ਕਾਨੜਾ ਮਹਲਾ ੫ ਘਰੁ ੧੦
Kaanraa, Fifth Mehl, Tenth House:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਐਸੋ ਦਾਨੁ ਦੇਹੁ ਜੀ ਸੰਤਹੁ ਜਾਤ ਜੀਉ ਬਲਿਹਾਰਿ ॥
ਹੇ ਸੰਤ ਜਨੋ! ਮੈਨੂੰ ਇਹੋ ਜਿਹਾ ਦਾਨ ਦੇਹੋ (ਜੋ ਕਾਮਾਦਿਕ ਪੰਜ ਵੈਰੀਆਂ ਤੋਂ ਬਚਾ ਰੱਖੇ, ਮੇਰੀ) ਜਿੰਦ (ਨਾਮ ਦੀ ਦਾਤਿ ਤੋਂ) ਸਦਕੇ ਜਾਂਦੀ ਹੈ ।
Give me that blessing, O Dear Saints, for which my soul would be a sacrifice.
ਮਾਨ ਮੋਹੀ ਪੰਚ ਦੋਹੀ ਉਰਝਿ ਨਿਕਟਿ ਬਸਿਓ ਤਾਕੀ ਸਰਨਿ ਸਾਧੂਆ ਦੂਤ ਸੰਗੁ ਨਿਵਾਰਿ ॥੧॥ ਰਹਾਉ ॥
(ਇਹ ਜਿੰਦ) ਅਹੰਕਾਰ ਵਿਚ ਮਸਤ ਰਹਿੰਦੀ ਹੈ, (ਕਾਮਾਦਿਕ) ਪੰਜ (ਚੋਰਾਂ ਦੇ ਹੱਥੋਂ) ਠੱਗੀ ਜਾਂਦੀ ਹੈ, (ਉਹਨਾਂ ਕਾਮਾਦਿਕਾਂ ਵਿਚ ਹੀ) ਫਸ ਕੇ (ਉਹਨਾਂ ਦੇ ਹੀ) ਨੇੜੇ ਟਿਕੀ ਰਹਿੰਦੀ ਹੈ । ਮੈਂ (ਇਹਨਾਂ ਤੋਂ ਬਚਣ ਲਈ) ਸੰਤ ਜਨਾਂ ਦੀ ਸਰਨ ਤੱਕੀ ਹੈ । (ਹੇ ਸੰਤ ਜਨੋ! ਮੇਰਾ ਇਹਨਾਂ ਕਾਮਾਦਿਕ) ਵੈਰੀਆਂ ਵਾਲਾ ਸਾਥ ਦੂਰ ਕਰੋ ।੧।ਰਹਾਉ।
Enticed by pride, entrapped and plundered by the five thieves, still, you live near them. I have come to the Sanctuary of the Holy, and I have been rescued from my association with those demons. ||1||Pause||
ਕੋਟਿ ਜਨਮ ਜੋਨਿ ਭ੍ਰਮਿਓ ਹਾਰਿ ਪਰਿਓ ਦੁਆਰਿ ॥੧॥
ਹੇ ਸੰਤ ਜਨੋ! (ਕਾਮਾਦਿਕ ਪੰਜਾਂ ਵੈਰੀਆਂ ਦੇ ਪ੍ਰਭਾਵ ਹੇਠ ਰਹਿ ਕੇ ਮਨੁੱਖ ਦੀ ਜਿੰਦ) ਕੋ੍ਰੜਾਂ ਜਨਮਾਂ ਜੂਨਾਂ ਵਿਚ ਭਟਕਦੀ ਰਹਿੰਦੀ ਹੈ । (ਹੇ ਸੰਤ ਜਨੋ!) ਮੈਂ ਹੋਰ ਆਸਰੇ ਛੱਡ ਕੇ ਤੁਹਾਡੇ ਦਰ ਤੇ ਆਇਆ ਹਾਂ ।੧।
I wandered through millions of lifetimes and incarnations. I am so very tired - I have fallen at God's Door. ||1||
ਕਿਰਪਾ ਗੋਬਿੰਦ ਭਈ ਮਿਲਿਓ ਨਾਮੁ ਅਧਾਰੁ ॥
ਹੇ ਭਾਈ! ਜਿਸ ਮਨੁੱਖ ਉੱਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ, ਉਸ ਨੂੰ (ਕਾਮਾਦਿਕ ਵੈਰੀਆਂ ਦਾ ਟਾਕਰਾ ਕਰਨ ਲਈ ਪਰਮਾਤਮਾ ਦਾ) ਨਾਮ ਆਸਰਾ ਮਿਲ ਜਾਂਦਾ ਹੈ, ਉਸ ਦਾ ਇਹ ਦੁਰਲੱਭ (ਮਨੁੱਖਾ) ਜਨਮ ਕਾਮਯਾਬ ਹੋ ਜਾਂਦਾ ਹੈ ।
The Lord of the Universe has become Kind to me; He has blessed me with the Support of the Naam.
ਦੁਲਭ ਜਨਮੁ ਸਫਲੁ ਨਾਨਕ ਭਵ ਉਤਾਰਿ ਪਾਰਿ ॥੨॥੧॥੪੫॥
ਹੇ ਨਾਨਕ! (ਪ੍ਰਭੂ-ਚਰਨਾਂ ਵਿਚ ਅਰਦਾਸ ਕਰ ਤੇ ਆਖ—ਹੇ ਪ੍ਰਭੂ! ਮੈਨੂੰ ਆਪਣੇ ਨਾਮ ਦਾ ਆਸਰਾ ਦੇ ਕੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ ।੨।੧।੪੫।
This precious human life has become fruitful and prosperous; O Nanak, I am carried across the terrifying world-ocean. ||2||1||45||