ਉਸ ਦੀ ਬਰਾਬਰੀ ਉਸ ਛਤਰ-ਪਤੀ ਰਾਜੇ ਦੀ ਰਾਣੀ ਭੀ ਨਹੀਂ ਕਰ ਸਕਦੀ ਜਿਸ ਦੇ ਪਾਸ ਸਵਾਰੀ ਲਈ ਬੇਅੰਤ ਘੋੜੇ ਹਾਥੀ ਹੋਣ ।੧੫੯।
But she is not equal to the water-carrier of the Lord's humble servant. ||159||
 
ਹੇ ਕਬੀਰ! ਅਸੀ ਉਸ ਰਾਣੀ ਨੂੰ ਕਿਉਂ ਮਾੜੀ ਆਖਦੇ ਹਾਂ ਤੇ ਸੰਤ ਜਨਾਂ ਦੀ ਸੇਵਾ ਕਰਨ ਵਾਲੀ ਨੂੰ ਕਿਉਂ ਆਦਰ ਦੇਂਦੇ ਹਾਂ?
Kabeer, why do you slander the wife of the king? Why do you honor the slave of the Lord?
 
ਨ੍ਰਿਪ-ਨਾਰੀ ਤਾਂ ਸਦਾ ਕਾਮ-ਵਾਸਨਾ ਦੀ ਖ਼ਾਤਰ ਪੱਟੀਆਂ ਢਾਲਦੀ ਰਹਿੰਦੀ ਹੈ, ਪਰ ਸੰਤ ਜਨਾਂ ਦੀ ਟਹਿਲਣ ,ਪਰਮਾਤਮਾ ਦਾ ਨਾਮ ਸਿਮਰਦੀ ਹੈ ।੧੬੦।
Because one combs her hair for corruption, while the other remembers the Name of the Lord. ||160||
 
ਹੇ ਕਬੀਰ! ਜਿਸ ਮਨੁੱਖ ਨੂੰ ਸਤਿਗੁਰੂ ਦੇ ਸ਼ਬਦ ਦਾ ਸਹਾਰਾ ਮਿਲ ਜਾਂਦਾ ਹੈ ਜਿਸ ਨੂੰ ਗੁਰੂਭਟਕਣੋਂ ਬਚਾ ਲੈਂਦਾ ਹੈ ,
Kabeer, with the Support of the Lord's Pillar, I have become steady and stable.
 
ਉਹ ਮਨੁੱਖ ਸਤਸੰਗ ਵਿਚ ਪਰਮਾਤਮਾ ਦਾ ਅਮੋਲਕ ਨਾਮ ਖ਼ਰੀਦਦਾ ਹੈ ।੧੬੧।
The True Guru has given me courage. Kabeer, I have purchased the diamond, on the banks of the Mansarovar Lake. ||161||
 
ਹੇ ਕਬੀਰ! ਪਰਮਾਤਮਾ ਦਾ ਨਾਮ, ਮਾਨੋ, ਹੀਰਾ ਹੈ; ਪਰਮਾਤਮਾ ਦਾ ਸੇਵਕ ਉਸ ਹੀਰੇ ਦਾ ਵਪਾਰੀ ਹੈ; ਇਹ ਹੀਰਾ ਹਾਸਲ ਕਰ ਕੇ ਉਹ (ਆਪਣੇ) ਹਿਰਦੇ ਨੂੰ ਸੋਹਣਾ ਸਜਾਂਦਾ ਹੈ ।
Kabeer, the Lord is the Diamond, and the Lord's humble servant is the jeweller who has set up his shop.
 
ਜਦੋਂ ਕਦਰ ਜਾਨਣ ਵਾਲੇ ਇਹ ਸੇਵਕ (ਸਤਸੰਗ ਵਿਚ) ਮਿਲਦੇ ਹਨ, ਤਦੋਂ ਪਰਮਾਤਮਾ ਦੇ ਗੁਣਾਂ ਦੀ ਸਾਂਝ ਬਣਾਂਦੇ ਹਨ (ਭਾਵ, ਰਲ ਕੇ ਪ੍ਰਭੂ ਦੀ) ਸਿਫ਼ਤਿ-ਸਾਲਾਹ ਕਰਦੇ ਹਨ ।੧੬੨।
As soon as an appraiser is found, the price of the jewel is set. ||162||
 
ਹੇ ਕਬੀਰ! ਕੋਈ ਗ਼ਰਜ਼ ਪੈਣ ਤੇ ਜਿਸ ਤਰ੍ਹਾਂ ਪਰਮਾਤਮਾ ਨੂੰ ਯਾਦ ਕਰੀਦਾ ਹੈ, ਜੇ ਉਸੇ ਖਿੱਚ-ਪਿਆਰ ਨਾਲ ਉਸ ਨੂੰ ਸਦਾ ਹੀ ਯਾਦ ਕਰੋ,
Kabeer, you remember the Lord in meditation, only when the need arises. You should remember Him all the time.
 
ਉਸ ਥਾਂ ਤੇ ਟਿਕ ਜਾਉਗੇ ਜਿਥੇ ਅਮਰ ਹੋ ਜਾਈਦਾ ਹੈ ਜੋ ਸੁੰਦਰ ਗੁਣ ਮਾਇਕ ਪਦਾਰਥਾਂ ਪਿਛੇ ਦੌੜ ਦੌੜ ਕੇ ਗੁਆਚ ਚੁਕੇ ਹੁੰਦੇ ਹਨ, ਉਹ ਗੁਣ ਪ੍ਰਭੂ ਮੁੜ ਪੈਦਾ ਕਰ ਦੇਂਦਾ ਹੈ ।੧੬੩।
You shall dwell in the city of immortality, and the Lord shall restore the wealth you lost. ||163||
 
ਹੇ ਕਬੀਰ! ਮਾਇਕ ਬੰਧਨਾਂ ਤੋਂ ਖ਼ਲਾਸੀ ਦੇਣ ਵਾਲਾ ਪਰਮਾਤਮਾ ਆਪ ਹੈ, ਅਤੇ ਸੰਤ-ਗੁਰਮੁਖਿ ਉਸ ਪਰਮਾਤਮਾ ਦਾ ਨਾਮ ਸਿਮਰਨ ਵਲ ਪ੍ਰੇਰਦਾ ਹੈ;
Kabeer, it is good to perform selfless service for two - the Saints and the Lord.
 
ਇਕ ਸੰਤ ਅਤੇ ਇਕ ਪਰਮਾਤਮਾ—(ਮੁਕਤੀ ਅਤੇ ਪ੍ਰਭੂ-ਮਿਲਾਪ ਦੀ ਖ਼ਾਤਰ) ਇਹਨਾਂ ਦੋਹਾਂ ਦੀ ਹੀ ਸੇਵਾ-ਪੂਜਾ ਕਰਨੀ ਚਾਹੀਦੀ ਹੈ ।੧੬੪।
The Lord is the Giver of liberation, and the Saint inspires us to chant the Naam. ||164||
 
ਹੇ ਕਬੀਰ! ਜਿਸ ਰਸਤੇ ਉੱਤੇ ਪੰਡਿਤ ਲੋਕ ਤੁਰ ਰਹੇ ਹਨ ,ਬੜੇ ਲੋਕ ਉਹਨਾਂ ਦੇ ਪਿਛੇ ਪਿਛੇ ਲੱਗੇ ਹੋਏ ਹਨ;
Kabeer, the crowds follow the path which the Pandits, the religious scholars, have taken.
 
ਪਰ ਪਰਮਾਤਮਾ ਦੇ ਸਿਮਰਨ ਦਾ ਰਸਤਾ, ਮਾਨੋ, ਇਕ ਔਖਾ ਪਹਾੜੀ ਰਸਤਾ ਹੈ, ਕਬੀਰ ਚੜ੍ਹਾਈ ਵਾਲਾ ਪੈਂਡਾ ਕਰ ਰਿਹਾ ਹੈ ।੧੬੫।
There is a difficult and treacherous cliff on that path to the Lord; Kabeer is climbing that cliff. ||165||
 
ਹੇ ਕਬੀਰ! ਮਨੁੱਖ ਆਮ ਤੌਰ ਤੇ ਕੁਲਾ-ਰੀਤ ਅਨੁਸਾਰ ਹੀ ਤੁਰਦਾ ਹੈ, ਇਸ ਖ਼ਿਆਲ ਨਾਲ ਕਿ ਦੁਨੀਆ ਕੀਹ ਆਖੇਗੀ ,ਆਤਮਕ ਮੌਤੇ ਮਰ ਜਾਂਦਾ ਹੈ ।
Kabeer, the mortal dies of his worldly troubles and pain, after worrying about his family.
 
ਜਦੋਂ ਮੌਤ ਆ ਗਈ ਕਿਸ ਦੀ ਕੁਲ ਨੂੰ ਨਮੋਸ਼ੀ ਆਵੇਗੀ? ।੧੬੬।
Whose family is dishonored, when he is placed on the funeral pyre? ||166||
 
ਹੇ ਕਬੀਰ! ਹੇ ਮੰਦ-ਭਾਗੀ ਮਨੁੱਖ! ਬਹੁਤਾ ਲੋਕ-ਲਾਜ ਵਿਚ ਹੀ ਰਿਹਾਂ (ਲੋਕ-ਲਾਜ ਵਿਚ ਹੀ) ਡੁੱਬ ਜਾਇਂਗਾ
Kabeer, you shall drown, you wretched being, from worrying about what other people think.
 
ਜੋ ਮੌਤ ਕਿਸੇ ਗੁਆਂਢੀ ਤੇ ਆ ਰਹੀ ਹੈ, ਚੇਤਾ ਰੱਖ ਉਹ ਤੇਰੇ ਉਤੇ ਭੀ ਆਉਣੀ ਹੈ ।੧੬੭।
You know that whatever happens to your neighbors, will also happen to you. ||167||
 
ਹੇ ਕਬੀਰ! ਘਰ ਘਰ ਤੋਂ ਮੰਗੀ ਹੋਈ ਰੋਟੀ ਖਾ ਲੈਣੀ ਚੰਗੀ ਹੈ ਜਿਸ ਵਿਚ (ਘਰ ਘਰ ਤੋਂ ਮੰਗਣ ਕਰਕੇ) ਕਈ ਕਿਸਮਾਂ ਦਾ ਅੰਨ ਹੁੰਦਾ ਹੈ ।
Kabeer, even dry bread, made of various grains, is good.
 
(ਮੰਗਤਾ) ਕਿਸੇ ਜਾਇਦਾਦ ਉਤੇ ਮਲਕੀਅਤ ਦਾ ਹੱਕ ਨਹੀਂ ਬੰਨ੍ਹਦਾ, ਸਾਰਾ ਦੇਸ ਉਸ ਦਾ ਆਪਣਾ ਦੇਸ ਹੈ, ਸਾਰਾ ਰਾਜ ਉਸ ਦਾ ਆਪਣਾ ਰਾਜ ਹੈ ।੧੬੮।
No one brags about it, throughout the vast country and great empire. ||168||
 
ਹੇ ਕਬੀਰ! ਮਲਕੀਅਤਾਂ ਬਣਾਇਆਂ ਮਨੁੱਖ ਦੇ ਅੰਦਰ ਖਿੱਝ-ਸੜਨ ਪੈਦਾ ਹੁੰਦੀ ਹੈ । ਜੋ ਮਨੁੱਖ ਕੋਈ ਮਲਕੀਅਤ ਨਹੀਂ ਬਣਾਂਦਾ ਉਸ ਨੂੰ ਕੋਈ ਚਿੰਤਾ-ਫ਼ਿਕਰ ਨਹੀਂ ਰਹਿੰਦਾ ।
Kabeer, those who brag, shall burn. Those who do not brag remain carefree.
 
ਜੋ ਮਨੁੱਖ ਜਾਇਦਾਦਾਂ ਦੀਆਂ ਮਲਕੀਅਤਾਂ ਨਹੀਂ ਬਣਾਂਦਾ, ਉਹ ਇੰਦ੍ਰ ਦੇਵਤੇ ਵਰਗਿਆਂ ਨੂੰ ਭੀ ਕੰਗਾਲ ਸਮਝਦਾ ਹੈ ।੧੬੯।
That humble being who does not brag, looks upon the gods and the poor alike. ||169||
 
ਹੇ ਕਬੀਰ! ਸਰੋਵਰ ਕੰਢਿਆਂ ਤਕ ਨਕਾ-ਨਕ (ਪਾਣੀ ਨਾਲ) ਭਰਿਆ ਹੋਇਆ ਹੈ, ਕੋਈ ਮਨੁੱਖ ਇਹ ਪਾਣੀ ਪੀ ਨਹੀਂ ਸਕਦਾ ।
Kabeer, the pool is filled to overflowing, but no one can drink the water from it.
 
ਹੇ ਕਬੀਰ!ਚੰਗੇ ਭਾਗਾਂ ਨਾਲ ਤੈਨੂੰ ਇਹ ਪਾਣੀ ਦਿੱਸ ਪਿਆ ਹੈ, ਤੂੰ ਹੁਣ (ਪਿਆਲੇ) ਭਰ ਭਰ ਕੇ ਪੀ (ਮੌਜ ਨਾਲ ਸੁਆਸ ਸੁਆਸ ਨਾਮ ਜਪ) ।੧੭੦।
By great good fortune, you have found it; drink it in handfuls, O Kabeer. ||170||
 
ਹੇ ਕਬੀਰ! ਪਰਭਾਤ ਵੇਲੇ ਤਾਰੇ ਮੱਧਮ ਪੈਂਦੇ ਜਾਂਦੇ ਹਨ; ਤਿਵੇਂ ਮਲਕੀਅਤਾਂ ਤੋਂ ਪੈਦਾ ਹੋਈ ਅੰਦਰਲੀ ਤਪਸ਼ ਦੇ ਕਾਰਨ ਗਿਆਨ ਇੰਦ੍ਰਿਆਂ ਵਿਚੋਂ ਪ੍ਰਭੂ ਵਾਲੇ ਪਾਸੇ ਦੀ ਲੋ ਘਟਦੀ ਜਾਂਦੀ ਹੈ ।
Kabeer, just as the stars disappear at dawn, so shall this body disappear.
 
ਸਿਰਫ਼ ਇਕ ਪ੍ਰਭੂ-ਨਾਮ ਹੀ ਹੈਂ ਜੋ ਮਲਕੀਅਤਾਂ ਦੀ ਤਪਸ਼ ਦੇ ਅਸਰ ਤੋਂ ਪਰੇ ਰਹਿੰਦਾ ਹੈ । ਕਬੀਰਉਸ ਨਾਮ ਨੂੰ ਸਾਂਭੀ ਬੈਠਾ ਹੈ ।੧੭੧।
Only the letters of God's Name do not disappear; Kabeer holds these tight. ||171||
 
ਹੇ ਕਬੀਰ! ਇਹ ਜਗਤ, ਮਾਨੋ, ਲੱਕੜ ਦਾ ਮਕਾਨ ਹੈ ਜਿਸ ਨੂੰ ਹਰ ਪਾਸੇ ਵਲੋਂ (ਮੱਲਾਂ ਮੱਲਣ ਦੀ) ਅੱਗ ਲੱਗੀ ਹੋਈ ਹੈ;
Kabeer, the wooden house is burning on all sides.
 
(ਜੋ ਮਨੁੱਖ ਆਪਣੇ ਵਲੋਂ) ਸਿਆਣੇ (ਬਣ ਕੇ ਇਸ ਅੱਗ ਦੇ ਵਿਚ ਹੀ ਬੈਠੇ ਰਹਿੰਦੇ ਹਨ ਉਹ) ਸੜ ਮਰਦੇ ਹਨ, (ਜੋ ਇਹਨਾਂ ਸਿਆਣਿਆਂ ਦੇ ਭਾਣੇ) ਮੂਰਖ (ਹਨ ਉਹ) ਇਸ ਅੱਗ ਤੋਂ ਦੂਰ ਪਰੇ ਭੱਜ ਕੇ (ਸੜਨੋਂ) ਬਚ ਜਾਂਦੇ ਹਨ ।੧੭੨।
The Pandits, the religious scholars, have been burnt to death, while the illiterate ones run to safety. ||172||
 
ਹੇ ਕਬੀਰ! ਵਿੱਦਿਆ ਦੀ ਰਾਹੀਂ ਵਿਚਾਰਵਾਨ ਬਣ ਕੇ ਪ੍ਰਭੂ-ਚਰਨਾਂ ਵਿਚ ਚਿੱਤ ਜੋੜ
Kabeer, give up your skepticism; let your papers float away.
 
ਦੁਨੀਆ ਵਾਲੇ ਸਹਸੇ-ਦਾਝਨ ਦੂਰ ਕਰ, ਚਿੰਤਾ ਵਾਲੇ ਸਾਰੇ ਲੇਖੇ ਹੀ ਭਗਤੀ ਦੇ ਪਰਵਾਹ ਵਿਚ ਰੋੜ੍ਹ ਦੇਹ ।੧੭੩।
Find the essence of the letters of the alphabet, and focus your consciousness on the Lord. ||173||
 
ਹੇ ਕਬੀਰ! ਸੰਤ ਆਪਣਾ ਸ਼ਾਂਤ ਸੁਭਾਉ ਨਹੀਂ ਛੱਡਦਾ, ਭਾਵੇਂ ਉਸ ਨੂੰ ਕ੍ਰੋੜਾਂ ਭੈੜੇ ਬੰਦਿਆਂ ਨਾਲ ਵਾਹ ਪੈਂਦਾ ਰਹੇ ।
Kabeer, the Saint does not forsake his Saintly nature, even though he meets with millions of evil-doers.
 
ਚੰਦਨ ਦਾ ਬੂਟਾ ਸੱਪਾਂ ਨਾਲ ਘਿਰਿਆ ਰਹਿੰਦਾ ਹੈ, ਪਰ ਉਹ ਆਪਣੀ ਅੰਦਰਲੀ ਠੰਢਕ ਨਹੀਂ ਤਿਆਗਦਾ ।੧੭੪।
Even when sandalwood is surrounded by snakes, it does not give up its cooling fragrance. ||174||
 
ਹੇ ਕਬੀਰ! ਜਦੋਂ ਮਨੁੱਖ ਪਰਮਾਤਮਾ ਨਾਲ (ਸਿਮਰਨ ਦੀ ਰਾਹੀਂ) ਜਾਣ-ਪਛਾਣ ਬਣਾ ਲੈਂਦਾ ਹੈ ਤਾਂ ਉਸ ਦਾ ਮਨ ਠੰਢਾ-ਠਾਰ ਰਹਿੰਦਾ ਹੈ ।
Kabeer, my mind is cooled and soothed; I have become God-conscious.
 
ਜਿਸ (ਮਾਇਆ ਦੀ ਮਲਕੀਅਤ ਦੀ) ਅੱਗ ਨੇ ਸਾਰਾ ਸੰਸਾਰ ਸਾੜ ਦਿੱਤਾ ਹੈ, ਬੰਦਗੀ ਕਰਨ ਵਾਲੇ ਮਨੁੱਖ ਵਾਸਤੇ ਉਹ ਪਾਣੀ (ਵਰਗੀ ਠੰਢੀ) ਰਹਿੰਦੀ ਹੈ ।੧੭੫।
The fire which has burnt the world is like water to the Lord's humble servant. ||175||
 
ਹੇ ਕਬੀਰ! ਇਹ ਗੱਲ ਹਰੇਕ ਸ਼ਖ਼ਸ ਨਹੀਂ ਜਾਣਦਾ ਕਿ ਇਹਪਰਮਾਤਮਾ ਨੇ ਆਪ ਬਣਾਈ ਹੈ ।
Kabeer, no one knows the Play of the Creator Lord.
 
ਇਸ ਭੇਤ ਨੂੰ ਪ੍ਰਭੂ ਆਪ ਜਾਣਦਾ ਹੈ ਜਾਂ ਉਹ ਭਗਤ ਜਾਣਦਾ ਹੈ ਜੋ ਸਦਾ ਉਸ ਦੇ ਚਰਨਾਂ ਵਿਚ ਜੁੜਿਆ ਰਹੇ ।੧੭੬।
Only the Lord Himself and the slaves at His Court understand it. ||176||
 
ਹੇ ਕਬੀਰ! ਜਦੋਂ ਮਨੁੱਖ ਦੇ ਅੰਦਰ (ਇਹ) ਡਰ ਪੈਦਾ ਹੁੰਦਾ ਹੈ (ਕਿ ਪਰਮਾਤਮਾ ਨੂੰ ਵਿਸਾਰ ਕੇ ਮਾਇਆ ਪਿੱਛੇ ਭਟਕਿਆਂ ਕਈ ਠੇਡੇ ਖਾਣੇ ਪੈਂਦੇ ਹਨ) ਤਾਂ (ਇਸ ਦੇ) ਮਨ ਦੀ ਹਾਲਤ ਚੰਗੀ ਹੋ ਜਾਂਦੀ ਹੈ, ਇਸ ਨੂੰ ਸਾਰੇ ਪਾਸੇ ਭੁੱਲ ਜਾਂਦੇ ਹਨ ।
Kabeer, it is good that I feel the Fear of God; I have forgotten everything else.
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by