ਨਟ ਮਹਲਾ ੪ ॥
Nat, Fourth Mehl:
ਕੋਈ ਆਨਿ ਸੁਨਾਵੈ ਹਰਿ ਕੀ ਹਰਿ ਗਾਲ ॥
ਹੇ ਭਾਈ! ਜੇ ਕੋਈ ਮਨੁੱਖ (ਗੁਰੂ ਪਾਸੋਂ ਸੁਨੇਹਾ) ਲਿਆ ਕੇ ਮੈਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਗੱਲ ਸੁਣਾਏ;
If only someone would come and tell me the Lord's sermon.
ਤਿਸ ਕਉ ਹਉ ਬਲਿ ਬਲਿ ਬਾਲ ॥
ਤਾਂ ਮੈਂ ਉਸ ਤੋਂ ਸਦਕੇ ਜਾਵਾਂ, ਕੁਰਬਾਨ ਜਾਵਾਂ ।
I would be a sacrifice, a sacrifice, a sacrifice to him.
ਸੋ ਹਰਿ ਜਨੁ ਹੈ ਭਲ ਭਾਲ ॥
ਉਹ ਮਨੁੱਖ (ਮੇਰੇ ਭਾ ਦਾ) ਭਲਾ ਹੈ ਭਾਗਾਂ ਵਾਲਾ ਹੈ ।
That humble servant of the Lord is the best of the best.
ਹਰਿ ਹੋ ਹੋ ਹੋ ਮੇਲਿ ਨਿਹਾਲ ॥੧॥ ਰਹਾਉ ॥
(ਇਹੋ ਜਿਹੇ ਮਨੁੱਖ ਦੀ ਸੰਗਤਿ ਵਿਚ) ਮਿਲਾ ਕੇ ਪਰਮਾਤਮਾ (ਅਨੇਕਾਂ ਨੂੰ) ਨਿਹਾਲ ਕਰਦਾ ਹੈ ।੧।ਰਹਾਉ।
Meeting with the Lord, you be enraptured. ||1||Pause||
ਹਰਿ ਕਾ ਮਾਰਗੁ ਗੁਰ ਸੰਤਿ ਬਤਾਇਓ ਗੁਰਿ ਚਾਲ ਦਿਖਾਈ ਹਰਿ ਚਾਲ ॥
ਹੇ ਭਾਈ! ਸੰਤ-ਗੁਰੂ ਨੇ ਪਰਮਾਤਮਾ ਨੂੰ ਮਿਲਣ ਦਾ ਰਸਤਾ ਦੱਸਿਆ ਹੈ, ਗੁਰੂ ਨੇ ਪਰਮਾਤਮਾ ਦੇ ਰਾਹ ਉਤੇ ਤੁਰਨ ਦੀ ਜਾਚ ਸਿਖਾਈ ਹੈ (ਤੇ ਆਖਿਆ ਹੈ—)
The Guru, the Saint, has shown me the Lord's Path. The Guru has shown me the way to walk on the Lord's Path.
ਅੰਤਰਿ ਕਪਟੁ ਚੁਕਾਵਹੁ ਮੇਰੇ ਗੁਰਸਿਖਹੁ ਨਿਹਕਪਟ ਕਮਾਵਹੁ ਹਰਿ ਕੀ ਹਰਿ ਘਾਲ ਨਿਹਾਲ ਨਿਹਾਲ ਨਿਹਾਲ ॥੧॥
ਹੇ ਗੁਰਸਿੱਖੋ! ਆਪਣੇ ਅੰਦਰੋਂ ਵਲ-ਛਲ ਦੂਰ ਕਰੋ, ਨਿਰ-ਛਲ ਹੋ ਕੇ ਪਰਮਾਤਮਾ ਦੇ ਸਿਮਰਨ ਦੀ ਮਿਹਨਤ ਕਰੋ, (ਇਸ ਤਰ੍ਹਾਂ) ਨਿਹਾਲ ਨਿਹਾਲ ਹੋ ਜਾਈਦਾ ਹੈ ।੧।
Cast out deception from within yourself, O my Gursikhs, and without deception, serve the Lord. You shall be enraptured, enraptured, enraptured. ||1||
ਤੇ ਗੁਰ ਕੇ ਸਿਖ ਮੇਰੇ ਹਰਿ ਪ੍ਰਭਿ ਭਾਏ ਜਿਨਾ ਹਰਿ ਪ੍ਰਭੁ ਜਾਨਿਓ ਮੇਰਾ ਨਾਲਿ ॥
ਹੇ ਭਾਈ! ਮੇਰੇ ਗੁਰੂ ਦੇ ਉਹ ਸਿੱਖ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ, ਜਿਨ੍ਹਾਂ ਨੇ ਇਹ ਜਾਣ ਲਿਆ ਹੈ ਕਿ ਪਰਮਾਤਮਾ ਸਾਡੇ ਨੇੜੇ ਵੱਸ ਰਿਹਾ ਹੈ ।
Those Sikhs of the Guru, who realize that my Lord God is with them, are pleasing to my Lord God.
ਜਨ ਨਾਨਕ ਕਉ ਮਤਿ ਹਰਿ ਪ੍ਰਭਿ ਦੀਨੀ ਹਰਿ ਦੇਖਿ ਨਿਕਟਿ ਹਦੂਰਿ ਨਿਹਾਲ ਨਿਹਾਲ ਨਿਹਾਲ ਨਿਹਾਲ ॥੨॥੩॥੯॥
ਹੇ ਨਾਨਕ! ਜਿਨ੍ਹਾਂ ਸੇਵਕਾਂ ਨੂੰ ਪਰਮਾਤਮਾ ਨੇ ਇਹ ਸੂਝ ਬਖ਼ਸ਼ ਦਿੱਤੀ, ਉਹ ਸੇਵਕ ਪਰਮਾਤਮਾ ਨੂੰ ਆਪਣੇ ਨੇੜੇ-ਵੱਸਦਾ ਵੇਖ ਕੇ ਆਪਣੇ ਅੰਗ-ਸੰਗ ਵੱਸਦਾ ਵੇਖ ਕੇ ਹਰ ਵੇਲੇ ਪ੍ਰਸੰਨ-ਚਿੱਤ ਰਹਿੰਦੇ ਹਨ ।੨।੩।੯।
The Lord God has blessed servant Nanak with understanding; seeing his Lord hear at hand, his is enraptured, enraptured, enraptured, enraptured. ||2||3||9||