ਨਾਨਕ ਉਤੇ ਪਰਮਾਤਮਾ ਦੀ ਮੇਹਰ ਹੋਈ, ਪਰਮਾਤਮਾ ਨੇ ਮੈਨੂੰ ਆਪਣਾ ਸੇਵਕ ਬਣਾ ਲਿਆ ।੪।੨੫।੫੫।
Nanak has been blessed with God's Mercy; God has made him His Slave. ||4||25||55||
 
Bilaaval, Fifth Mehl:
 
ਹੇ ਹਰੀ! (ਤੂੰ ਆਪਣੇ ਭਗਤਾਂ ਦੀ ਰਾਖੀ ਕੀਤੀ ਹੈ, ਕਿਉਂਕਿ) ਤੇਰੇ ਭਗਤਾਂ ਨੂੰ ਤੇਰਾ ਹੀ ਆਸਰਾ ਰਹਿੰਦਾ ਹੈ, (ਉਹਨਾਂ ਨੂੰ ਸਹਾਇਤਾ ਵਾਸਤੇ) ਹੋਰ ਕੋਈ ਥਾਂ ਨਹੀਂ ਸੁੱਝਦਾ ।
The Lord is the Hope and Support of His devotees; there is nowhere else for them to go.
 
ਹੇ ਪ੍ਰਭੂ! ਤੇਰਾ ਨਾਮ ਹੀ (ਤੇਰੇ ਭਗਤਾਂ ਵਾਸਤੇ) ਤਾਣ ਹੈ, ਸਹਾਰਾ ਹੈ, ਪਰਵਾਰ ਹੈ ਅਤੇ ਧਨ ਹੈ ।੧।
O God, Your Name is my power, realm, relatives and riches. ||1||
 
ਹੇ ਭਾਈ! ਪਰਮਾਤਮਾ ਨੇ ਮੇਹਰ ਕਰ ਕੇ ਆਪਣੇ ਸੇਵਕਾਂ ਦੀ ਸਦਾ ਹੀ ਆਪ ਰੱਖਿਆ ਕੀਤੀ ਹੈ ।
God has granted His Mercy, and saved His slaves.
 
ਨਿੰਦਕ (ਸੇਵਕਾਂ ਦੀ) ਨਿੰਦਾ ਕਰ ਕਰ ਕੇ (ਸਦਾ) ਸੜਦੇ-ਭੁੱਜਦੇ ਰਹੇ, ਉਹਨਾਂ ਨੂੰ (ਸਗੋਂ) ਆਤਮਕ ਮੌਤ ਨੇ ਹੜੱਪ ਕੀਤੀ ਰੱਖਿਆ ।੧।ਰਹਾਉ।
The slanderers rot in their slander; they are seized by the Messenger of Death. ||1||Pause||
 
(ਹੇ ਭਾਈ! ਪ੍ਰਭੂ ਆਪਣੇ ਸੰਤ ਜਨਾਂ ਦੀ ਸਦਾ ਰਾਖੀ ਕਰਦਾ ਹੈ, ਕਿਉਂਕਿ) ਸੰਤ ਜਨ ਸਦਾ ਇਕ ਪ੍ਰਭੂ ਦਾ ਹੀ ਧਿਆਨ ਧਰਦੇ ਹਨ, ਕਿਸੇ ਹੋਰ ਦਾ ਨਹੀਂ ।
The Saints meditate on the One Lord, and no other.
 
ਜੇਹੜਾ ਪ੍ਰਭੂ ਸਭ ਥਾਂਵਾਂ ਵਿਚ ਵਿਆਪਕ ਹੈ, ਸੰਤ ਜਨ ਸਿਰਫ਼ ਉਸ ਦੇ ਦਰ ਤੇ ਹੀ ਅਰਜ਼ੋਈ ਕਰਦੇ ਹਨ ।੨।
They offer their prayers to the One Lord, who is pervading and permeating all places. ||2||
 
ਹੇ ਭਾਈ! ਭਗਤ ਜਨਾਂ ਦੀ ਆਪਣੀ ਬਾਣੀ ਦੀ ਰਾਹੀਂ ਹੀ ਪੁਰਾਣੇ ਸਮੇ ਦੀ ਹੀ ਕਥਾ ਇਉਂ ਸੁਣੀ ਜਾ ਰਹੀ ਹੈ, ਕਿ ਪਰਮਾਤਮਾ ਨੇ (ਹਰ ਸਮੇ) ਆਪਣੇ ਸੇਵਕਾਂ ਦਾ ਆਦਰ ਕੀਤਾ,
I have heard this old story, spoken by the devotees,
 
ਅਤੇ (ਉਹਨਾਂ ਦੇ) ਸਾਰੇ ਵੈਰੀਆਂ ਨੂੰ ਟੋਟੇ ਟੋਟੇ ਕਰ ਦਿੱਤਾ ।੩।
that all the wicked are cut apart into pieces, while His humble servants are blessed with honor. ||3||
 
ਹੇ ਭਾਈ! ਨਾਨਕ ਆਖਦੇ ਹਨ—ਇਹ ਬਚਨ ਸਾਰੀ ਸ੍ਰਿਸ਼ਟੀ ਵਿਚ ਹੀ ਪ੍ਰਤੱਖ ਤੌਰ ਤੇ ਅਟੱਲ ਹਨ
Nanak speaks the true words, which are obvious to all.
 
ਕਿ ਪ੍ਰਭੂ ਦੇ ਸੇਵਕ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ, (ਇਸ ਵਾਸਤੇ) ਉਹਨਾਂ ਨੂੰ ਕੋਈ ਡਰ ਪੋਹ ਨਹੀਂ ਸਕਦਾ ।੪।੨੬।੫੬।
God's servants are under God's Protection; they have absolutely no fear. ||4||26||56||
 
Bilaaval, Fifth Mehl:
 
ਹੇ ਭਾਈ! ਜਿਸ ਪ੍ਰਭੂ ਦੇ ਹੱਥਾਂ ਵਿਚ (ਹਰੇਕ) ਤਾਕਤ ਹੈ, ਉਹ ਪ੍ਰਭੂ (ਸਰਨ ਪਏ ਮਨੁੱਖ ਦੇ ਮਾਇਆ ਦੇ ਸਾਰੇ) ਬੰਧਨ ਕੱਟ ਦੇਂਦਾ ਹੈ ।
God breaks the bonds which hold us; He holds all power in His hands.
 
(ਹੇ ਭਾਈ! ਪ੍ਰਭੂ ਦੀ ਸਰਨ ਪੈਣ ਤੋਂ ਬਿਨਾ) ਹੋਰ ਕੰਮਾਂ ਦੇ ਕਰਨ ਨਾਲ (ਇਹਨਾਂ ਬੰਧਨਾਂ ਤੋਂ ਖ਼ਲਾਸੀ ਨਹੀਂ ਮਿਲ ਸਕਦੀ (ਬੱਸ! ਹਰ ਵੇਲੇ ਇਹ ਅਰਦਾਸ ਕਰੋ—) ਹੇ ਹਰੀ! ਹੇ ਨਾਥ! ਸਾਡੀ ਰੱਖਿਆ ਕਰ ।੧।
No other actions will bring release; save me, O my Lord and Master. ||1||
 
ਹੇ ਮਾਇਆ ਦੇ ਪਤੀ ਪ੍ਰਭੂ! ਹੇ (ਸਾਰੇ ਗੁਣਾਂ ਨਾਲ) ਭਰਪੂਰ ਪ੍ਰਭੂ! ਹੇ ਦਇਆ ਦੇ ਸੋਮੇ ਪ੍ਰਭੂ! (ਮੈਂ) ਤੇਰੀ ਸਰਨ ਆਇਆ (ਹਾਂ ਮੇਰੀ ਸੰਸਾਰ ਦੇ ਮੋਹ ਤੋਂ ਰੱਖਿਆ ਕਰ) ।
I have entered Your Sanctuary, O Perfect Lord of Mercy.
 
(ਹੇ ਭਾਈ!) ਸ੍ਰਿਸ਼ਟੀ ਦਾ ਪਾਲਕ ਪ੍ਰਭੂ (ਜਿਸ ਮਨੁੱਖ ਦੀ) ਰੱਖਿਆ ਕਰਦਾ ਹੈ, ਉਹ ਮਨੁੱਖ ਸੰਸਾਰ ਦੇ ਮੋਹ ਤੋਂ ਬਚ ਜਾਂਦਾ ਹੈ ।੧।ਰਹਾਉ।
Those whom You preserve and protect, O Lord of the Universe, are saved from the trap of the world. ||1||Pause||
 
(ਹੇ ਭਾਈ! ਮੰਦ-ਭਾਗੀ ਜੀਵ) ਦੁਨੀਆ ਦੀਆਂ ਆਸਾਂ, ਵਹਿਮ, ਵਿਕਾਰ, ਮਾਇਆ ਦਾ ਮੋਹ—ਇਹਨਾਂ ਵਿਚ ਹੀ ਫਸਿਆ ਰਹਿੰਦਾ ਹੈ ।
Hope, doubt, corruption and emotional attachment - in these, he is engrossed.
 
ਜੇਹੜੀ ਮਾਇਆ, ਨਾਲ ਤੋੜ ਸਾਥ ਨਹੀਂ ਨਿਭਣਾ, ਉਹੀ ਇਸ ਦੇ ਮਨ ਵਿਚ ਟਿਕੀ ਰਹਿੰਦੀ ਹੈ, (ਕਦੇ ਭੀ ਇਹ) ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ ।੨।
The false material world abides in his mind, and he does not understand the Supreme Lord God. ||2||
 
ਹੇ ਸਭ ਤੋਂ ਉਚੇ ਚਾਨਣ ਦੇ ਸੋਮੇ! ਹੇ ਸਭ ਗੁਣਾਂ ਨਾਲ ਭਰਪੂਰ ਪ੍ਰਭੂ! ਹੇ ਸਰਬ-ਵਿਆਪਕ ਪ੍ਰਭੂ! (ਅਸੀ) ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਾਂ ।
O Perfect Lord of Supreme Light, all beings belong to You.
 
ਹੇ ਅਪਹੁੰਚ ਤੇ ਬੇਅੰਤ ਪ੍ਰਭੂ! ਜਿਵੇਂ ਤੂੰ ਹੀ ਮੈਨੂੰ ਰੱਖਦਾ ਹੈਂ, ਮੈਂ ਉਸੇ ਤਰ੍ਹਾਂ ਹੀ ਰਹਿ ਸਕਦਾ ਹਾਂ (ਮਾਇਆ ਦੇ ਬੰਧਨਾਂ ਤੋਂ ਤੂੰ ਹੀ ਮੈਨੂੰ ਬਚਾ ਸਕਦਾ ਹੈਂ) ।੩।
As You keep us, we live, O infinite, inaccessible God. ||3||
 
ਹੇ ਨਾਨਕ! (ਆਖ—) ਹੇ ਜਗਤ ਦੇ ਰਚਨਹਾਰ ਪ੍ਰਭੂ! ਹੇ ਸਭ ਕੁਝ ਕਰ ਸਕਣ ਵਾਲੇ ਪ੍ਰਭੂ! (ਮੈਨੂੰ) ਆਪਣਾ ਨਾਮ ਬਖ਼ਸ਼ ।
Cause of causes, All-powerful Lord God, please bless me with Your Name.
 
(ਹੇ ਭਾਈ!) ਸਾਧ ਸੰਗਤਿ ਵਿਚ ਟਿਕ ਕੇ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰ, (ਇਸੇ ਤਰ੍ਹਾਂ ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕਦਾ ਹੈਂ ।੪।੨੭।੫੭।
Nanak is carried across in the Saadh Sangat, the Company of the Holy, singing the Glorious Praises of the Lord, Har, Har. ||4||27||57||
 
Bilaaval, Fifth Mehl:
 
ਹੇ ਮਨ! ਤੇਰਾ ਇਤਬਾਰ ਕਰ ਕੇ ਕਿਸ ਕਿਸ ਨੇ ਧੋਖਾ ਨਹੀਂ ਖਾਧਾ?
Who? Who has not fallen, by placing their hopes in you?
 
ਤੂੰ ਵੱਡੀ ਮੋਹਣ ਵਾਲੀ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈਂ (ਤੇ, ਇਹ) ਰਸਤਾ (ਸਿੱਧਾ) ਨਰਕਾਂ ਦਾ ਹੈ ।੧।
You are enticed by the great enticer - this is the way to hell! ||1||
 
ਹੇ ਖੋਟੇ ਮਨ! ਤੇਰਾ ਇਤਬਾਰ ਨਹੀਂ ਕੀਤਾ ਜਾ ਸਕਦਾ, (ਕਿਉਂਕਿ) ਤੂੰ (ਮਾਇਆ ਦੇ ਨਸ਼ੇ ਵਿਚ) ਬਹੁਤ ਮਸਤ ਰਹਿੰਦਾ ਹੈਂ ।
O vicious mind, no faith can be placed in you; you are totally intoxicated.
 
(ਜਿਵੇਂ) ਖੋਤੇ ਦੀ ਪਿਛਾੜੀ ਤਦੋਂ ਖੋਲ੍ਹੀ ਜਾਂਦੀ ਹੈ, ਜਦੋਂ ਉਸ ਨੂੰ ਉਤੋਂ ਲੱਦ ਲਿਆ ਜਾਂਦਾ ਹੈ (ਤਿਵੇਂ ਤੈਨੂੰ ਭੀ ਖ਼ਰਮਸਤੀ ਕਰਨ ਦਾ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ ।੧।ਰਹਾਉ।
The donkey's leash is only removed, after the load is placed on his back. ||1||Pause||
 
ਹੇ ਮਨ! ਤੂੰ ਜਪ, ਤਪ, ਸੰਜਮ (ਆਦਿਕ ਭਲੇ ਕੰਮਾਂ ਦੇ ਨੇਮ) ਤੋੜ ਦੇਂਦਾ ਹੈਂ, (ਇਸ ਕਰ ਕੇ) ਜਮਰਾਜ ਦੇ ਦੁੱਖ ਤੇ ਡੰਨ ਸਹਾਰਦਾ ਹੈਂ ।
You destroy the value of chanting, intensive meditation and self-discipline; you shall suffer in pain, beaten by the Messenger of Death.
 
ਹੇ ਬੇਸ਼ਰਮ ਭੰਡ! ਤੂੰ ਜਨਮ ਮਰਨ ਦੇ ਗੇੜ ਦੇ ਦੁੱਖ ਚੇਤੇ ਨਹੀਂ ਕਰਦਾ ।੨।
You do not meditate, so you shall suffer the pains of reincarnation, you shameless buffoon! ||2||
 
ਹੇ ਮਨ! ਪਰਮਾਤਮਾ (ਹੀ ਸਦਾ) ਤੇਰੇ ਨਾਲ ਹੈ, ਤੇਰਾ ਮਦਦਗਾਰ ਹੈ, ਤੇਰਾ ਮਿੱਤਰ ਹੈ, ਉਸ ਨਾਲੋਂ ਤੇਰੀ ਵਿੱਥ ਬਣੀ ਪਈ ਹੈ ।
The Lord is your Companion, your Helper, your Best Friend; but you disagree with Him.
 
ਤੈਨੂੰ (ਕਾਮਾਦਿਕ) ਪੰਜ ਲੁਟੇਰਿਆਂ ਨੇ ਆਪਣੇ ਵੱਸ ਵਿਚ ਕਰ ਰੱਖਿਆ ਹੈ (ਜਿਸ ਕਰਕੇ ਤੇਰੇ ਅੰਦਰ) ਬੜਾ ਦੁੱਖ-ਕਲੇਸ਼ ਬਣਿਆ ਰਹਿੰਦਾ ਹੈ ।੩।
You are in love with the five thieves; this brings terrible pain. ||3||
 
ਹੇ ਨਾਨਕ! ਜਿਨ੍ਹਾਂ ਸੰਤ ਜਨਾਂ ਨੇ (ਆਪਣਾ) ਮਨ (ਆਪਣੇ) ਵੱਸ ਵਿਚ ਕਰ ਲਿਆ ਹੈ, ਜਿਨ੍ਹਾਂ ਜਨਾਂ ਨੂੰ ਪ੍ਰਭੂ ਨੇ (ਇਹ ਦਾਤਿ) ਦਿੱਤੀ ਹੈ, ਉਹਨਾਂ ਦੀ ਸਰਨ ਪੈਣਾ ਚਾਹੀਦਾ ਹੈ ।
Nanak seeks the Sanctuary of the Saints, who have conquered their minds.
 
ਆਪਣਾ ਤਨ, ਆਪਣਾ ਧਨ, ਸਭ ਕੁਝ ਉਹਨਾਂ ਸੰਤ ਜਨਾਂ ਤੋਂ ਸਦਕੇ ਕਰਨਾ ਚਾਹੀਦਾ ਹੈ ।੪।੨੮।੫੮।
He gives body, wealth and everything to the slaves of God. ||4||28||58||
 
Bilaaval, Fifth Mehl:
 
ਹੇ ਭਾਈ! (ਪਰਮਾਤਮਾ ਦਾ ਨਾਮ ਜਪਣ ਦਾ) ਉੱਦਮ ਕਰਦਿਆਂ (ਮਨ ਵਿਚ) ਸਰੂਰ ਪੈਦਾ ਹੁੰਦਾ ਹੈ, ਨਾਮ ਸਿਮਰਦਿਆਂ ਸਭ ਤੋਂ ਸ੍ਰੇਸ਼ਟ ਸੁਖ ਮਿਲਦਾ ਹੈ ।
Try to meditate, and contemplate the source of peace, and bliss will come to you.
 
ਪਰਮਾਤਮਾ ਦਾ ਨਾਮ ਮੁੜ ਮੁੜ ਜਪ ਕੇ ਸਭ ਗੁਣਾਂ ਨਾਲ ਭਰਪੂਰ ਪਰਮਾਤਮਾ ਦੇ ਗੁਣਾਂ ਦਾ ਵਿਚਾਰ (ਮਨ ਵਿਚ ਟਿਕਿਆ ਰਹਿੰਦਾ ਹੈ) ।੧।
Chanting, and meditating on the Name of the Lord of the Universe, perfect understanding is achieved. ||1||
 
ਹੇ ਭਾਈ! ਗੁਰੂ ਦੇ ਸੋਹਣੇ ਚਰਨਾਂ ਦਾ ਧਿਆਨ ਧਰ ਕੇ, ਪਰਮਾਤਮਾ ਦਾ ਆਰਾਧਨ ਕਰਦਿਆਂ,
Meditating on the Lotus Feet of the Guru, and chanting the Name of the Lord, I live.
 
ਪਰਮਾਤਮਾ ਦਾ ਨਾਮ ਜਪ ਜਪ ਕੇ, (ਜਿਉਂ ਜਿਉਂ) ਮੈਂ ਮੂੰਹ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹਾਂ, (ਤਿਉਂ ਤਿਉਂ) ਮੈਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ ।੧।ਰਹਾਉ।
Worshipping the Supreme Lord God in adoration, my mouth drinks in the Ambrosial Nectar. ||1||Pause||
 
ਹੇ ਭਾਈ! (ਪਰਮਾਤਮਾ ਦਾ ਆਰਾਧਨ ਕਰਦਿਆਂ) ਸਾਰੇ ਜੀਅ ਜੰਤ ਆਤਮਕ ਆਨੰਦ ਵਿਚ ਲੀਨ ਰਹਿੰਦੇ ਹਨ, (ਜਪਣ ਵਾਲੇ) ਸਭਨਾਂ ਦੇ ਮਨ ਵਿਚ (ਸਿਮਰਨ ਦੀ) ਤਾਂਘ ਪੈਦਾ ਹੋਈ ਰਹਿੰਦੀ ਹੈ ।
All beings and creatures dwell in peace; the minds of all yearn for the Lord.
 
ਸਦਾ ਦੂਜਿਆਂ ਦੀ ਭਲਾਈ ਕਰਨ ਦਾ ਕੰਮ ਸੋਚਦੇ ਰਹਿੰਦੇ ਹਨ, ਕੋਈ ਪਾਪ-ਵਿਕਾਰ ਉਹਨਾਂ ਉਤੇ ਆਪਣਾ ਅਸਰ ਨਹੀਂ ਪਾ ਸਕਦਾ ।੨।
Those who continually remember the Lord, do good deeds for others; they harbor no ill will towards anyone. ||2||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by