ਭੈਰਉ ਮਹਲਾ ੫ ॥
Bhairao, Fifth Mehl:
ਜੀਉ ਪ੍ਰਾਣ ਜਿਨਿ ਰਚਿਓ ਸਰੀਰ ॥
ਹੇ ਭਾਈ! ਜਿਸ (ਪਰਮਾਤਮਾ) ਨੇ ਜਿੰਦ ਪ੍ਰਾਣ (ਦੇ ਕੇ ਜੀਵਾਂ ਦੇ) ਸਰੀਰ ਰਚੇ ਹਨ,
He created the soul, the breath of life and the body.
ਜਿਨਹਿ ਉਪਾਏ ਤਿਸ ਕਉ ਪੀਰ ॥੧॥
ਹੇ ਭਾਈ! ਜਿਸ ਪਰਮਾਤਮਾ ਨੇ ਜੀਵ ਪੈਦਾ ਕੀਤੇ ਹਨ, ਉਸ ਨੂੰ ਹੀ (ਜੀਵਾਂ ਦਾ) ਦਰਦ ਹੈ ।੧।
He created all beings, and knows their pains. ||1||
ਗੁਰੁ ਗੋਬਿੰਦੁ ਜੀਅ ਕੈ ਕਾਮ ॥
ਹੇ ਭਾਈ! ਜਿਸ (ਗੁਰੂ) ਦਾ ਜਿਸ (ਗੋਬਿੰਦ) ਦਾ ਇਸ ਲੋਕ ਵਿਚ ਅਤੇ ਪਰਲੋਕ ਵਿਚ ਸਦਾ (ਮਨੁੱਖ ਨੂੰ) ਆਸਰਾ ਹੈ,
The Guru, the Lord of the Universe, is the Helper of the soul.
ਹਲਤਿ ਪਲਤਿ ਜਾ ਕੀ ਸਦ ਛਾਮ ॥੧॥ ਰਹਾਉ ॥
ਉਹ ਗੁਰੂ (ਹੀ) ਉਹ ਗੋਬਿੰਦ (ਹੀ) ਜਿੰਦ ਦੀ ਸਹਾਇਤਾ ਕਰਨ ਵਾਲਾ ਹੈ ।੧।ਰਹਾਉ।
Here and herafter, He always provides shade. ||1||Pause||
ਪ੍ਰਭੁ ਆਰਾਧਨ ਨਿਰਮਲ ਰੀਤਿ ॥
ਹੇ ਭਾਈ! ਉਸ ਪਰਮਾਤਮਾ ਨੂੰ ਸਿਮਰਨਾ ਹੀ ਪਵਿੱਤਰ ਜੀਵਨ-ਜੁਗਤਿ ਹੈ (ਇਹ ਜੀਵਨ-ਜੁਗਤਿ ਸਾਧ ਸੰਗਤਿ ਵਿਚ ਪ੍ਰਾਪਤ ਹੁੰਦੀ ਹੈ) ।
Worship and adoration of God is the pure way of life.
ਸਾਧਸੰਗਿ ਬਿਨਸੀ ਬਿਪਰੀਤਿ ॥੨॥
ਹੇ ਭਾਈ! ਸਾਧ ਸੰਗਤਿ ਵਿਚ ਰਹਿ ਕੇ (ਸਿਮਰਨ ਤੋਂ) ਉਲਟੀ ਜੀਵਨ-ਜੁਗਤਿ ਨਾਸ ਹੋ ਜਾਂਦੀ ਹੈ (ਭਾਵ, ਸਿਮਰਨ ਨਾਹ ਕਰਨ ਦੀ ਮਾੜੀ ਵਾਦੀ ਖ਼ਤਮ ਹੋ ਜਾਂਦੀ ਹੈ) ।੨।
In the Saadh Sangat, the Company of the Holy, the love of duality vanishes. ||2||
ਮੀਤ ਹੀਤ ਧਨੁ ਨਹ ਪਾਰਣਾ ॥
ਹੇ ਭਾਈ! ਮਿੱਤਰ, ਹਿਤੂ, ਧਨ—ਇਹ (ਮਨੁੱਖ ਦੀ ਜਿੰਦ ਦਾ) ਸਹਾਰਾ ਨਹੀਂ ਹਨ ।
Friends, well-wishers and wealth will not support you.
ਧੰਨਿ ਧੰਨਿ ਮੇਰੇ ਨਾਰਾਇਣਾ ॥੩॥
ਹੇ ਮੇਰੇ ਪਰਮਾਤਮਾ! (ਤੂੰ ਹੀ ਅਸਾਂ ਜੀਵਾਂ ਦਾ ਆਸਰਾ ਹੈਂ) ਤੂੰ ਹੀ ਸਲਾਹੁਣ-ਜੋਗ ਹੈਂ, ਤੂੰ ਹੀ ਸਲਾਹੁਣ-ਜੋਗ ਹੈਂ ।੩।
Blessed, blessed is my Lord. ||3||
ਨਾਨਕੁ ਬੋਲੈ ਅੰਮ੍ਰਿਤ ਬਾਣੀ ॥
ਹੇ ਭਾਈ! ਨਾਨਕ ਆਤਮਕ ਜੀਵਨ ਦੇਣ ਵਾਲਾ (ਇਹ) ਬਚਨ ਆਖਦਾ ਹੈ
Nanak utters the Ambrosial Bani of the Lord.
ਏਕ ਬਿਨਾ ਦੂਜਾ ਨਹੀ ਜਾਣੀ ॥੪॥੬॥
ਕਿ ਇਕ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ (ਜ਼ਿੰਦਗੀ ਦਾ ਸਹਾਰਾ) ਨਾਹ ਸਮਝੀਂ ।੪।੬।
Except the One Lord, he does not know any other at all. ||4||6||