ਭੈਰਉ ਮਹਲਾ ੫ ॥
Bhairao, Fifth Mehl:
 
ਜੇ ਸਉ ਲੋਚਿ ਲੋਚਿ ਖਾਵਾਇਆ ॥
ਹੇ ਭਾਈ! ਪਰਮਾਤਮਾ ਤੋਂ ਟੁੱਟੇ ਹੋਏ ਮਨੁੱਖ ਨੂੰ ਜੇ ਸੌ ਵਾਰੀ ਭੀ ਬੜੀ ਤਾਂਘ ਨਾਲ (ਉਸ ਦਾ ਆਤਮਕ ਜੀਵਨ ਕਾਇਮ ਰੱਖਣ ਲਈ ਨਾਮ-) ਭੋਜਨ ਖਵਾਲਣ ਦਾ ਜਤਨ ਕੀਤਾ ਜਾਏ,
Even though he may be fed with hundreds of longings and yearnings,
 
ਸਾਕਤ ਹਰਿ ਹਰਿ ਚੀਤਿ ਨ ਆਇਆ ॥੧॥
ਤਾਂ ਭੀ ਉਸ ਦੇ ਚਿੱਤ ਵਿਚ ਪਰਮਾਤਮਾ ਦਾ ਨਾਮ (-ਭੋਜਨ) ਟਿਕ ਨਹੀਂ ਸਕਦਾ ।੧।
still the faithless cynic does not remember the Lord, Har, Har. ||1||
 
ਸੰਤ ਜਨਾ ਕੀ ਲੇਹੁ ਮਤੇ ॥
ਹੇ ਭਾਈ! (ਪਰਮਾਤਮਾ ਦੇ ਚਰਨਾਂ ਨਾਲੋਂ ਟੁੱਟੇ ਹੋਏ ਬੰਦਿਆਂ ਦੀ ਸੰਗਤਿ ਕਰਨ ਦੇ ਥਾਂ) ਸੰਤ ਜਨਾਂ ਪਾਸੋਂ (ਸਹੀ ਜੀਵਨ-ਜੁਗਤਿ ਦੀ) ਸਿੱਖਿਆ ਲਿਆ ਕਰੋ ।
Take in the teachings of the humble Saints.
 
ਸਾਧਸੰਗਿ ਪਾਵਹੁ ਪਰਮ ਗਤੇ ॥੧॥ ਰਹਾਉ ॥
ਸੰਤ ਜਨਾਂ ਦੀ ਸੰਗਤਿ ਵਿਚ (ਰਹਿ ਕੇ) ਤੁਸੀਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਵੋਗੇ ।੧।ਰਹਾਉ।
In the Saadh Sangat, the Company of the Holy, you shall obtain the supreme status. ||1||Pause||
 
ਪਾਥਰ ਕਉ ਬਹੁ ਨੀਰੁ ਪਵਾਇਆ ॥
ਹੇ ਭਾਈ! ਜੇ ਕਿਸੇ ਪੱਥਰ ਉੱਤੇ ਬਹੁਤ ਸਾਰਾ ਪਾਣੀ ਸੁਟਾਇਆ ਜਾਏ,
Stones may be kept under water for a long time.
 
ਨਹ ਭੀਗੈ ਅਧਿਕ ਸੂਕਾਇਆ ॥੨॥
(ਤਾਂ ਭੀ ਉਹ ਪੱਥਰ ਅੰਦਰੋਂ) ਭਿੱਜਦਾ ਨਹੀਂ, (ਅੰਦਰੋਂ ਉਹ) ਬਿਲਕੁਲ ਸੁੱਕਾ ਹੀ ਰਹਿੰਦਾ ਹੈ (ਇਹੀ ਹਾਲ ਹੈ ਸਾਕਤ ਦਾ) ।੨।
Even so, they do not absorb the water; they remain hard and dry. ||2||
 
ਖਟੁ ਸਾਸਤ੍ਰ ਮੂਰਖੈ ਸੁਨਾਇਆ ॥
ਹੇ ਭਾਈ! ਜੇ ਕਿਸੇ ਅਨਪੜ੍ਹ ਮੂਰਖ ਨੂੰ ਛੇ ਸ਼ਾਸਤ੍ਰ ਸੁਣਾਏ ਜਾਣ (ਉਹ ਅਨਪੜ੍ਹ ਵਿਚਾਰਾ ਕੀਹ ਸਮਝੇ ਉਹਨਾਂ ਸ਼ਾਸਤ੍ਰਾਂ ਨੂੰ?
The six Shaastras may be read to a fool,
 
ਜੈਸੇ ਦਹ ਦਿਸ ਪਵਨੁ ਝੁਲਾਇਆ ॥੩॥
ਉਸ ਦੇ ਭਾਣੇ ਤਾਂ ਇਉਂ ਹੈ) ਜਿਵੇਂ ਉਸ ਦੇ ਦਸੀਂ ਪਾਸੀਂ (ਨਿਰੀ) ਹਵਾ ਹੀ ਚੱਲ ਰਹੀ ਹੈ (ਇਹੀ ਹਾਲ ਹੈ ਸਾਕਤ ਦਾ) ।੩।
but it is like the wind blowing in the ten directions. ||3||
 
ਬਿਨੁ ਕਣ ਖਲਹਾਨੁ ਜੈਸੇ ਗਾਹਨ ਪਾਇਆ ॥
ਹੇ ਭਾਈ! ਜਿਵੇਂ ਅੰਨ ਦੇ ਦਾਣਿਆਂ ਤੋਂ ਬਿਨਾ ਕੋਈ ਖਲਵਾੜਾ ਗਾਹਿਆ ਜਾਏ (ਉਸ ਵਿਚੋਂ ਦਾਣਿਆਂ ਦਾ ਬੋਹਲ ਨਹੀਂ ਬਣੇਗਾ),
It is like threshing a crop without any corn - nothing is gained.
 
ਤਿਉ ਸਾਕਤ ਤੇ ਕੋ ਨ ਬਰਾਸਾਇਆ ॥੪॥
ਤਿਵੇਂ ਹੀ ਪਰਮਾਤਮਾ ਦੇ ਚਰਨਾਂ ਨਾਲੋਂ ਟੁੱਟੇ ਹੋਏ ਮਨੁੱਖ ਪਾਸੋਂ ਕੋਈ ਮਨੁੱਖ ਆਤਮਕ ਜੀਵਨ ਦੀ ਖ਼ੁਰਾਕ ਪ੍ਰਾਪਤ ਨਹੀਂ ਕਰ ਸਕਦਾ ।੪।
In the same way, no benefit comes from the faithless cynic. ||4||
 
ਤਿਤ ਹੀ ਲਾਗਾ ਜਿਤੁ ਕੋ ਲਾਇਆ ॥
ਪਰ, ਹੇ ਭਾਈ! (ਸਾਕਤ ਦੇ ਭੀ ਕੀਹ ਵੱਸ?) ਹਰ ਕੋਈ ਉਸ (ਕੰਮ) ਵਿਚ ਹੀ ਲੱਗਦਾ ਹੈ ਜਿਸ ਵਿਚ (ਪਰਮਾਤਮਾ ਵੱਲੋਂ) ਉਹ ਲਾਇਆ ਜਾਂਦਾ ਹੈ ।
As the Lord attaches them, so are all attached.
 
ਕਹੁ ਨਾਨਕ ਪ੍ਰਭਿ ਬਣਤ ਬਣਾਇਆ ॥੫॥੫॥
ਹੇ ਨਾਨਕ! ਆਖ—(ਕੋਈ ਸਾਕਤ ਹੈ ਤੇ ਕੋਈ ਸੰਤ ਹੈ—ਇਹ) ਖੇਡ ਪ੍ਰਭੂ ਨੇ ਆਪ ਹੀ ਬਣਾਈ ਹੋਈ ਹੈ ।੫।੫।
Says Nanak, God has formed such a form. ||5||5||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by