ਬਿਲਾਵਲੁ ਮਹਲਾ ੫ ॥
Bilaaval, Fifth Mehl:
ਕਵਨੁ ਕਵਨੁ ਨਹੀ ਪਤਰਿਆ ਤੁਮ੍ਹਰੀ ਪਰਤੀਤਿ ॥
ਹੇ ਮਨ! ਤੇਰਾ ਇਤਬਾਰ ਕਰ ਕੇ ਕਿਸ ਕਿਸ ਨੇ ਧੋਖਾ ਨਹੀਂ ਖਾਧਾ?
Who? Who has not fallen, by placing their hopes in you?
ਮਹਾ ਮੋਹਨੀ ਮੋਹਿਆ ਨਰਕ ਕੀ ਰੀਤਿ ॥੧॥
ਤੂੰ ਵੱਡੀ ਮੋਹਣ ਵਾਲੀ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈਂ (ਤੇ, ਇਹ) ਰਸਤਾ (ਸਿੱਧਾ) ਨਰਕਾਂ ਦਾ ਹੈ ।੧।
You are enticed by the great enticer - this is the way to hell! ||1||
ਮਨ ਖੁਟਹਰ ਤੇਰਾ ਨਹੀ ਬਿਸਾਸੁ ਤੂ ਮਹਾ ਉਦਮਾਦਾ ॥
ਹੇ ਖੋਟੇ ਮਨ! ਤੇਰਾ ਇਤਬਾਰ ਨਹੀਂ ਕੀਤਾ ਜਾ ਸਕਦਾ, (ਕਿਉਂਕਿ) ਤੂੰ (ਮਾਇਆ ਦੇ ਨਸ਼ੇ ਵਿਚ) ਬਹੁਤ ਮਸਤ ਰਹਿੰਦਾ ਹੈਂ ।
O vicious mind, no faith can be placed in you; you are totally intoxicated.
ਖਰ ਕਾ ਪੈਖਰੁ ਤਉ ਛੁਟੈ ਜਉ ਊਪਰਿ ਲਾਦਾ ॥੧॥ ਰਹਾਉ ॥
(ਜਿਵੇਂ) ਖੋਤੇ ਦੀ ਪਿਛਾੜੀ ਤਦੋਂ ਖੋਲ੍ਹੀ ਜਾਂਦੀ ਹੈ, ਜਦੋਂ ਉਸ ਨੂੰ ਉਤੋਂ ਲੱਦ ਲਿਆ ਜਾਂਦਾ ਹੈ (ਤਿਵੇਂ ਤੈਨੂੰ ਭੀ ਖ਼ਰਮਸਤੀ ਕਰਨ ਦਾ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ ।੧।ਰਹਾਉ।
The donkey's leash is only removed, after the load is placed on his back. ||1||Pause||
ਜਪ ਤਪ ਸੰਜਮ ਤੁਮ੍ਹ ਖੰਡੇ ਜਮ ਕੇ ਦੁਖ ਡਾਂਡ ॥
ਹੇ ਮਨ! ਤੂੰ ਜਪ, ਤਪ, ਸੰਜਮ (ਆਦਿਕ ਭਲੇ ਕੰਮਾਂ ਦੇ ਨੇਮ) ਤੋੜ ਦੇਂਦਾ ਹੈਂ, (ਇਸ ਕਰ ਕੇ) ਜਮਰਾਜ ਦੇ ਦੁੱਖ ਤੇ ਡੰਨ ਸਹਾਰਦਾ ਹੈਂ ।
You destroy the value of chanting, intensive meditation and self-discipline; you shall suffer in pain, beaten by the Messenger of Death.
ਸਿਮਰਹਿ ਨਾਹੀ ਜੋਨਿ ਦੁਖ ਨਿਰਲਜੇ ਭਾਂਡ ॥੨॥
ਹੇ ਬੇਸ਼ਰਮ ਭੰਡ! ਤੂੰ ਜਨਮ ਮਰਨ ਦੇ ਗੇੜ ਦੇ ਦੁੱਖ ਚੇਤੇ ਨਹੀਂ ਕਰਦਾ ।੨।
You do not meditate, so you shall suffer the pains of reincarnation, you shameless buffoon! ||2||
ਹਰਿ ਸੰਗਿ ਸਹਾਈ ਮਹਾ ਮੀਤੁ ਤਿਸ ਸਿਉ ਤੇਰਾ ਭੇਦੁ ॥
ਹੇ ਮਨ! ਪਰਮਾਤਮਾ (ਹੀ ਸਦਾ) ਤੇਰੇ ਨਾਲ ਹੈ, ਤੇਰਾ ਮਦਦਗਾਰ ਹੈ, ਤੇਰਾ ਮਿੱਤਰ ਹੈ, ਉਸ ਨਾਲੋਂ ਤੇਰੀ ਵਿੱਥ ਬਣੀ ਪਈ ਹੈ ।
The Lord is your Companion, your Helper, your Best Friend; but you disagree with Him.
ਬੀਧਾ ਪੰਚ ਬਟਵਾਰਈ ਉਪਜਿਓ ਮਹਾ ਖੇਦੁ ॥੩॥
ਤੈਨੂੰ (ਕਾਮਾਦਿਕ) ਪੰਜ ਲੁਟੇਰਿਆਂ ਨੇ ਆਪਣੇ ਵੱਸ ਵਿਚ ਕਰ ਰੱਖਿਆ ਹੈ (ਜਿਸ ਕਰਕੇ ਤੇਰੇ ਅੰਦਰ) ਬੜਾ ਦੁੱਖ-ਕਲੇਸ਼ ਬਣਿਆ ਰਹਿੰਦਾ ਹੈ ।੩।
You are in love with the five thieves; this brings terrible pain. ||3||
ਨਾਨਕ ਤਿਨ ਸੰਤਨ ਸਰਣਾਗਤੀ ਜਿਨ ਮਨੁ ਵਸਿ ਕੀਨਾ ॥
ਹੇ ਨਾਨਕ! ਜਿਨ੍ਹਾਂ ਸੰਤ ਜਨਾਂ ਨੇ (ਆਪਣਾ) ਮਨ (ਆਪਣੇ) ਵੱਸ ਵਿਚ ਕਰ ਲਿਆ ਹੈ, ਜਿਨ੍ਹਾਂ ਜਨਾਂ ਨੂੰ ਪ੍ਰਭੂ ਨੇ (ਇਹ ਦਾਤਿ) ਦਿੱਤੀ ਹੈ, ਉਹਨਾਂ ਦੀ ਸਰਨ ਪੈਣਾ ਚਾਹੀਦਾ ਹੈ ।
Nanak seeks the Sanctuary of the Saints, who have conquered their minds.
ਤਨੁ ਧਨੁ ਸਰਬਸੁ ਆਪਣਾ ਪ੍ਰਭਿ ਜਨ ਕਉ ਦੀਨ੍ਹਾ ॥੪॥੨੮॥੫੮॥
ਆਪਣਾ ਤਨ, ਆਪਣਾ ਧਨ, ਸਭ ਕੁਝ ਉਹਨਾਂ ਸੰਤ ਜਨਾਂ ਤੋਂ ਸਦਕੇ ਕਰਨਾ ਚਾਹੀਦਾ ਹੈ ।੪।੨੮।੫੮।
He gives body, wealth and everything to the slaves of God. ||4||28||58||