ਸਲੋਕ ਮਹਲਾ ੧ ॥
Shalok, First Mehl:
ਨਾਨਕ ਤੁਲੀਅਹਿ ਤੋਲ ਜੇ ਜੀਉ ਪਿਛੈ ਪਾਈਐ ॥
ਹੇ ਨਾਨਕ! ਜੇ ਤੱਕੜੀ ਦੇ ਦੂਜੇ ਛਾਬੇ ਵਿਚ ਜਿੰਦ ਰੱਖ ਦੇਈਏ ਤਾਂ ਤੋਲ ਸਾਵੇਂ ਉਤਰਦੇ ਹਨ (ਭਾਵ, ਮਨੁੱਖਾ ਜੀਵਨ ਦੀ ਪ੍ਰਵਾਨਗੀ ਦਾ ਇੱਕੋ ਹੀ ਮਾਪ ਹੈ ਕਿ ਆਪਾ-ਭਾਵ ਵਾਰਿਆ ਜਾਏ);
O Nanak, the weight is weighed out, when the soul is placed on the scale.
ਇਕਸੁ ਨ ਪੁਜਹਿ ਬੋਲ ਜੇ ਪੂਰੇ ਪੂਰਾ ਕਰਿ ਮਿਲੈ ॥
ਜੇ ਮਨੁੱਖ (ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਰਾਹੀਂ ਮਨੁੱਖਾ ਜੀਵਨ ਦੀ ਪ੍ਰਵਾਨਗੀ ਵਾਲੇ ਤੋਲ ਨਾਲ ਆਪਣੇ ਆਪ ਨੂੰ) ਸਾਵਾਂ ਕਰ ਕੇ (ਪ੍ਰਭੂ ਨੂੰ) ਮਿਲ ਪਏ ਤਾਂ ਸਿਫ਼ਤਿ-ਸਾਲਾਹ ਦੇ ਸ਼ਬਦ ਨਾਲ (ਹੋਰ ਕੋਈ ਉੱਦਮ) ਸਾਵੇਂ ਨਹੀਂ ਹੋ ਸਕਦੇ ।
Nothing is equal to speaking of the One, who perfectly unites us with the Perfect Lord.
ਵਡਾ ਆਖਣੁ ਭਾਰਾ ਤੋਲੁ ॥
ਪ੍ਰਭੂ ਦੀ ਸਿਫ਼ਤਿ-ਸਾਲਾਹ ਵਜ਼ਨਦਾਰ ਸ਼ੈ ਹੈ (ਜਿਸ ਨਾਲ ਜਿੰਦ ਵਾਲਾ ਛਾਬਾ ਪ੍ਰਵਾਨਗੀ ਵਾਲੇ ਤੋਲ ਨਾਲ ਸਾਵਾਂ ਹੋ ਜਾਂਦਾ ਹੈ),
To call Him glorious and great carries such a heavy weight.
ਹੋਰ ਹਉਲੀ ਮਤੀ ਹਉਲੇ ਬੋਲ ॥
(ਸਿਫ਼ਤਿ-ਸਾਲਾਹ ਤੋਂ ਬਿਨਾ) ਹੋਰ ਮੱਤਾਂ ਹੌਲੀਆਂ ਤੇ ਹੋਰ ਬਚਨ ਭੀ ਹੌਲੇ ਹਨ (ਇਹਨਾਂ ਦੀ ਮਦਦ ਨਾਲ ਜਿੰਦ ਵਾਲਾ ਛਾਬਾ ਪੂਰਾ ਨਹੀਂ ਉਤਰ ਸਕਦਾ)
Other intellectualisms are lightweight; other words are lightweight as well.
ਧਰਤੀ ਪਾਣੀ ਪਰਬਤ ਭਾਰੁ ॥
ਧਰਤੀ ਪਾਣੀ ਤੇ ਪਰਬਤਾਂ ਦੇ ਭਾਰ ਨੂੰ
The weight of the earth, water and mountains
ਕਿਉ ਕੰਡੈ ਤੋਲੈ ਸੁਨਿਆਰੁ ॥
(ਭਲਾ ਕੋਈ) ਸੁਨਿਆਰਾ ਤਰਾਜ਼ੂ ਵਿਚ ਕਿਵੇਂ ਤੋਲ ਸਕਦਾ ਹੈ?
- How can the goldsmith weigh it on the scale?
ਤੋਲਾ ਮਾਸਾ ਰਤਕ ਪਾਇ ॥
ਤੋਲੇ ਮਾਸੇ ਰੱਤਕਾਂ ਪਾ ਕੇ
What weights can balance the scale?
ਨਾਨਕ ਪੁਛਿਆ ਦੇਇ ਪੁਜਾਇ ॥
(ਇਹੀ ਹਾਲ ਹੋਰ ਮੱਤਾਂ ਤੇ ਗੱਲਾਂ ਦਾ ਸਮਝੋ, ਜੋ, ਮਾਨੋ, ਤੋਲੇ ਮਾਸੇ ਤੇ ਰੱਤਕਾਂ ਹੀ ਹਨ); (ਪਰ) ਹੇ ਨਾਨਕ! ਜੇ (ਸੁਨਿਆਰੇ ਨੂੰ) ਪੁੱਛੀਏ ਤਾਂ (ਗੱਲਾਂ ਨਾਲ) ਘਰ ਪੂਰਾ ਕਰ ਦੇਂਦਾ ਹੈ ।
O Nanak, when questioned, the answer is given.
ਮੂਰਖ ਅੰਧਿਆ ਅੰਧੀ ਧਾਤੁ ॥
ਮੁੜ ਮੁੜ (ਆਪਣੇ ਆਪ ਨੂੰ ਚੰਗਾ) ਆਖਣਾ ਮੂਰਖ ਅੰਨ੍ਹਿਆਂ ਦੀ ਅੰਨ੍ਹਿਆਂ ਵਾਲੀ ਦੌੜ-ਭੱਜ ਹੈ (ਭਾਵ, ਠੇਡੇ ਖਾ ਕੇ ਸੱਟਾਂ ਹੀ ਲਵਾਉਂਦੇ ਹਨ)
The blind fool is running around, leading the blind.
ਕਹਿ ਕਹਿ ਕਹਣੁ ਕਹਾਇਨਿ ਆਪੁ ॥੧॥
(ਅੰਨ੍ਹੇ ਮੂਰਖ ਲੋਕ ਪ੍ਰਭੂ ਦੀ ਸਿਫ਼ਤਿ-ਸਾਲਾਹ ਛੱਡ ਕੇ) ਆਪਣੇ ਆਪ ਨੂੰ ਵੱਡਾ ਅਖਵਾਉਂਦੇ ਹਨ।੧।
The more they say, the more they expose themselves. ||1||