ਜਿਸ ਅਕਾਲ ਪੁਰਖ ਨੇ ਆਪਣੀ ਸੱਤਿਆ ਨਾਲ ਮਾਂ ਦੇ ਪੇਟ ਵਿਚ ਜੀਵਾਂ ਦੀ ਰਾਖੀ (ਦਾ ਪ੍ਰਬੰਧ ਕੀਤਾ ਹੋਇਆ ਹੈ), ਮਾਂ ਦੇ ਪੇਟ ਦੀ ਅੱੱਗ-ਰੂਪ ਰੋਗ ਜੀਵ ਦਾ ਨਾਸ ਨਹੀਂ ਕਰ ਸਕਦਾ ।
His Power provides nourishment in the womb of the mother, and does not let disease strike.
 
ਹੇ ਨਾਨਕ । ਉਸ ਪ੍ਰਭੂ ਨੇ ਇਸ (ਸੰਸਾਰ-) ਸਰੋਵਰ ਨੂੰ ਆਪਣੀ ਤਾਕਤ ਨਾਲ ਆਸਰਾ ਦਿੱਤਾ ਹੋਇਆ ਹੈ, ਇਸ ਸਰੋਵਰ ਦੇ ਪਾਣੀ ਦੀਆਂ ਲਹਿਰਾਂ (ਜੀਵਾਂ ਦਾ) ਨਾਸ ਨਹੀਂ ਕਰ ਸਕਦੀਆਂ ।੫੩।
His Power holds back the ocean, O Nanak, and does not allow the waves of water to destroy the land. ||53||
 
ਜਗਤ ਦਾ ਮਾਲਕ ਪਰਮਾਤਮਾ ਸਭ ਤੋਂ ਵੱਡੀ ਹਸਤੀ ਹੈ, ਉਸ ਦਾ ਸਿਮਰਨ ਸਭ ਜੀਵਾਂ ਦਾ ਜੀਵਨ (ਸਹਾਰਾ) ਹੈ ।
The Lord of the World is Supremely Beautiful; His Meditation is the Life of all.
 
ਹੇ ਨਾਨਕ! ਪਰਮਾਤਮਾ ਦੀ ਭਗਤੀ ਹੀ (ਇਨਸਾਨੀ ਜ਼ਿੰਦਗੀ ਦੇ ਸਫ਼ਰ ਦਾ) ਨਿਰਮਲ ਰਸਤਾ ਹੈ, ਜੋ ਸਾਧ ਸੰਗਤਿ ਵਿਚ ਲੱਭਦਾ ਹੈ ।੫੪।
In the Society of the Saints, O Nanak, He is found on the path of devotional worship of the Lord. ||54||
 
ਉਹ (ਪਹਿਲਾਂ) ਮੱਛਰ (ਵਾਂਗ ਨਿਤਾਣਾ ਹੁੰਦਿਆਂ ਭੀ ਹੁਣ) ਪਹਾੜ (ਅਹੰਕਾਰ) ਨੂੰ ਤੋੜ ਲੈਂਦਾ ਹੈ, ਉਹ (ਪਹਿਲਾਂ) ਕੀੜੀ (ਵਾਂਗ ਕਮਜ਼ੋਰ ਹੁੰਦਿਆਂ ਭੀ ਹੁਣ) ਚਿੱਕੜ (ਮੋਹ) ਤੋਂ ਤਰ ਜਾਂਦਾ ਹੈ,
The mosquito pierces the stone, the ant crosses the swamp,
 
ਉਹ (ਪਹਿਲਾਂ) ਲੂਲ੍ਹੇ ਸਮਾਨ (ਨਿਆਸਰਾ ਹੁੰਦਿਆਂ ਭੀ ਹੁਣ ਸੰਸਾਰ-) ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਉਹ (ਪਹਿਲਾਂ ਅਗਿਆਨੀ) ਅੰਨ੍ਹੇ ਦਾ ਹਨੇਰਾ ਚਾਨਣ ਬਣ ਜਾਂਦਾ ਹੈ ।
the cripple crosses the ocean, and the blind sees in the darkness,
 
ਹੇ ਨਾਨਕ! ਜੋ ਮਨੁੱਖ ਸਾਧ ਸੰਗਤਿ ਦੀ ਰਾਹੀਂ ਪਰਮਾਤਮਾ ਦੀ ਓਟ ਲੈ ਕੇ ਗੋਬਿੰਦ ਦਾ ਸਿਮਰਨ ਕਰਦਾ ਹੈ,
meditating on the Lord of the Universe in the Saadh Sangat. Nanak seeks the Sanctuary of the Lord, Har, Har, Haray. ||55||
 
ਜਿਵੇਂ ਤਿਲਕ ਤੋਂ ਬਿਨਾ ਬ੍ਰਾਹਮਣ, ਜਿਵੇਂ ਹੁਕਮ (ਦੀ ਸਮਰਥਾ) ਤੋਂ ਬਿਨਾ ਰਾਜਾ,
Like a Brahmin without a sacred mark on his forehead, or a king without the power of command,
 
ਜਿਵੇਂ ਸ਼ਸਤ੍ਰ ਤੋਂ ਬਿਨਾ ਸੂਰਮਾ (ਸੋਭਾ ਨਹੀਂ ਪਾਂਦਾ), ਤਿਵੇਂ, ਹੇ ਨਾਨਕ! ਧਰਮ ਤੋਂ ਸੱਖਣਾ ਵਿਸ਼ਨੂ-ਭਗਤ (ਸਮਝੋ) ।੫੬।
or a warrior without weapons, so is the devotee of God without Dharmic Faith. ||56||
 
ਉਸ ਦੇ ਹੱਥ ਵਿਚ ਨਾਹ ਸੰਖ ਹੈ ਨਾਹ ਚੱਕ੍ਰ ਹੈ ਨਾਹ ਗਦਾ ਹੈ, ਨਾਹ ਹੀ ਉਹ ਕਾਲੇ ਰੰਗ ਵਾਲਾ ਹੈ । (ਭਾਵ, ਨਾਹ ਹੀ ਉਹ ਵਿਸ਼ਨੂ ਹੈ ਨਾਹ ਹੀ ਉਹ ਕ੍ਰਿਸ਼ਨ ਹੈ) ।
God has no conch-shell, no religious mark, no paraphernalia; he does not have blue skin.
 
ਉਹ ਜਨਮ ਤੋਂ ਰਹਿਤ ਹੈ, ਉਸ ਦਾ ਰੂਪ ਅਚਰਜ ਹੈ (ਜੋ ਬਿਆਨ ਨਹੀਂ ਹੋ ਸਕਦਾ),
His Form is Wondrous and Amazing. He is beyond incarnation.
 
ਵੇਦ ਆਖਦੇ ਹਨ ਕਿ ਉਸ ਵਰਗਾ ਹੋਰ ਕੋਈ ਨਹੀਂ ਹੈ,
The Vedas say that He is not this, and not that.
 
ਗੋਬਿੰਦ ਬੇਅੰਤ ਹੈ, (ਬਹੁਤ) ਉੱਚਾ ਹੈ, (ਬਹੁਤ) ਵੱਡਾ ਹੈ,
The Lord of the Universe is Lofty and High, Great and Infinite.
 
ਉਹ ਅਵਿਨਾਸੀ ਪ੍ਰਭੂ ਗੁਰਮੁਖਾਂ ਦੇ ਹਿਰਦੇ ਵਿਚ ਵੱਸਦਾ ਹੈ । ਹੇ ਨਾਨਕ! ਵੱਡੇ ਭਾਗਾਂ ਵਾਲੇ ਬੰਦੇ ਹੀ (ਇਹ ਗੱਲ) ਸਮਝਦੇ ਹਨ ।੫੭।
The Imperishable Lord abides in the hearts of the Holy. He is understood, O Nanak, by those who are very fortunate. ||57||
 
ਜੀਵ ਦਾ ਵਾਸਾ ਇਕ ਐਸੇ ਸੰਸਾਰ-ਜੰਗਲ ਵਿਚ ਹੈ ਜਿਥੇ ਕੁੱਤੇ, ਗਿੱਦੜ, ਖੋਤੇ ਇਸ ਦੇ ਸੰਬੰਧੀ ਹਨ (ਭਾਵ, ਜੀਵ ਦਾ ਸੁਭਾਉ ਕੁੱਤੇ ਗਿੱਦੜ ਖੋਤੇ ਵਰਗਾ ਹੈ)
Living in the world, it is like a wild jungle. One's relatives are like dogs, jackals and donkeys.
 
ਜੀਵ ਦਾ ਮਨ ਬੜੇ ਔਖੇ ਥਾਂ (ਫਸਿਆ ਪਿਆ) ਹੈ, ਮੋਹ ਦੀ ਸ਼ਰਾਬ (ਵਿਚ ਮਸਤ ਹੈ), ਵੱਡੇ ਅਜਿੱਤ ਪੰਜ (ਕਾਮਾਦਿਕ) ਚੋਰ (ਇਸ ਦੇ ਲਾਗੂ ਹਨ) ।
In this difficult place, the mind is intoxicated with the wine of emotional attachment; the five unconquered thieves lurk there.
 
ਇਤ, ਮੋਹ, (ਅਨੇਕਾਂ) ਸਹਿਮ, ਭਟਕਣਾਂ (ਵਿਚ ਜੀਵ ਕਾਬੂ ਆਇਆ ਹੋਇਆ ਹੈ), ਹਉਮੈ ਦੀ ਔਖੀ ਤਿੱ੍ਰਖੀ ਫਾਹੀ (ਇਸ ਦੇ ਗਲ ਵਿਚ ਪਈ ਹੋਈ ਹੈ) ।
The mortals wander lost in love and emotional attachment, fear and doubt; they are caught in the sharp, strong noose of egotism.
 
(ਜੀਵ ਇਕ ਐਸੇ ਸਮੁੰਦਰ ਵਿਚ ਗੋਤੇ ਖਾ ਰਿਹਾ ਹੈ ਜਿਥੇ) ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ, ਭਿਆਨਕ ਅਸਾਧ ਵਿਸ਼ਿਆਂ ਦਾ ਪਾਣੀ (ਠਾਠਾਂ ਮਾਰ ਰਿਹਾ ਹੈ), (ਉਸ ਸਮੁੰਦਰ ਦਾ) ਕੰਢਾ ਅਪਹੁੰਚ ਹੈ, ਪਾਰ ਨਹੀਂ ਲੰਘਿਆ ਜਾ ਸਕਦਾ ।
The ocean of fire is terrifying and impassable. The distant shore is so far away; it cannot be reached.
 
ਹੇ ਨਾਨਕ! ਸਾਧ ਸੰਗਤਿ ਵਿਚ ਜਾ ਕੇ ਗੋਪਾਲ ਦਾ ਭਜਨ ਕਰ, ਪ੍ਰਭੂ ਦੇ ਚਰਨਾਂ ਦੀ ਓਟ ਲਿਆਂ ਹੀ ਉਸ ਦੀ ਮੇਹਰ ਨਾਲ (ਇਸ ਭਿਆਨਕ ਸੰਸਾਰ-ਸਮੁੰਦਰ ਵਿਚੋਂ ਬਚਾਉ ਹੋ ਸਕਦਾ ਹੈ ।੫੮।
Vibrate and meditate on the Lord of the World, in the Saadh Sangat, the Company of the Holy; O Nanak, by His Grace, we are saved at the Lotus Feet of the Lord. ||58||
 
ਜਦੋਂ ਗੋਬਿੰਦ ਗੋਪਾਲ (ਜੀਵ ਉਤੇ) ਕਿਰਪਾ ਕਰਦਾ ਹੈ ਤਾਂ (ਉਸ ਦੇ) ਸਾਰੇ ਰੋਗ ਨਾਸ ਕਰ ਦੇਂਦਾ ਹੈ ।
When the Lord of the Universe grants His Grace, all illnesses are cured.
 
ਹੇ ਨਾਨਕ! ਸਾਧ ਸੰਗਤਿ ਦੀ ਰਾਹੀਂ ਹੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ, ਤੇ ਪੂਰਨ ਪਰਮੇਸਰ ਦਾ ਆਸਰਾ ਲਿਆ ਜਾ ਸਕਦਾ ਹੈ ।੫੯।
Nanak chants His Glorious Praises in the Saadh Sangat, in the Sanctuary of the Perfect Transcendent Lord God. ||59||
 
ਮਨੁੱਖ (ਵੇਖਣ ਨੂੰ) ਸੋਹਣਾ ਹੋਵੇ, ਅਤੇ ਮਿਠ-ਬੋਲਾ ਹੋਵੇ, ਪਰ ਜੇ ਉਸ ਦੇ ਹਿਰਦੇ-ਧਰਤੀ ਵਿਚ ਵੈਰ (ਦਾ ਬੀਜ) ਹੋਵੇ, ਤਾਂ ਉਸ ਦਾ (ਦੂਜਿਆਂ ਅੱਗੇ) ਲਿਫਣਾ (ਨਿਰੀ) ਠੱਗੀ ਹੈ ।
The mortal is beautiful and speaks sweet words, but in the farm of his heart, he harbors cruel vengeance.
 
ਭਲੇ ਮਨੁੱਖ ਸੰਤ ਜਨ (ਇਸ ਉਕਾਈ ਵਲੋਂ) ਸਾਵਧਾਨ ਰਹਿੰਦੇ ਹਨ ।੬੦।
He pretends to bow in worship, but he is false. Beware of him, O friendly Saints. ||60||
 
ਬੇ-ਸਮਝ ਮੂਰਖ ਮਨੁੱਖ ਇਹ ਨਹੀਂ ਜਾਣਦਾ ਕਿ ਸੁਆਸ ਸਦਾ ਘਟਦੇ ਰਹਿੰਦੇ ਹਨ,
The thoughtless fool does not know that each day, his breaths are being used up.
 
ਬੜਾ ਸੁੰਦਰ ਸਰੀਰ (ਦਿਨੋ-ਦਿਨ) ਕਮਜ਼ੋਰ ਹੁੰਦਾ ਜਾਂਦਾ ਹੈ, ਬਿਰਧ-ਅਵਸਥਾ ਆਪਣਾ ਜ਼ੋਰ ਪਾਂਦੀ ਜਾਂਦੀ ਹੈ ।
His most beautiful body is wearing away; old age, the daughter of death, has seized it.
 
(ਅਜੇਹੀ ਹਾਲਤ ਵਿਚ ਭੀ) ਬੰਦਾ ਆਪਣੇ ਪਰਵਾਰ ਦੇ ਕਲੋਲਾਂ ਵਿਚ ਮਸਤ ਰਹਿੰਦਾ ਹੈ, ਅਤੇ ਨਿੱਤ ਨਾਹ ਰਹਿਣ ਵਾਲੀ ਮਾਇਆ ਦੀਆਂ ਖ਼ੁਸ਼ੀਆਂ ਦੀਆਂ ਆਸਾਂ (ਬਣਾਈ ਰੱਖਦਾ ਹੈ) ।
He is engrossed in family play; placing his hopes in transitory things, he indulges in corrupt pleasures.
 
(ਸਿੱਟਾ ਇਹ ਨਿਕਲਦਾ ਹੈ ਕਿ) ਅਨੇਕਾਂ ਜੂਨਾਂ ਵਿਚ ਭਟਕਦਾ ਜੀਵ ਥੱਕ ਜਾਂਦਾ ਹੈ ।ਹੇ ਨਾਨਕ! (ਇਸ ਕਲੇਸ਼ ਤੋਂ ਬਚਣ ਲਈ) ਦਇਆ-ਸਰੂਪ ਪ੍ਰਭੂ ਦਾ ਆਸਰਾ ਲੈ ।੬੧।
Wandering lost in countless incarnations, he is exhausted. Nanak seeks the Sanctuary of the Embodiment of Mercy. ||61||
 
ਹੇ ਜੀਭ! ਹੇ (ਸਭ) ਰਸਾਂ ਦੇ ਜਾਣਨ ਵਾਲੀ! (ਹੇ ਚਸਕਿਆਂ ਨਾਲ ਸਾਂਝ ਪਾ ਰੱਖਣ ਵਾਲੀ! ਹੇ ਚਸਕਿਆਂ ਵਿਚ ਫਸੀ ਹੋਈ!) ਮਿੱਠੇ ਪਦਾਰਥ ਤੈਨੂੰ ਪਿਆਰੇ ਲੱਗਦੇ ਹਨ ।
O tongue, you love to enjoy the sweet delicacies.
 
ਪਰ ਪਰਮਾਤਮਾ ਦੇ ਨਾਮ (-ਸਿਮਰਨ) ਵਲੋਂ ਤੂੰ ਮਰੀ ਪਈ ਹੈਂ, ਤੇ ਹੋਰ ਵੱਡੇ ਵੱਡੇ ਝਗੜੇ ਸਹੇੜਦੀ ਹੈਂ ।
You are dead to the Truth, and involved in great disputes. Instead, repeat the holy words:
 
ਹੇ ਜੀਭ! ਗੋਬਿੰਦ ਦਾਮੋਦਰ ਮਾਧੋ—ਇਹ ਪਵਿੱਤ੍ਰ ਸ਼ਬਦ ਤੂੰ ਮੁੜ ਮੁੜ ਉਚਾਰਨ ਕਰ (ਤਦੋਂ ਹੀ ਤੂੰ ਜੀਭ ਅਖਵਾਣ ਦੇ ਯੋਗ ਹੋਵੇਂਗੀ) ।੬੨।
Gobind, Daamodar, Maadhav. ||62||
 
(ਜਿਹੜਾ) ਮਨੁੱਖ ਇਸਤ੍ਰੀ ਦੇ ਮਦ ਵਿਚ ਮਸਤਿਆ ਹੋਇਆ
Those who are proud, and intoxicated with the pleasures of sex,
 
ਆਪਣੇ ਆਪ ਨੂੰ ਬਲਵਾਨ ਜਾਣ ਕੇ ਅਹੰਕਾਰ ਕਰਦਾ ਹੈ, ਤੇ (ਹੋਰਨਾਂ ਉਤੇ) ਧੱਕਾ ਕਰਦਾ ਹੈ,
and asserting their power over others,
 
ਉਹ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਧਿਆਨ ਨਹੀਂ ਧਰਦਾ, (ਇਸ ਕਰਕੇ ਉਸ ਦੀ ਹਸਤੀ) ਤੀਲੇ ਦੇ ਬਰਾਬਰ ਹੈ, ਉਸ ਦਾ ਜੀਵਨ ਫਿਟਕਾਰ-ਜੋਗ ਹੈ ।
never contemplate the Lord's Lotus Feet. Their lives are cursed, and as worthless as straw.
 
ਹੇ ਕੀੜੀ! (ਜੇ) ਗੋਬਿੰਦ ਦਾ ਸਿਮਰਨ ਤੇਰਾ ਧਨ ਹੈ, (ਤਾਂ ਤੂੰ ਨਿੱਕੀ ਜਿਹੀ ਹੁੰਦਿਆਂ ਭੀ) ਭਾਰੀ ਹੈਂ (ਤੇਰੇ ਮੁਕਾਬਲੇ ਤੇ ਉਹ ਬਲਵਾਨ ਮਨੁੱਖ ਹੌਲਾ ਤੀਲੇ-ਸਮਾਨ ਹੈ) ।
You are as tiny and insignificant as an ant, but you shall become great, by the Wealth of the Lord's Meditation.
 
ਹੇ ਨਾਨਕ! ਅਨੇਕਾਂ ਵਾਰੀ ਪਰਮਾਤਮਾ ਅੱਗੇ ਨਮਸਕਾਰ ਕਰ ।੬੩।
Nanak bows in humble worship, countless times, over and over again. ||63||
 
ਸੁਕੇ ਤੋਂ ਹਰਾ ਹੋ ਜਾਂਦਾ ਹੈ,
The blade of grass becomes a mountain, and the barren land becomes green.
 
(ਵਿਚਾਰਾਂ ਵਿਚ) ਡੁੱਬਦਾ ਤਰ ਜਾਂਦਾ ਹੈ, (ਗੁਣਾਂ ਤੋਂ) ਸੱਖਣਾ (ਗੁਣਾਂ ਨਾਲ) ਭਰ ਜਾਂਦਾ ਹੈ,
The drowning one swims across, and the empty is filled to overflowing.
 
(ਉਸ ਦੇ ਵਾਸਤੇ) ਹਨੇਰੇ ਤੋਂ ਕੋ੍ਰੜਾਂ ਸੂਰਜਾਂ ਦਾ ਚਾਨਣ ਹੋ ਜਾਂਦਾ ਹੈ
Millions of suns illuminate the darkness,
 
ਨਾਨਕ ਬੇਨਤੀ ਕਰਦਾ ਹੈ (ਜਿਸ ਉਤੇ) ਗੁਰੂ ਪਰਮਾਤਮਾ ਦਿਆਲ ਹੋ ਜਾਏ, ਉਹ ਤੀਲੇ ਤੋਂ ਸੁਮੇਰ ਪਰਬਤ ਬਣ ਜਾਂਦਾ ਹੈ,
prays Nanak, when the Guru, the Lord, becomes Merciful. ||64||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by