ਕਾਨੜਾ ਮਹਲਾ ੫ ॥
Kaanraa, Fifth Mehl:
ਅਹੰ ਤੋਰੋ ਮੁਖੁ ਜੋਰੋ ॥
ਹੇ ਸਖੀ! (ਸਾਧ ਸੰਗਤਿ ਵਿਚ) ਮਿਲ ਬੈਠਿਆ ਕਰ (ਸਾਧ ਸੰਗਤਿ ਦੀ ਬਰਕਤਿ ਨਾਲ ਆਪਣੇ ਅੰਦਰੋਂ) ਹਉਮੈ ਦੂਰ ਕਰ ।
Give up your ego, and turn your face to God.
ਗੁਰੁ ਗੁਰੁ ਕਰਤ ਮਨੁ ਲੋਰੋ ॥
ਹੇ ਸਹੇਲੀ! ਗੁਰੂ ਨੂੰ ਹਰ ਵੇਲੇ ਆਪਣੇ ਅੰਦਰ ਵਸਾਂਦਿਆਂ (ਆਪਣੇ) ਮਨ ਨੂੰ ਖੋਜਿਆ ਕਰ,
Let your yearning mind call out, "Guru, Guru".
ਪ੍ਰਿਅ ਪ੍ਰੀਤਿ ਪਿਆਰੋ ਮੋਰੋ ॥੧॥ ਰਹਾਉ ॥
(ਇਸ ਤਰ੍ਹਾਂ ਆਪਣੇ ਮਨ ਨੂੰ) ਪਿਆਰੇ ਪ੍ਰਭੂ ਦੀ ਪ੍ਰੀਤ ਵਲ ਪਰਤਾਇਆ ਕਰ ।੧।ਰਹਾਉ।
My Beloved is the Lover of Love. ||1||Pause||
ਗ੍ਰਿਹਿ ਸੇਜ ਸੁਹਾਵੀ ਆਗਨਿ ਚੈਨਾ ਤੋਰੋ ਰੀ ਤੋਰੋ ਪੰਚ ਦੂਤਨ ਸਿਉ ਸੰਗੁ ਤੋਰੋ ॥੧॥
ਹੇ ਸਹੇਲੀ! (ਸਾਧ ਸੰਗਤਿ ਵਿਚ ਮਨ ਦੀ ਖੋਜ ਅਤੇ ਪ੍ਰਭੂ ਦੀ ਪ੍ਰੀਤ ਦੀ ਸਹਾਇਤਾ ਨਾਲ ਆਪਣੇ ਅੰਦਰੋਂ) (ਕਾਮਾਦਿਕ) ਪੰਜ ਵੈਰੀਆਂ ਨਾਲੋਂ (ਆਪਣਾ) ਸਾਥ ਤੋੜਨ ਦਾ ਸਦਾ ਜਤਨ ਕਰਿਆ ਕਰ, (ਇਸ ਤਰ੍ਹਾਂ ਤੇਰੇ) ਹਿਰਦੇ-ਘਰ ਵਿਚ (ਪ੍ਰਭੂ-ਮਿਲਾਪ ਦੀ) ਸੋਹਣੀ ਸੇਜ ਬਣ ਜਾਇਗੀ, ਤੇਰੇ (ਹਿਰਦੇ ਦੇ) ਵਿਹੜੇ ਵਿਚ ਸ਼ਾਂਤੀ ਆ ਟਿਕੇਗੀ ।੧।
The bed of your household shall be cozy, and your courtyard shall be comfortable; shatter and break the bonds which tie you to the five thieves. ||1||
ਆਇ ਨ ਜਾਇ ਬਸੇ ਨਿਜ ਆਸਨਿ ਊਂਧ ਕਮਲ ਬਿਗਸੋਰੋ ॥
ਹੇ ਨਾਨਕ! (ਆਖ—) ਹੇ ਸਖੀ! ਜਿਸ ਜੀਵ-ਇਸਤ੍ਰੀ ਨੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣੇ ਸ਼ੁਰੂ ਕਰ ਦਿੱਤੇ,
You shall not come and go in reincarnation; you shall dwell in your own home deep within, and your inverted heart-lotus shall blossom forth.
ਛੁਟਕੀ ਹਉਮੈ ਸੋਰੋ ॥
(ਉਸ ਦੇ ਅੰਦਰੋਂ) ਹਉਮੈ ਦਾ ਰੌਲਾ ਮੁੱਕ ਗਿਆ,
The turmoil of egotism shall be silenced.
ਗਾਇਓ ਰੀ ਗਾਇਓ ਪ੍ਰਭ ਨਾਨਕ ਗੁਨੀ ਗਹੇਰੋ ॥੨॥੪॥੪੩॥
ਉਸ ਦਾ (ਪ੍ਰਭੂ ਵਲੋਂ) ਉਲਟਿਆ ਹੋਇਆ ਹਿਰਦਾ-ਕੌਲ-ਫੁੱਲ ਖਿੜ ਪੈਂਦਾ ਹੈ, ਉਹ ਸਦਾ ਆਪਣੇ ਆਸਣ ਉਤੇ ਬੈਠੀ ਰਹਿੰਦੀ ਹੈ (ਅਡੋਲ-ਚਿੱਤ ਰਹਿੰਦੀ ਹੈ), ਉਸ ਦੀ ਭਟਕਣਾ ਮੁੱਕ ਜਾਂਦੀ ਹੈ ।੨।੪।੪੩।
Nanak sings - he sings the Praises of God, the Ocean of Virtue. ||2||4||43||