ਭੈਰਉ ਬਾਣੀ ਭਗਤਾ ਕੀ ॥ ਕਬੀਰ ਜੀਉ ਘਰੁ ੧
Bhairao, The Word Of The Devotees, Kabeer Jee, First House:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਇਹੁ ਧਨੁ ਮੇਰੇ ਹਰਿ ਕੋ ਨਾਉ ॥
ਪ੍ਰਭੂ ਦਾ ਇਹ ਨਾਮ ਹੀ ਮੇਰੇ ਲਈ ਧਨ ਹੈ (ਜਿਵੇਂ ਲੋਕ ਧਨ ਨੂੰ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਮੇਰੇ ਜੀਵਨ ਦਾ ਸਹਾਰਾ ਪ੍ਰਭੂ ਦਾ ਨਾਮ ਹੀ ਹੈ,
The Name of the Lord - this alone is my wealth.
ਗਾਂਠਿ ਨ ਬਾਧਉ ਬੇਚਿ ਨ ਖਾਉ ॥੧॥ ਰਹਾਉ ॥
ਪਰ) ਮੈਂ ਨਾਹ ਤਾਂ ਇਸ ਨੂੰ ਲੁਕਾ ਕੇ ਰੱਖਦਾ ਹਾਂ, ਤੇ ਨਾਹ ਹੀ ਵਿਖਾਵੇ ਲਈ ਵਰਤਦਾ ਹਾਂ ।੧।ਰਹਾਉ।
I do not tie it up to hide it, nor do I sell it to make my living. ||1||Pause||
ਨਾਉ ਮੇਰੇ ਖੇਤੀ ਨਾਉ ਮੇਰੇ ਬਾਰੀ ॥
(ਕੋਈ ਮਨੁੱਖ ਖੇਤੀ-ਵਾੜੀ ਨੂੰ ਆਸਰਾ ਮੰਨਦਾ ਹੈ, ਪਰ) ਮੇਰੇ ਲਈ ਪ੍ਰਭੂ ਦਾ ਨਾਮ ਹੀ ਖੇਤੀ ਹੈ, ਤੇ ਨਾਮ ਹੀ ਬਗ਼ੀਚੀ ਹੈ ।
The Name is my crop, and the Name is my field.
ਭਗਤਿ ਕਰਉ ਜਨੁ ਸਰਨਿ ਤੁਮ੍ਹਾਰੀ ॥੧॥
ਹੇ ਪ੍ਰਭੂ! ਮੈਂ ਤੇਰਾ ਦਾਸ ਤੇਰੀ ਹੀ ਸ਼ਰਨ ਹਾਂ, ਤੇ ਤੇਰੀ ਭਗਤੀ ਕਰਦਾ ਹਾਂ ।੧।
As Your humble servant, I perform devotional worship to You; I seek Your Sanctuary. ||1||
ਨਾਉ ਮੇਰੇ ਮਾਇਆ ਨਾਉ ਮੇਰੇ ਪੂੰਜੀ ॥
ਹੇ ਪ੍ਰਭੂ! ਤੇਰਾ ਨਾਮ ਹੀ ਮੇਰੇ ਲਈ ਮਾਇਆ ਹੈ ਤੇ ਰਾਸ-ਪੂੰਜੀ ਹੈ (ਵਪਾਰ ਕਰਨ ਲਈ ।
The Name is Maya and wealth for me; the Name is my capital.
ਤੁਮਹਿ ਛੋਡਿ ਜਾਨਉ ਨਹੀ ਦੂਜੀ ॥੨॥
ਹੇ ਪ੍ਰਭੂ! ਤੈਨੂੰ ਵਿਸਾਰ ਕੇ ਮੈਂ ਕਿਸੇ ਹੋਰ ਰਾਸ-ਪੂੰਜੀ ਨਾਲ ਸਾਂਝ ਨਹੀਂ ਬਣਾਂਦਾ ।੨।
I do not forsake You; I do not know any other at all. ||2||
ਨਾਉ ਮੇਰੇ ਬੰਧਿਪ ਨਾਉ ਮੇਰੇ ਭਾਈ ॥
ਪ੍ਰਭੂ ਦਾ ਨਾਮ ਹੀ ਮੇਰੇ ਲਈ ਰਿਸ਼ਤੇਦਾਰ ਹੈ, ਨਾਮ ਹੀ ਮੇਰਾ ਭਰਾ ਹੈ;
The Name is my family, the Name is my brother.
ਨਾਉ ਮੇਰੇ ਸੰਗਿ ਅੰਤਿ ਹੋਇ ਸਖਾਈ ॥੩॥
ਨਾਮ ਹੀ ਮੇਰੇ ਨਾਲ ਆਖ਼ਰ ਨੂੰ ਸਹਾਇਤਾ ਕਰਨ ਵਾਲਾ ਬਣ ਸਕਦਾ ਹੈ ।੩।
The Name is my companion, who will help me in the end. ||3||
ਮਾਇਆ ਮਹਿ ਜਿਸੁ ਰਖੈ ਉਦਾਸੁ ॥
ਕਬੀਰ ਜੀ ਆਖਦੇ ਹਨ — ਮੈਂ ਉਸ ਮਨੁੱਖ ਦਾ ਸੇਵਕ ਹਾਂ
One whom the Lord keeps detached from Maya
ਕਹਿ ਕਬੀਰ ਹਉ ਤਾ ਕੋ ਦਾਸੁ ॥੪॥੧॥
ਜਿਸ ਨੂੰ ਪ੍ਰਭੂ ਮਾਇਆ ਵਿਚ ਰਹਿੰਦੇ ਹੋਏ ਨੂੰ ਮਾਇਆ ਤੋਂ ਨਿਰਲੇਪ ਰੱਖਦਾ ਹੈ ।੪।੧।
- says Kabeer, I am his slave. ||4||1||