ਹੇ ਭਾਈ! ਜੇ ਕਿਸੇ ਅਨਪੜ੍ਹ ਮੂਰਖ ਨੂੰ ਛੇ ਸ਼ਾਸਤ੍ਰ ਸੁਣਾਏ ਜਾਣ (ਉਹ ਅਨਪੜ੍ਹ ਵਿਚਾਰਾ ਕੀਹ ਸਮਝੇ ਉਹਨਾਂ ਸ਼ਾਸਤ੍ਰਾਂ ਨੂੰ?
The six Shaastras may be read to a fool,
 
ਉਸ ਦੇ ਭਾਣੇ ਤਾਂ ਇਉਂ ਹੈ) ਜਿਵੇਂ ਉਸ ਦੇ ਦਸੀਂ ਪਾਸੀਂ (ਨਿਰੀ) ਹਵਾ ਹੀ ਚੱਲ ਰਹੀ ਹੈ (ਇਹੀ ਹਾਲ ਹੈ ਸਾਕਤ ਦਾ) ।੩।
but it is like the wind blowing in the ten directions. ||3||
 
ਹੇ ਭਾਈ! ਜਿਵੇਂ ਅੰਨ ਦੇ ਦਾਣਿਆਂ ਤੋਂ ਬਿਨਾ ਕੋਈ ਖਲਵਾੜਾ ਗਾਹਿਆ ਜਾਏ (ਉਸ ਵਿਚੋਂ ਦਾਣਿਆਂ ਦਾ ਬੋਹਲ ਨਹੀਂ ਬਣੇਗਾ),
It is like threshing a crop without any corn - nothing is gained.
 
ਤਿਵੇਂ ਹੀ ਪਰਮਾਤਮਾ ਦੇ ਚਰਨਾਂ ਨਾਲੋਂ ਟੁੱਟੇ ਹੋਏ ਮਨੁੱਖ ਪਾਸੋਂ ਕੋਈ ਮਨੁੱਖ ਆਤਮਕ ਜੀਵਨ ਦੀ ਖ਼ੁਰਾਕ ਪ੍ਰਾਪਤ ਨਹੀਂ ਕਰ ਸਕਦਾ ।੪।
In the same way, no benefit comes from the faithless cynic. ||4||
 
ਪਰ, ਹੇ ਭਾਈ! (ਸਾਕਤ ਦੇ ਭੀ ਕੀਹ ਵੱਸ?) ਹਰ ਕੋਈ ਉਸ (ਕੰਮ) ਵਿਚ ਹੀ ਲੱਗਦਾ ਹੈ ਜਿਸ ਵਿਚ (ਪਰਮਾਤਮਾ ਵੱਲੋਂ) ਉਹ ਲਾਇਆ ਜਾਂਦਾ ਹੈ ।
As the Lord attaches them, so are all attached.
 
ਹੇ ਨਾਨਕ! ਆਖ—(ਕੋਈ ਸਾਕਤ ਹੈ ਤੇ ਕੋਈ ਸੰਤ ਹੈ—ਇਹ) ਖੇਡ ਪ੍ਰਭੂ ਨੇ ਆਪ ਹੀ ਬਣਾਈ ਹੋਈ ਹੈ ।੫।੫।
Says Nanak, God has formed such a form. ||5||5||
 
Bhairao, Fifth Mehl:
 
ਹੇ ਭਾਈ! ਜਿਸ (ਪਰਮਾਤਮਾ) ਨੇ ਜਿੰਦ ਪ੍ਰਾਣ (ਦੇ ਕੇ ਜੀਵਾਂ ਦੇ) ਸਰੀਰ ਰਚੇ ਹਨ,
He created the soul, the breath of life and the body.
 
ਹੇ ਭਾਈ! ਜਿਸ ਪਰਮਾਤਮਾ ਨੇ ਜੀਵ ਪੈਦਾ ਕੀਤੇ ਹਨ, ਉਸ ਨੂੰ ਹੀ (ਜੀਵਾਂ ਦਾ) ਦਰਦ ਹੈ ।੧।
He created all beings, and knows their pains. ||1||
 
ਹੇ ਭਾਈ! ਜਿਸ (ਗੁਰੂ) ਦਾ ਜਿਸ (ਗੋਬਿੰਦ) ਦਾ ਇਸ ਲੋਕ ਵਿਚ ਅਤੇ ਪਰਲੋਕ ਵਿਚ ਸਦਾ (ਮਨੁੱਖ ਨੂੰ) ਆਸਰਾ ਹੈ,
The Guru, the Lord of the Universe, is the Helper of the soul.
 
ਉਹ ਗੁਰੂ (ਹੀ) ਉਹ ਗੋਬਿੰਦ (ਹੀ) ਜਿੰਦ ਦੀ ਸਹਾਇਤਾ ਕਰਨ ਵਾਲਾ ਹੈ ।੧।ਰਹਾਉ।
Here and herafter, He always provides shade. ||1||Pause||
 
ਹੇ ਭਾਈ! ਉਸ ਪਰਮਾਤਮਾ ਨੂੰ ਸਿਮਰਨਾ ਹੀ ਪਵਿੱਤਰ ਜੀਵਨ-ਜੁਗਤਿ ਹੈ (ਇਹ ਜੀਵਨ-ਜੁਗਤਿ ਸਾਧ ਸੰਗਤਿ ਵਿਚ ਪ੍ਰਾਪਤ ਹੁੰਦੀ ਹੈ) ।
Worship and adoration of God is the pure way of life.
 
ਹੇ ਭਾਈ! ਸਾਧ ਸੰਗਤਿ ਵਿਚ ਰਹਿ ਕੇ (ਸਿਮਰਨ ਤੋਂ) ਉਲਟੀ ਜੀਵਨ-ਜੁਗਤਿ ਨਾਸ ਹੋ ਜਾਂਦੀ ਹੈ (ਭਾਵ, ਸਿਮਰਨ ਨਾਹ ਕਰਨ ਦੀ ਮਾੜੀ ਵਾਦੀ ਖ਼ਤਮ ਹੋ ਜਾਂਦੀ ਹੈ) ।੨।
In the Saadh Sangat, the Company of the Holy, the love of duality vanishes. ||2||
 
ਹੇ ਭਾਈ! ਮਿੱਤਰ, ਹਿਤੂ, ਧਨ—ਇਹ (ਮਨੁੱਖ ਦੀ ਜਿੰਦ ਦਾ) ਸਹਾਰਾ ਨਹੀਂ ਹਨ ।
Friends, well-wishers and wealth will not support you.
 
ਹੇ ਮੇਰੇ ਪਰਮਾਤਮਾ! (ਤੂੰ ਹੀ ਅਸਾਂ ਜੀਵਾਂ ਦਾ ਆਸਰਾ ਹੈਂ) ਤੂੰ ਹੀ ਸਲਾਹੁਣ-ਜੋਗ ਹੈਂ, ਤੂੰ ਹੀ ਸਲਾਹੁਣ-ਜੋਗ ਹੈਂ ।੩।
Blessed, blessed is my Lord. ||3||
 
ਹੇ ਭਾਈ! ਨਾਨਕ ਆਤਮਕ ਜੀਵਨ ਦੇਣ ਵਾਲਾ (ਇਹ) ਬਚਨ ਆਖਦਾ ਹੈ
Nanak utters the Ambrosial Bani of the Lord.
 
ਕਿ ਇਕ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ (ਜ਼ਿੰਦਗੀ ਦਾ ਸਹਾਰਾ) ਨਾਹ ਸਮਝੀਂ ।੪।੬।
Except the One Lord, he does not know any other at all. ||4||6||
 
Bhairao, Fifth Mehl:
 
ਹੇ ਭਾਈ! ਅਗਾਂਹ ਆਉਣ ਵਾਲੇ ਸਮੇ ਵਿਚ ਪਰਮਾਤਮਾ ਹੀ (ਅਸਾਂ ਜੀਵਾਂ ਉਤੇ) ਤਰਸ ਕਰਨ ਵਾਲਾ ਹੈ, ਪਿੱਛੇ ਲੰਘ ਚੁਕੇ ਸਮੇ ਵਿਚ ਭੀ ਪਰਮਾਤਮਾ ਹੀ (ਸਾਡਾ ਰਾਖਾ ਸੀ) ।
The Lord is in front of me, and the Lord is behind me.
 
ਹੁਣ ਭੀ ਸਾਰੇ ਸੁਖਾਂ ਦਾ ਦਾਤਾ ਪ੍ਰਭੂ ਹੀ (ਸਾਡੇ ਨਾਲ) ਪਿਆਰ ਕਰਨ ਵਾਲਾ ਹੈ ।੧।
My Beloved Lord, the Source of Nectar, is in the middle as well. ||1||
 
ਹੇ ਭਾਈ! ਪ੍ਰਭੂ ਦਾ ਨਾਮ ਹੀ ਸਾਡੇ ਵਾਸਤੇ ਚੰਗਾ ਮੁਹੂਰਤ ਦੱਸਣ ਵਾਲਾ ਸ਼ਾਸਤ੍ਰ ਹੈ
God is my Shaastra and my favorable omen.
 
(ਜਿਸ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ, ਉਸ) ਹਿਰਦੇ-ਘਰ ਵਿਚ ਸਦਾ ਆਤਮਕ ਅਡੋਲਤਾ ਦੇ ਸੁਖ ਹਨ ਆਨੰਦ ਹਨ ।੧।ਰਹਾਉ।
In His Home and Mansion, I find peace, poise and bliss. ||1||Pause||
 
ਹੇ ਭਾਈ! ਜੀਭ ਨਾਲ ਨਾਮ (ਜਪ ਕੇ), ਕੰਨਾਂ ਨਾਲ (ਨਾਮ) ਸੁਣ ਕੇ (ਅਨੇਕਾਂ ਹੀ ਜੀਵ) ਆਤਮਕ ਜੀਵਨ ਪ੍ਰਾਪਤ ਕਰ ਗਏ ।
Chanting the Naam, the Name of the Lord, with my tongue, and hearing it with my ears, I live.
 
ਪਰਮਾਤਮਾ ਦਾ ਨਾਮ ਸਦਾ ਸਿਮਰ ਕੇ (ਅਨੇਕਾਂ ਜੀਵ) ਆਤਮਕ ਮੌਤ ਤੋਂ ਬਚ ਗਏ, (ਵਿਕਾਰਾਂ ਦੇ ਟਾਕਰੇ ਤੇ) ਅਡੋਲ-ਚਿੱਤ ਬਣੇ ਰਹੇ ।੨।
Meditating, meditating in remembrance on God, I have become eternal, permanent and stable. ||2||
 
ਹੇ ਭਾਈ! (ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਜੀਵਨ ਦਾ ਆਸਰਾ ਬਣਾਇਆ, ਉਹਨਾਂ ਦੇ ਆਪਣੇ) ਅਨੇਕਾਂ ਹੀ ਜਨਮਾਂ ਦੇ ਦੁੱਖ-ਪਾਪ ਦੂਰ ਕਰ ਲਏ,
The pains of countless lifetimes have been erased.
 
ਉਹਨਾਂ ਦੇ ਹਿਰਦੇ-ਦਰਬਾਰ ਵਿਚ ਇਉਂ ਇਕ-ਰਸ ਆਨੰਦ ਬਣ ਗਿਆ ਜਿਵੇਂ ਪੰਜਾਂ ਹੀ ਕਿਸਮਾਂ ਦੇ ਸਾਜ਼ ਵੱਜਣ ਨਾਲ ਸੰਗੀਤਕ ਰਸ ਬਣਦਾ ਹੈ ।੩।
The Unstruck Sound-current of the Shabad, the Word of God, vibrates in the Court of the Lord. ||3||
 
ਹੇ ਨਾਨਕ! (ਜਿਹੜੇ ਮਨੁੱਖ ਸਗਨ ਆਦਿਕਾਂ ਦੇ ਭਰਮ ਛੱਡ ਕੇ ਸਿੱਧੇ) ਪਰਮਾਤਮਾ ਦੀ ਸਰਨ ਆ ਪਏ,
Granting His Grace, God has blended me with Himself.
 
ਪਰਮਾਤਮਾ ਨੇ ਕਿਰਪਾ ਕਰ ਕੇ ਉਹਨਾਂ ਨੂੰ ਆਪਣੇ ਚਰਨਾਂ ਵਿਚ ਜੋੜ ਲਿਆ ।੪।੭।
Nanak has entered the Sanctuary of God. ||4||7||
 
Bhairao, Fifth Mehl:
 
ਹੇ ਭਾਈ! (ਜਿਹੜਾ ਮਨੁੱਖ ਨਾਮ ਜਪਦਾ ਹੈ ਉਸ ਦੇ) ਮਨ ਦੀਆਂ ਕੋ੍ਰੜਾਂ ਮੰਗਾਂ ਪੂਰੀਆਂ ਹੋ ਜਾਂਦੀਆਂ ਹਨ ।
It brings millions of desires to fulfillment.
 
ਮਰਨ ਤੋਂ ਪਿੱਛੋਂ ਭੀ ਇਹ ਨਾਮ ਹੀ ਉਸ ਦਾ ਸਾਥੀ ਬਣਦਾ ਹੈ ਸਹਾਇਕ ਬਣਦਾ ਹੈ ।੧।
On the Path of Death, It will go with you and help you. ||1||
 
ਹੇ ਭਾਈ! ਗੁਰ-ਗੋਬਿੰਦ ਦਾ ਨਾਮ (ਹੀ ਅਸਲ) ਗੰਗਾ-ਜਲ ਹੈ ।
The Naam, the Name of the Lord of the Universe, is the holy water of the Ganges.
 
ਜਿਹੜਾ ਮਨੁੱਖ (ਗੋਬਿੰਦ ਦਾ ਨਾਮ) ਸਿਮਰਦਾ ਹੈ, ਉਸ ਦੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ, ਜਿਹੜਾ (ਇਸ ਨਾਮ-ਜਲ ਗੰਗਾ-ਜਲ ਨੂੰ) ਪੀਂਦਾ ਹੈ ਉਹ ਮੁੜ ਜੂਨਾਂ ਵਿਚ ਨਹੀਂ ਭਟਕਦਾ ।੧।ਰਹਾਉ।
Whoever meditates on it, is saved; drinking it in, the mortal does not wander in reincarnation again. ||1||Pause||
 
ਹੇ ਭਾਈ! ਹਰਿ-ਨਾਮ ਹੀ (ਦੇਵ-) ਪੂਜਾ ਹੈ, ਨਾਮ ਹੀ ਜਪ-ਤਪ ਹੈ, ਤਾਪ ਹੀ ਤੀਰਥ-ਇਸ਼ਨਾਨ ਹੈ ।
It is my worship, meditation, austerity and cleansing bath.
 
ਨਾਮ ਸਿਮਰਦਿਆਂ (ਸਿਮਰਨ ਕਰਨ ਵਾਲੇ) ਦੁਨੀਆ ਵਾਲੀਆਂ ਵਾਸਨਾਂ ਤੋਂ ਰਹਿਤ ਹੋ ਜਾਂਦੇ ਹਨ ।੨।
Meditating in remembrance on the Naam, I have become free of desire. ||2||
 
ਹੇ ਭਾਈ! ਰਾਜ, ਮਾਲ, ਮਹਲ-ਮਾੜੀਆਂ, ਦਰਬਾਰ ਲਾਉਣੇ (ਜੋ ਸੁਖ ਇਹਨਾਂ ਵਿਚ ਹਨ, ਨਾਮ ਸਿਮਰਨ ਵਾਲਿਆਂ ਨੂੰ ਉਹ ਸੁਖ ਨਾਮ-ਸਿਮਰਨ ਤੋਂ ਪ੍ਰਾਪਤ ਹੁੰਦੇ ਹਨ) ।
It is my domain and empire, wealth, mansion and court.
 
ਹੇ ਭਾਈ! ਹਰਿ-ਨਾਮ ਸਿਮਰਦਿਆਂ ਮਨੁੱਖ ਦਾ ਆਚਰਨ ਸੁੱਚਾ ਬਣ ਜਾਂਦਾ ਹੈ ।੩।
Meditating in remembrance on the Naam brings perfect conduct. ||3||
 
ਹੇ ਨਾਨਕ! ਪ੍ਰਭੂ ਦੇ ਸੇਵਕਾਂ ਨੇ ਇਹ ਨਿਸ਼ਚਾ ਕੀਤਾ ਹੁੰਦਾ ਹੈ
Slave Nanak has deliberated, and has come to this conclusion:
 
ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਸਾਰੀ (ਮਾਇਆ) ਨਾਸਵੰਤ ਹੈ ਸੁਆਹ (ਦੇ ਤੁੱਲ) ਹੈ ।੪।੮।
Without the Lord's Name, everything is false and worthless, like ashes. ||4||8||
 
Bhairao, Fifth Mehl:
 
ਹੇ ਭਾਈ! (ਪਰਮਾਤਮਾ ਦੀ ਮਿਹਰ ਆਪਣੇ ਸੇਵਕ ਉੱਤੇ ਹੋਈ ਹੈ, ਬਾਲਕ (ਗੁਰੂ) ਹਰਿਗੋਬਿੰਦ ਉੱਤੇ ਉਸ ਦੁਸ਼ਟ ਦੀ ਮੰਦੀ ਕਰਤੂਤ ਦਾ) ਬਿਲਕੁਲ ਰਤਾ ਭਰ ਭੀ ਮਾੜਾ ਅਸਰ ਨਹੀਂ ਹੋ ਸਕਿਆ
The poison had absolutely no harmful effect.
 
(ਪਰ ਗੁਰੂ ਦੇ ਪਰਤਾਪ ਨਾਲ ਉਹ) ਚੰਦਰਾ ਬ੍ਰਾਹਮਣ (ਪੇਟ ਵਿਚ) ਸੂਲ ਉੱਠਣ ਨਾਲ ਮਰ ਗਿਆ ਹੈ ।੧।
But the wicked Brahmin died in pain. ||1||
 
ਹੇ ਭਾਈ! ਪਰਮਾਤਮਾ ਨੇ ਆਪਣੇ ਸੇਵਕਾਂ ਦੀ ਰੱਖਿਆ (ਸਦਾ ਹੀ) ਆਪ ਕੀਤੀ ਹੈ ।
The Supreme Lord God Himself has saved His humble servant.
 
(ਵੇਖੋ, ਵਿਸਾਹ-ਘਾਤੀ ਬ੍ਰਾਹਮਣ) ਦੁਸ਼ਟ ਗੁਰੂ ਦੇ ਪਰਤਾਪ ਨਾਲ (ਆਪ ਹੀ) ਮਰ ਗਿਆ ਹੈ ।੧।ਰਹਾਉ।
The sinner died through the Power of the Guru. ||1||Pause||
 
ਹੇ ਭਾਈ! (ਪਰਮਾਤਮਾ ਨੇ ਆਪਣੇ ਸੇਵਕ ਦੀ ਆਪ ਰੱਖਿਆ ਕੀਤੀ ਹੈ, ਕਿਉਂਕਿ) ਸੇਵਕ ਨੇ ਆਪਣੇ ਮਾਲਕ-ਪ੍ਰਭੂ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਇਆ ਹੈ ।
The humble servant of the Lord and Master meditates on Him.
 
ਉਹ ਬੇਸਮਝ ਦੁਸ਼ਟ (ਇਸ ਰੱਬੀ ਭੇਤ ਨੂੰ ਸਮਝ ਨਾਹ ਸਕਿਆ, ਤੇ ਪਰਮਾਤਮਾ ਨੇ) ਆਪ ਹੀ ਉਸ ਨੂੰ ਮਾਰ ਮੁਕਾਇਆ ।੨।
He Himself has destroyed the ignorant sinner. ||2||
 
ਹੇ ਭਾਈ! ਮਾਂ ਪਿਉ (ਵਾਂਗ) ਪ੍ਰਭੂ ਆਪਣੇ ਸੇਵਕ ਦਾ ਸਦਾ ਆਪ ਰਾਖਾ ਬਣਦਾ ਹੈ
God is the Mother, the Father and the Protector of His slave.
 
(ਤਾਹੀਏਂ ਪ੍ਰਭੂ ਦੇ ਸੇਵਕ ਦੇ) ਦੋਖੀ ਦਾ ਮੂੰਹ ਲੋਕ ਪਰਲੋਕ ਦੁਹੀਂ ਸਰਾਈਂ ਕਾਲਾ ਹੁੰਦਾ ਹੈ ।੩।
The face of the slanderer, here and hereafter, is blackened. ||3||
 
ਹੇ ਨਾਨਕ! (ਆਖ—ਹੇ ਭਾਈ!) ਆਪਣੇ ਸੇਵਕ ਦੀ ਪਰਮੇਸਰ ਨੇ (ਸਦਾ ਹੀ) ਅਰਦਾਸ ਸੁਣੀ ਹੈ
The Transcendent Lord has heard the prayer of servant Nanak.
 
(ਵੇਖੋ, ਪਰਮੇਸਰ ਦੇ ਸੇਵਕ ਉੱਤੇ ਵਾਰ ਕਰਨ ਵਾਲਾ) ਦੁਸ਼ਟ ਪਾਪੀ (ਆਪ ਹੀ) ਮਰ ਮਿਟਿਆ, ਤੇ, ਬੇ-ਮੁਰਾਦਾ ਹੀ ਰਿਹਾ ।੪।੯।
The filthy sinner lost hope and died. ||4||9||
 
Bhairao, Fifth Mehl:
 
ਹੇ ਪ੍ਰਭੂ! ਤੇਰਾ ਨਾਮ ਸੋਹਣਾ ਹੈ, ਤੇਰਾ ਨਾਮ ਮਿੱਠਾ ਹੈ, ਤੇਰਾ ਨਾਮ ਚੰਗਾ ਹੈ ।
Excellent, excellent, excellent, excellent, excellent is Your Name.
 
(ਪਰ ਹੇ ਭਾਈ!) ਦੁਨੀਆ ਦਾ ਮਾਣ ਝੂਠਾ ਹੈ, ਛੇਤੀ ਮੁੱਕ ਜਾਣ ਵਾਲਾ ਹੈ, ਦੁਨੀਆ ਦੇ ਮਾਣ ਦਾ ਕੀਹ ਭਰੋਸਾ? ।੧।ਰਹਾਉ।
False, false, false, false is pride in the world. ||1||Pause||
 
ਹੇ ਪ੍ਰਭੂ! ਤੇਰੀ ਭਗਤੀ ਕਰਨ ਵਾਲੇ ਬੰਦੇ ਸੋਹਣੇ ਹਨ, ਉਹਨਾਂ ਦਾ ਦਰਸਨ ਬੇਅੰਤ (ਅਮੋਲਕ) ਹੈ ।
The glorious vision of Your slaves, O Infinite Lord, is wonderful and beauteous.
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by