ਮਹਲਾ ੧ ॥
First Mehl:
ਆਖਣਿ ਅਉਖਾ ਸੁਨਣਿ ਅਉਖਾ ਆਖਿ ਨ ਜਾਪੀ ਆਖਿ ॥
(ਪਰਮਾਤਮਾ ਦਾ ਸਰੂਪ) ਕਿਸੇ ਤਰ੍ਹਾਂ ਭੀ ਬਿਆਨ ਕਰਨਾ ਔਖਾ ਹੈ, ਮੁੜ ਮੁੜ ਬਿਆਨ ਕਰਨ ਨਾਲ ਭੀ ਸਮਝ ਵਿਚ ਨਹੀਂ ਆਉਂਦਾ ।
It is difficult to chant it; it is difficult to listen to it. It cannot be chanted with the mouth.
ਇਕਿ ਆਖਿ ਆਖਹਿ ਸਬਦੁ ਭਾਖਹਿ ਅਰਧ ਉਰਧ ਦਿਨੁ ਰਾਤਿ ॥
ਕਈ ਲੋਕ ਬੜੀ ਮਿਹਨਤ ਨਾਲ ਦਿਨ ਰਾਤ (ਲੱਗ ਕੇ) (ਪ੍ਰਭੂ ਦਾ ਸਰੂਪ) ਮੁੜ ਮੁੜ ਬਿਆਨ ਕਰਦੇ ਹਨ (ਤੇ ਸਰੂਪ ਦੱਸਣ ਵਾਲਾ) ਲਫ਼ਜ਼ ਬੋਲਦੇ ਹਨ;
Some speak with their mouths and chant the Word of the Shabad - the low and the high, day and night.
ਜੇ ਕਿਹੁ ਹੋਇ ਤ ਕਿਹੁ ਦਿਸੈ ਜਾਪੈ ਰੂਪੁ ਨ ਜਾਤਿ ॥
ਪਰ ਜੇ ਕੋਈ (ਪੰਜ-ਤੱਤੀ) ਸਰੂਪ ਹੋਵੇ, ਤਾਂ ਦਿੱਸੇ ਭੀ, ਉਸ ਦਾ ਤਾਂ ਨਾਹ ਕੋਈ ਰੂਪ ਜਾਪਦਾ ਹੈ ਨਾਹ ਕੋਈ ਜਾਤਿ ਦਿੱਸਦੀ ਹੈ ।
If He were something, then He would be visible. His form and state cannot be seen.
ਸਭਿ ਕਾਰਣ ਕਰਤਾ ਕਰੇ ਘਟ ਅਉਘਟ ਘਟ ਥਾਪਿ ॥
ਔਖੇ ਸੌਖੇ ਥਾਂ (ਹਰੇਕ ਕਿਸਮ ਦੇ ਭਾਂਡੇ) ਆਪ ਰਚ ਕੇ ਪ੍ਰਭੂ ਆਪ ਹੀ (ਜਗਤ ਦੇ) ਸਾਰੇ ਸਬੱਬ ਬਣਾਉਂਦਾ ਹੈ;
The Creator Lord does all deeds; He is established in the hearts of the high and the low.
ਆਖਣਿ ਅਉਖਾ ਨਾਨਕਾ ਆਖਿ ਨ ਜਾਪੈ ਆਖਿ ॥੨॥
ਹੇ ਨਾਨਕ! ਉਸ ਦਾ ਸਰੂਪ ਬਿਆਨ ਕਰਨਾ ਔਖਾ ਹੈ, ਮੁੜ ਮੁੜ ਬਿਆਨ ਕਰਨ ਨਾਲ ਭੀ ਸਮਝ ਵਿਚ ਨਹੀਂ ਆਉਂਦਾ ।੨।
It is so difficult to chant it, O Nanak; it cannot be chanted with the mouth. ||2||