ਡਰਾਉਣਾ ਜੰਗਲ ਤਕੜਾ ਵੱਸਦਾ ਸ਼ਹਿਰ ਜਾਪਣ ਲੱਗ ਪੈਂਦਾ ਹੈ—ਇਹ ਹਨ ਧਰਮ ਦੇ ਲੱਛਣ ਜੋ ਪ੍ਰਭੂ ਦੀ ਮੇਹਰ ਨਾਲ ਪ੍ਰਾਪਤ ਹੁੰਦੇ ਹਨ ।
The dreadful woods become a well-populated city; such are the merits of the righteous life of Dharma, given by God's Grace.
ਹੇ ਨਾਨਕ! (ਉਹ ਧਰਮ ਹੈ—) ਸਾਧ ਸੰਗਤਿ ਵਿਚ ਜਾ ਕੇ ਪਰਮਾਤਮਾ ਦਾ ਨਾਮ ਸਿਮਰਨਾ ਤੇ ਦਿਆਲ ਪ੍ਰਭੂ ਦੇ ਚਰਨਾਂ ਦਾ ਆਸਰਾ ਲੈਣਾ ।੪੪।
Chanting the Lord's Name in the Saadh Sangat, the Company of the Holy, O Nanak, the Lotus Feet of the Merciful Lord are found. ||44||
ਹੇ ਨਾਹ ਜਿੱਤੇ ਜਾਣ ਵਾਲੇ (ਮੋਹ)! ਤੂੰ ਜੁੱਧ ਦਾ ਸੂਰਮਾ ਹੈਂ, ਤੂੰ ਅਨੇਕਾਂ ਮਹਾਂ ਬਲੀਆਂ ਨੂੰ ਮਲ ਦੇਣ ਵਾਲਾ ਹੈਂ ।
O emotional attachment, you are the invincible warrior of the battlefield of life; you totally crush and destroy even the most powerful.
ਗਣ ਗੰਧਰਬ ਦੇਵਤੇ ਮਨੁੱਖ ਪਸ਼ੂ ਪੰਛੀ—ਇਹਨਾਂ ਸਭਨਾਂ ਨੂੰ ਤੂੰ ਮੋਹ ਲੈਂਦਾ ਹੈਂ ।
You entice and fascinate even the heavenly heralds, celestial singers, gods, mortals, beasts and birds.
(ਪਰ ਇਸ ਦੀ ਮਾਰ ਤੋਂ ਬਚਣ ਲਈ) ਹੇ ਨਾਨਕ! ਜਗਤ ਦੇ ਮਾਲਕ ਪ੍ਰਭੂ ਦੀ ਸਰਨ ਲੈ ਅਤੇ ਜਗਤ ਦੇ ਰਚਣਹਾਰ ਹਰੀ ਨੂੰ ਨਮਸਕਾਰ ਕਰ ।੪੫।
Nanak bows in humble surrender to the Lord; he seeks the Sanctuary of the Lord of the Universe. ||45||
ਹੇ ਕਾਮ! ਤੂੰ (ਜੀਵਾਂ ਨੂੰ ਆਪਣੇ ਵੱਸ ਵਿਚ ਕਰ ਕੇ) ਨਰਕ ਵਿਚ ਅਪੜਾਣ ਵਾਲਾ ਹੈਂ ਅਤੇ ਕਈ ਜੂਨਾਂ ਵਿਚ ਭਟਕਾਣ ਵਾਲਾ ਹੈਂ ।
O sexual desire, you lead the mortals to hell; you make them wander in reincarnation through countless species.
ਤੂੰ ਜੀਵਾਂ ਦੇ ਮਨ ਭਰਮਾ ਲੈਂਦਾ ਹੈਂ, ਤਿੰਨਾਂ ਹੀ ਲੋਕਾਂ ਵਿਚ ਤੇਰੀ ਪਹੁੰਚ ਹੈ, ਤੂੰ ਜੀਵਾਂ ਦੇ ਜਪ ਤਪ ਤੇ ਸੁੱਧ ਆਚਰਨ ਨਾਸ ਕਰ ਦੇਂਦਾ ਹੈਂ ।
You cheat the consciousness, and pervade the three worlds. You destroy meditation, penance and virtue.
ਹੇ ਚੰਚਲ ਕਾਮ! ਤੂੰ ਸੁਖ ਤਾਂ ਥੋੜਾ ਹੀ ਦੇਂਦਾ ਹੈਂ, ਪਰ ਇਸੇ ਨਾਲ ਤੂੰ ਜੀਵਾਂ ਨੂੰ (ਸੁੱਧ ਆਚਰਨ ਦੇ) ਧਨ ਤੋਂ ਸੱਖਣਾ ਕਰ ਦੇਂਦਾ ਹੈਂ । ਜੀਵ ਉੱਚੇ ਹੋਣ, ਨੀਵੇਂ ਹੋਣ, ਸਭਨਾਂ ਵਿਚ ਤੂੰ ਪਹੁੰਚ ਜਾਂਦਾ ਹੈਂ ।
But you give only shallow pleasure, while you make the mortals weak and unsteady; you pervade the high and the low.
ਸਾਧ ਸੰਗਤਿ ਵਿਚ ਪਹੁੰਚਿਆਂ ਤੇਰੇ ਡਰ ਤੋਂ ਖ਼ਲਾਸੀ ਮਿਲਦੀ ਹੈ । ਹੇ ਨਾਨਕ! (ਸਾਧ ਸੰਗ ਵਿਚ ਜਾ ਕੇ) ਪ੍ਰਭੂ ਦੀ ਸਰਨ ਲੈ ।੪੬।
Your fear is dispelled in the Saadh Sangat, the Company of the Holy, O Nanak, through the Protection and Support of the Lord. ||46||
ਹੇ ਝਗੜੇ ਦੇ ਮੁੱਢ ਕੋ੍ਰਧ! (ਤੇਰੇ ਅੰਦਰ) ਕਦੇ ਦਇਆ ਨਹੀਂ ਉਪਜਦੀ ।
O anger, you are the root of conflict; compassion never rises up in you.
ਤੂੰ ਵਿਸ਼ਈ ਜੀਵਾਂ ਨੂੰ ਆਪਣੇ ਵੱਸ ਵਿਚ ਕਰ ਲੈਂਦਾ ਹੈਂ । ਤੇਰੇ ਵੱਸ ਵਿਚ ਆਇਆ ਜੀਵ ਇਉਂ ਨੱਚਦਾ ਹੈ ਜਿਵੇਂ ਬਾਂਦਰ ।
You take the corrupt, sinful beings in your power, and make them dance like monkeys.
ਤੇਰੀ ਸੰਗਤ ਵਿਚ ਜੀਵ ਨੀਚ (ਸੁਭਾਵ ਵਾਲੇ) ਬਣ ਜਾਂਦੇ ਹਨ । ਜਮਦੂਤ ਉਹਨਾਂ ਨੂੰ ਅਨੇਕਾਂ ਹੁਕਮ ਤੇ ਦੰਡ ਦੇਂਦੇ ਹਨ ।
Associating with you, mortals are debased and punished by the Messenger of Death in so many ways.
ਹੇ ਨਾਨਕ! ਦੀਨਾਂ ਦੇ ਦੁੱਖ ਦੂਰ ਕਰਨ ਵਾਲਾ ਦਿਆਲ ਪ੍ਰਭੂ ਹੀ (ਇਸ ਕ੍ਰੋਧ ਤੋਂ) ਸਭ ਜੀਵਾਂ ਦੀ ਰੱਖਿਆ ਕਰਦਾ ਹੈ (ਹੋਰ ਕੋਈ ਨਹੀਂ ਕਰ ਸਕਦਾ) ।੪੭।
O Destroyer of the pains of the poor, O Merciful God, Nanak prays for You to protect all begins from such anger. ||47||
ਹੇ ਲੋਭ! ਮੁਖੀ ਬੰਦੇ (ਭੀ) ਤੇਰੀ ਸੰਗਤਿ ਵਿਚ (ਰਹਿ ਕੇ ਵਿਕਾਰਾਂ ਵਿਚ) ਡੁੱਬ ਜਾਂਦੇ ਹਨ, ਤੇਰੀਆਂ ਲਹਿਰਾਂ ਵਿਚ (ਫਸ ਕੇ) ਅਨੇਕਾਂ ਕਲੋਲ ਕਰਦੇ ਹਨ ।
O greed, you cling to even the great, assaulting them with countless waves.
ਤੇਰੇ ਵੱਸ ਵਿਚ ਆਏ ਹੋਏ ਜੀਵ ਕਈ ਤਰ੍ਹਾਂ ਭਟਕਦੇ ਫਿਰਦੇ ਹਨ, ਅਨੇਕਾਂ ਤਰੀਕਿਆਂ ਨਾਲ ਡੋਲਦੇ ਹਨ ।
You cause them to run around wildly in all directions, wobbling and wavering unsteadily.
ਤੇਰੇ ਅਸਰ ਹੇਠ ਰਹਿਣ ਕਰਕੇ ਉਹਨਾਂ ਨੂੰ ਨਾਹ ਕਿਸੇ ਮਿਤ੍ਰ ਦੀ, ਨਾਹ ਗੁਰੂ-ਪੀਰ ਦੀ, ਨਾਹ ਸਨਬੰਧੀਆਂ ਦੀ, ਅਤੇ ਨਾ ਹੀ ਮਾਂ ਪਿਉ ਦੀ ਕੋਈ ਸ਼ਰਮ ਰਹਿੰਦੀ ਹੈ ।
You have no respect for friends, ideals, relations, mother or father.
ਤੇਰੇ ਪ੍ਰਭਾਵ ਨਾਲ ਜੀਵ ਖੁਲ੍ਹੇ ਤੌਰ ਤੇ ਸਮਾਜ ਵਿਚ ਉਹ ਕੰਮ ਕਰਦਾ ਹੈ ਜੋ ਨਹੀਂ ਕਰਨੇ ਚਾਹੀਦੇ, ਉਹ ਚੀਜ਼ਾਂ ਖਾਂਦਾ ਹੈ ਜੋ ਨਹੀਂ ਖਾਣੀਆਂ ਚਾਹੀਦੀਆਂ, ਉਹ ਗੱਲਾਂ ਸ਼ੁਰੂ ਕਰ ਦੇਂਦਾ ਹੈ ਜੋ ਨਹੀਂ ਕਰਨੀਆਂ ਚਾਹੀਦੀਆਂ ।
You make them do what they should not do. You make them eat what they should not eat. You make them accomplish what they should not accomplish.
ਹੇ ਨਾਨਕ! (ਲੋਭ ਤੋਂ ਬਚਣ ਲਈ) ਇਉਂ ਅਰਦਾਸ ਕਰ—ਹੇ ਪ੍ਰਭੂ! ਹੇ ਸੁਆਮੀ! ਮੈਂ ਤੇਰੀ ਸਰਨ ਆਇਆ ਹਾਂ, ਮੈਨੂੰ ਇਸ ਤੋਂ ਬਚਾ ਲੈ, ਬਚਾ ਲੈ ।੪੮।
Save me, save me - I have come to Your Sanctuary, O my Lord and Master; Nanak prays to the Lord. ||48||
ਹੇ ਪਾਪੀ ਅਹੰਕਾਰ! ਤੂੰ ਜੀਵਾਂ ਦੇ ਜਨਮ ਮਰਨ ਦਾ ਕਾਰਨ ਹੈਂ ।
O egotism, you are the root of birth and death and the cycle of reincarnation; you are the very soul of sin.
ਮਾਇਆ ਦੇ ਅਨੇਕਾਂ ਖਿਲਾਰੇ ਖਿਲਾਰ ਕੇ ਤੂੰ ਮਿੱਤ੍ਰਾਂ ਦਾ ਤਿਆਗ ਕਰਾ ਕੇ ਵੈਰੀ ਪੱਕੇ ਕਰਾਈ ਜਾਂਦਾ ਹੈਂ ।
You forsake friends, and hold tight to enemies. You spread out countless illusions of Maya.
(ਤੇਰੇ ਵੱਸ ਵਿਚ ਹੋ ਕੇ) ਜੀਵ ਜਨਮ ਮਰਨ ਦੇ ਗੇੜ ਵਿਚ ਪੈ ਕੇ ਥੱਕ ਜਾਂਦੇ ਹਨ, ਅਨੇਕਾਂ ਦੁੱਖ ਸੁਖ ਭੋਗਦੇ ਹਨ,
You cause the living beings to come and go until they are exhausted. You lead them to experience pain and pleasure.
ਭਟਕਣਾ ਵਿਚ ਪੈ ਕੇ, ਮਾਨੋ, ਡਰਾਉਣੇ ਜੰਗਲ ਵਿਚੋਂ ਦੀ ਲੰਘਦੇ ਹਨ, ਅਤੇ ਬੜੇ ਭਿਆਨਕ ਲਾ-ਇਲਾਜ ਰੋਗਾਂ ਵਿਚ ਫਸੇ ਹੋਏ ਹਨ ।
You lead them to wander lost in the terrible wilderness of doubt; you lead them to contract the most horrible, incurable diseases.
(ਅਹੰਕਾਰ ਦੇ ਰੋਗ ਤੋਂ ਬਚਾਣ ਵਾਲਾ) ਹਕੀਮ ਪਰਮਾਤਮਾ ਹੀ ਹੈ । ਹੇ ਨਾਨਕ! ਉਸ ਪ੍ਰਭੂ ਨੂੰ ਹਰ ਵੇਲੇ ਸਿਮਰ ।੪੯।
The only Physician is the Supreme Lord, the Transcendent Lord God. Nanak worships and adores the Lord, Har, Har, Haray. ||49||
ਹੇ ਗੋਬਿੰਦ! ਹੇ ਜੀਵਾਂ ਦੇ ਮਾਲਕ! ਹੇ ਕਿਰਪਾ ਦੇ ਖ਼ਜ਼ਾਨੇ! ਹੇ ਜਗਤ ਦੇ ਗੁਰੂ!
O Lord of the Universe, Master of the Breath of life, Treasure of Mercy, Guru of the World.
ਹੇ ਦੁਨੀਆ ਦੇ ਦੁੱਖਾਂ ਦੇ ਨਾਸ ਕਰਨ ਵਾਲੇ! ਹੇ ਤਰਸ-ਸਰੂਪ ਪ੍ਰਭੂ! (ਜੀਵਾਂ ਦੇ) ਸਾਰੇ ਦੁੱਖ-ਕਲੇਸ਼ ਦੂਰ ਕਰ ।
O Destroyer of the fever of the world, Embodiment of Compassion, please take away all my pain.
ਹੇ ਦਇਆ ਦੇ ਘਰ! ਹੇ ਸਰਨ ਆਇਆਂ ਦੀ ਸਹੈਤਾ ਕਰਨ-ਜੋਗ ਪ੍ਰਭੂ! ਹੇ ਦੀਨਾਂ ਦੇ ਨਾਥ! ਮੇਹਰ ਕਰ ।
O Merciful Lord, Potent to give Sanctuary, Master of the meek and humble, please be kind to me.
ਹੇ ਰਾਮ! ਹੇ ਦਾਮੋਦਰ! ਹੇ ਮਾਧੋ! ਸਰੀਰਕ ਅਰੋਗਤਾ ਸਮੇ ਅਤੇ ਸਰੀਰ ਦੇ ਨਾਸ ਹੋਣ ਸਮੇ (ਹਰ ਵੇਲੇ) ਨਾਨਕ ਤੈਨੂੰ ਸਿਮਰਦਾ ਰਹੇ ।੫੦।
Whether his body is healthy or sick, let Nanak meditate in remembrance on You, Lord. ||50||
ਸਾਧ ਸੰਗਤਿ ਦੀ ਰਾਹੀਂ ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ (ਲਿਆਂ), ਜਗਤ ਦੇ ਪਾਲਣਹਾਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਉਚਾਰਿਆਂ (ਇਸ ਵਿਚੋਂ) ਪਾਰ ਲੰਘ ਸਕੀਦਾ ਹੈ ।
I have come to the Sanctuary of the Lord's Lotus Feet, where I sing the Kirtan of His Praises.
ਹੇ ਨਾਨਕ! (ਸੰਸਾਰ) ਇਕ ਵੱਡਾ ਭਿਆਨਕ ਸਮੁੰਦਰ ਹੈ, ਇਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ ।
In the Saadh Sangat, the Company of the Holy, Nanak is carried across the utterly terrifying, difficult world-ocean. ||51||
ਸਿਰ, ਮੱਥਾ, ਹੱਥ, ਸਰੀਰ, ਜਿੰਦ, ਪੈਰ, ਧਨ-ਪਦਾਰਥ—ਜੀਵਾਂ ਦੀ ਹਰ ਪ੍ਰਕਾਰ ਦੀ ਰਾਖੀ ਕਰਨ ਵਾਲਾ ਪਾਰਬ੍ਰਹਮ ਪਰਮੇਸਰ,
The Supreme Lord God has procted my head and forehead; the Transcendent Lord has protected my hands and body.
ਗੋਪਾਲ, ਸੁਆਮੀ, ਜਗਦੀਸਰ, ਸਭ ਤੋਂ ਵੱਡਾ ਦਇਆ ਦਾ ਘਰ ਪਰਮਾਤਮਾ ਹੀ ਹੈ ।
God, my Lord and Master, has saved my soul; the Lord of the Universe has saved my wealth and feet.
ਉਹੀ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ ।
The Merciful Guru has protected everything, and destroyed my fear and suffering.
ਹੇ ਨਾਨਕ! ਉਹ ਪ੍ਰਭੂ ਨਿਆਸਰਿਆਂ ਦਾ ਆਸਰਾ ਹੈ, ਭਗਤੀ ਨੂੰ ਪਿਆਰ ਕਰਨ ਵਾਲਾ ਹੈ । ਉਸ ਅਵਿਨਾਸ਼ੀ ਸਰਬ-ਵਿਆਪਕ ਪ੍ਰਭੂ ਦਾ ਆਸਰਾ ਲੈ ।੫੨।
God is the Lover of His devotees, the Master of the masterless. Nanak has entered the Sanctuary of the Imperishable Primal Lord God. ||52||
ਜਿਸ (ਪਰਮਾਤਮਾ) ਨੇ ਆਪਣੀ ਸੱਤਿਆ ਨਾਲ ਆਕਾਸ਼ ਨੂੰ ਟਿਕਾਇਆ ਹੋਇਆ ਹੈ ਅਤੇ ਅੱੱਗ ਨੂੰ ਲੱਕੜ ਨਾਲ ਢਕਿਆ ਹੋਇਆ ਹੈ;
His Power supports the sky, and locks fire within wood.
ਜਿਸ ਪ੍ਰਭੂ ਨੇ ਆਪਣੀ ਤਾਕਤ ਨਾਲ ਚੰਦ੍ਰਮਾ ਸੂਰਜ ਤਾਰਿਆਂ ਵਿਚ ਆਪਣਾ ਪ੍ਰਕਾਸ਼ ਟਿਕਾਇਆ ਹੋਇਆ ਹੈ ਅਤੇ ਸਭ ਸਰੀਰਾਂ ਵਿਚ ਸੁਆਸ ਟਿਕਾਏ ਹੋਏ ਹਨ ;
His Power supports the moon, the sun and the stars, and infuses light and breath into the body.