ਗਰਬੰਤਿ ਨਾਰੀ ਮਦੋਨ ਮਤੰ ॥
(ਜਿਹੜਾ) ਮਨੁੱਖ ਇਸਤ੍ਰੀ ਦੇ ਮਦ ਵਿਚ ਮਸਤਿਆ ਹੋਇਆ
Those who are proud, and intoxicated with the pleasures of sex,
ਬਲਵੰਤ ਬਲਾਤ ਕਾਰਣਹ ॥
ਆਪਣੇ ਆਪ ਨੂੰ ਬਲਵਾਨ ਜਾਣ ਕੇ ਅਹੰਕਾਰ ਕਰਦਾ ਹੈ, ਤੇ (ਹੋਰਨਾਂ ਉਤੇ) ਧੱਕਾ ਕਰਦਾ ਹੈ,
and asserting their power over others,
ਚਰਨ ਕਮਲ ਨਹ ਭਜੰਤ ਤ੍ਰਿਣ ਸਮਾਨਿ ਧ੍ਰਿਗੁ ਜਨਮਨਹ ॥
ਉਹ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਧਿਆਨ ਨਹੀਂ ਧਰਦਾ, (ਇਸ ਕਰਕੇ ਉਸ ਦੀ ਹਸਤੀ) ਤੀਲੇ ਦੇ ਬਰਾਬਰ ਹੈ, ਉਸ ਦਾ ਜੀਵਨ ਫਿਟਕਾਰ-ਜੋਗ ਹੈ ।
never contemplate the Lord's Lotus Feet. Their lives are cursed, and as worthless as straw.
ਹੇ ਪਪੀਲਕਾ ਗ੍ਰਸਟੇ ਗੋਬਿੰਦ ਸਿਮਰਣ ਤੁਯੰ ਧਨੇ ॥
ਹੇ ਕੀੜੀ! (ਜੇ) ਗੋਬਿੰਦ ਦਾ ਸਿਮਰਨ ਤੇਰਾ ਧਨ ਹੈ, (ਤਾਂ ਤੂੰ ਨਿੱਕੀ ਜਿਹੀ ਹੁੰਦਿਆਂ ਭੀ) ਭਾਰੀ ਹੈਂ (ਤੇਰੇ ਮੁਕਾਬਲੇ ਤੇ ਉਹ ਬਲਵਾਨ ਮਨੁੱਖ ਹੌਲਾ ਤੀਲੇ-ਸਮਾਨ ਹੈ) ।
You are as tiny and insignificant as an ant, but you shall become great, by the Wealth of the Lord's Meditation.
ਨਾਨਕ ਅਨਿਕ ਬਾਰ ਨਮੋ ਨਮਹ ॥੬੩॥
ਹੇ ਨਾਨਕ! ਅਨੇਕਾਂ ਵਾਰੀ ਪਰਮਾਤਮਾ ਅੱਗੇ ਨਮਸਕਾਰ ਕਰ ।੬੩।
Nanak bows in humble worship, countless times, over and over again. ||63||