ਅੰਗ. ੯੬ 
 
ਭਾਗਾਂ ਵਾਲੇ ਹਨ ਪਰਮਾਤਮਾ ਦੇ ਉਹ ਸੇਵਕ ਜਿਨ੍ਹਾਂ ਨੇ ਹਰਿ-ਪ੍ਰਭੂ ਨਾਲ ਡੂੰਘੀ ਸਾਂਝ ਪਾ ਰੱਖੀ ਹੈ
Blessed, blessed are the humble servants of the Lord, who know the Lord God.
 
(ਮੇਰਾ ਜੀ ਲੋਚਦਾ ਹੈ ਕਿ) ਮੈਂ ਉਹਨਾਂ ਹਰਿ-ਜਨਾਂ ਕੋਲ ਜਾ ਕੇ ਹਰੀ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਪੁੱਛਾਂ
I go and ask those humble servants about the Mysteries of the Lord.
 
ਮੈ ਉਹਨਾਂ ਦੇ ਪੈਰ ਘੁੱਟਾਂ, (ਉਹਨਾਂ ਦੇ ਪੈਰ) ਮਲ ਮਲ ਕੇ ਧੋਵਾਂ । ਹਰੀ ਦੇ ਸੇਵਕਾਂ ਨੂੰ ਹੀ ਮਿਲ ਕੇ ਹਰੀ ਦਾ ਨਾਮ-ਰਸ ਪੀਤਾ ਜਾ ਸਕਦਾ ਹੈ ।੨।
I wash and massage their feet; joining with the humble servants of the Lord, I drink in the Sublime Essence of the Lord. ||2||
 
(ਨਾਮ ਦੀ ਦਾਤਿ) ਦੇਣ ਵਾਲੇ ਸਤਿਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ ਹੈ
The True Guru, the Giver, has implanted the Naam, the Name of the Lord, within me.
 
ਵੱਡੇ ਭਾਗਾਂ ਨਾਲ ਮੈਨੂੰ ਗੁਰੂ ਦਾ ਦਰਸ਼ਨ ਪ੍ਰਾਪਤ ਹੋਇਆ
By great good fortune, I have obtained the Blessed Vision of the Guru's Darshan.
 
ਹੁਣ ਮੈਂ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਮਾਣਦਾ ਹਾਂ ਤੇ ਸਦਾ ਕਾਇਮ ਰਹਿਣ ਵਾਲਾ ਅੰਮ੍ਰਿਤ ਨਾਮ (ਮੂੰਹੋਂ) ਉਚਾਰਦਾ ਹਾਂ । ਪੂਰੇ ਗੁਰੂ ਦੀ ਰਾਹੀਂ (ਹੀ) ਇਹ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਲਿਆ ਜਾ ਸਕਦਾ ਹੈ ।੩।
The True Essence is Ambrosial Nectar; through the Ambrosial Words of the Perfect Guru, this Amrit is obtained. ||3||
 
ਹੇ ਹਰੀ ! ਮੈਨੂੰ ਸਾਧ ਸੰਗਤਿ ਮਿਲਾ, ਮੈਨੂੰ ਸਤਿਗੁਰੂ ਮਿਲਾ
O Lord, lead me to the Sat Sangat, the True Congregation, and the true beings.
 
ਸਾਧ ਸੰਗਤਿ ਵਿਚ ਮਿਲ ਕੇ ਹੀ ਹਰਿ-ਨਾਮ ਸਿਮਰਿਆ ਜਾ ਸਕਦਾ ਹੈ
Joining the Sat Sangat, I meditate on the Lord's Name.
 
ਹੇ ਨਾਨਕ ! (ਅਰਦਾਸ ਕਰ ਕਿ ਸਾਧ ਸੰਗਤਿ ਵਿਚ ਮਿਲ ਕੇ ਗੁਰੁ ਦੀ ਸਰਨ ਪੈ ਕੇ) ਮੈਂ ਪਰਮਾਤਮਾ ਦੀ ਸਿਫ਼ਤਿ ਸਾਲਾਹ ਦੀਆਂ ਗੱਲਾਂ ਸੁਣਦਾ ਰਹਾਂ ਤੇ ਮੂੰਹੋਂ ਬੋਲਦਾ ਰਹਾਂ । ਗੁਰੂ ਦੀ ਮਤਿ ਲੈ ਕੇ (ਮਨ) ਪਰਮਾਤਮਾ ਦੇ ਨਾਮ ਵਿਚ ਪਰਚਿਆ ਰਹਿੰਦਾ ਹੈ ।੪।੬।
O Nanak, I listen and chant the Lord's Sermon; through the Guru's Teachings, I am fulfilled by the Name of the Lord. ||4||6||
 
Maajh, Fourth Mehl:
 
ਹੇ ਪਿਆਰੀ ਭੈਣੋ ! (ਹੇ ਸਤਸੰਗੀਹੋ !) ਤੁਸੀ ਆਵੋ ਤੇ ਰਲ ਕੇ ਬ ੈਠੋ
Come, dear sisters-let us join together.
 
ਜੇਹੜੀ ਭੈਣ ਮੈਨੂੰ ਮੇਰੇ ਪ੍ਰੀਤਮ ਦੀ ਦੱਸ ਪਾਇਗੀ, ਮੈਂ ਉਸ ਤੋਂ ਸਦਕੇ ਜਾਵਾਂਗੀ
I am a sacrifice to the one who tells me of my Beloved.
 
ਸਾਧ ਸੰਗਤਿ ਵਿਚ ਮਿਲ ਕੇ (ਗੁਰੂ ਦੀ ਰਾਹੀਂ) ਮੈਂ ਸੱਜਣ ਪ੍ਰਭੂ ਲੱਭਾ ਹੈ, ਮੈਂ ਗੁਰੂ ਤੋਂ ਕੁਰਬਾਨ ਜਾਂਦੀ ਹਾਂ ।੧।
Joining the Sat Sangat, the True Congregation, I have found the Lord, my Best Friend. I am a sacrifice to the True Guru. ||1||
 
ਹੇ ਸੁਆਮੀ ! ਮੈਂ ਜਿਧਰ ਜਿਧਰ ਵੇਖਦਾ ਹਾਂ ਉਧਰ ਉਧਰ ਹੀ ਤੂੰ ਹੈਂ
Wherever I look, there I see my Lord and Master.
 
ਹੇ ਅੰਤਰਜਾਮੀ ! ਤੂੰ ਹਰੇਕ ਸਰੀਰ ਵਿਚ ਵਿਆਪਕ ਹੈ
You are permeating each and every heart, O Lord, Inner-knower, Searcher of Hearts.
 
ਮੈਂ ਪੂਰੇ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਪੂਰੇ ਗੁਰੂ ਨੇ ਮੈਨੂੰ ਪਰਮਾਤਮਾ ਮੇਰੇ ਨਾਲ ਵੱਸਦਾ ਵਿਖਾ ਦਿੱਤਾ ਹੈ ।੧।
The Perfect Guru has shown me that the Lord is always with me. I am forever a sacrifice to the True Guru. ||2||
 
(ਹੇ ਭਾਈ !) (ਸਾਰੇ ਸਰੀਰਾਂ ਵਿਚ) ਇਕੋ ਹੀ ਹਵਾ (ਸੁਆਸ) ਹੈ, ਮਿੱਟੀ ਤੱਤ ਭੀ ਸਾਰੇ ਸਰੀਰਾਂ ਦਾ ਇਕੋ ਹੀ ਹੈ ਤੇ ਸਾਰੇ ਸਰੀਰਾਂ ਵਿਚ ਇਕੋ ਹੀ ਰੱਬੀ ਜੋਤਿ ਮੌਜੂਦ ਹੈ
There is only one breath; all are made of the same clay; the light within all is the same.
 
ਸਭਨਾਂ ਵਿਚ ਇਕੋ ਹੀ ਜੋਤਿ ਕੰਮ ਕਰ ਰਹੀ ਹੈ । ਵਖ ਵਖ (ਦਿੱਸਦੇ) ਹਰੇਕ ਸਰੀਰ ਵਿਚ ਇਕੋ ਜੋਤਿ ਹੈ, ਪਰ (ਮਾਇਆ ਵੇੜ੍ਹੇ ਜੀਵਾਂ ਨੂੰ) ਕਿਸੇ ਦੀ ਜੋਤਿ ਦੂਜੇ ਦੀ ਜੋਤਿ ਨਾਲ ਰਲਾਇਆਂ ਰਲਦੀ ਨਹੀਂ ਦਿੱਸਦੀ (ਜੋਤਿ ਸਾਂਝੀ ਨਹੀਂ ਜਾਪਦੀ)
The One Light pervades all the many and various beings. This Light intermingles with them, but it is not diluted or obscured.
 
ਗੁਰੂ ਦੀ ਕਿਰਪਾ ਨਾਲ ਮੈਨੂੰ ਹਰੇਕ ਵਿਚ ਇਕ ਪਰਮਾਤਮਾ ਹੀ ਦਿੱਸ ਪਿਆ ਹੈ । ਮੈਂ ਗੁਰੂ ਤੋਂ ਕੁਰਬਾਨ ਹਾਂ ।੩।
By Guru's Grace, I have come to see the One. I am a sacrifice to the True Guru. ||3||
 
ਦਾਸ ਨਾਨਕ ਆਤਮਕ ਜੀਵਨ ਦੇਣ ਵਾਲੀ ਗੁਰੂ ਦੀ ਬਾਣੀ (ਸਦਾ) ਉਚਾਰਦਾ ਹੈ
Servant Nanak speaks the Ambrosial Bani of the Word.
 
ਗੁਰੂ ਦੇ ਸਿੱਖਾਂ ਦੇ ਮਨ ਵਿਚ ਇਹ ਬਾਣੀ ਪਿਆਰੀ ਲੱਗਦੀ ਹੈ ਮਿੱਠੀ ਲੱਗਦੀ ਹੈ
It is dear and pleasing to the minds of the GurSikhs.
 
ਪੂਰਾ ਗੁਰੂ ਪੂਰਾ ਸਤਿਗੁਰੂ (ਇਹੀ) ਉਸਦੇਸ਼ ਕਰਦਾ ਹੈ (ਕਿ ਸਭ ਜੀਵਾਂ ਵਿਚ ਇਕੋ ਪਰਮਾਤਮਾ ਦੀ ਜੋਤਿ ਹੀ ਵਰਤ ਰਹੀ ਹੈ) । ਪੂਰਾ ਗੁਰੂ ਹੋਰਨਾਂ ਦਾ ਭਲਾ ਕਰਨ ਵਾਲਾ ਹੈ ।੪।੭।
The Guru, the Perfect True Guru, shares the Teachings. The Guru, the True Guru, is Generous to all. ||4||7||
 
Seven Chau-Padas Of The Fourth Mehl. ||
 
Maajh, Fifth Mehl, Chau-Padas, First House:
 
ਗੁਰੂ ਦਾ ਦਰਸਨ ਕਰਨ ਲਈ ਮੇਰਾ ਮਨ ਬੜੀ ਤਾਂਘ ਕਰ ਰਿਹਾ ਹੈ
My mind longs for the Blessed Vision of the Guru's Darshan.
 
(ਜਿਵੇਂ ਪਪੀਹਾ ਸ੍ਵਾਂਤੀ ਬੂੰਦ ਲਈ ਤਰਲੇ ਲੈਂਦਾ ਹੈ) ਪਪੀਹੇ ਵਾਂਗ (ਮੇਰਾ ਮਨ ਗੁਰੂ ਦੇ ਦਰਸਨ ਲਈ) ਤਰਲੇ ਲੈ ਰਿਹਾ ਹੈ
It cries out like the thirsty song-bird.
 
ਪਿਆਰੇ ਸੰਤ-ਗੁਰੂ ਦੇ ਦਰਸਨ ਤੋਂ ਬਿਨਾ (ਦਰਸਨ ਦੀ ਮੇਰੀ ਆਤਮਕ) ਤ੍ਰੇਹ ਮਿਟਦੀ ਨਹੀਂ, ਮੇਰੇ ਮਨ ਨੂੰ ਧੀਰਜ ਨਹੀਂ ਆਉਂਦੀ ।੧।
My thirst is not quenched, and I can find no peace, without the Blessed Vision of the Beloved Saint. ||1||
 
ਮੈਂ ਪਿਆਰੇ ਸੰਤ-ਗੁਰੂ ਦੇ ਦਰਸਨ ਤੋਂ ਕੁਰਬਾਨ ਹਾਂ, ਸਦਕੇ ਹਾਂ ।੧।ਰਹਾਉ।
I am a sacrifice, my soul is a sacrifice, to the Blessed Vision of the Beloved Saint Guru. ||1||Pause||
 
ਹੇ ਧਨੁਖ-ਧਾਰੀ ਪ੍ਰਭੂ ਜੀ ! ਤੇਰਾ ਮੂੰਹ (ਤੇਰੇ ਮੂੰਹ ਦਾ ਦਰਸਨ) ਸੁਖ ਦੇਣ ਵਾਲਾ ਹੈ (ਠੰਢ ਪਾਣ ਵਾਲਾ ਹੈ) ਤੇਰੀ ਸਿਫ਼ਤਿ‑ਸਾਲਾਹ (ਮੇਰੇ ਅੰਦਰ) ਆਤਮਕ ਅਡੋਲਤਾ ਦੀ ਲਹਰ ਪੈਦਾ ਕਰਦੀ ਹੈ
Your Face is so Beautiful, and the Sound of Your Words imparts intuitive wisdom.
 
ਹੇ ਧਨੁਖ-ਧਾਰੀ ! ਤੇਰੇ ਦਰਸਨ ਕੀਤਿਆਂ ਚਿਰ ਹੋ ਗਿਆ ਹੈ
It is so long since this rainbird has had even a glimpse of water.
 
ਹੇ ਮੇਰੇ ਸੱਜਣ ਪ੍ਰਭੂ ! ਹੇ ਮੇਰੇ ਮਿਤ੍ਰ ਪ੍ਰਭੂ ! ਉਹ ਹਿਰਦਾ-ਦੇਸ ਭਾਗਾਂ ਵਾਲਾ ਹੈ ਜਿਸ ਵਿਚ ਤੂੰ (ਸਦਾ) ਵੱਸਦਾ ਹੈਂ ।੨।
Blessed is that land where You dwell, O my Friend and Intimate Divine Guru. ||2||
 
ਹੇ ਮੇਰੇ ਸੱਜਣ ਗੁਰੂ ! ਹੇ ਮੇਰੇ ਮਿਤ੍ਰ ਪ੍ਰਭੂ ! ਮੈਂ ਤੈਥੋਂ ਕੁਰਬਾਨ ਹਾਂ, ਸਦਕੇ ਹਾਂ ।੧।ਰਹਾਉ।
I am a sacrifice, I am forever a sacrifice, to my Friend and Intimate Divine Guru. ||1||Pause||
 
ਜਦੋਂ ਮੈਂ ਤੈਨੂੰ ਇਕ ਘੜੀ ਭਰ ਭੀ ਨਹੀਂ ਮਿਲਦਾ ਤਾਂ ਮੇਰੇ ਭਾ ਦਾ ਕਲਿਜੁਗ ਹੋ ਜਾਂਦਾ ਹੈ
When I could not be with You for just one moment, the Dark Age of Kali Yuga dawned for me.
 
ਹੇ ਪਿਆਰੇ ਭਗਵਾਨ ! (ਮੈਂ ਤੇਰੇ ਵਿਛੋੜੇ ਵਿਚ ਬਿਹਬਲ ਹਾਂ, ਦੱਸ ਹੁਣ ਤੈਨੂੰ ਮੈਂ ਕਦੋਂ ਮਿਲ ਸਕਾਂਗਾ)
When will I meet You, O my Beloved Lord?
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by