ਮਹਲਾ ੧ ॥
First Mehl:
ਨਾਨਕ ਦੁਨੀਆ ਭਸੁ ਰੰਗੁ ਭਸੂ ਹੂ ਭਸੁ ਖੇਹ ॥
ਹੇ ਨਾਨਕ! ਦੁਨੀਆ ਦਾ ਰੰਗ-ਤਮਾਸ਼ਾ ਸੁਆਹ (ਦੇ ਬਰਾਬਰ) ਹੈ, ਨਿਰੀ ਸੁਆਹ ਹੀ ਸੁਆਹ ਹੈ, ਨਿਰੀ ਖੇਹ ਹੀ ਖੇਹ ਹੈ ।
O Nanak, worldly pleasures are nothing more than dust. They are the dust of the dust of ashes.
ਭਸੋ ਭਸੁ ਕਮਾਵਣੀ ਭੀ ਭਸੁ ਭਰੀਐ ਦੇਹ ॥
(ਇਹਨਾਂ ਰੰਗ-ਤਮਾਸ਼ਿਆਂ ਵਿਚ ਲੱਗ ਕੇ ਜੀਵ, ਮਾਨੋ,) ਖੇਹ ਹੀ ਖੇਹ ਕਮਾਂਦਾ ਹੈ, (ਜਿਉਂ ਜਿਉਂ ਇਹ ਖੇਹ ਇਕੱਠੀ ਕਰਦਾ ਹੈ ਤਿਉਂ ਤਿਉਂ) ਇਸ ਦਾ ਸਰੀਰ (ਵਿਕਾਰਾਂ ਦੀ) ਖੇਹ ਨਾਲ ਹੀ ਹੋਰ ਹੋਰ ਲਿੱਬੜਦਾ ਹੈ ।
The mortal earns only the dust of the dust; his body is covered with dust.
ਜਾ ਜੀਉ ਵਿਚਹੁ ਕਢੀਐ ਭਸੂ ਭਰਿਆ ਜਾਇ ॥
(ਮਰਨ ਤੇ) ਜਦੋਂ ਜਿੰਦ (ਸਰੀਰ) ਵਿਚੋਂ ਵੱਖਰੀ ਕੀਤੀ ਜਾਂਦੀ ਹੈ, ਤਾਂ ਇਹ ਜਿੰਦ (ਵਿਕਾਰਾਂ ਦੀ) ਸੁਆਹ ਨਾਲ ਹੀ ਲਿੱਬੜੀ ਹੋਈ (ਇਥੋਂ) ਜਾਂਦੀ ਹੈ
When the soul is taken out of the body, it too is covered with dust.
ਅਗੈ ਲੇਖੈ ਮੰਗਿਐ ਹੋਰ ਦਸੂਣੀ ਪਾਇ ॥੨॥
ਤੇ ਪਰਲੋਕ ਵਿਚ ਜਦੋਂ ਕੀਤੇ ਕਰਮਾਂ ਦਾ ਲੇਖਾ ਹੁੰਦਾ ਹੈ (ਤਦੋਂ) ਹੋਰ ਦਸ-ਗੁਣੀ ਵਧੀਕ ਸੁਆਹ (ਭਾਵ, ਸ਼ਰਮਿੰਦਗੀ) ਇਸ ਨੂੰ ਮਿਲਦੀ ਹੈ ।੨।
And when one's account is called for in the world hereafter, he receives only ten times more dust. ||2||