ਕਾਨੜਾ ਮਹਲਾ ੫ ॥
Kaanraa, Fifth Mehl:
ਗੋਬਿੰਦ ਠਾਕੁਰ ਮਿਲਨ ਦੁਰਾਈਂ ॥
ਹੇ ਭਾਈ! ਗੋਬਿੰਦ ਨੂੰ ਠਾਕੁਰ ਨੂੰ ਮਿਲਣਾ ਬਹੁਤ ਔਖਾ ਹੈ ।
It is so hard to meet the Lord of the Universe, my Lord and Master.
ਪਰਮਿਤਿ ਰੂਪੁ ਅਗੰਮ ਅਗੋਚਰ ਰਹਿਓ ਸਰਬ ਸਮਾਈ ॥੧॥ ਰਹਾਉ ॥
ਉਹ ਪਰਮਾਤਮਾ (ਉਂਞ ਤਾਂ) ਸਭਨਾਂ ਵਿਚ ਸਮਾਇਆ ਹੋਇਆ ਹੈ (ਪਰ) ਉਸ ਦਾ ਸਰੂਪ ਅੰਦਾਜ਼ੇ ਤੋਂ ਪਰੇ ਹੈ, ਉਹ ਅਪਹੁੰਚ ਹੈ, ਉਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ ।੧।ਰਹਾਉ।
His Form is Immeasurable, Inaccessible and Unfathomable; He is All-pervading everywhere. ||1||Pause||
ਕਹਨਿ ਭਵਨਿ ਨਾਹੀ ਪਾਇਓ ਪਾਇਓ ਅਨਿਕ ਉਕਤਿ ਚਤੁਰਾਈ ॥੧॥
ਹੇ ਭਾਈ! (ਨਿਰਾ ਗਿਆਨ ਦੀਆਂ) ਗੱਲਾਂ ਕਰਨ ਨਾਲ, (ਤੀਰਥ ਆਦਿਕਾਂ ਤੇ) ਭੌਣ ਨਾਲ ਪਰਮਾਤਮਾ ਨਹੀਂ ਮਿਲਦਾ, ਅਨੇਕਾਂ ਯੁਕਤੀਆਂ ਤੇ ਚਤੁਰਾਈਆਂ ਨਾਲ ਭੀ ਨਹੀਂ ਮਿਲਦਾ ।੧।
By speaking and wandering, nothing is gained; nothing is obtained by clever tricks and devices. ||1||
ਜਤਨ ਜਤਨ ਅਨਿਕ ਉਪਾਵ ਰੇ ਤਉ ਮਿਲਿਓ ਜਉ ਕਿਰਪਾਈ ॥
ਹੇ ਭਾਈ! ਅਨੇਕਾਂ ਜਤਨਾਂ ਅਤੇ ਅਨੇਕਾਂ ਹੀਲਿਆਂ ਨਾਲ ਪਰਮਾਤਮਾ ਨਹੀਂ ਮਿਲਦਾ । ਉਹ ਤਦੋਂ ਹੀ ਮਿਲਦਾ ਹੈ ਜਦੋਂ ਉਸ ਦੀ ਆਪਣੀ ਕਿਰਪਾ ਹੁੰਦੀ ਹੈ ।
People try all sorts of things, but the Lord is only met when He shows His Mercy.
ਪ੍ਰਭੂ ਦਇਆਰ ਕ੍ਰਿਪਾਰ ਕ੍ਰਿਪਾ ਨਿਧਿ ਜਨ ਨਾਨਕ ਸੰਤ ਰੇਨਾਈ ॥੨॥੨॥੪੭॥
ਹੇ ਦਾਸ ਨਾਨਕ! ਦਇਆਲ, ਕਿਰਪਾਲ, ਕਿਰਪਾ ਦਾ ਖ਼ਜ਼ਾਨਾ ਪ੍ਰਭੂ ਸੰਤ ਜਨਾਂ ਦੀ ਚਰਨ-ਧੂੜ ਵਿਚ ਰਿਹਾਂ ਮਿਲਦਾ ਹੈ ।੨।੨।੪੭।
God is Kind and Compassionate, the Treasure of Mercy; servant Nanak is the dust of the feet of the Saints. ||2||2||47||