ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦਾ ਨਾਮ ਜਪ, ਆਪਣੀ ਸੁਰਤਿ ਵਿਚ ਹਰਿ-ਨਾਮ ਦੀ ਜਾਗ ਲਾ ।੧।
Through the Word of the Guru's Shabad, vibrate and meditate on the Lord; let your awareness be absorbed in Him. ||1||
ਹੇ ਮੇਰੇ ਮਨ! ਹਰੀ ਦਾ ਨਾਮ ਜਪਿਆ ਕਰ, ਨਾਰਾਇਣ ਨਾਰਾਇਣ ਜਪਿਆ ਕਰ ।
O my mind, vibrate and meditate on the Lord and the Name of the Lord.
ਸਾਰੇ ਸੁਖਾਂ ਦਾ ਦੇਣ ਵਾਲਾ ਪਰਮਾਤਮਾ ਜਿਸ ਮਨੁੱਖ ਉਤੇ ਕਿਰਪਾ ਕਰਦਾ ਹੈ, ਉਸ ਨੂੰ ਗੁਰੂ ਦੀ ਸਰਨ ਵਿਚ ਰੱਖ ਕੇ ਆਪਣੇ ਨਾਮ ਦੀ ਰਾਹੀਂ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ।੧।ਰਹਾਉ।
The Lord, Har, Har, the Giver of Peace, grants His Grace; the Gurmukh crosses over the terrifying world-ocean through the Name of the Lord. ||1||Pause||
ਹੇ ਮੇਰੇ ਮਨ! ਸਾਧ ਸੰਗਤਿ ਦੇ ਮੇਲ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਿਆ ਕਰ,
Joining the Saadh Sangat, the Company of the Holy, sing of the Lord.
ਗੁਰੂ ਦੀ ਮਤਿ ਉਤੇ ਤੁਰ ਕੇ ਪਰਮਾਤਮਾ ਦਾ ਨਾਮ ਜਪਿਆ ਕਰ, ਇਹ ਨਾਮ ਹੀ ਸਾਰੇ ਰਸਾਂ ਦਾ ਘਰ ਹੈ ।੨।
Follow the Guru's Teachings, and you shall obtain the Lord, the Source of Nectar. ||2||
ਹੇ ਮੇਰੇ ਮਨ! ਜਿਹੜਾ ਮਨੁੱਖ ਗੁਰੂ ਦੇ ਆਤਮਕ ਜੀਵਨ ਦੇਣ ਵਾਲੇ ਗਿਆਨ-ਸਰੋਵਰ ਵਿਚ ਇਸ਼ਨਾਨ ਕਰਦਾ ਹੈ,
Bathe in the pool of ambrosial nectar, the spiritual wisdom of the Holy Guru.
ਉਸ ਦੇ ਸਾਰੇ ਪਾਪ ਸਾਰੇ ਐਬ ਦੂਰ ਹੋ ਜਾਂਦੇ ਹਨ ।੩।
All sins will be eliminated and eradicated. ||3||
ਹੇ ਪ੍ਰਭੂ! ਤੂੰ ਆਪ ਹੀ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈਂ, ਤੂੰ ਆਪ ਹੀ ਸਾਰੀ ਸ੍ਰਿਸ਼ਟੀ ਦਾ ਆਸਰਾ ਹੈਂ ।
You Yourself are the Creator, the Support of the Universe.
ਦਾਸ ਨਾਨਕ ਨੂੰ (ਆਪਣੇ ਚਰਨਾਂ ਵਿਚ) ਮਿਲਾਈ ਰੱਖ, (ਨਾਨਕ) ਤੇਰੇ ਦਾਸਾਂ ਦਾ ਦਾਸ ਹੈ ।੪।੧।
Please unite servant Nanak with Yourself; he is the slave of Your slaves. ||4||1||
Bhairao, Fourth Mehl:
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਿਆ ਕਰ (ਜਿਸ ਘੜੀ ਨਾਮ ਜਪੀਦਾ ਹੈ) ਉਹ ਘੜੀ ਸੁਲੱਖਣੀ ਹੁੰਦੀ ਹੈ ।
Fruitful is that moment when the Lord's Name is spoken.
ਹੇ ਮਨ! ਗੁਰੂ ਦੇ ਉਪਦੇਸ਼ ਦੀ ਰਾਹੀਂ (ਹਰਿ-ਨਾਮ ਜਪ ਕੇ ਆਪਣੇ) ਸਾਰੇ ਦੁੱਖ ਦੂਰ ਕਰ ਲੈ ।੧।
Following the Guru's Teachings, all pains are taken away. ||1||
ਹੇ ਮੇਰੇ ਮਨ! ਹਰੀ ਦਾ, ਪਰਮਾਤਮਾ ਦਾ ਨਾਮ ਜਪਿਆ ਕਰ
O my mind, vibrate the Name of the Lord.
(ਤੇ, ਆਖਿਆ ਕਰ—ਹੇ ਪ੍ਰਭੂ!) ਕਿਰਪਾ ਕਰ ਕੇ ਜਿਸ ਮਨੁੱਖ ਨੂੰ ਤੂੰ ਪੂਰਾ ਗੁਰੂ ਮਿਲਾਂਦਾ ਹੈਂ ਉਹ ਸਤਸੰਗਤਿ ਨਾਲ (ਮਿਲ ਕੇ ਤੇਰਾ ਨਾਮ ਜਪ ਕੇ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ।੧।ਰਹਾਉ।
O Lord, be merciful, and unite me with the Perfect Guru. Joining with the Sat Sangat, the True Congregation, I shall cross over the terrifying world-ocean. ||1||Pause||
ਹੇ ਭਾਈ! ਜਗਤ ਦੇ ਆਸਰੇ ਪਰਮਾਤਮਾ ਦਾ ਧਿਆਨ ਧਰਿਆ ਕਰ, ਆਪਣੇ ਮਨ ਵਿਚ ਹਰਿ-ਨਾਮ ਸਿਮਰਿਆ ਕਰ ।
Meditate on the Life of the World; remember the Lord in your mind.
ਪਰਮਾਤਮਾ ਤੇਰੇ ਅਨੇਕਾਂ ਜਨਮਾਂ ਦੇ ਪਾਪ ਦੂਰ ਕਰ ਦੇਵੇਗਾ ।੨।
Millions upon millions of your sins shall be taken away. ||2||
ਹੇ ਮੇਰੇ ਮਨ! ਜਿਸ ਮਨੁੱਖ ਦੇ ਮੱਥੇ ਉੱਤੇ ਸਾਧ ਸੰਗਤਿ ਦੀ ਚਰਨ-ਧੂੜ ਲੱਗਦੀ ਹੈ,
In the Sat Sangat, apply the dust of the feet of the holy to your face;
ਉਸ ਨੇ (ਮਾਨੋ) ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ, ਗੰਗਾ ਦਾ ਇਸ਼ਨਾਨ ਕਰ ਲਿਆ ।੩।
this is how to bathe in the sixty-eight sacred shrines, and the Ganges. ||3||
ਹੇ ਭਾਈ! ਸਭ ਨੂੰ ਤਾਰਣ ਦੀ ਸਮਰਥਾ ਵਾਲੇ ਹਰੀ ਨੇ ਮੈਂ ਮੂਰਖ ਉੱਤੇ ਭੀ ਕਿਰਪਾ ਕੀਤੀ,
I am a fool; the Lord has shown mercy to me.
ਤੇ (ਮੈਨੂੰ) ਦਾਸ ਨਾਨਕ ਨੂੰ ਭੀ ਉਸ ਨੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲਿਆ (ਆਪਣਾ ਨਾਮ ਦੇ ਕੇ) ।੪।੨।
The Savior Lord has saved servant Nanak. ||4||2||
Bhairao, Fourth Mehl:
ਹੇ ਭਾਈ! (ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ) ਸੰਭਾਲ ਰੱਖ, ਇਹੀ ਹੈ ਸਭ ਤੋਂ ਸੇ੍ਰਸ਼ਟ ਕਰਨ-ਜੋਗ ਕੰਮ, ਇਹੀ ਹੈ ਮਾਲਾ ।
To do good deeds is the best rosary.
(ਇਸ ਹਰਿ-ਨਾਮ ਸਿਮਰਨ ਦੀ ਮਾਲਾ ਨੂੰ ਆਪਣੇ) ਹਿਰਦੇ ਵਿਚ ਫੇਰਿਆ ਕਰ । ਇਹ ਹਰਿ-ਨਾਮ ਤੇਰੇ ਨਾਲ ਸਾਥ ਕਰੇਗਾ ।੧।
Chant on the beads within your heart, and it shall go along with you. ||1||
ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਜਪਦੇ ਰਿਹਾ ਕਰੋ
Chant the Name of the Lord, Har, Har, the Lord of the forest.
(ਤੇ, ਅਰਦਾਸ ਕਰਿਆ ਕਰੋ—ਹੇ ਪ੍ਰਭੂ! ਸਾਨੂੰ ਸਤ ਸੰਗਤਿ ਵਿਚ ਮਿਲਾਈ ਰੱਖ) ਜਿਸ ਨੂੰ ਤੂੰ ਕਿਰਪਾ ਕਰ ਕੇ ਸਾਧ ਸੰਗਤਿ ਵਿਚ ਰੱਖਦਾ ਹੈਂ, ਉਸ ਦੀ ਮਾਇਆ ਦੇ ਮੋਹ ਦੀ ਆਤਮਕ ਮੌਤ ਲਿਆਉਣ ਵਾਲੀ ਫਾਹੀ ਟੁੱਟ ਜਾਂਦੀ ਹੈ ।੧।ਰਹਾਉ।
Have mercy on me, Lord, and unite me with the Sat Sangat, the True Congregation, so that I may be released from Maya's noose of death. ||1||Pause||
ਹੇ ਭਾਈ! ਜਿਸ (ਮਨੁੱਖ) ਨੇ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਸਿਮਰਨ ਦੀ ਮਿਹਨਤ ਕੀਤੀ,
Whoever, as Gurmukh, serves and works hard,
(ਜਤ, ਧੀਰਜ, ਉੱਚੀ ਮਤਿ, ਆਤਮਕ ਜੀਵਨ ਦੀ ਸੂਝ, ਭਉ ਆਦਿਕ ਦੀ) ਸਦਾ-ਥਿਰ ਰਹਿਣ ਵਾਲੀ ਟਕਸਾਲ ਵਿਚ ਉਸ ਮਨੁੱਖ ਦਾ ਹਰਿ-ਨਾਮ ਸਿਮਰਨ ਦਾ ਉੱਦਮ ਸੋਹਣਾ ਰੂਪ ਧਾਰ ਲੈਂਦਾ ਹੈ ।੨।
is molded and shaped in the true mint of the Shabad, the Word of God. ||2||
ਹੇ ਭਾਈ! (ਜਿਸ ਮਨੁੱਖ ਨੇ ਹਰਿ-ਨਾਮ-ਸਿਮਰਨ ਦੀ ਮਾਲਾ ਹਿਰਦੇ ਵਿਚ ਫੇਰੀ) ਗੁਰੂ ਨੇ ਉਸ ਨੂੰ ਅਪਹੁੰਚ ਤੇ ਅਗੋਚਰ ਪਰਮਾਤਮਾ (ਉਸ ਦੇ ਅੰਦਰ ਹੀ) ਵਿਖਾਲ ਦਿੱਤਾ,
The Guru has revealed to me the Inaccessible and Unfathomable Lord.
(ਗੁਰੂ ਦੀ ਸਹਾਇਤਾ ਨਾਲ) ਉਸ ਨੇ ਪਰਮਾਤਮਾ ਨੂੰ ਆਪਣੇ ਸਰੀਰ-ਨਗਰ ਦੇ ਅੰਦਰ ਹੀ ਭਾਲ ਕੇ ਲੱਭ ਲਿਆ ।੩।
Searching within the body-village, I have found the Lord. ||3||
ਹੇ ਨਾਨਕ! (ਆਖ—) ਹੇ ਹਰੀ! ਅਸੀ ਜੀਵ ਤੇਰੇ ਬੱਚੇ ਹਾਂ ਤੂੰ ਸਾਡਾ ਪਾਲਣਹਾਰ ਪਿਤਾ ਹੈਂ ।
I am just a child; the Lord is my Father, who nurtures and cherishes me.
ਮਿਹਰ ਦੀ ਨਿਗਾਹ ਕਰ ਕੇ (ਸਾਨੂੰ) ਦਾਸਾਂ ਨੂੰ (ਆਪਣੇ ਨਾਮ ਦੀ ਮਾਲਾ ਦੇ ਕੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾਓ ।੪।੩।
Please save servant Nanak, Lord; bless him with Your Glance of Grace. ||4||3||
Bhairao, Fourth Mehl:
ਹੇ ਪ੍ਰਭੂ! ਸਾਰੇ ਸਰੀਰ ਤੇਰੇ (ਬਣਾਏ ਹੋਏ) ਹਨ, ਤੂੰ (ਇਹਨਾਂ) ਸਾਰਿਆਂ ਵਿਚ ਵੱਸਦਾ ਹੈਂ ।
All hearts are Yours, Lord; You are in all.
ਕੋਈ ਭੀ ਸਰੀਰ ਤੇਰੀ ਜੋਤਿ ਤੋਂ ਬਿਨਾ ਨਹੀਂ ਹੈ ।੧।
There is nothing at all except You. ||1||
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਿਆ ਕਰ (ਉਹੀ) ਸਾਰੇ ਸੁਖ ਦੇਣ ਵਾਲਾ ਹੈ ।
O my mind, meditate on the Lord, the Giver of peace.
ਹੇ ਹਰੀ! (ਮਿਹਰ ਕਰ) ਮੈਂ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ, ਤੂੰ ਮੇਰਾ ਮਾਲਕ ਹੈਂ, ਤੂੰ ਮੇਰਾ ਪਿਉ ਹੈਂ ।੧।ਰਹਾਉ।
I praise You, O Lord God, You are my Father. ||1||Pause||
ਹੇ ਭਾਈ! ਮੈਂ ਜਿਧਰ ਜਿਧਰ ਵੇਖਦਾ ਹਾਂ, ਉਧਰ ਉਧਰ ਉਹ ਹਰੀ ਪ੍ਰਭੂ ਹੀ ਵੱਸ ਰਿਹਾ ਹੈ ।
Wherever I look, I see only the Lord God.
ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਤੇਰੇ ਵੱਸ ਵਿਚ ਹੈ, (ਤੈਥੋਂ ਬਿਨਾ ਤੇਰੇ ਵਰਗਾ) ਹੋਰ ਕੋਈ ਨਹੀਂ ਹੈ ।੨।
All are under Your control; there is no other at all. ||2||
ਹੇ ਹਰੀ! ਜਿਸ ਦੀ ਤੂੰ ਰੱਖਿਆ ਕਰਨੀ ਚਾਹੇਂ,
O Lord, when it is Your Will to save someone,
ਕੋਈ (ਵੈਰੀ ਆਦਿਕ) ਉਸ ਦੇ ਨੇੜੇ ਨਹੀਂ ਆਉਂਦਾ ।੩।
then nothing can threaten him. ||3||
ਹੇ ਹਰੀ! ਤੂੰ ਜਲ ਵਿਚ ਹੈਂ, ਤੂੰ ਆਕਾਸ਼ ਵਿਚ ਹੈਂ ਤੂੰ ਹਰ ਥਾਂ ਵਿਆਪਕ ਹੈਂ ।
You are totally pervading and permeating the waters, the lands, the skies and all places.
ਹੇ ਦਾਸ ਨਾਨਕ! ਉਸ ਹਰੀ ਦਾ ਨਾਮ ਜਪਿਆ ਕਰ, ਜੋ ਹਰ ਥਾਂ ਹਾਜ਼ਰ-ਨਾਜ਼ਰ (ਪ੍ਰਤੱਖ ਦਿੱਸ ਰਿਹਾ) ਹੈ ।੪।੪।
Servant Nanak meditates on the Ever-present Lord. ||4||4||
Bhairao, Fourth Mehl, Second House:
One Universal Creator God. By The Grace Of The True Guru:
ਹੇ ਭਾਈ! ਪਰਮਾਤਮਾ ਦਾ ਭਗਤ ਜਿਸ ਦੇ ਹਿਰਦੇ ਵਿਚ (ਸਦਾ) ਪਰਮਾਤਮਾ ਦਾ ਨਾਮ ਵੱਸਦਾ ਹੈ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ ।
The Lord's Saint is the embodiment of the Lord; within his heart is the Name of the Lord.
ਪਰ ਉਹੀ ਮਨੁੱਖ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਸੰਭਾਲਦਾ ਹੈ ਜਿਸ ਦੇ ਮੱਥੇ ਉਤੇ (ਧੁਰੋਂ) ਚੰਗੀ ਕਿਸਮਤ (ਦਾ ਲੇਖ) ਲਿਖਿਆ ਹੁੰਦਾ ਹੈ ।੧।
One who has such destiny inscribed on his forehead, follows the Guru's Teachings, and contemplates the Name of the Lord within his heart. ||1||