ਕਾਨੜਾ ਮਹਲਾ ੫ ਘਰੁ ੧੧
Kaanraa, Fifth Mehl, Eleventh House:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਸਹਜ ਸੁਭਾਏ ਆਪਨ ਆਏ ॥
ਹੇ ਭਾਈ! (ਕਿਸੇ) ਆਤਮਕ ਅਡੋਲਤਾ ਵਾਲੇ ਪਿਆਰ ਦੀ ਪ੍ਰੇਰਨਾ ਨਾਲ (ਪ੍ਰਭੂ ਜੀ) ਆਪਣੇ ਆਪ ਹੀ (ਮੈਨੂੰ) ਆ ਮਿਲੇ ਹਨ,
He Himself has come to me, in His Natural Way.
ਕਛੂ ਨ ਜਾਨੌ ਕਛੂ ਦਿਖਾਏ ॥
ਮੈਂ ਤਾਂ ਨਾਹ ਕੁਝ ਜਾਣਦਾ-ਬੁੱਝਦਾ ਹਾਂ, ਨਾਹ ਮੈਂ ਕੋਈ ਚੰਗੀ ਕਰਣੀ ਵਿਖਾ ਸਕਿਆ ਹਾਂ ।
I know nothing, and I show nothing.
ਪ੍ਰਭੁ ਮਿਲਿਓ ਸੁਖ ਬਾਲੇ ਭੋਲੇ ॥੧॥ ਰਹਾਉ ॥
ਮੈਨੂੰ ਭੋਲੇ ਬਾਲ ਨੂੰ ਉਹ ਸੁਖਾਂ ਦਾ ਮਾਲਕ ਪ੍ਰਭੂ (ਆਪ ਹੀ) ਆ ਮਿਲਿਆ ਹੈ ।੧।ਰਹਾਉ।
I have met God through innocent faith, and He has blessed me with peace. ||1||Pause||
ਸੰਜੋਗਿ ਮਿਲਾਏ ਸਾਧ ਸੰਗਾਏ ॥
ਹੇ ਭਾਈ! (ਕਿਸੇ ਪਿਛਲੇ) ਸੰਜੋਗ ਨੇ (ਮੈਨੂੰ) ਸਾਧ ਸੰਗਤਿ ਵਿਚ ਮਿਲਾ ਦਿੱਤਾ,
By the good fortune of my destiny, I have joined the Saadh Sangat, the Company of the Holy.
ਕਤਹੂ ਨ ਜਾਏ ਘਰਹਿ ਬਸਾਏ ॥
(ਹੁਣ ਮੇਰਾ ਮਨ) ਕਿਸੇ ਭੀ ਹੋਰ ਪਾਸੇ ਨਹੀਂ ਜਾਂਦਾ, (ਹਿਰਦੇ-) ਘਰ ਵਿਚ ਹੀ ਟਿਕਿਆ ਰਹਿੰਦਾ ਹੈ ।
I do not go out anywhere; I dwell in my own home.
ਗੁਨ ਨਿਧਾਨੁ ਪ੍ਰਗਟਿਓ ਇਹ ਚੋਲੈ ॥੧॥
(ਮੇਰੇ ਇਸ ਸਰੀਰ ਵਿਚ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਪਰਗਟ ਹੋ ਪਿਆ ਹੈ ।੧।
God, the Treasure of Virtue, has been revealed in this body-robe. ||1||
ਚਰਨ ਲੁਭਾਏ ਆਨ ਤਜਾਏ ॥
ਹੇ ਭਾਈ! (ਪ੍ਰਭੂ ਦੇ) ਚਰਨਾਂ ਨੇ (ਮੈਨੂੰ ਆਪਣੇ ਵਲ) ਖਿੱਚ ਪਾ ਲਈ ਹੈ, ਮੈਥੋਂ ਹੋਰ ਸਾਰੇ ਮੋਹ-ਪਿਆਰ ਛਡਾ ਲਏ ਹਨ,
I have fallen in love with His Feet; I have abandoned everything else.
ਥਾਨ ਥਨਾਏ ਸਰਬ ਸਮਾਏ ॥
(ਹੁਣ ਮੈਨੂੰ ਇਉਂ ਦਿੱਸਦਾ ਹੈ ਕਿ ਉਹ ਪ੍ਰਭੂ) ਹਰੇਕ ਥਾਂ ਵਿਚ ਸਭਨਾਂ ਵਿਚ ਵੱਸ ਰਿਹਾ ਹੈ ।
In the places and interspaces, He is All-pervading.
ਰਸਕਿ ਰਸਕਿ ਨਾਨਕੁ ਗੁਨ ਬੋਲੈ ॥੨॥੧॥੪੬॥
(ਹੁਣ ਉਸ ਦਾ ਦਾਸ) ਨਾਨਕ ਬੜੇ ਆਨੰਦ ਨਾਲ ਉਸ ਦੇ ਗੁਣ ਉਚਾਰਦਾ ਰਹਿੰਦਾ ਹੈ ।੨।੧।੪੬।
With loving joy and excitement, Nanak speaks His Praises. ||2||1||46||