ਹੇ ਭਾਈ! ਜਿਸ ਥਾਂ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ, ਉਹ ਥਾਂ ਭਾਗਾਂ ਵਾਲਾ ਹੋ ਜਾਂਦਾ ਹੈ, ਉਥੇ ਵੱਸਣ ਵਾਲੇ ਭੀ ਭਾਗਾਂ ਵਾਲੇ ਬਣ ਜਾਂਦੇ ਹਨ ।
Blessed is that place, and blessed are those who dwell there, where they chant the Naam, the Name of the Lord.
 
ਪਰਮਾਤਮਾ ਦੀ ਕਥਾ-ਵਾਰਤਾ, ਪ੍ਰਭੂ ਦੀ ਸਿਫ਼ਤਿ-ਸਾਲਾਹ ਬਹੁਤ ਹੁੰਦੀ ਰਹੇ, ਉਹ ਥਾਂ ਆਤਮਕ ਆਨੰਦ ਦਾ, ਆਤਮਕ ਅਡੋਲਤਾ ਦਾ ਟਿਕਾਣਾ (ਸੋਮਾ) ਬਣ ਜਾਂਦਾ ਹੈ ।੩।
The Sermon and the Kirtan of the Lord's Praises are sung there very often; there is peace, poise and tranquility. ||3||
 
ਉਹ ਅਨਾਥਾਂ ਦਾ ਨਾਥ ਪ੍ਰਭੂ ਕਦੇ ਮਨ ਤੋਂ ਭੁੱਲਣਾ ਨਹੀਂ ਚਾਹੀਦਾ,
In my mind, I never forget the Lord; He is the Master of the masterless.
 
ਹੇ ਨਾਨਕ!ਉਸ ਪ੍ਰਭੂ ਦੀ ਸਰਨ ਸਦਾ ਪਏ ਰਹਿਣਾ ਚਾਹੀਦਾ ਹੈ, ਜਿਸ ਦੇ ਹੱਥ ਵਿਚ ਹਰੇਕ ਚੀਜ਼ ਹੈ ।੪।੨੯।੫੯।
Nanak has entered the Sanctuary of God; everything is in His hands. ||4||29||59||
 
Bilaaval, Fifth Mehl:
 
ਹੇ ਭਾਈ! ਜਿਸ ਪਰਮਾਤਮਾ ਨੇ ਤੈਨੂੰ (ਪਹਿਲਾਂ ਮਾਂ ਦੇ ਪੇਟ ਵਿਚ) ਬੰਨ੍ਹ ਕੇ ਰੱਖਿਆ ਹੋਇਆ ਸੀ,
The One who bound you in the womb and then released you, placed you in the world of joy.
 
ਫਿਰ (ਮਾਂ ਦੇ ਪੇਟ ਵਿਚੋਂ ਕੱਢ ਕੇ ਜਗਤ ਵਿਚ ਲਿਆ ਕੇ ਜਗਤ ਦੇ) ਸੁਖਾਂ ਵਿਚ ਲਿਆ ਵਸਾਇਆ ਹੈ, ਉਸ ਦੇ ਸੋਹਣੇ ਚਰਨ ਸਦਾ ਸਿਮਰਦਾ ਰਹੁ । (ਇਸ ਤਰ੍ਹਾਂ ਸਦਾ) ਸ਼ਾਂਤ-ਚਿੱਤ ਰਹਿ ਸਕੀਦਾ ਹੈ ।੧।
Contemplate His Lotus Feet forever, and you shall be cooled and soothed. ||1||
 
(ਹੇ ਭਾਈ! ਜੇਹੜੀ ਮਾਇਆ) ਇਸ ਲੋਕ ਅਤੇ ਪਰਲੋਕ ਵਿਚ ਕਿਤੇ ਭੀ ਸਾਥ ਨਹੀਂ ਨਿਬਾਹੰੁਦੀ (ਜੀਵ ਉਸ ਨਾਲ ਸਦਾ ਮੋਹ ਪਾਈ ਰੱਖਦਾ ਹੈ) ।
In life and in death, this Maya is of no use.
 
ਜਿਸ ਪਰਮਾਤਮਾ ਨੇ ਇਹ ਸਾਰਾ ਜਗਤ ਪੈਦਾ ਕੀਤਾ ਹੈ, ਉਸ ਨਾਲ ਕੋਈ ਵਿਰਲਾ ਮਨੁੱਖ ਪਿਆਰ ਬਣਾਂਦਾ ਹੈ ।੧।ਰਹਾਉ।
He created this creation, but rare are those who enshrine love for Him. ||1||Pause||
 
ਹੇ ਭਾਈ! (ਵਿਕਾਰਾਂ ਦੀ) ਗਰਮੀ ਅਤੇ (ਨਾਮ ਦੀ) ਠੰਢਕ ਪਰਮਾਤਮਾ ਆਪ ਹੀ ਬਣਾਂਦਾ ਹੈ, ਉਹ (ਆਪ ਹੀ ਵਿਕਾਰਾਂ ਦੀ) ਤਪਸ਼ ਵਿਚੋਂ ਕੱਢਦਾ ਹੈ ।
O mortal, the Creator Lord made summer and winter; He saves you from the heat.
 
ਉਹ ਪ੍ਰਭੂ ਕੀੜੀ (ਨਾਚੀਜ਼ ਜੀਵ ਤੋਂ) ਹਾਥੀ (ਮਾਣ-ਆਦਰ ਵਾਲਾ) ਬਣਾ ਦੇਂਦਾ ਹੈ, (ਆਪਣੇ ਚਰਨਾਂ ਨਾਲੋਂ) ਟੁੱਟੇ ਹੋਏ ਜੀਵ ਨੂੰ ਉਹ ਆਪ ਹੀ (ਬਾਹੋਂ) ਫੜ ਕੇ (ਆਪਣੇ ਚਰਨਾਂ ਨਾਲ) ਗੰਢ ਲੈਂਦਾ ਹੈ (ਉਸੇ ਦੀ ਸਰਨ ਪਿਆ ਰਹੁ) ।੨।
From the ant, He makes an elephant; He reunites those who have been separated. ||2||
 
(ਹੇ ਭਾਈ! ਦੁਨੀਆ ਵਿਚ) ਅੰਡੇ ਤੋਂ ਪੈਦਾ ਹੋਏ ਜੀਵ, ਜਿਓਰ ਤੋਂ ਜੰਮੇ ਹੋਏ ਜੀਵ, ਪਸੀਨੇ ਤੋਂ ਪੈਦਾ ਹੋਏ ਜੀਵ, ਸਾਰੀ ਬਨਸਪਤੀ—ਇਹ ਸਾਰੀ ਪਰਮਾਤਮਾ ਦੀ ਹੀ ਪੈਦਾ ਕੀਤੀ ਹੋਈ ਰਚਨਾ ਹੈ ।
Eggs, wombs, sweat and earth - these are God's workshops of creation.
 
ਉਸ ਪਰਮਾਤਮਾ ਦਾ ਨਾਮ (ਇਸ ਰਚਨਾ ਤੋਂ) ਨਿਰਮੋਹ ਰਹਿ ਕੇ ਸਿਮਰਨਾ ਚਾਹੀਦਾ ਹੈ—ਇਹ ਕਮਾਈ ਕਰਨ ਨਾਲ (ਜੀਵਨ ਦੇ) ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ ।੩।
It is fruitful for all to practice contemplation of the Lord. ||3||
 
ਹੇ ਪ੍ਰਭੂ! ਅਸਾਂ ਜੀਵਾਂ ਪਾਸੋਂ ਕੁਝ ਭੀ ਨਹੀਂ ਹੋ ਸਕਦਾ (ਸਾਨੂੰ) ਗੁਰੂ ਦੀ ਸਰਨ ਪਾਈ ਰੱਖ ।
I cannot do anything; O God, I seek the Sanctuary of the Holy.
 
ਹੇ ਨਾਨਕ! (ਅਰਦਾਸ ਕਰਿਆ ਕਰ—) ਹੇ ਗੁਰੂ! ਅਸੀ ਜੀਵ ਮਾਇਆ ਦੇ ਮੋਹ ਵਿਚ ਡੁੱਬੇ ਰਹਿੰਦੇ ਹਾਂ, (ਸਾਨੂੰ ਮੋਹ ਦੇ ਇਸ) ਹਨੇਰੇ ਖੂਹ ਵਿਚੋਂ ਕੱਢ ਲੈ ।੪।੩।੬੦।
Guru Nanak pulled me up, out of the deep, dark pit, the intoxication of attachment. ||4||30||60||
 
Bilaaval, Fifth Mehl:
 
(ਹੇ ਭਾਈ! ਪ੍ਰਭੂ ਨੂੰ) ਲੱਭਦਾ ਲੱਭਦਾ ਮੈਂ (ਹਰ ਪਾਸੇ) ਫਿਰਦਾ ਰਹਿੰਦਾ ਹਾਂ, ਮੈਂ ਕਈ ਜੰਗਲ ਅਨੇਕਾਂ ਥਾਂ ਖੋਜਦਾ ਫਿਰਦਾ ਹਾਂ (ਪਰ ਮੈਨੂੰ ਪ੍ਰਭੂ ਕਿਤੇ ਭੀ ਨਹੀਂ ਲੱਭਦਾ ।
Searching, searching, I wander around searching, in the woods and other places.
 
ਮੈਂ ਸੁਣਿਆ ਹੈ ਕਿ ਉਹ) ਭਗਵਾਨ ਪ੍ਰਭੂ ਜੀ ਇਹੋ ਜਿਹੇ ਹਨ ਕਿ ਉਸ ਨੂੰ ਮਾਇਆ ਛਲ ਨਹੀਂ ਸਕਦੀ, ਉਹ ਨਾਸ-ਰਹਿਤ ਹੈ, ਅਤੇ ਉਸ ਦਾ ਭੇਦ ਨਹੀਂ ਪਾਇਆ ਜਾ ਸਕਦਾ ।੧।
He is undeceivable, imperishable, inscrutable; such is my Lord God. ||1||
 
(ਹੇ ਭਾਈ! ਮੈਨੂੰ ਹਰ ਵੇਲੇ ਇਹ ਤਾਂਘ ਰਹਿੰਦੀ ਹੈ ਕਿ) ਆਪਣੀ ਜਿੰਦ ਦੇ ਚਾਉ ਨਾਲ ਕਦੋਂ ਮੈਂ ਆਪਣੇ (ਪਿਆਰੇ) ਪ੍ਰਭੂ ਨੂੰ ਵੇਖ ਸਕਾਂਗਾ ।
When shall I behold my God, and delight my soul?
 
(ਜੇ ਰਾਤ ਨੂੰ ਸੁੱਤੇ ਪਿਆਂ ਸੁਪਨੇ ਵਿਚ ਹੀ) ਪ੍ਰਭੂ ਦੇ ਨਾਲ ਵੱਸ ਸਕੀਏ, ਤਾਂ ਇਸ ਜਾਗਦੇ ਰਹਿਣ ਨਾਲੋਂ (ਸੁੱਤੇ ਪਿਆਂ ਉਹ) ਸੁਪਨਾ ਚੰਗਾ ਹੈ ।੧।ਰਹਾਉ।
Even better than being awake, is the dream in which I dwell with God. ||1||Pause||
 
(ਹੇ ਭਾਈ! ਪ੍ਰਭੂ ਦਾ ਦਰਸਨ ਕਰਨ ਵਾਸਤੇ) ਮੈਂ ਚਹੁੰਆਂ ਵਰਨਾਂ ਅਤੇ ਚਹੁੰਆਂ ਆਸ਼੍ਰਮਾਂ ਦੇ ਕਰਮ ਕਰਦਾ ਹਾਂ, ਸ਼ਾਸਤ੍ਰਾਂ (ਦੇ ਉਪਦੇਸ਼ ਭੀ) ਸੁਣਦਾ ਹਾਂ (ਪਰ ਦਰਸਨ ਨਹੀਂ ਹੁੰਦਾ) ਦਰਸਨ ਦੀ ਲਾਲਸਾ ਬਣੀ ਹੀ ਰਹਿੰਦੀ ਹੈ ।
Listening to the Shaastras teaching about the four social classes and the four stages of life, I grow thirsty for the Blessed Vision of the Lord.
 
(ਹੇ ਭਾਈ!) ਉਸ ਅਬਿਨਾਸੀ ਠਾਕੁਰ-ਪ੍ਰਭੂ ਦਾ ਨਾਹ ਕੋਈ ਰੂਪ ਚਿਹਨ-ਚੱਕ੍ਰ ਹੈ ਅਤੇ ਨਾਹ ਹੀ ਉਹ (ਜੀਵਾਂ ਵਾਂਗ) ਪੰਜ ਤੱਤਾਂ ਤੋਂ ਬਣਿਆ ਹੈ ।੨।
He has no form or outline, and He is not made of the five elements; our Lord and Master is imperishable. ||2||
 
(ਹੇ ਭਾਈ!) ਕਿਰਪਾ ਕਰ ਕੇ ਪ੍ਰਭੂ ਆਪ ਹੀ ਜਿਨ੍ਹਾਂ ਨੂੰ ਮਿਲਦਾ ਹੈ, ਉਹ ਵੱਡੇ ਜੋਗੀ ਹਨ ਉਹ ਵੱਡੇ ਭਾਗਾਂ ਵਾਲੇ ਹਨ ।
How rare are those Saints and great Yogis, who describe the beautiful form of the Lord.
 
ਉਹ ਵਿਰਲੇ ਜੋਗੀਰਾਜ ਹੀ ਉਹ ਸੰਤ ਜਨ ਹੀ (ਉਸ ਪ੍ਰਭੂ ਦਾ) ਉਹ ਸਰੂਪ ਬਿਆਨ ਕਰਦੇ ਹਨ (ਕਿ ਉਸ ਦਾ ਕੋਈ ਰੂਪ ਰੇਖ ਨਹੀਂ ਹੈ) ।੩।
Blessed, blessed are they, whom the Lord meets in His Mercy. ||3||
 
(ਹੇ ਭਾਈ! ਵਿਰਲੇ ਸੰਤ ਜਨ ਹੀ ਦਿੱਸਦੇ ਹਨ ਕਿ) ਉਹ ਪ੍ਰਭੂ ਸਭ ਜੀਵਾਂ ਦੇ ਅੰਦਰ ਵੱਸਦਾ ਹੈ, ਅਤੇ ਉਹ ਸਭਨਾਂ ਤੋਂ ਵੱਖਰਾ ਭੀ ਹੈ, ਉਸ ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਸਾਰੇ ਭਰਮ-ਵਹਿਮ ਨਾਸ ਹੋ ਜਾਂਦੇ ਹਨ ।
They know that He is deep within, and outside as well; their doubts are dispelled.
 
ਹੇ ਨਾਨਕ! ਜਿਸ ਮਨੁੱਖ ਦੇ ਪੂਰਨ ਭਾਗ ਜਾਗ ਪੈਂਦੇ ਹਨ ਉਸ ਨੂੰ ਉਹ ਪ੍ਰਭੂ (ਆਪ ਹੀ) ਮਿਲ ਪੈਂਦਾ ਹੈ ।੪।੩੧।੬੧।
O Nanak, God meets those, whose karma is perfect. ||4||31||61||
 
Bilaaval, Fifth Mehl:
 
ਹੇ ਭਾਈ! ਗੁਰੂ ਨੇ ਆਪ ਉੱਦਮ ਕਰ ਕੇ (ਜਿਸ ਜਿਸ ਜੀਵ ਨੂੰ ਗੁਰ-ਸ਼ਬਦ ਦੀ ਦਾਤਿ ਦੇ ਕੇ ਉਹਨਾਂ ਦੇ ਸਿਰ ਉਤੇ ਪਿਛਲੇ ਜਨਮਾਂ ਦੇ ਕੀਤੇ ਹੋਏ) ਵਿਕਾਰਾਂ ਦਾ ਭਾਰ ਲਾਹ ਦਿੱਤਾ,
All beings and creatures are totally pleased, gazing on God's glorious radiance.
 
ਉਹ ਸਾਰੇ ਜੀਵ ਪਰਮਾਤਮਾ ਦੀ ਪ੍ਰਤੱਖ ਵਡਿਆਈ ਵੇਖ ਕੇ ਨਿਹਾਲ ਹੋ ਜਾਂਦੇ ਹਨ ।੧।
The True Guru has paid off my debt; He Himself did it. ||1||
 
ਹੇ ਭਾਈ! ਗੁਰੂ ਦਾ ਸ਼ਬਦ (ਆਤਮਕ ਜੀਵਨ ਦੇ ਪਲਰਨ ਵਾਸਤੇ ਇਕ ਐਸਾ ਭੋਜਨ ਹੈ ਜੋ) ਕਦੇ ਨਹੀਂ ਮੁੱਕਦਾ ।
Eating and expending it, it is always available; the Word of the Guru's Shabad is inexhaustible.
 
(ਜਿਸ ਮਨੁੱਖ ਦੀ ਉਮਰ ਇਹ ਭੋਜਨ ਆਪ) ਵਰਤਦਿਆਂ (ਅਤੇ ਹੋਰਨਾਂ ਨੂੰ) ਵੰਡਦਿਆਂ ਗੁਜ਼ਰਦੀ ਹੈ, ਉਸ ਦੇ ਪਾਸ (ਇਸ) ਰਸਦ ਦੇ ਭੰਡਾਰ ਭਰੇ ਰਹਿੰਦੇ ਹਨ, (ਇਸ ਰਸਦ ਵਿਚ) ਕਦੇ ਭੀ ਤੋਟ ਨਹੀਂ ਆਉਂਦੀ ।੧।ਰਹਾਉ।
Everything is perfectly arranged; it is never exhausted. ||1||Pause||
 
(ਇਸੇ ਵਾਸਤੇ, ਹੇ ਭਾਈ!) ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਇਹ ਇਕ ਐਸਾ ਖ਼ਜ਼ਾਨਾ ਹੈ ਜੋ ਕਦੇ ਨਹੀਂ ਮੁੱਕਦਾ ।
In the Saadh Sangat, the Company of the Holy, I worship and adore the Lord, the infinite treasure.
 
(ਦੁਨੀਆ ਵਿਚ) ਧਰਮ, ਅਰਥ, ਕਾਮ, ਮੋਖ (ਇਹ ਚਾਰ ਹੀ ਪ੍ਰਸਿੱਧ ਅਮੋਲਕ ਪਦਾਰਥ ਮੰਨੇ ਗਏ ਹਨ । ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਪਰਮਾਤਮਾ ਉਸ ਨੂੰ ਇਹ ਪਦਾਰਥ) ਦੇਂਦਿਆਂ ਚਿਰ ਨਹੀਂ ਲਾਂਦਾ ।੨।
He does not hesitate to bless me with Dharmic faith, wealth, sexual success and liberation. ||2||
 
ਹੇ ਭਾਈ! ਗੋਬਿੰਦ ਗੁਪਾਲ ਦੇ ਭਗਤ ਇਕ-ਰਸ ਪ੍ਰੇਮ-ਰੰਗ ਵਿਚ ਟਿਕ ਕੇ ਉਸ ਦਾ ਨਾਮ ਸਿਮਰਦੇ ਹਨ ।
The devotees worship and adore the Lord of the Universe with single-minded love.
 
ਉਹ ਮਨੁੱਖ ਪਰਮਾਤਮਾ ਦੇ ਨਾਮ ਦਾ ਧਨ (ਇਤਨਾ) ਇਕੱਠਾ ਕਰਦੇ ਰਹਿੰਦੇ ਹਨ ਕਿ ਉਸ ਦਾ ਅੰਦਾਜ਼ਾ ਨਹੀਂ ਲੱਗ ਸਕਦਾ ।੩।
They gather in the wealth of the Lord's Name, which cannot be estimated. ||3||
 
ਹੇ ਪ੍ਰਭੂ! (ਤੇਰੇ ਭਗਤ ਤੇਰੀ ਕਿਰਪਾ ਨਾਲ) ਤੇਰੀ ਸਰਨ ਪਏ ਰਹਿੰਦੇ ਹਨ । (ਹੇ ਭਾਈ! ਪ੍ਰਭੂ ਦੇ ਭਗਤ) ਪ੍ਰਭੂ ਦੀ ਸਿਫ਼ਤਿ-ਸਾਲਾਹ ਹੀ ਕਰਦੇ ਰਹਿੰਦੇ ਹਨ ।
O God, I seek Your Sanctuary, the glorious greatness of God. Nanak:
 
ਹੇ ਨਾਨਕ! ਜਗਤ ਦੇ ਖਸਮ ਪ੍ਰਭੂ ਦੇ ਗੁਣ ਬੇਅੰਤ ਹਨ, ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ।੪।੩੨।੬੨।
Your end or limitation cannot be found, O Infinite World-Lord. ||4||32||62||
 
Bilaaval, Fifth Mehl:
 
ਹੇ ਭਾਈ! ਸਾਧ ਸੰਗਤਿ ਵਿਚ ਪਰਮਾਤਮਾ (ਆਪ) ਵੱਸਦਾ ਹੈ, ਆਪਣੇ ਸੰਤ ਜਨਾਂ ਦੇ ਅੰਗ-ਸੰਗ ਵੱਸਦਾ ਹੈ ।
Meditate, meditate in remembrance of the Perfect Lord God, and your affairs shall be perfectly resolved.
 
(ਸਾਧ ਸੰਗਤਿ ਵਿਚ) ਸਾਰੇ ਗੁਣਾਂ ਨਾਲ ਭਰਪੂਰ ਪ੍ਰਭੂ (ਦਾ ਨਾਮ) ਸਿਮਰ ਸਿਮਰ ਕੇ (ਮਨੁੱਖ ਦੇ) ਸਾਰੇ ਕੰਮ ਸਫਲ ਹੋ ਜਾਂਦੇ ਹਨ ।੧।ਰਹਾਉ।
In Kartaarpur, the City of the Creator Lord, the Saints dwell with the Creator. ||1||Pause||
 
ਹੇ ਭਾਈ! ਪ੍ਰਭੂ ਪਾਤਿਸ਼ਾਹ ਆਪਣੇ ਸੰਤ ਜਨਾਂ ਦਾ (ਸਦਾ) ਆਪ ਰਾਖਾ ਹੈ, ਪ੍ਰਭੂ (ਦਾ ਨਾਮ) ਸੰਤ ਜਨਾਂ ਦਾ ਸਰਮਾਇਆ ਹੈ ।
No obstacles will block your way, when you offer your prayers to the Guru.
 
(ਜੇਹੜੇ ਭੀ ਮਨੁੱਖ ਸਾਧ ਸੰਗਤਿ ਵਿਚ ਆ ਕੇ) ਗੁਰੂ ਦੇ ਦਰ ਤੇ ਅਰਦਾਸ ਕਰਦੇ ਰਹਿੰਦੇ ਹਨ, (ਉਹਨਾਂ ਦੀ ਜ਼ਿੰਦਗੀ ਦੇ ਰਸਤੇ ਵਿਚ) ਕੋਈ ਰੁਕਾਵਟ ਨਹੀਂ ਪੈਂਦੀ ।੧।
The Sovereign Lord of the Universe is the Saving Grace, the Protector of the capital of His devotees. ||1||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by