ਕੋ੍ਰੜਾਂ ਹੀ ਵੱਡੇ ਵੱਡੇ ਮੁਨੀ ਮੋਨ ਧਾਰੀ ਰੱਖਦੇ ਹਨ ।੭।
Millions of silent sages dwell in silence. ||7||
 
ਹੇ ਭਾਈ! ਸਾਡਾ ਉਹ ਖਸਮ-ਪ੍ਰਭੂ ਅਦ੍ਰਿਸ਼ਟ ਹੈ, ਸਾਡਾ ਉਹ ਸੁਆਮੀ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ
Our Eternal, Imperishable, Incomprehensible Lord and Master, the Inner-knower, the Searcher of hearts, is permeating all hearts.
 
ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਉਹ ਪ੍ਰਭੂ ਸਭ ਸਰੀਰਾਂ ਵਿਚ ਮੌਜੂਦ ਹੈ ।
Wherever I look, I see Your Dwelling, O Lord.
 
ਹੇ ਪ੍ਰਭੂ! (ਮੈਨੂੰ) ਨਾਨਕ ਨੂੰ ਗੁਰੂ ਨੇ (ਅਜਿਹਾ ਆਤਮਕ) ਚਾਨਣ ਬਖ਼ਸ਼ਿਆ ਹੈ ਕਿ ਮੈਂ ਜਿਧਰ ਕਿਧਰ ਵੇਖਦਾ ਹਾਂ ਮੈਨੂੰ ਤੇਰਾ ਹੀ ਨਿਵਾਸ ਦਿੱਸਦਾ ਹੈ ।੮।੨।੫।
The Guru has blessed Nanak with enlightenment. ||8||2||5||
 
Bhairao, Fifth Mehl:
 
ਹੇ ਭਾਈ! ਗੁਰੂ ਨੇ ਮੈਨੂੰ (ਇਹ) ਦਾਤਿ ਬਖ਼ਸ਼ੀ ਹੈ,
The True Guru has blessed me with this gift.
 
(ਗੁਰੂ ਨੇ ਮੈਨੂੰ ਉਹ) ਨਾਮ-ਰਤਨ ਦਿੱਤਾ ਹੈ ਜੋ ਕਿਸੇ ਭੀ ਮੁੱਲ ਤੋਂ ਨਹੀਂ ਮਿਲ ਸਕਦਾ ।
He has given me the Priceless Jewel of the Lord's Name.
 
(ਹੁਣ ਮੇਰੇ ਅੰਦਰ) ਆਤਮਕ ਅਡੋਲਤਾ ਦੇ ਬੇਅੰਤ ਆਨੰਦ-ਤਮਾਸ਼ੇ ਬਣੇ ਰਹਿੰਦੇ ਹਨ ।
Now, I intuitively enjoy endless pleasures and wondrous play.
 
(ਮੈਨੂੰ) ਨਾਨਕ ਨੂੰ (ਗੁਰੂ ਦੀ ਕਿਰਪਾ ਨਾਲ) ਚਿੰਤਾ ਦੂਰ ਕਰਨ ਵਾਲਾ ਪਰਮਾਤਮਾ ਆ ਮਿਲਿਆ ਹ ।੧।
God has spontaneously met with Nanak. ||1||
 
ਹੇ ਨਾਨਕ! (ਆਖ—ਹੇ ਭਾਈ!) ਪਰਮਾਤਮਾ ਦੀ ਸਦਾ ਕਾਇਮ ਰਹਿਣ ਵਾਲੀ ਵਡਿਆਈ ਕਰਿਆ ਕਰ ।
Says Nanak, True is the Kirtan of the Lord's Praise.
 
ਆਪਣੇ ਮਨ ਨੂੰ ਮੁੜ ਮੁੜ ਉਸ (ਸਿਫ਼ਤਿ-ਸਾਲਾਹ) ਨਾਲ ਜੋੜੀ ਰੱਖ ।੧।ਰਹਾਉ।
Again and again, my mind remains immersed in it. ||1||Pause||
 
ਹੇ ਭਾਈ! (ਗੁਰੂ ਦੀ ਕਿਰਪਾ ਨਾਲ ਹੁਣ) ਚਿੰਤਾ ਦੂਰ ਕਰਨ ਵਾਲੇ ਪ੍ਰਭੂ ਦਾ ਪਿਆਰ ਹੀ ਮੇਰੇ ਵਾਸਤੇ (ਆਤਮਕ ਜੀਵਨ ਦੀ) ਖ਼ੁਰਾਕ ਹੈ,
Spontaneously, I feed on the Love of God.
 
ਮੇਰੇ ਅੰਦਰ ਅਚਿੰਤ ਪ੍ਰਭੂ ਦਾ ਨਾਮ ਹੀ ਸਦਾ ਲਿਆ ਜਾ ਰਿਹਾ ਹੈ,
Spontaneously, I take God's Name.
 
ਅਚਿੰਤ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਵਿਕਾਰਾਂ ਤੋਂ ਮੇਰਾ ਬਚਾਉ ਹੋ ਰਿਹਾ ਹੈ ।
Spontaneously, I am saved by the Word of the Shabad.
 
(ਗੁਰੂ ਦੀ ਕਿਰਪਾ ਨਾਲ) ਮੇਰੇ ਅੰਦਰ ਚਿੰਤਾ ਦੂਰ ਕਰਨ ਵਾਲੇ ਪਰਮਾਤਮਾ ਦੇ ਨਾਮ ਦੇ ਖ਼ਜ਼ਾਨੇ ਭਰੇ ਗਏ ਹਨ ।੨।
Spontaneously, my treasures are filled to overflowing. ||2||
 
ਹੇ ਭਾਈ! ਚਿੰਤਾ ਦੂਰ ਕਰਨ ਵਾਲੇ ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਮੇਰੇ ਸਾਰੇ ਕੰਮ ਸਫਲ ਹੋ ਰਹੇ ਹਨ,
Spontaneously, my works are perfectly accomplished.
 
(ਮੇਰੇ ਅੰਦਰੋਂ ਸਾਰੇ) ਚਿੰਤਾ-ਝੋਰੇ ਮੁੱਕ ਗਏ ਹਨ,
Spontaneously, I am rid of sorrow.
 
ਹੁਣ ਮੈਨੂੰ ਵੈਰੀ ਭੀ ਮਿੱਤਰ ਦਿੱਸ ਰਹੇ ਹਨ ।
Spontaneously, my enemies have become friends.
 
ਚਿੰਤਾ ਦੂਰ ਕਰਨ ਵਾਲਾ ਹਰਿ-ਨਾਮ ਲੈ ਕੇ ਹੀ ਮੈਂ ਆਪਣਾ ਇਹ ਮਨ ਵੱਸ ਵਿਚ ਕਰ ਲਿਆ ਹੈ ।੩।
Spontaneously, I have brought my mind under control. ||3||
 
ਹੇ ਭਾਈ! ਚਿੰਤਾ ਦੂਰ ਕਰਨ ਵਾਲੇ ਪਰਮਾਤਮਾ ਨੇ ਮੈਨੂੰ ਹੌਸਲਾ ਬਖ਼ਸ਼ਿਆ ਹੈ,
Spontaneously, God has comforted me.
 
ਮੇਰੀਆਂ ਸਾਰੀਆਂ ਆਸਾਂ ਪੂਰੀਆਂ ਹੋ ਗਈਆਂ ਹਨ ।
Spontaneously, my hopes have been fulfilled.
 
ਚਿੰਤਾ ਦੂਰ ਕਰਨ ਵਾਲੇ ਪ੍ਰਭੂ ਦਾ ਨਾਮ ਜਪਣਾ ਹੀ ਮੇਰੇ ਵਾਸਤੇ ਸਾਰੇ ਧਰਮਾਂ ਦਾ ਨਿਚੋੜ ਹੈ ।
Spontaneously, I have totally realized the essence of reality.
 
ਹੇ ਭਾਈ! ਇਹ ਨਾਮ-ਮੰਤ੍ਰ ਮੈਨੂੰ ਗੁਰੂ ਨੇ ਦਿੱਤਾ ਹੈ ।੪।
Spontaneously, I have been blessed with the Guru's Mantra. ||4||
 
ਹੇ ਭਾਈ! ਚਿੰਤਾ ਦੂਰ ਕਰਨ ਵਾਲੇ ਪਰਮਾਤਮਾ ਦਾ ਨਾਮ ਜਪ ਕੇ (ਮੇਰੇ ਅੰਦਰੋਂ ਸਾਰੇ) ਵੈਰ-ਵਿਰੋਧ ਨਾਸ ਹੋ ਗਏ ਹਨ,
Spontaneously, I am rid of hatred.
 
(ਮੇਰੇ ਅੰਦਰੋਂ) ਮਾਇਆ ਦੇ ਮੋਹ ਦੇ ਹਨੇਰੇ ਦੂਰ ਹੋ ਗਏ ਹਨ ।
Spontaneously, my darkness has been dispelled.
 
ਹੇ ਭਾਈ! ਚਿੰਤਾ ਦੂਰ ਕਰਨ ਵਾਲਾ ਹਰਿ-ਨਾਮ ਜਪ ਕੇ ਹੀ ਮੇਰੇ ਮਨ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਪਿਆਰੀ ਲੱਗ ਰਹੀ ਹੈ,
Spontaneously, the Kirtan of the Lord's Praise seems so sweet to my mind.
 
ਅਤੇ ਉਸ ਪਰਮਾਤਮਾ ਨੂੰ ਮੈਂ ਹਰੇਕ ਹਿਰਦੇ ਵਿਚ ਵੱਸਦਾ ਵੇਖ ਲਿਆ ਹੈ ।੫।
Spontaneously, I behold God in each and every heart. ||5||
 
ਹੇ ਭਾਈ! ਚਿੰਤਾ ਦੂਰ ਕਰਨ ਵਾਲੇ ਹਰਿ-ਨਾਮ ਦੀ ਬਰਕਤਿ ਨਾਲ ਮੇਰੀ ਸਾਰੀ ਭਟਕਣਾ ਮੁੱਕ ਗਈ ਹੈ,
Spontaneously, all my doubts have been dispelled.
 
(ਜਦੋਂ ਤੋਂ) ਅਚਿੰਤ ਪ੍ਰਭੂ ਮੇਰੇ ਮਨ ਵਿਚ ਆ ਵੱਸਿਆ ਹੈ, ਮੇਰੇ ਅੰਦਰ ਆਤਮਕ ਆਨੰਦ ਦਾ (ਪੱਕਾ) ਟਿਕਾਣਾ ਬਣ ਗਿਆ ਹੈ ।
Spontaneously, peace and celestial harmony fill my mind.
 
ਹੁਣ ਮੇਰੇ ਅੰਦਰ ਚਿੰਤਾ ਦੂਰ ਕਰਨ ਵਾਲੇ ਹਰਿ-ਨਾਮ ਦਾ ਇੱਕ-ਰਸ ਵਾਜਾ ਵੱਜ ਰਿਹਾ ਹੈ,
Spontaneously, the Unstruck Melody of the Sound-current resounds within me.
 
ਮੇਰੇ ਅੰਦਰ ਗੋਬਿੰਦ ਦਾ ਨਾਮ ਹੀ ਹਰ ਵੇਲੇ ਗੱਜ ਰਿਹਾ ਹੈ ।੬।
Spontaneously, the Lord of the Universe has revealed Himself to me. ||6||
 
ਹੇ ਭਾਈ! ਚਿੰਤਾ ਦੂਰ ਕਰਨ ਵਾਲੇ ਹਰਿ-ਨਾਮ ਦੀ ਬਰਕਤਿ ਨਾਲ ਮੇਰਾ ਮਨ ਭਟਕਣੋਂ ਹਟ ਗਿਆ ਹੈ,
Spontaneously, my mind has been pleased and appeased.
 
ਅਚਿੰਤ ਹਰਿ-ਨਾਮ ਜਪ ਕੇ ਮੈਂ ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨਾਲ ਸਾਂਝ ਪਾ ਲਈ ਹੈ ।
I have spontaneously realized the Eternal, Unchanging Lord.
 
ਚਿੰਤਾ ਦੂਰ ਕਰਨ ਵਾਲਾ ਹਰਿ-ਨਾਮ ਜਪ ਕੇ ਹੀ ਮੇਰੇ ਅੰਦਰ ਚੰਗੇ ਮਾੜੇ ਕੰਮ ਦੀ ਸਾਰੀ ਪਛਾਣ ਪੈਦਾ ਹੋ ਗਈ ਹੈ ।
Spontaneously, all wisdom and knowledge has welled up within me.
 
ਇਸ ਅਚਿੰਤ ਹਰਿ-ਨਾਮ ਦੀ ਮੈਨੂੰ ਸਦਾ ਲਈ ਟੇਕ ਮਿਲ ਗਈ ਹੈ ।੭।
Spontaneously, the Support of the Lord, Har, Har, has come into my hands. ||7||
 
ਹੇ ਭਾਈ! ਜਿਸ ਮਨੁੱਖ ਦੇ ਮੱਥੇ ਉਤੇ ਪ੍ਰਭੂ ਨੇ ਚਿੰਤਾ ਦੂਰ ਕਰਨ ਵਾਲੇ ਹਰਿ-ਨਾਮ ਦੀ ਪ੍ਰਾਪਤੀ ਦਾ ਲੇਖ ਧੁਰ ਦਰਗਾਹ ਤੋਂ ਲਿਖ ਦਿੱਤਾ ਹੈ,
Spontaneously, God has recorded my pre-ordained destiny.
 
ਉਸ ਨੂੰ ਉਹ ਸਭ ਦਾ ਮਾਲਕ ਪ੍ਰਭੂ ਮਿਲ ਜਾਂਦਾ ਹੈ ।
Spontaneously, the One Lord and Master God has met me.
 
ਹੇ ਭਾਈ! ਚਿੰਤਾ ਦੂਰ ਕਰਨ ਵਾਲਾ ਹਰਿ-ਨਾਮ ਜਪ ਕੇ ਮੇਰੀ ਸਾਰੀ ਚਿੰਤਾ ਦੂਰ ਹੋ ਗਈ ਹੈ,
Spontaneously, all my cares and worries have been taken away.
 
ਹੁਣ ਮੈਂ ਨਾਨਕ ਸਦਾ ਲਈ ਪ੍ਰਭੂ ਵਿਚ ਲੀਨ ਹੋ ਗਿਆ ਹਾਂ ।੮।੩।੬।
Nanak, Nanak, Nanak, has merged into the Image of God. ||8||3||6||
 
Bhairao, The Word Of The Devotees, Kabeer Jee, First House:
 
One Universal Creator God. By The Grace Of The True Guru:
 
ਪ੍ਰਭੂ ਦਾ ਇਹ ਨਾਮ ਹੀ ਮੇਰੇ ਲਈ ਧਨ ਹੈ (ਜਿਵੇਂ ਲੋਕ ਧਨ ਨੂੰ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਮੇਰੇ ਜੀਵਨ ਦਾ ਸਹਾਰਾ ਪ੍ਰਭੂ ਦਾ ਨਾਮ ਹੀ ਹੈ,
The Name of the Lord - this alone is my wealth.
 
ਪਰ) ਮੈਂ ਨਾਹ ਤਾਂ ਇਸ ਨੂੰ ਲੁਕਾ ਕੇ ਰੱਖਦਾ ਹਾਂ, ਤੇ ਨਾਹ ਹੀ ਵਿਖਾਵੇ ਲਈ ਵਰਤਦਾ ਹਾਂ ।੧।ਰਹਾਉ।
I do not tie it up to hide it, nor do I sell it to make my living. ||1||Pause||
 
(ਕੋਈ ਮਨੁੱਖ ਖੇਤੀ-ਵਾੜੀ ਨੂੰ ਆਸਰਾ ਮੰਨਦਾ ਹੈ, ਪਰ) ਮੇਰੇ ਲਈ ਪ੍ਰਭੂ ਦਾ ਨਾਮ ਹੀ ਖੇਤੀ ਹੈ, ਤੇ ਨਾਮ ਹੀ ਬਗ਼ੀਚੀ ਹੈ ।
The Name is my crop, and the Name is my field.
 
ਹੇ ਪ੍ਰਭੂ! ਮੈਂ ਤੇਰਾ ਦਾਸ ਤੇਰੀ ਹੀ ਸ਼ਰਨ ਹਾਂ, ਤੇ ਤੇਰੀ ਭਗਤੀ ਕਰਦਾ ਹਾਂ ।੧।
As Your humble servant, I perform devotional worship to You; I seek Your Sanctuary. ||1||
 
ਹੇ ਪ੍ਰਭੂ! ਤੇਰਾ ਨਾਮ ਹੀ ਮੇਰੇ ਲਈ ਮਾਇਆ ਹੈ ਤੇ ਰਾਸ-ਪੂੰਜੀ ਹੈ (ਵਪਾਰ ਕਰਨ ਲਈ ।
The Name is Maya and wealth for me; the Name is my capital.
 
ਹੇ ਪ੍ਰਭੂ! ਤੈਨੂੰ ਵਿਸਾਰ ਕੇ ਮੈਂ ਕਿਸੇ ਹੋਰ ਰਾਸ-ਪੂੰਜੀ ਨਾਲ ਸਾਂਝ ਨਹੀਂ ਬਣਾਂਦਾ ।੨।
I do not forsake You; I do not know any other at all. ||2||
 
ਪ੍ਰਭੂ ਦਾ ਨਾਮ ਹੀ ਮੇਰੇ ਲਈ ਰਿਸ਼ਤੇਦਾਰ ਹੈ, ਨਾਮ ਹੀ ਮੇਰਾ ਭਰਾ ਹੈ;
The Name is my family, the Name is my brother.
 
ਨਾਮ ਹੀ ਮੇਰੇ ਨਾਲ ਆਖ਼ਰ ਨੂੰ ਸਹਾਇਤਾ ਕਰਨ ਵਾਲਾ ਬਣ ਸਕਦਾ ਹੈ ।੩।
The Name is my companion, who will help me in the end. ||3||
 
ਕਬੀਰ ਜੀ ਆਖਦੇ ਹਨ — ਮੈਂ ਉਸ ਮਨੁੱਖ ਦਾ ਸੇਵਕ ਹਾਂ
One whom the Lord keeps detached from Maya
 
ਜਿਸ ਨੂੰ ਪ੍ਰਭੂ ਮਾਇਆ ਵਿਚ ਰਹਿੰਦੇ ਹੋਏ ਨੂੰ ਮਾਇਆ ਤੋਂ ਨਿਰਲੇਪ ਰੱਖਦਾ ਹੈ ।੪।੧।
- says Kabeer, I am his slave. ||4||1||
 
(ਜਗਤ ਵਿਚ) ਨੰਗੇ ਆਈਦਾ ਹੈ, ਤੇ ਨੰਗੇ ਹੀ (ਇੱਥੋਂ) ਤੁਰ ਪਈਦਾ ਹੈ ।
Naked we come, and naked we go.
 
ਕੋਈ ਰਾਜਾ ਹੋਵੇ, ਅਮੀਰ ਹੋਵੇ, ਕਿਸੇ ਨੇ ਇੱਥੇ ਸਦਾ ਨਹੀਂ ਰਹਿਣਾ ।੧।
No one, not even the kings and queens, shall remain. ||1||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by