ਹੇ ਭਾਈ! ਗੁਰੂ ਗੁਣਾਂ ਦਾ ਸਮੁੰਦਰ ਹੈ, ਪਰਮਾਤਮਾ ਦੇ ਨਾਮ ਦਾ ਸਮੁੰਦਰ ਹੈ । ਉਸ ਗੁਰੂ ਦਾ ਦਰਸਨ ਕਰਨ ਦੀ ਤੈਨੂੰ ਤਾਂਘ ਲੱਗੀ ਹੋਈ ਹੈ
The True Guru is the Ocean of Virtue of the Naam, the Name of the Lord. I have such a yearning to see Him!
 
ਮੈਂ ਉਸ ਗੁਰੂ ਤੋਂ ਬਿਨਾ ਇਕ ਘੜੀ ਭਰ ਭੀ ਆਤਮਕ ਜੀਵਨ ਕਾਇਮ ਨਹੀਂ ਰੱਖ ਸਕਦਾ । ਗੁਰੂ ਦਾ ਦਰਸਨ ਕਰਨ ਤੋਂ ਬਿਨਾ ਮੇਰੀ ਆਤਮਕ ਮੌਤ ਹੋ ਜਾਂਦੀ ਹੈ ।੬।
Without Him, I cannot live, even for an instant. If I do not see Him, I die. ||6||
 
ਹੇ ਭਾਈ! ਜਿਵੇਂ ਮੱਛੀ ਪਾਣੀ ਤੋਂ ਬਿਨਾ ਹੋਰ ਕਿਸੇ ਭੀ ਜਤਨ ਨਾਲ ਜੀਊਂਦੀ ਨਹੀਂ ਰਹਿ ਸਕਦੀ, ਤਿਵੇਂ ਪਰਮਾਤਮਾ ਤੋਂ ਬਿਨਾ ਸੰਤ ਭੀ ਜੀਊ ਨਹੀਂ ਸਕਦਾ,
As the fish cannot survive at all without water,
 
ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਆਪਣੀ ਆਤਮਕ ਮੌਤ ਸਮਝਦਾ ਹੈ ।੭।
the Saint cannot live without the Lord. Without the Lord's Name, he dies. ||7||
 
ਹੇ ਮਾਂ! ਮੇਰਾ ਆਪਣੇ ਗੁਰੂ ਨਾਲ ਡੰੂਘਾ ਪਿਆਰ ਹੈ । ਗੁਰੂ ਤੋਂ ਬਿਨਾ ਮੈਂ ਕਿਵੇਂ ਜੀਊ ਸਕਦਾ ਹਾਂ
I am so much in love with my True Guru! How could I even live without the Guru, O my mother?
 
ਗੁਰੂ ਦੀ ਬਾਣੀ ਮੇਰਾ ਸਹਾਰਾ ਹੈ । ਗੁਰੂ ਦੀ ਬਾਣੀ ਵਿਚ ਜੁੜ ਕੇ ਹੀ ਮੈਂ ਰਹਿ ਸਕਦਾ ਹਾਂ ।੮।
I have the Support of the Word of the Guru's Bani. Attached to Gurbani, I survive. ||8||
 
ਹੇ ਮਾਂ! ਪਰਮਾਤਮਾ ਦਾ ਨਾਮ ਰਤਨ (ਵਰਗਾ ਕੀਮਤੀ ਪਦਾਰਥ) ਹੈ । ਗੁਰੂ (ਜਿਸ ਉਤੇ) ਪ੍ਰਸੰਨ (ਹੁੰਦਾ ਹੈ, ਉਸ ਨੂੰ ਇਹ ਰਤਨ) ਦੇਂਦਾ ਹੈ ।
The Name of the Lord, Har, Har, is a jewel; by the Pleasure of His Will, the Guru has given it, O my mother.
 
ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਮੇਰਾ ਆਸਰਾ ਬਣ ਚੁਕਾ ਹੈ । ਪ੍ਰਭੂ ਦੇ ਨਾਮ ਵਿਚ ਸੁਰਤਿ ਜੋੜ ਕੇ ਹੀ ਮੈਂ ਰਹਿ ਸਕਦਾ ਹਾਂ ।੯।
The True Name is my only Support. I remain lovingly absorbed in the Lord's Name. ||9||
 
ਹੇ ਭਾਈ! ਗੁਰੂ ਦੀ ਦਿੱਤੀ ਹੋਈ ਆਤਮਕ ਜੀਵਨ ਦੀ ਸੂਝ ਇਕ ਕੀਮਤੀ ਚੀਜ਼ ਹੈ । ਗੁਰੂ ਦਾ ਦਿੱਤਾ ਹੋਇਆ ਹਰਿ-ਨਾਮ ਕੀਮਤੀ ਪਦਾਰਥ ਹੈ
The wisdom of the Guru is the treasure of the Naam. The Guru implants and enshrines the Lord's Name.
 
ਜਿਸ ਮਨੁੱਖ ਦੇ ਭਾਗਾਂ ਵਿਚ ਇਸ ਦੀ ਪ੍ਰਾਪਤੀ ਲਿਖੀ ਹੈ, ਉਹ ਮਨੁੱਖ ਗੁਰੂ ਦੀ ਚਰਨੀਂ ਆ ਲੱਗਦਾ ਹੈ, ਤੇ ਇਹ ਪਦਾਰਥ ਹਾਸਲ ਕਰ ਲੈਂਦਾ ਹੈ । ਗੁਰੂ ਉਸ ਦੇ ਹਿਰਦੇ ਵਿਚ ਹਰਿ-ਨਾਮ ਪੱਕਾ ਕਰ ਦੇਂਦਾ ਹੈ ।੧੦।
He alone receives it, he alone gets it, who comes and falls at the Guru's Feet. ||10||
 
ਹੇ ਭਾਈ! ਪ੍ਰਭੂ ਦੇ ਪ੍ਰੇਮ ਦੀ ਕਹਾਣੀ ਹਰ ਕੋਈ ਬਿਆਨ ਨਹੀਂ ਕਰ ਸਕਦਾ
If only someone would come and tell me the Unspoken Speech of the Love of my Beloved.
 
ਜੇ ਕੋਈ ਪਿਆਰਾ ਸੱਜਣ ਮੈਨੂੰ ਆ ਕੇ ਇਹ ਕਹਾਣੀ ਸੁਣਾਏ, ਤਾਂ ਮੈਂ ਆਪਣਾ ਮਨ ਉਸ ਦੇ ਹਵਾਲੇ ਕਰ ਦਿਆਂ, ਲਿਫ਼ ਲਿਫ਼ ਕੇ ਉਸ ਦੇ ਪੈਰਾਂ ਤੇ ਢਹਿ ਪਵਾਂ ।੧੧।
I would dedicate my mind to him; I would bow down in humble respect, and fall at his feet. ||11||
 
ਹੇ ਪ੍ਰਭੂ! ਸਿਰਫ਼ ਤੂੰ ਹੀ ਮੇਰਾ (ਅਸਲ) ਸੱਜਣ ਹੈਂ । ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ, ਸਭ ਵਿਚ ਵਿਆਪਕ ਹੈਂ, ਸਭ ਦੀ ਜਾਣਨ ਵਾਲਾ ਹੈਂ
You are my only Friend, O my All-knowing, All-powerful Creator Lord.
 
ਮਿੱਤਰ ਗੁਰੂ ਨੇ ਮੈਨੂੰ ਤੇਰੇ ਨਾਲ ਮਿਲਾ ਦਿੱਤਾ ਹੈ । ਮੈਨੂੰ ਸਦਾ ਹੀ ਤੇਰਾ ਸਹਾਰਾ ਹੈ ।੧੨।
You have brought me to meet with my True Guru. Forever and ever, You are my only strength. ||12||
 
ਹੇ ਭਾਈ! ਪਿਆਰਾ ਗੁਰੂ (ਦੱਸਦਾ ਹੈ ਕਿ) ਪਰਮਾਤਮਾ ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ
My True Guru, forever and ever, does not come and go.
 
ਉਹ ਪੁਰਖ-ਪ੍ਰਭੂ ਕਦੇ ਨਾਸ ਹੋਣ ਵਾਲਾ ਨਹੀਂ, ਉਹ ਸਭਨਾਂ ਵਿਚ ਮੌਜੂਦ ਹੈ ।੧੩।
He is the Imperishable Creator Lord; He is permeating and pervading among all. ||13||
 
ਹੇ ਨਾਨਕ! (ਆਖ—ਹੇ ਭਾਈ!) ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਥਾਪਣਾ ਦੇ ਦਿੱਤੀ ਉਸ ਨੇ ਪਰਮਾਤਮਾ ਦਾ ਨਾਮ-ਧਨ ਇਕੱਠਾ ਕਰ ਲਿਆ ਉਸ ਦੀ ਇਹ ਰਾਸਿ-ਪੂੰਜੀ ਸਦਾ ਅਖੁੱਟ ਰਹਿੰਦੀ ਹੈ,
I have gathered in the wealth of the Lord's Name. My facilities and faculties are intact, safe and sound.
 
ਤੇ ਉਸ ਨੂੰ ਪ੍ਰਭੂ ਦੀ ਦਰਗਾਹ ਵਿਚ ਸਤਕਾਰ ਪ੍ਰਾਪਤ ਹੁੰਦਾ ਹੈ ।੧੪।੧।੨।੧੧।
O Nanak, I am approved and respected in the Court of the Lord; the Perfect Guru has blessed me! ||14||1||2||11||
 
Raag Soohee, Ashtapadees, Fifth Mehl, First House:
 
One Universal Creator God. By The Grace Of The True Guru:
 
ਮਨੁੱਖ ਮਾਇਆ ਦੀ ਸੰਗਤਿ ਵਿਚ ਫਸਿਆ ਰਹਿੰਦਾ ਹੈ,
He is entangled in sinful associations;
 
ਮਨੁੱਖ ਦੇ ਮਨ ਨੂੰ (ਲੋਭ ਦੀਆਂ) ਅਨੇਕਾਂ ਲਹਿਰਾਂ ਦਬਾਈ ਰੱਖਦੀਆਂ ਹਨ ।੧।
his mind is troubled by so very many waves. ||1||
 
ਹੇ ਮੇਰੇ ਮਨ! ਉਹ ਪੂਰਨ ਪਰਾਮਤਮਾ ਕਿਵੇਂ ਲੱਭੇ? ਮਨੁੱਖ ਦੀ ਅਕਲ ਦੀ ਪਹੁੰਚ ਤੋਂ ਉਹ ਪਰੇ ਹੈ, ਗਿਆਨ-ਇੰਦ੍ਰਿਆਂ ਦੀ ਸਹਾਇਤਾ ਨਾਲ ਭੀ ਉਸ ਤਕ ਨਹੀਂ ਅੱਪੜ ਸਕੀਦਾ ।੧।ਰਹਾਉ।
O my mind, how can the Unapproachable and Incomprehensible Lord be found? He is the Perfect Transcendent Lord. ||1||Pause||
 
ਮੋਹ ਦੀ ਮਗਨਤਾ ਵਿਚ ਦਬਾਇਆ ਰਹਿੰਦਾ ਹੈ,
He remains entangled in the intoxication of worldly love.
 
ਬਹੁਤ ਤ੍ਰਿਸ਼ਨਾ ਲੱਗੀ ਰਹਿੰਦੀ ਹੈ, ਕਿਸੇ ਵੇਲੇ ਭੀ (ਇਸ ਦਾ ਮਨ) ਰੱਜਦਾ ਨਹੀਂ ।੨।
His excessive thirst is never quenched. ||2||
 
ਮਨੁੱਖ ਦੇ ਸਰੀਰ ਵਿਚ ਚੰਡਾਲ ਕੋ੍ਰਧ ਵੱਸਦਾ ਰਹਿੰਦਾ ਹੈ ।
Anger is the outcaste which hides within his body;
 
ਆਤਮਕ ਜੀਵਨ ਵਲੋਂ ਬੇ-ਸਮਝੀ ਦੇ ਕਾਰਨ (ਇਸ ਦੇ ਜੀਵਨ-ਸਫ਼ਰ ਵਿਚ) ਬੜਾ ਹਨੇਰਾ ਰਹਿੰਦਾ ਹੈ (ਜਿਸ ਕਰਕੇ ਇਸ ਨੂੰ ਸਹੀ ਜੀਵਨ-ਰਸਤਾ) ਨਹੀਂ ਸੁੱਝਦਾ (ਦਿੱਸਦਾ) ।੩।
he is in the utter darkness of ignorance, and he does not understand. ||3||
 
ਭਟਕਣਾ ਅਤੇ ਮਾਇਆ ਦਾ ਦਬਾਉ—(ਹਰ ਵੇਲੇ) ਇਹ ਦੋ ਕਿਵਾੜ ਵੱਜੇ ਰਹਿੰਦੇ ਹਨ,
Afflicted by doubt, the shutters are shut tight;
 
ਇਸ ਵਾਸਤੇ ਮਨੁੱਖ ਪਰਮਾਤਮਾ ਦੇ ਦਰਬਾਰ ਵਿਚ ਪਹੁੰਚ ਨਹੀਂ ਸਕਦਾ ।੪।
he cannot go to God's Court. ||4||
 
ਮਨੁੱਖ ਹਰ ਵੇਲੇ ਮਾਇਆ ਦੀ ਆਸਾ ਅਤੇ ਚਿੰਤਾ-ਫ਼ਿਕਰ ਦੇ ਬੰਧਨ ਵਿਚ ਪਿਆ ਰਹਿੰਦਾ ਹੈ,
The mortal is bound and gagged by hope and fear;
 
ਪ੍ਰਭੂ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦਾ, ਪਰਦੇਸੀਆਂ ਵਾਂਗ (ਰਾਹੋਂ ਖੁੰਝਾ ਹੋਇਆ) ਭਟਕਦਾ ਫਿਰਦਾ ਹੈ ।੫।
he cannot find the Mansion of the Lord's Presence, and so he wanders around like a stranger. ||5||
 
ਹੇ ਭਾਈ! ਮਨੁੱਖ ਸਾਰੀਆਂ ਮਾਨਸਕ ਬੀਮਾਰੀਆਂ ਦੇ ਵਸ ਵਿਚ ਆਇਆ ਰਹਿੰਦਾ ਹੈ,
He falls under the power of all negative influences;
 
ਜਿਵੇਂ ਪਾਣੀ ਤੋਂ ਬਿਨਾ ਮੱਛੀ ਤੜਫਦੀ ਹੈ, ਤਿਵੇਂ ਇਹ ਤ੍ਰਿਸ਼ਨਾ ਦਾ ਮਾਰਿਆ ਭਟਕਦਾ ਹੈ ।੬।
he wanders around thirsty like a fish out of water. ||6||
 
ਹੇ ਪ੍ਰਭੂ! (ਇਹਨਾਂ ਸਾਰੇ ਵਿਕਾਰਾਂ ਦੇ ਟਾਕਰੇ) ਮੇਰੀ ਕੋਈ ਚਤੁਰਾਈ ਕੋਈ ਵਿਚਾਰ ਨਹੀਂ ਚੱਲ ਸਕਦੀ ।
I have no clever tricks or techniques;
 
ਹੇ ਮੇਰੇ ਮਾਲਕ! ਸਿਰਫ਼ ਤੇਰੀ (ਸਹਾਇਤਾ ਦੀ ਹੀ) ਆਸ ਹੈ (ਕਿ ਉਹ ਬਚਾ ਲਏ) ।੭।
You are my only hope, O my Lord God Master. ||7||
 
ਹੇ ਪ੍ਰਭੂ! ਮੈਂ ਤੇਰੇ ਸੰਤ ਜਨਾਂ ਅੱਗੇ ਬੇਨਤੀ ਕਰਦਾ ਹਾਂ, ਅਰਜ਼ੋਈ ਕਰਦਾ ਹਾਂ
Nanak offers this prayer to the Saints
 
ਮੈਨੂੰ ਨਾਨਕ ਨੂੰ (ਆਪਣੇ ਚਰਨਾਂ ਵਿਚ) ਮਿਲਾਈ ਰੱਖਣ ।੮।
- please let me merge and blend with You. ||8||
 
ਹੇ ਨਾਨਕ! (ਆਖ—) ਜਿਨ੍ਹਾਂ ਮਨੁੱਖਾਂ ਉੱਤੇ ਪਰਮਾਤਮਾ ਦਇਆਵਾਨ ਹੁੰਦਾ ਹੈ, ਉਹਨਾਂ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੁੰਦੀ ਹੈ,
God has shown Mercy, and I have found the Saadh Sangat, the Company of the Holy.
 
ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ, ਤੇ, ਉਹਨਾਂ ਨੂੰ ਪੂਰਨ ਪ੍ਰਭੂ ਮਿਲ ਪੈਂਦਾ ਹੈ ।੧। ਰਹਾਉ ਦੂਜਾ ।੧।
Nanak is satisfied, finding the Perfect Lord. ||1||Second Pause||1||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by