ਅੰਗ. ੫੧ 
 
ਹੇ ਨਾਨਕ ! ਉਹ ਉਹ ਜੀਵ-ਇਸਤ੍ਰੀ ਸੁਹਾਗ-ਭਾਗ ਵਾਲੀ ਹੈ ਜਿਨ੍ਹਾਂ ਦਾ ਖਸਮ-ਪ੍ਰਭੂ ਨਾਲ ਪਿਆਰ (ਬਣ ਗਿਆ) ਹੈ ।੪।੨੩।੯੩।
O Nanak, blessed are the happy soul-brides, who are in love with their Husband Lord. ||4||23||93||
 
Siree Raag, Fifth Mehl, Sixth House:
 
ਜਿਸ ਪਰਮਾਤਮਾ ਨੇ ਇਹ ਦਿੱਸਦਾ ਜਗਤ ਬਣਾਇਆ ਹੈ, ਸਿਰਫ਼ ਉਹੀ ਸ੍ਰਿਸ਼ਟੀ ਦਾ ਰਚਣ ਵਾਲਾ ਹੈ
The One Lord is the Doer, the Cause of causes, who has created the creation.
 
ਹੇ ਮੇਰੇ ਮਨ ! ਉਹੀ ਜੀਵਾਂ ਦਾ ਆਸਰਾ ਹੈ । ਉਸੇ ਨੂੰ ਸਦਾ ਸਿਮਰਦਾ ਰਹੁ ।੧।
Meditate on the One, O my mind, who is the Support of all. ||1||
 
(ਹੇ ਭਾਈ !) ਗੁਰੂ ਦੇ ਚਰਨ ਆਪਣੇ ਮਨ ਵਿਚ ਟਿਕਾਈ ਰੱਖ (ਭਾਵ, ਹਉਮੈ ਛੱਡ ਕੇ ਗੁਰੂ ਵਿਚ ਸਰਧਾ ਬਣਾ)
Meditate within your mind on the Guru's Feet.
 
(ਆਪਣੀਆਂ) ਸਾਰੀਆਂ ਚਤੁਰਾਈਆਂ ਛੱਡ ਦੇ । ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਸੁਰਤਿ ਜੋੜ ।੧।ਰਹਾਉ।
Give up all your clever mental tricks, and lovingly attune yourself to the True Word of the Shabad. ||1||Pause||
 
ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਦਾ ਉਪਦੇਸ਼ (ਸਦਾ) ਵੱਸਦਾ ਹੈ, ਉਸ ਨੂੰ ਕੋਈ ਦੁੱਖ ਕੋਈ ਕਲੇਸ਼ ਕੋਈ ਡਰ ਪੋਹ ਨਹੀਂ ਸਕਦਾ
Suffering, agony and fear do not cling to one whose heart is filled with the GurMantra.
 
ਲੋਕ ਕੋ੍ਰੜਾਂ (ਹੋਰ ਹੋਰ) ਜਤਨ ਕਰ ਕੇ ਥੱਕ ਜਾਂਦੇ ਹਨ, ਪਰ ਗੁਰੂ (ਦੀ ਸਰਨ) ਤੋਂ ਬਿਨਾ (ਉਹਨਾਂ ਦੁੱਖਾਂ ਕਲੇਸ਼ਾਂ ਤੋਂ) ਕੋਈ ਮਨੁੱਖ ਪਾਰ ਨਹੀਂ ਲੰਘ ਸਕਦਾ ।੨।
Trying millions of things, people have grown weary, but without the Guru, none have been saved. ||2||
 
ਗੁਰੂ ਦਾ ਦਰਸ਼ਨ ਕਰ ਕੇ ਜਿਸ ਮਨੁੱਖ ਦਾ ਮਨ (ਗੁਰੂ ਦਾ) ਆਸਰਾ ਫੜ ਲੈਂਦਾ ਹੈ, ਉਸ ਦੇ ਸਾਰੇ (ਪਹਿਲੇ ਕੀਤੇ) ਪਾਪ ਨਾਸ ਹੋ ਜਾਂਦੇ ਹਨ
Gazing upon the Blessed Vision of the Guru's Darshan, the mind is comforted and all sins depart.
 
ਮੈਂ ਉਹਨਾਂ (ਭਾਗਾਂ ਵਾਲੇ) ਬੰਦਿਆਂ ਤੋਂ ਕੁਰਬਾਨ ਹਾਂ ਜਿਹੜੇ ਗੁਰੂ ਦੇ ਚਰਨਾਂ ਤੇ ਢਹਿ ਪੈਂਦੇ ਹਨ ।੩।
I am a sacrifice to those who fall at the Feet of the Guru. ||3||
 
ਸਾਧ ਸੰਗਤਿ ਵਿਚ ਰਿਹਾਂ ਸਦਾ‑ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਮਨ ਵਿਚ ਵੱਸ ਪੈਂਦਾ ਹੈ
In the Saadh Sangat, the Company of the Holy, the True Name of the Lord comes to dwell in the mind.
 
ਹੇ ਨਾਨਕ ! ਉਹ ਬੰਦੇ ਭਾਗਾਂ ਵਾਲੇ ਹਨ, ਜਿਨ੍ਹਾਂ ਦੇ ਮਨ ਵਿਚ (ਸਾਧ ਸੰਗਤਿ ਵਿਚ ਟਿਕਣ ਦਾ) ਇਹ ਪ੍ਰੇਮ ਹੈ ।੪।੨੪।੯੪।
Very fortunate are those, O Nanak, whose minds are filled with this love. ||4||24||94||
 
Siree Raag, Fifth Mehl:
 
(ਹੇ ਭਾਈ !) ਪਰਮਾਤਮਾ ਦਾ ਨਾਮ-ਧਨ ਇਕੱਠਾ ਕਰ, ਆਪਣੇ ਗੁਰੂ ਦਾ ਆਦਰ-ਸਤਕਾਰ ਹਿਰਦੇ ਵਿਚ ਵਸਾ (ਤੇ ਇਸ ਤਰ੍ਹਾਂ) ਸਾਰੇ ਵਿਕਾਰ ਛੱਡ
Gather in the Wealth of the Lord, worship the True Guru, and give up all your corrupt ways.
 
ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕਰ ਕੇ ਸੋਹਣਾ ਬਣਾਇਆ ਹੈ, ਉਸ ਦਾ ਸਿਮਰਨ ਕਰ, (ਵਿਕਾਰਾਂ ਤੋਂ ਤੇਰਾ) ਬਚਾਉ ਹੋ ਜਾਇਗਾ ।੧।
Meditate in remembrance on the Lord who created and adorned you, and you shall be saved. ||1||
 
ਹੇ ਮਨ ! ਉਸ ਪਰਮਾਤਮਾ ਦਾ ਨਾਮ ਜਪ, ਜੋ ਇਕ ਆਪ ਹੀ ਆਪ ਹੈ ਤੇ ਜੋ ਬੇਅੰਤ ਹੈ
O mind, chant the Name of the One, the Unique and Infinite Lord.
 
ਜਿਸ ਨੇ ਇਹ ਜਿੰਦ ਦਿੱਤੀ ਹੈ ਮਨ ਦਿੱਤਾ ਹੈ ਤੇ ਸਰੀਰ ਦਿੱਤਾ ਹੈ, ਜੋ ਸਭ ਜੀਵਾਂ ਦੇ ਹਿਰਦੇ ਦਾ ਆਸਰਾ ਹੈ ।੧।ਰਹਾਉ।
He gave you the praanaa, the breath of life, and your mind and body. He is the Support of the heart. ||1||Pause||
 
ਜਿਨ੍ਹਾਂ ਬੰਦਿਆਂ ਉਤੇ ਜਗਤ ਦਾ ਮੋਹ ਦਬਾਉ ਪਾਈ ਰੱਖਦਾ ਹੈ, ਉਹ ਕਾਮ ਵਿਚ ਕ੍ਰੋਧ ਵਿਚ ਅਹੰਕਾਰ ਵਿਚ ਮਸਤ ਰਹਿੰਦੇ ਹਨ
The world is drunk, engrossed in sexual desire, anger and egotism.
 
(ਇਹਨਾਂ ਵਿਕਾਰਾਂ ਤੋਂ ਬਚਣ ਲਈ, ਹੇ ਭਾਈ !) ਗੁਰੂ ਦੀ ਸਰਨ ਪਉ, ਗੁਰੂ ਦੀ ਚਰਨੀਂ ਲੱਗ (ਗੁਰੂ ਦਾ ਆਸਰਾ ਲਿਆਂ ਅਗਿਆਨਤਾ ਦਾ) ਘੁੱਪ ਹਨੇਰਾ-ਰੂਪ ਦੁੱਖ ਮਿਟ ਜਾਂਦਾ ਹੈ ।੨।
Seek the Sanctuary of the Saints, and fall at their feet; your suffering and darkness shall be removed. ||2||
 
ਉਹ ਸੇਵਾ ਸੰਤੋਖ ਦੇ ਦਇਆ (ਦੀ ਕਮਾਈ) ਕਮਾਂਦਾ ਹੈ, ਤੇ ਇਹੀ ਹੈ ਸ੍ਰੇਸ਼ਟ ਕਰਣੀ
Practice truth, contentment and kindness; this is the most excellent way of life.
 
ਜਿਸ (ਭਾਗਾਂ ਵਾਲੇ ਮਨੁੱਖ) ਨੂੰ ਨਿਰੰਕਾਰ ਪ੍ਰਭੂ (ਆਪਣੇ ਨਾਮ ਦੀ ਦਾਤਿ) ਦੇਂਦਾ ਹੈ, ਉਹ ਆਪਾ-ਭਾਵ ਛੱਡ ਕੇ ਸਭ ਦੀ ਚਰਨ-ਧੂੜ ਬਣਦਾ ਹੈ,।੩।
One who is so blessed by the Formless Lord God renounces selfishness, and becomes the dust of all. ||3||
 
ਹੇ ਪ੍ਰਭੂ ! ਜੇਹੜਾ ਇਹ ਜਗਤ ਦਿੱਸਦਾ ਹੈ ਸਾਰਾ ਤੇਰਾ ਹੀ ਰੂਪ ਦਿੱਸਦਾ ਹੈ, ਤੇਰਾ ਹੀ ਖਿਲਾਰਿਆ ਹੋਇਆ ਖਿਲਾਰਾ ਦਿੱਸਦਾ ਹੈ
All that is seen is You, Lord, the expansion of the expanse.
 
ਹੇ ਨਾਨਕ ! ਆਖ—ਗੁਰੂ ਨੇ ਜਿਸ ਮਨੁੱਖ ਦੇ ਮਨ ਦੀ ਭਟਕਣਾ ਦੂਰ ਕਰ ਦਿੱਤੀ ਹੈ ਉਸ ਨੂੰ ਉਸ ਨੂੰ ਇਹੀ ਸੋਚ ਫੁਰਦੀ ਹੈ ਕਿ ਹਰ ਥਾਂ ਤੂੰ ਹੀ ਤੂੰ ਹੈਂ ।੪।੨੫।੯੫।
Says Nanak, the Guru has removed my doubts; I recognize God in all. ||4||25||95||
 
Siree Raag, Fifth Mehl:
 
(ਹੇ ਭਾਈ !) ਸਾਰਾ ਜਗਤ (ਸ਼ਾਸਤ੍ਰਾਂ ਅਨੁਸਾਰ ਮਿਥੇ ਹੋਏ) ਮੰਦੇ ਕਰਮਾਂ ਤੇ ਚੰਗੇ ਕਰਮਾਂ (ਦੀ ਵਿਚਾਰ) ਵਿਚ ਹੀ ਰੱੁਝਾ ਹੋਇਆ ਹੈ
The whole world is engrossed in bad deeds and good deeds.
 
ਪਰਮਾਤਮਾ ਦੀ ਭਗਤੀ ਕਰਨ ਵਾਲਾ ਮਨੁੱਖ ਇਹਨਾਂ ਦੋਹਾਂ ਵਿਚਾਰਾਂ ਤੋਂ ਹੀ ਲਾਂਭੇ ਰਹਿੰਦਾ ਹੈ (ਕਿ ਸ਼ਾਸਤ੍ਰ ਅਨੁਸਾਰ ‘ਦੁਕ੍ਰਿਤ’ ਕੇਹੜੇ ਹਨ ਤੇ ‘ਸੁਕ੍ਰਿਤ’ ਕੇਹੜੇ ਹਨ), ਪਰ ਅਜੇਹਾ ਬੰਦਾ ਕੋਈ ਵਿਰਲਾ ਹੀ ਲੱਭਦਾ ਹੈ ।੧।
God's devotee is above both, but those who understand this are very rare. ||1||
 
ਹੇ ਸੁਆਮੀ ! ਤੂੰ ਸਭ ਜੀਵਾਂ ਵਿਚ ਸਮਾਇਆ ਹੋਇਆ ਹੈਂ
Our Lord and Master is all-pervading everywhere.
 
ਸਭ ਦਾ ਪਾਲਣ ਵਾਲਾ ਹੈਂ । ਤੂੰ ਸਭ ਤੋਂ ਵੱਡਾ ਹੈਂ, ਸਭ ਵਿਚ ਵਿਆਪਕ ਹੈਂ, ਸਭ ਦੇ ਦਿਲ ਦੀ ਜਾਣਨ ਵਾਲਾ ਹੈਂ, (ਹੇ ਸੁਆਮੀ ! ਇਸ ਤੋਂ ਵੱਧ ਤੇਰੀ ਬਾਬਤ) ਮੈਂ (ਹੋਰ ਕੀਹ ਆਖਾਂ ਤੇ ਕੀਹ ਸੁਣਾਂ ? ।੧।ਰਹਾਉ।
What should I say, and what should I hear? O my Lord and Master, You are Great, All-powerful and All-knowing. ||1||Pause||
 
ਜੇਹੜਾ ਬੰਦਾ (ਜਗਤ ਵਲੋਂ ਮਿਲਦੇ) ਆਦਰ ਜਾਂ ਨਿਰਾਦਰੀ (ਦੇ ਅਹਿਸਾਸ) ਵਿਚ ਫਸਿਆ ਰਹਿੰਦਾ ਹੈ, ਉਹ ਪਰਮਾਤਮਾ ਦਾ ਅਸਲ ਸੇਵਕ ਨਹੀਂ (ਅਖਵਾ ਸਕਦਾ)
One who is influenced by praise and blame is not God's servant.
 
ਹੇ ਸੰਤ ਜਨੋ ! ਸਭ ਥਾਂ ਜਗਤ ਦੇ ਮੂਲ-ਪ੍ਰਭੂ ਨੂੰ ਵੇਖਣ ਵਾਲਾ ਤੇ ਸਭ ਨੂੰ ਇਕੋ ਜਿਹੀ ਪ੍ਰੇਮ ਦੀ ਨਿਗਾਹ ਨਾਲ ਵੇਖਣ ਵਾਲਾ ਬੰਦਾ ਕ੍ਰੋੜਾਂ ਵਿਚੋਂ ਕੋਈ ਇੱਕ ਹੰੁਦਾ ਹੈ ।੨
One who sees the essence of reality with impartial vision, O Saints, is very rare-one among millions. ||2||
 
(ਗਿਆਨ ਆਦਿਕ ਦੀਆਂ ਗੱਲਾਂ ਨਿਰੀਆਂ) ਆਖਣੀਆਂ ਜਾਂ ਅਖਵਾਣੀਆਂ—ਇਹ ਰਸਤਾ ਹੈ ਦੁਨੀਆ ਤੋਂ ਸੋਭਾ ਖੱਟਣ ਦਾ
People talk on and on about Him; they consider this to be praise of God.
 
ਗੁਰੂ ਦੀ ਸਰਨ ਪਿਆ ਹੋਇਆ ਕੋਈ ਵਿਰਲਾ ਮਨੁੱਖ ਹੁੰਦਾ ਹੈ ਜੋ (ਗਿਆਨ ਦੀਆਂ ਇਹ ਜ਼ਬਾਨੀ ਜ਼ਬਾਨੀ ਗੱਲਾਂ) ਆਖਣ ਤੋਂ ਆਜ਼ਾਦ ਰਹਿੰਦਾ ਹੈ ।੩।
But rare indeed is the Gurmukh, who is above this mere talk. ||3||
 
ਇਸ ਗੱਲ ਵਲ ਧਿਆਨ ਹੀ ਨਹੀਂ ਹੰੁਦਾ ਕਿ ਮੁਕਤੀ ਕੀਹ ਹੈ ਤੇ ਨਾ-ਮੁਕਤੀ ਕੀਹ ਹੈ
He is not concerned with deliverance or bondage.
 
ਹੇ ਨਾਨਕ ! ਜਿਸ ਮਨੁੱਖ ਨੇ ਸੰਤ ਜਨਾਂ ਦੇ ਚਰਨਾਂ ਦੀ ਧੂੜ (ਦਾ) ਦਾਨ ਪ੍ਰਾਪਤ ਕਰ ਲਿਆ ਹੈ, ਪ੍ਰਭੂ ਹੀ ਹਰ ਥਾਂ ਦਿੱਸਦਾ ਹੈ, ਪ੍ਰਭੂ ਦੀ ਯਾਦ ਹੀ ਉਸ ਦਾ ਨਿਸ਼ਾਨਾ ਹੈ) ।੪।੨੬।੯੬।
Nanak has obtained the gift of the dust of the feet of the Saints. ||4||26||96||
 
Siree Raag, Fifth Mehl, Seventh House:
 
ਹੇ ਪਿਆਰੇ (ਪ੍ਰਭੂ-ਪਿਤਾ) ! ਤੇਰੇ ਪਿਆਰ ਦੇ ਭਰੋਸੇ ਤੇ ਮੈਂ ਲਾਡਾਂ ਵਿਚ ਹੀ ਦਿਨ ਗੁਜ਼ਾਰ ਦਿੱਤੇ ਹਨ
Relying on Your Mercy, Dear Lord, I have indulged in sensual pleasures.
 
(ਮੈਨੂੰ ਯਕੀਨ ਹੈ ਕਿ) ਤੂੰ ਸਾਡਾ ਮਾਂ ਪਿਉ ਹੈਂ, ਤੇ ਬੱਚੇ ਭੁੱਲਾਂ ਤੇ ਉਕਾਈਆਂ ਕਰਿਆ ਹੀ ਕਰਦੇ ਹਨ ।੧।
Like a foolish child, I have made mistakes. O Lord, You are my Father and Mother. ||1||
 
ਆਖਣਾ ਅਖਵਾਣਾ ਸੌਖਾ ਹੈ (ਕਿ ਅਸੀਂ ਤੇਰਾ ਭਾਣਾ ਮੰਨਦੇ ਹਾਂ)
It is easy to speak and talk,
 
ਹੇ ਪ੍ਰਭੂ ! ਤੇਰਾ ਭਾਣਾ ਮੰਨਣਾ (ਤੇਰੀ ਮਰਜ਼ੀ ਵਿਚ ਤੁਰਨਾ) ਔਖਾ ਹੈ ।੧।ਰਹਾਉ।
but it is difficult to accept Your Will. ||1||Pause||
 
ਮੈਂ ਤੇਰਾ (ਹੀ) ਮਾਣ ਕਰਦਾ ਹਾਂ (ਮੈਨੂੰ ਇਹ ਫ਼ਖ਼ਰ ਹੈ ਕਿ ਤੰੂ ਮੇਰੇ ਸਿਰ ਤੇ ਹੈਂ), ਮੈਂ ਤੇਰਾ (ਹੀ) ਆਸਰਾ ਰੱਖਦਾ ਹਾਂ । ਮੈਂ ਜਾਣਦਾ ਹਾਂ ਕਿ ਤੂੰ ਮੇਰਾ ਆਪਣਾ ਹੈਂ
I stand tall; You are my Strength. I know that You are mine.
 
ਹੇ ਮੇਰੇ ਬੇ-ਮੁਥਾਜ ਪਿਤਾ (-ਪ੍ਰਭੂ) ! ਤੂੰ ਸਭ ਜੀਵਾਂ ਦੇ ਅੰਦਰ ਵੱਸਦਾ ਹੈਂ, ਤੇ ਸਭਨਾਂ ਤੋਂ ਬਾਹਰ ਭੀ ਹੈਂ (ਨਿਰਲੇਪ ਭੀ ਹੈਂ) ।
Inside of all, and outside of all, You are our Self-sufficient Father. ||2||
 
ਹੇ ਪਿਤਾ-ਪ੍ਰਭੂ ! ਮੈਨੂੰ ਪਤਾ ਨਹੀਂ ਕਿ ਤੈਨੂੰ ਪ੍ਰਸੰਨ ਕਰਨ ਦਾ ਕੇਹੜਾ ਤਰੀਕਾ ਹੈ
O Father, I do not know-how can I know Your Way?
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by