ਪਉੜੀ ॥
Pauree:
ਨਾਇ ਸੁਣਿਐ ਸੁਚਿ ਸੰਜਮੋ ਜਮੁ ਨੇੜਿ ਨ ਆਵੈ ॥
ਜੇ ਨਾਮ ਵਿਚ ਸੁੁਰਤਿ ਜੋੜੀ ਰੱਖੀਏ ਤਾਂ ਪਵਿਤ੍ਰਤਾ ਪ੍ਰਾਪਤ ਹੁੰਦੀ ਹੈ, ਮਨ ਨੂੰ ਵੱਸ ਕਰਨ ਦੀ ਸਮਰੱਥਾ ਆ ਜਾਂਦੀ ਹੈ, ਜਮ (ਭੀ, ਭਾਵ, ਮੌਤ ਦਾ ਡਰ) ਨੇੜੇ ਨਹੀਂ ਢੁੱਕਦਾ;
Hearing the Name, one is blessed with purity and self-control, and the Messenger of Death will not draw near.
ਨਾਇ ਸੁਣਿਐ ਘਟਿ ਚਾਨਣਾ ਆਨ੍ਹੇਰੁ ਗਵਾਵੈ ॥
ਹਿਰਦੇ ਵਿਚ (ਪ੍ਰਭੂ ਦੀ ਜੋਤਿ ਦਾ) ਚਾਨਣ ਹੋ ਜਾਂਦਾ ਹੈ (ਤੇ ਆਤਮਕ ਜੀਵਨ ਦੀ ਸੂਝ ਵਲੋਂ) ਹਨੇਰਾ ਦੂਰ ਹੋ ਜਾਂਦਾ ਹੈ;
Hearing the Name, the heart is illumined, and darkness is dispelled.
ਨਾਇ ਸੁਣਿਐ ਆਪੁ ਬੁਝੀਐ ਲਾਹਾ ਨਾਉ ਪਾਵੈ ॥
ਆਪਣੇ ਅਸਲੇ ਨੂੰ ਸਮਝ ਲਈਦਾ ਹੈ ਤੇ ਪ੍ਰਭੂ ਦਾ ਨਾਮ (ਜੋ ਮਨੁੱਖਾ ਜੀਵਨ ਦਾ ਅਸਲ) ਲਾਭ (ਹੈ) ਖੱਟ ਲਈਦਾ ਹੈ;
Hearing the Name, one comes to understand his own self, and the profit of the Name is obtained.
ਨਾਇ ਸੁਣਿਐ ਪਾਪ ਕਟੀਅਹਿ ਨਿਰਮਲ ਸਚੁ ਪਾਵੈ ॥
ਸਾਰੇ ਪਾਪ ਨਾਸ ਹੋ ਜਾਂਦੇ ਹਨ, ਪਵਿਤ੍ਰ ਸੱਚਾ ਪ੍ਰਭੂ ਮਿਲ ਪੈਂਦਾ ਹੈ ।
Hearing the Name, sins are eradicated, and one meets the Immaculate True Lord.
ਨਾਨਕ ਨਾਇ ਸੁਣਿਐ ਮੁਖ ਉਜਲੇ ਨਾਉ ਗੁਰਮੁਖਿ ਧਿਆਵੈ ॥੮॥
ਹੇ ਨਾਨਕ! ਜੇ ਨਾਮ ਵਿਚ ਧਿਆਨ ਜੋੜੀਏ ਤਾਂ ਮੱਥੇ ਖਿੜੇ ਰਹਿੰਦੇ ਹਨ । ਪਰ ਇਹ ਨਾਮ ਉਹੀ ਮਨੁੱਖ ਸਿਮਰ ਸਕਦਾ ਹੈ ਜੋ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ ।੮।
O Nanak, hearing the Name, one's face becomes radiant. As Gurmukh, meditate on the Name. ||8||