ਸਲੋਕ ਮਹਲਾ ੧ ॥
Shalok, First Mehl:
ਦੁਖ ਵਿਚਿ ਜੰਮਣੁ ਦੁਖਿ ਮਰਣੁ ਦੁਖਿ ਵਰਤਣੁ ਸੰਸਾਰਿ ॥
ਜੀਵ ਦਾ ਜਨਮ ਦੁੱਖ ਵਿਚ ਤੇ ਮੌਤ ਭੀ ਦੁੱਖ ਵਿਚ ਹੀ ਹੁੰਦੀ ਹੈ (ਭਾਵ, ਜਨਮ ਤੋਂ ਮਰਨ ਤਕ ਸਾਰੀ ਉਮਰ ਜੀਵ ਦੁੱਖ ਵਿਚ ਹੀ ਫਸਿਆ ਰਹਿੰਦਾ ਹੈ) ਦੁੱਖ ਵਿਚ (ਗ੍ਰਸਿਆ ਹੋਇਆ ਹੀ) ਜਗਤ ਵਿਚ ਸਾਰਾ ਕਾਰ-ਵਿਹਾਰ ਕਰਦਾ ਹੈ ।
In pain, we are born; in pain, we die. In pain, we deal with the world.
ਦੁਖੁ ਦੁਖੁ ਅਗੈ ਆਖੀਐ ਪੜ੍ਹਿ ਪੜ੍ਹਿ ਕਰਹਿ ਪੁਕਾਰ ॥
(ਵਿੱਦਿਆ) ਪੜ੍ਹ ਪੜ੍ਹ ਕੇ ਭੀ (ਜੀਵ) ਵਿਲਕਦੇ ਹੀ ਹਨ, (ਜੋ ਕੁਝ) ਸਾਹਮਣੇ (ਪ੍ਰਾਪਤ ਹੁੰਦਾ ਹੈ ਉਸ ਨੂੰ) ਦੁੱਖ ਹੀ ਦੁੱਖ ਕਿਹਾ ਜਾ ਸਕਦਾ ਹੈ ।
Hereafter, there is said to be pain, only pain; the more the mortals read, the more they cry out.
ਦੁਖ ਕੀਆ ਪੰਡਾ ਖੁਲ੍ਹੀਆ ਸੁਖੁ ਨ ਨਿਕਲਿਓ ਕੋਇ ॥
(ਜੀਵ ਦੇ ਭਾਗਾਂ ਨੂੰ) ਦੁੱਖਾਂ ਦੀਆਂ (ਮਾਨੋ) ਪੰਡਾਂ ਖੁਲ੍ਹੀਆਂ ਹੋਈਆਂ ਹਨ, (ਇਸ ਦੇ ਕਿਸੇ ਭੀ ਉੱਦਮ ਵਿਚੋਂ) ਕੋਈ ਸੁਖ ਨਹੀਂ ਨਿਕਲਦਾ;
The packages of pain are untied, but peace does not emerge.
ਦੁਖ ਵਿਚਿ ਜੀਉ ਜਲਾਇਆ ਦੁਖੀਆ ਚਲਿਆ ਰੋਇ ॥
(ਸਾਰੀ ਉਮਰ) ਦੁੱਖਾਂ ਵਿਚ ਜਿੰਦ ਸਾੜਦਾ ਰਹਿੰਦਾ ਹੈ (ਆਖ਼ਰ) ਦੁੱਖਾਂ ਦਾ ਮਾਰਿਆ ਹੋਇਆ ਰੋਂਦਾ ਹੀ (ਇਥੋਂ) ਤੁਰ ਪੈਂਦਾ ਹੈ ।
In pain, the soul burns; in pain, it departs weeping and wailing.
ਨਾਨਕ ਸਿਫਤੀ ਰਤਿਆ ਮਨੁ ਤਨੁ ਹਰਿਆ ਹੋਇ ॥
ਹੇ ਨਾਨਕ! ਜੇ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਰੰਗੇ ਜਾਈਏ ਤਾਂ ਮਨ ਤਨ ਹਰੇ ਹੋ ਜਾਂਦੇ ਹਨ ।
O Nanak, imbued with the Lord's Praise, the mind and body blossom forth, rejuvenated.
ਦੁਖ ਕੀਆ ਅਗੀ ਮਾਰੀਅਹਿ ਭੀ ਦੁਖੁ ਦਾਰੂ ਹੋਇ ॥੧॥
ਜੀਵ ਦੁੱਖਾਂ ਦੇ ਸਾੜਿਆਂ ਨਾਲ (ਆਤਮਕ ਮੌਤ) ਮਰਦੇ ਹਨ, ਪਰ ਫਿਰ ਇਸ ਦਾ ਇਲਾਜ ਭੀ ਦੁੱਖ ਹੀ ਹੈ । (ਸਵੇਰੇ ਮੰਜੇ ਤੇ ਸੁਖ ਵਿਚ ਸੁੱਤਾ ਰਹੇ ਤਾਂ ਇਹ ਦੁੱਖ ਬਣ ਜਾਂਦਾ ਹੈ; ਪਰ ਜੇ ਸਵੇਰੇ ਉਠਿ ਬਾਹਰਿ ਜਾ ਕੇ ਕਸਰਤ ਆਦਿਕ ਕਸ਼ਟ ਉਠਾਏ ਤਾਂ ਉਹ ਦੁੱਖ ਸੁਖਦਾਈ ਬਣਦਾ ਹੈ) ।
In the fire of pain, the mortals die; but pain is also the cure. ||1||