ਕਾਨੜਾ ਮਃ ੫ ਘਰੁ ੯ ॥
Kaanraa, Fifth Mehl, Ninth House:
ਤਾਂ ਤੇ ਜਾਪਿ ਮਨਾ ਹਰਿ ਜਾਪਿ ॥
ਹੇ (ਮੇਰੇ) ਮਨ! (ਜੇ ਹਉਮੈ ਦੇ ਤਾਪ ਤੋਂ ਬਚਣਾ ਹੈ) ਤਾਂ ਪਰਮਾਤਮਾ ਦਾ ਨਾਮ ਜਪਿਆ ਕਰ, ਸਦਾ ਜਪਿਆ ਕਰ,
This is why you should chant and meditate on the Lord, O mind.
ਜੋ ਸੰਤ ਬੇਦ ਕਹਤ ਪੰਥੁ ਗਾਖਰੋ ਮੋਹ ਮਗਨ ਅਹੰ ਤਾਪ ॥ ਰਹਾਉ ॥
ਇਹੀ ਉਪਦੇਸ਼ ਗੁਰੂ ਦੇ ਬਚਨ ਕਰਦੇ ਹਨ । (ਨਾਮ ਜਪਣ ਤੋਂ ਬਿਨਾ ਜ਼ਿੰਦਗੀ ਦਾ) ਰਸਤਾ ਬਹੁਤ ਔਖਾ ਹੈ (ਇਸ ਤੋਂ ਬਿਨਾ) ਮੋਹ ਵਿਚ ਡੁੱਬੇ ਰਹੀਦਾ ਹੈ, ਹਉਮੈ ਦਾ ਤਾਪ ਚੜ੍ਹਿਆ ਰਹਿੰਦਾ ਹੈ ।ਰਹਾਉ।
The Vedas and the Saints say that the path is treacherous and difficult. You are intoxicated with emotional attachment and the fever of egotism. ||Pause||
ਜੋ ਰਾਤੇ ਮਾਤੇ ਸੰਗਿ ਬਪੁਰੀ ਮਾਇਆ ਮੋਹ ਸੰਤਾਪ ॥੧॥
ਹੇ ਮਨ! ਜਿਹੜੇ ਮਨੁੱਖ ਭੈੜੀ ਮਾਇਆ ਨਾਲ ਰੱਤੇ ਮੱਤੇ ਰਹਿੰਦੇ ਹਨ, ਉਹਨਾਂ ਨੂੰ (ਮਾਇਆ ਦੇ) ਮੋਹ ਦੇ ਕਾਰਨ (ਅਨੇਕਾਂ) ਦੁੱਖ-ਕਲੇਸ਼ ਵਿਆਪਦੇ ਹਨ ।੧।
Those who are imbued and intoxicated with the wretched Maya, suffer the pains of emotional attachment. ||1||
ਨਾਮੁ ਜਪਤ ਸੋਊ ਜਨੁ ਉਧਰੈ ਜਿਸਹਿ ਉਧਾਰਹੁ ਆਪ ॥
ਹੇ ਪ੍ਰਭੂ! ਜਿਸ (ਮਨੁੱਖ) ਨੂੰ ਤੂੰ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈਂ, ਉਹ ਮਨੁੱਖ (ਤੇਰਾ) ਨਾਮ ਜਪਦਿਆਂ ਪਾਰ ਲੰਘਦਾ ਹੈ ।
That humble being is saved, who chants the Naam; You Yourself save him.
ਬਿਨਸਿ ਜਾਇ ਮੋਹ ਭੈ ਭਰਮਾ ਨਾਨਕ ਸੰਤ ਪ੍ਰਤਾਪ ॥੨॥੫॥੪੪॥
ਹੇ ਨਾਨਕ! ਗੁਰੂ ਦੇ ਪਰਤਾਪ ਨਾਲ (ਮਨੁੱਖ ਦੇ ਅੰਦਰੋਂ ਮਾਇਆ ਦਾ) ਮੋਹ ਦੂਰ ਹੋ ਜਾਂਦਾ ਹੈ, ਸਾਰੇ ਡਰ ਮਿਟ ਜਾਂਦੇ ਹਨ, ਭਟਕਣਾ ਮੁੱਕ ਜਾਂਦੀ ਹੈ ।੨।੫।੪੪।
Emotional attachment, fear and doubt are dispelled, O Nanak, by the Grace of the Saints. ||2||5||44||