ਅਚੇਤ ਮੂੜਾ ਨ ਜਾਣੰਤ ਘਟੰਤ ਸਾਸਾ ਨਿਤ ਪ੍ਰਤੇ ॥
ਬੇ-ਸਮਝ ਮੂਰਖ ਮਨੁੱਖ ਇਹ ਨਹੀਂ ਜਾਣਦਾ ਕਿ ਸੁਆਸ ਸਦਾ ਘਟਦੇ ਰਹਿੰਦੇ ਹਨ,
The thoughtless fool does not know that each day, his breaths are being used up.
ਛਿਜੰਤ ਮਹਾ ਸੁੰਦਰੀ ਕਾਂਇਆ ਕਾਲ ਕੰਨਿਆ ਗ੍ਰਾਸਤੇ ॥
ਬੜਾ ਸੁੰਦਰ ਸਰੀਰ (ਦਿਨੋ-ਦਿਨ) ਕਮਜ਼ੋਰ ਹੁੰਦਾ ਜਾਂਦਾ ਹੈ, ਬਿਰਧ-ਅਵਸਥਾ ਆਪਣਾ ਜ਼ੋਰ ਪਾਂਦੀ ਜਾਂਦੀ ਹੈ ।
His most beautiful body is wearing away; old age, the daughter of death, has seized it.
ਰਚੰਤਿ ਪੁਰਖਹ ਕੁਟੰਬ ਲੀਲਾ ਅਨਿਤ ਆਸਾ ਬਿਖਿਆ ਬਿਨੋਦ ॥
(ਅਜੇਹੀ ਹਾਲਤ ਵਿਚ ਭੀ) ਬੰਦਾ ਆਪਣੇ ਪਰਵਾਰ ਦੇ ਕਲੋਲਾਂ ਵਿਚ ਮਸਤ ਰਹਿੰਦਾ ਹੈ, ਅਤੇ ਨਿੱਤ ਨਾਹ ਰਹਿਣ ਵਾਲੀ ਮਾਇਆ ਦੀਆਂ ਖ਼ੁਸ਼ੀਆਂ ਦੀਆਂ ਆਸਾਂ (ਬਣਾਈ ਰੱਖਦਾ ਹੈ) ।
He is engrossed in family play; placing his hopes in transitory things, he indulges in corrupt pleasures.
ਭ੍ਰਮੰਤਿ ਭ੍ਰਮੰਤਿ ਬਹੁ ਜਨਮ ਹਾਰਿਓ ਸਰਣਿ ਨਾਨਕ ਕਰੁਣਾ ਮਯਹ ॥੬੧॥
(ਸਿੱਟਾ ਇਹ ਨਿਕਲਦਾ ਹੈ ਕਿ) ਅਨੇਕਾਂ ਜੂਨਾਂ ਵਿਚ ਭਟਕਦਾ ਜੀਵ ਥੱਕ ਜਾਂਦਾ ਹੈ ।ਹੇ ਨਾਨਕ! (ਇਸ ਕਲੇਸ਼ ਤੋਂ ਬਚਣ ਲਈ) ਦਇਆ-ਸਰੂਪ ਪ੍ਰਭੂ ਦਾ ਆਸਰਾ ਲੈ ।੬੧।
Wandering lost in countless incarnations, he is exhausted. Nanak seeks the Sanctuary of the Embodiment of Mercy. ||61||