੱਖ ਦੇ ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ
By the Grace of the Saints, all pains are erased.
 
(ਪਰਮਾਤਮਾ ਨਾਲ ਮਿਲਾ ਸਕਣ ਵਾਲਾ ਜੇ) ਵੱਡੇ ਭਾਗਾਂ ਵਾਲਾ (ਗੁਰੂ-) ਸੰਤ ਮੈਨੂੰ ਮਿਲ ਪਏ, ਤਾਂ ਮੈਂ ਉਸ ਦੇ ਪੈਰੀਂ ਲੱਗਾਂ, ਮੈਂ ਉਸ ਅਗੇ ਬੇਨਤੀ ਕਰਾਂ (ਕਿ ਮੈਨੂੰ ਪਰਮਾਤਮਾ ਨਾਲ ਮਿਲਾ ਦੇ) ।੧।ਰਹਾਉ।
I touch His Feet, and offer my prayer to Him. If only I had the great good fortune to meet the Saint. ||1||Pause||
 
ਉਸ ਦੇ ਦਰਸਨ ਦੀ ਆਸ ਨਾਲ ਵਿਆਕੁਲ ਹੋਈ ਮੈਂ ਦਿਨ ਰਾਤ ਉਸ ਦਾ ਨਾਮ ਚਿਤਾਰਦੀ ਰਹਿੰਦੀ ਹਾਂ । (ਹੇ ਭੈਣ! ਮੈਨੂੰ) ਕੋਈ ਐਸਾ ਸੰਤ (ਮਿਲ ਜਾਏ, ਜੇਹੜਾ ਮੈਨੂੰ ਉਸ ਪ੍ਰਭੂ-ਪਤੀ ਨਾਲ) ਨੇੜੇ ਹੀ ਮਿਲਾ ਦੇਵੇ ।੧।ਰਹਾਉ।
I think of Him, I hope and thirst for Him, day and night; is there any Saint who may bring Him near me? ||1||Pause||
 
ਆਤਮਕ ਅਡੋਲਤਾ ਦਾ ਆਨੰਦ ਦੇਣ ਵਾਲਾ ਕੋਈ ਇਹੋ ਜਿਹਾ ਸੰਤ ਮੈਨੂੰ ਮਿਲ ਪਏ, ਜੇਹੜਾ ਮੈਨੂੰ ਰਸਤਾ ਦੱਸ ਦੇਵੇ ।੧।ਰਹਾਉ।
Is there any Saint, who can bestow such celestial peace, and show me the Way to Him? ||1||Pause||
 
ਗੁਰੂ-ਸੰਤ ਨੇ ਮੈਨੂੰ ਪਰਮਾਤਮਾ ਦੇ ਮਿਲਣ ਦਾ ਰਾਹ ਦੱਸ ਦਿੱਤਾ ਹੈ ਤੇ ਮੈਂ ਪਰਮਾਤਮਾ ਦੀ ਭਗਤੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਆਪਣੇ ਹਿਰਦੇ ਵਿਚ ਪੱਕੀ ਕਰ ਲਈ ਹੈ ।੪।੬।੧੨੭।
The Saint has shown me the Path of God; slave Nanak has implanted devotional worship and the Praise of the Lord. ||4||6||127||
 
ਪਰਮਾਤਮਾ ਨੇ (ਮਨੁੱਖਾਂ ਨੂੰ) ਸੰਤ ਬਣਾਣ ਲਈ ਇਹ ਸ੍ਰਿਸ਼ਟੀ ਰਚੀ ਹੈ ।
For the sake of the Saints, God has established the three worlds.
 
ਸੰਤ ਦੀ ਨਿੰਦਿਆ ਕਰਨ ਵਾਲਾ ਸਦਾ ਅੱਤ ਚੁੱਕੀ ਰੱਖਦਾ ਹੈ,
The slanderer of the Saint is the worst evil-doer.
 
ਉਹ ਸੰਤ ਹੈ, ਸੁਖੀ ਹੈ (ਉਹ ਕਦੇ) ਘਾਬਰਦਾ ਨਹੀਂ ।
- that Saint is at peace; he does not waver.
 
ਸੰਤ ਜਨ ਹਰ ਥਾਂ ਅਕਾਲ ਪੁਰਖ ਨੂੰ ਹੀ ਵੇਖਦੇ ਹਨ,
In the eye of the Saint, everything is God.
 
ਜੋ ਜੋ ਮਨੁੱਖ ਸੰਤ (ਗੁਰੂ) ਵਲੋਂ ਫਿਟਕਾਰੇ ਹੋਏ ਹਨ (ਭਾਵ, ਗੁਰੂ ਦੇ ਦਰ ਤੋਂ ਵਾਂਜੇ ਹੋਏ ਹਨ) ਉਹ ਭਟਕਦੇ ਫਿਰਦੇ ਹਨ
Those who are cursed by the Saints will continue wandering aimlessly.
 
ਉਹਨਾਂ ਨੂੰ ਪ੍ਰਭੂ ਇਕ ਦਮ ਭੀ ਨਹੀਂ ਵਿੱਸਰਦਾ ਤੇ ਉਹ ਮਨੁੱਖ (ਸਰਬ ਗੁਣ) ਸੰਪੂਰਣ ਤੇ ਉੱਤਮ ਹੁੰਦੇ ਹਨ (ਭਾਵ, ਸੁੱਤੇ ਹੋਏ ਭੀ ਨਾਮ ਵਿੱਚ ਜੁੜੇ ਰਹਿੰਦੇ ਹਨ ਤੇ ਜਾਗਦੇ ਭੀ । ਲੋਕਾਂ ਨੂੰ ਉਹ ਸੁੱਤੇ ਜਾਂ ਜਾਗਦੇ ਦਿੱਸਦੇ ਹਨ, ਉਹ ਸਦਾ ਨਾਮ ਵਿਚ ਲੀਨ ਰਹਿੰਦੇ ਹਨ) ।
Those who do not forget the Lord, with each and every breath and morsel of food, are the perfect and famous persons.
 
ਜੋ ਮਨੁੱਖ ਸੰਤਾਂ ਵਲੋਂ ਫਿਟਕਾਰੇ ਹੋਏ ਹਨ, ਉਹ (ਜਨਮ ਮਰਨ ਵਿਚ) ਭਟਕਦੇ ਫਿਰਦੇ ਹਨ ।
Those who are cursed by the Saints wander around lost.
 
ਹੇ ਨਾਨਕ! ਉਹੀ ਬੰਦੇ ਮੁਬਾਰਿਕ ਹਨ, ਉਹੀ ਮਨੁੱਖ ਪੂਰਨ ਸੰਤ ਹੈ ।੨।
- they alone are blessed; O Nanak, they are the perfect Saints. ||1||
 
ਹੇ ਨਾਨਕ! ਅਜੇਹਾ ਸੰਤ (ਹੋਰਨਾਂ ਨੂੰ ਭੀ ਰੱਬ ਨਾਲ) ਜੋੜਨ ਤੇ ਸਮਰੱਥ ਹੁੰਦਾ ਹੈ ਤੇ (ਰੱਬ ਨੂੰ ਮਿਲਣ ਲਈ) ਸਿੱਧਾ ਰਾਹ ਵਿਖਾ ਦੇਂਦਾ ਹੈ ।੨।
Such a Saint is the Uniter, O Nanak - he straightens out the path. ||2||
 
(ਹੇ ਪ੍ਰਭੂ!) ਸਾਰੇ ਸੰਸਾਰ ਨੂੰ ਵਿਕਾਰਾਂ ਤੋਂ ਬਚਾਣ ਵਾਲੇ ਤੇਰੇ ਸੰਤ ਜਨਾਂ ਦਾ ਦਰਸ਼ਨ ਕਰ ਕੇ ਮੇਰੀ ਸਾਰੀ ਤ੍ਰਿਸ਼ਨਾ ਮੱੁਕ ਗਈ ਹੈ ।੨।
Your Saints are the Saving Grace of the world; beholding the Blessed Vision of their Darshan, I remain satisfied. ||2||
 
ਮੇਰੇ ਮਨ ਵਿਚ ਬੜੀ ਤਾਂਘ ਲੱਗੀ ਰਹਿੰਦੀ ਹੈ ਕਿ ਮੈਨੂੰ ਕੋਈ ਅਜੇਹਾ ਸੰਤ ਮਿਲ ਪਏ ਜੇਹੜਾ ਮੈਨੂੰ ਪ੍ਰਭੂ-ਪਤੀ ਨਾਲ ਮਿਲਾ ਦੇਵੇ ।੧।ਰਹਾਉ।
My mind's desire for the Blessed Vision of His Darshan is so great. Is there any Saint who can lead me to meet my Beloved? ||1||Pause||
 
ਹੇ ਮੇਰੇ ਵੀਰ! (ਪਰਮਾਤਮਾ ਦੇ) ਸੰਤ ਦੀ ਜੀਵਨ-ਜੁਗਤੀ ਸੁਣ
Listen, to the way of life of the Saints, O my Siblings of Destiny;
 
ਮੇਰੇ ਰਾਮ ਦੇ ਪਿਆਰੇ ਸੰਤ ਜਨ (ਸਿਮਰਨ ਦੀ ਬਰਕਤਿ ਨਾਲ ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ ।
The Saints remain wakeful; they are the Beloveds of my Lord.
 
ਕੋਈ ਵੱਡਾ ਗਿਆਨਵਾਨ ਮਨੁੱਖ ਹੀ, ਜਿਸ ਨੂੰ ਜਗਤ ਸੰਤ ਆਖਦਾ ਹੈ, ਮੇਰਾ (ਮਾਇਆ ਦਾ) ਖਸਮ ਬਣ ਸਕਦਾ ਹੈ ।
My Husband is the Great One of discriminating wisdom; He alone is called a Saint.
 
(ਦੂਜੇ ਪਾਸੇ) ਪਰਮਾਤਮਾ ਦਾ ਭਗਤ ਮਗਹਰ ਦੀ ਸ੍ਰਾਪੀ ਹੋਈ ਧਰਤੀ ਵਿਚ ਭੀ ਜੇ ਜਾ ਮਰੇ, ਤਾਂ ਉਹ ਸਗੋਂ ਹੋਰ ਸਾਰੇ ਲੋਕਾਂ ਨੂੰ ਭੀ ਤਾਰ ਲੈਂਦਾ ਹੈ ।੩।
And even if the Lord's Saint dies in the cursed land of Haramba, still, he saves all his family. ||3||
 
ਜੋ ਇਹ ਜਾਣਦਾ ਹੈ ਕਿ ਸੰਤਾਂ ਤੇ ਬੇਅੰਤ ਪ੍ਰਭੂ ਵਿਚ ਕੋਈ ਵਿੱਥ ਨਹੀਂ ਹੈ ।੪।੨।
there is no difference between the Saints and the Infinite Lord. ||4||2||
 
ਹੇ ਮਿੱਤਰ! ਗੁਰੂ ਇਹੋ ਜਿਹਾ ਮਦਦਗਾਰ ਹੈ
O friend, the Saintly Guru is such a helper.
 
ਹੇ ਭਾਈ! ਜੀਵਨ ਦਾ ਮਾਲਕ ਦਾਤਾਰ ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ ਉਹ ਸੰਤ (ਸੁਭਾਉ ਬਣ ਜਾਂਦਾ ਹੈ, ਤੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹੈ ।
That Saint, unto whom the Lord of Life, the Great Giver, extends His Mercy - he alone sings the Glorious Praises of the Lord.
 
ਹੇ ਭਾਈ! ਗੁਰੂ ਮਹਾਂ ਪੁਰਖ ਹੈ, ਗੁਰੂ ਪਰਮਾਤਮਾ ਦਾ ਸੰਤ ਹੈ, ਜੇਹੜਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਹੈ ।
The True Guru is the Lord's Saint, the True Being, who chants the Bani of the Lord, Har, Har.
 
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਅਜੇਹਾ ਸੰਤ ਗੁਰੂ ਲੱਭ ਲਿਆ ਹੈ, ਉਹ ਵੱਡੇ ਮਨੁੱਖ (ਉੱਚੇ ਜੀਵਨ ਵਾਲੇ ਮਨੁੱਖ) ਬਣ ਗਏ ਹਨ ।
Those who find such humble, Holy Saints, are the greatest of the great persons.
 
ਹੇ ਹਰੀ ਦੇ ਸੰਤ ਜਨੋ! ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰੋ । (ਇਸ ਜਾਪ ਦੀ ਬਰਕਤਿ ਨਾਲ) ਹਰੀ ਦਾ ਸੰਤ ਹਰੀ ਦੀ ਰਜ਼ਾ ਵਿਚ ਤੁਰਨ ਲੱਗ ਪੈਂਦਾ ਹੈ
O Saints of the Lord, chant the chant of the Lord's Name; the Lord's Saints walk with the Lord.
 
ਹੇ ਨਾਨਕ! ਆਖ—(ਪਹਿਰਾਵਿਆਂ ਨਾਲ ਭਗਤ ਨਹੀਂ ਬਣ ਜਾਈਦਾ) ਜਿਸ ਮਨੁੱਖ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ (ਤੇ, ਉਸ ਨੂੰ ਨਾਮ ਦੀ ਦਾਤਿ ਦੇਂਦਾ ਹੈ) ਉਹੀ ਮਨੁੱਖ ਸੰਤ ਹੈ ਭਗਤ ਹੈ ।੨।੫।੩੬।
Says Nanak, he alone is a Saint, a devotee, and a humble servant of the Lord, to whom the Lord and Master is merciful. ||2||5||36||
 
(ਹੁਣ ਮੇਰਾ ਜੀ ਕਰਦਾ ਹੈ ਕਿ) ਮੈਨੂੰ ਕੋਈ ਅਜੇਹਾ ਸੰਤ ਮਿਲ ਪਏ, ਜੇਹੜਾ (ਮੇਰੇ ਅੰਦਰ ਮਾਇਆ ਵਾਲੀ) ਸਾਰੀ ਸੋਚ ਦੂਰ ਕਰ ਦੇਵੇ, ਤੇ, ਪਰਮਾਤਮਾ ਨਾਲ ਮੇਰਾ ਪਿਆਰ ਬਣਾ ਦੇਵੇ ।੨।
Is there any such Saint, who would meet with me, take away my anxiety, and lead me to enshrine love for my Lord and Master. ||2||
 
ਹੇ ਭਾਈ! ਜਿਨ੍ਹਾਂ ਦੀ ਮਦਦ ਪਰਮਾਤਮਾ ਕਰਦਾ ਹੈ ਉਹ ਸੰਤ ਜਨ ਕਿਸੇ ਹੋਰ ਦੀ (ਮੁਥਾਜੀ ਕਰਨੀ) ਨਹੀਂ ਜਾਣਦੇ
The Saints do not know any other.
 
ਜੇਹੜਾ ਮਨੁੱਖ ਪ੍ਰਭੂ ਦੀ ਭਗਤੀ ਕਰਨ ਵਾਲਾ ਹੈ (ਜੇ ਪ੍ਰਭੂ ਦੀ ਮੇਹਰ ਹੋਵੇ, ਤਾਂ ਮੈਂ) ਆਪਣੇ ਪ੍ਰਾਣ ਆਪਣਾ ਧਨ ਉਸ ਸੰਤ ਦੇ ਹਵਾਲੇ ਕਰ ਦਿਆਂ
The Lord's Saint is my life and wealth. I am his water-carrier.
 
ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਆਪਣੀ ਆਤਮਕ ਮੌਤ ਸਮਝਦਾ ਹੈ ।੭।
the Saint cannot live without the Lord. Without the Lord's Name, he dies. ||7||
 
ਜਿਨ੍ਹਾਂ ਨੂੰ ਸੰਤ-ਗੁਰੂ ਮਿਲ ਪਿਆ, ਉਹਨਾਂ ਨੇ ਪ੍ਰਭੂ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, ਉਹਨਾਂ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋਣ ਲੱਗ ਪਈਆਂ,
I have found the Saintly Guru, meditating on God. All my desires have been fulfilled.
 
(ਸੋ, ਹੇ ਭਾਈ! ਇਹ ਬਰਕਤਿ ਸੰਤ ਜਨਾਂ ਦੀ ਸੰਗਤ ਦੀ ਹੈ) ਤੁਸੀ ਕੋਈ ਧਿਰ ਸੰਤਾਂ ਦੀ ਕਦੇ ਨਿੰਦਿਆ ਨਾਹ ਕਰਿਓ, ਸੰਤ ਤੇ ਪਰਮਾਤਮਾ ਇੱਕ-ਰੂਪ ਹਨ ।
Let no one slander the Saints, because the Saints and the Lord are as one.
 
ਜਿਸ ਮਨੁੱਖ ਨੂੰ ਗੁਰੂ ਨੇ (ਸਹੀ ਜੀਵਨ ਦਾ) ਰਸਤਾ ਦੱਸ ਦਿੱਤਾ, ਉਸ ਦੀਆਂ ਜਮ ਵਾਲੀਆਂ ਸਾਰੀਆਂ ਫਾਹੀਆਂ ਟੁੱਟ ਜਾਂਦੀਆਂ ਹਨ (ਉਸ ਦੇ ਉਹ ਮਾਨਸਕ ਬੰਧਨ ਟੁੱਟ ਜਾਂਦੇ ਹਨ, ਜੇਹੜੇ ਆਤਮਕ ਮੌਤ ਲਿਆਉਂਦੇ ਹਨ) ।੧।
The Saint has shown me the Way, and the noose of Death has been cut away. ||1||
 
ਹੇ ਭਾਈ! ਸਾਧ ਸੰਗਤਿ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਕਥਾ-ਵਾਰਤਾ (ਸਦਾ) ਸੁਣੀ ਜਾਂਦੀ ਹੈ ।
I listen to God's Teachings from the Saints.
 
ਨਾਨਕ ਬੇਨਤੀ ਕਰਦਾ ਹੈ—(ਇਹ ਸਾਰੀ ਗੁਰੂ ਦੀ ਹੀ ਮਿਹਰ ਹੈ) ਗੁਰੂ-ਸੰਤ ਨੇ (ਸਰਨ ਪਈ) ਸਾਰੀ ਲੁਕਾਈ ਨੂੰ ਸਾਰੇ ਜਗਤ ਦਾ ਮੂਲ ਸਭਨਾਂ ਤਾਕਤਾਂ ਦਾ ਮਾਲਕ ਪਰਮਾਤਮਾ ਮਿਲਾਇਆ ਹੈ ।੩।
Prays Nanak, the Saints have totally united me with God, the All-powerful Cause of causes. ||3||
 
ਹੇ ਮਨ! ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਹਰਿ-ਨਾਮ ਦਾ ਰਸ ਪ੍ਰਾਪਤ ਕਰ । (ਜੇਹੜਾ ਮਨੁੱਖ ਇਹ ਨਾਮ-ਰਸ ਹਾਸਲ ਕਰਦਾ ਹੈ) ਉਹ ਸ੍ਰੇਸ਼ਟ ਸੰਤ ਹੈ ਉਹ ਵੱਡੇ ਭਾਗਾਂ ਵਾਲਾ ਬਣ ਜਾਂਦਾ ਹੈ ।
One who realizes the Word of the Shabad, obtains the sublime essence of the Lord; such a Saint is lofty and sublime, the greatest of the great.
 
ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਉਹੀ ਹੈ ਸੰਤ ।
He alone is a Saint, who is pleasing to the Lord.
 
ਜੇ ਕੋਈ ਭਲਾ ਮਨੁੱਖ ਮਿਲ ਪਏ ਤਾਂ (ਉਸ ਦੀ ਸਿੱਖਿਆ) ਸੁਣਨੀ ਚਾਹੀਦੀ ਹੈ,
When you meet a Saint, talk to him and listen.
 
ਹੇ ਨਾਨਕ! (ਆਖ—ਹੇ ਪ੍ਰਭੂ!) ਮੈਂ ਆਪਣਾ ਸਿਰ ਕੱਟ ਦਿਆਂ, ਕੱਟ ਵੱਢ ਕੇ ਰੱਖ ਦਿਆਂ, ਜਿਸ ਉਤੇ ਚੜ੍ਹ ਕੇ ਕੋਈ ਸੰਤ ਜਨ ਮੈਨੂੰ ਆ ਮਿਲੇ (ਭਾਵ, ਮੈਂ ਸਦਕੇ ਕੁਰਬਾਨ ਜਾਂਵਾਂ ਉਸ ਰਸਤੇ ਤੋਂ ਜਿਸ ਰਸਤੇ ਕੋਈ ਸੰਤ ਆ ਕੇ ਮੈਨੂੰ ਮਿਲੇ ।੪।੩।
I would cut off my head, and cut it into pieces, O Nanak, and set it down for the Saints to walk upon. ||4||3||
 
ਪਰਮਾਤਮਾ ਦਾ ਸੰਤ ਜੋ ਕੁਝ ਕਰਦਾ ਹੈ, ਉਹ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਕਬੂਲ ਹੁੰਦਾ ਹੈ ।
Whatever the Lord's Saint does, is approved and accepted.
 
(ਹੇ ਭਾਈ!) ਸੰਤ-ਜਨਾਂ ਬਾਰੇ ਇਹ ਸੱਚੀ ਗੱਲ ਸੁਣ ।
Listen to the true story of the Saints.
 
ਹੇ ਭਾਈ! ਜਿਸ ਮਨੁੱਖ ਨੂੰ ਪ੍ਰਭੂ ਆਪ ਆਦਰ ਬਖ਼ਸ਼ਦਾ ਹੈ ਉਹੀ ਸਾਧੂ ਹੈ ਉਹੀ ਸੁਜਾਨ ਸੰਤ ਹੈ ।
He alone is holy, a Saint, a truly wise person, who is accepted by the Dear Lord.
 
(ਕਿਉਂਕਿ) ਹੇ ਨਾਨਕ! ਸੰਤ ਮਿਲ ਪਏ ਤਾਂ ਰੱਬ ਮਿਲ ਪੈਂਦਾ ਹੈ ।੧।
O Nanak, meeting with the Saints, Truth is obtained, and one is spontaneously blessed with distinction. ||1||
 
ਉਹ ਸ਼ਾਂਤੀ ਦਾ ਸੋਮਾ ਪਰਮਾਤਮਾ ਸਤਿਗੁਰੂ ਨੇ ਮੇਰੇ ਮੱਥੇ ਉੱਤੇ ਹੱਥ ਰੱਖ ਕੇ ਮੈਨੂੰ ਮਿਲਾਇਆ ਹੈ,
The Saint, the True Guru, has united me with the Lord. He placed His hand on my forehead.
 
ਹੇ ਭਾਈ! ਕੀ ਮੈਨੂੰ ਕੋਈ ਐਸਾ ਸੰਤ ਮਿਲ ਪਵੇਗਾ (ਭਾਵ, ਮੇਰਾ ਮਨ ਲੋਚਦਾ ਹੈ ਕਿ ਮੈਨੂੰ ਕੋਈ ਐਸਾ ਸੰਤ ਮਿਲ ਪਏ) ਜੋ ਆਪ ਅਡੋਲ ਅਵਸਥਾ ਵਿਚ ਟਿਕਿਆ ਹੋਇਆ ਹੋਵੇ, ਸੁਖ ਵਿਚ ਟਿਕਿਆ ਹੋਵੇ?
Is there any Saint, with intuitive peace and poise deep within, unto whom I might offer my meditation and austerities as payment?
 
ਹੇ ਭਾਈ! ਸੰਤ-ਗੁਰੂ ਨੇ ਪਰਮਾਤਮਾ ਨੂੰ ਮਿਲਣ ਦਾ ਰਸਤਾ ਦੱਸਿਆ ਹੈ, ਗੁਰੂ ਨੇ ਪਰਮਾਤਮਾ ਦੇ ਰਾਹ ਉਤੇ ਤੁਰਨ ਦੀ ਜਾਚ ਸਿਖਾਈ ਹੈ (ਤੇ ਆਖਿਆ ਹੈ—)
The Guru, the Saint, has shown me the Lord's Path. The Guru has shown me the way to walk on the Lord's Path.
 
ਜਿਵੇਂ ਪਾਣੀ ਨੂੰ ਮਿਲ ਕੇ ਕੌਲ ਫੁੱਲ ਖਿੜਦੇ ਹਨ, ਤਿਵੇਂ ਜਦੋਂ ਕੋਈ ਸੰਤ ਕਿਸੇ ਸੰਤ ਨੂੰ ਮਿਲਦਾ ਹੈ ਤਾਂ ਉਸ ਦਾ ਮਨ ਖਿੜ ਪੈਂਦਾ ਹੈ ।੬।
Meeting the Saint of Saints, the mind blossoms forth, like the lotus, exalted by obtaining the water. ||6||
 
(ਹਰ ਵੇਲੇ ਇਹੀ ਅਰਦਾਸ ਕਰਨੀ ਚਾਹੀਦੀ ਹੈ ਕਿ) ਕੋਈ ਅਜਿਹਾ ਸੰਤ ਮਿਲ ਪਏ ਜਿਸ ਦੀ ਰਾਹੀਂ ਸਦਾ ਹੀ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕੇ ।੧।
If only I could meet with such a Saint, who would inspire me to meditate on the Lord, Har, Har, Har. ||1||
 
ਉਸ ਦੇ ਅੰਦਰ ਮਾਇਆ ਵਲੋਂ ਨਾਹ ਸ਼ਾਂਤੀ ਹੈ ਨਾਹ ਰਜੇਵਾਂ; ਉਹ ਮਨੁੱਖ ਸਿਰਜਣਹਾਰ ਵੱਲੋਂ ਖੁੰਝਿਆ ਰਹਿੰਦਾ ਹੈ, ਉਹ ਆਪਣੇ ਆਤਮਕ ਜੀਵਨ ਦਾ ਸਰਮਾਇਆ ਲੁਟਾ ਬੈਠਦਾ ਹੈ ।੬।
One who does not meet the Saint does not have faith or contentment; he wanders just as he pleases. ||6||
 
ਹੇ ਭਾਈ! ਸੰਤ ਜਨਾਂ ਦੀ (ਦੁਨੀਆ ਦੇ ਲੋਕਾਂ ਨਾਲੋਂ) ਇਹ ਵੱਖਰੀ ਹੀ ਜੀਵਨ-ਚਾਲ ਹੈ,
This is the unique way of the Saints;
 
ਹੇ ਭਾਈ! ਅਸੰਖਾਂ ਜੀਵ ਅਣਗਿਣਤ ਜੀਵ ਸਾਰੇ ਹੀ ਕਰਤਾਰ ਦਾ ਨਾਮ ਸਦਾ ਉਚਾਰ ਰਹੇ ਹਨ । ਹੇ ਭਾਈ! (ਸਾਰੀ ਸ੍ਰਿਸ਼ਟੀ) ਹਰੀ ਦਾ ਨਾਮ ਸਿਮਰ ਰਹੀ ਹੈ ।
Blessed, blessed are those Saints and Holy People of the Lord, who are pleasing to the Creator Lord God.
 
ਹੇ ਭਾਈ! ਪਰਮਾਤਮਾ ਦਾ ਭਗਤ ਜਿਸ ਦੇ ਹਿਰਦੇ ਵਿਚ (ਸਦਾ) ਪਰਮਾਤਮਾ ਦਾ ਨਾਮ ਵੱਸਦਾ ਹੈ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ ।
The Lord's Saint is the embodiment of the Lord; within his heart is the Name of the Lord.
 
ਹੇ ਭਾਈ! ਜਦੋਂ ਗੁਰੂ ਸੰਤ ਮਿਲ ਪੈਂਦਾ ਹੈ, ਤਦੋਂ ਆਤਮਕ ਠੰਢ ਪ੍ਰਾਪਤ ਹੋ ਜਾਂਦੀ ਹੈ, ਗੁਰੂ (ਮਨੁੱਖ ਦੇ) ਸਾਰੇ ਪਾਪ ਸਾਰੇ ਦੁੱਖ ਕੱਟ ਕੇ ਦੂਰ ਕਰ ਦੇਂਦਾ ਹੈ ।
Meeting the Saintly True Guru, I have found peace and tranquility. Sins and painful mistakes are totally erased and taken away.
 
ਹੇ ਨਾਨਕ! ਜਦੋਂ ਗੁਰੂ ਮਿਲ ਪੈਂਦਾ ਹੈ, ਤਦੋਂ ਪਰਮਾਤਮਾ ਮਿਲ ਪੈਂਦਾ ਹੈ । ਜਿਸ ਨੂੰ ਪਰਮਾਤਮਾ ਦਾ ਦਾਸ (ਗੁਰੂ) ਮਿਲਦਾ ਹੈ, ਉਸ ਨੂੰ ਪਰਮਾਤਮਾ ਅੰਗ-ਸੰਗ ਵੱਸਦਾ ਦਿੱਸਦਾ ਹੈ ।੪।੧।
O Nanak, meeting with the Saints, the Lord is attained. The Lord's humble servant obtains the Presence of the Lord. ||4||1||
 
(ਇਸ ਮਨ ਨੂੰ ਧੀਰਜ ਦੇਣ ਲਈ) ਮੈਂ ਜਤਨ ਕਰਦੀ ਰਹਿੰਦੀ ਹਾਂ, ਪਰ ਇਹ ਮਨ ਧੀਰਜ ਨਹੀਂ ਕਰਦਾ । ਹੇ ਵੀਰ! ਕੋਈ ਅਜਿਹਾ ਭੀ ਸੰਤ ਹੈ ਜਿਹੜਾ ਮੈਨੂੰ ਪ੍ਰਭੂ ਮਿਲਾ ਦੇਵੇ? ।੧।
I try, but this mind is not encouraged. Is there any Saint who can lead me to God? ||1||
 
ਹੇ ਭਾਈ! ਜਿਨ੍ਹਾਂ ਦੇ ਹਿਰਦੇ ਵਿਚ ਪਿਆਰਾ ਗੁਰੂ ਵੱਸਿਆ ਰਹਿੰਦਾ ਹੈ, ਉਹ ਮਨੁੱਖ ਪੂਰਨ ਤੌਰ ਤੇ ਭਲੇ ਸੰਤ ਬਣ ਜਾਂਦੇ ਹਨ ।
Those whose hearts are filled with my True Guru - those Saints are good and noble in every way.
 
ਹੇ ਸੰਤ ਜਨੋ! ਹੇ ਸੱਜਣੋ! ਤੁਸੀ ਮੇਰੇ ਘਰ ਆਓ ।੧।ਰਹਾਉ।
O friends, O Saints, come to me. ||1||Pause||
 
(ਪਰ ਇਹੋ ਜਿਹਾ) ਸੰਤ ਕੋ੍ਰੜਾਂ ਵਿਚੋਂ ਕੋਈ ਕੋਈ ਵਿਰਲਾ ਹੀ ਵੇਖਣ ਵਿਚ ਆਉਂਦਾ ਹੈ ।
Out of millions, it is rare that such a Saint is seen.
 
ਹੇ ਕਬੀਰ! ਮਾਇਕ ਬੰਧਨਾਂ ਤੋਂ ਖ਼ਲਾਸੀ ਦੇਣ ਵਾਲਾ ਪਰਮਾਤਮਾ ਆਪ ਹੈ, ਅਤੇ ਸੰਤ-ਗੁਰਮੁਖਿ ਉਸ ਪਰਮਾਤਮਾ ਦਾ ਨਾਮ ਸਿਮਰਨ ਵਲ ਪ੍ਰੇਰਦਾ ਹੈ;
Kabeer, it is good to perform selfless service for two - the Saints and the Lord.
 
ਇਕ ਸੰਤ ਅਤੇ ਇਕ ਪਰਮਾਤਮਾ—(ਮੁਕਤੀ ਅਤੇ ਪ੍ਰਭੂ-ਮਿਲਾਪ ਦੀ ਖ਼ਾਤਰ) ਇਹਨਾਂ ਦੋਹਾਂ ਦੀ ਹੀ ਸੇਵਾ-ਪੂਜਾ ਕਰਨੀ ਚਾਹੀਦੀ ਹੈ ।੧੬੪।
The Lord is the Giver of liberation, and the Saint inspires us to chant the Naam. ||164||
 
ਹੇ ਕਬੀਰ! ਸੰਤ ਆਪਣਾ ਸ਼ਾਂਤ ਸੁਭਾਉ ਨਹੀਂ ਛੱਡਦਾ, ਭਾਵੇਂ ਉਸ ਨੂੰ ਕ੍ਰੋੜਾਂ ਭੈੜੇ ਬੰਦਿਆਂ ਨਾਲ ਵਾਹ ਪੈਂਦਾ ਰਹੇ ।
Kabeer, the Saint does not forsake his Saintly nature, even though he meets with millions of evil-doers.
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by