ਪਉੜੀ ॥
Pauree:
ਨਾਇ ਸੁਣਿਐ ਮਨੁ ਰਹਸੀਐ ਨਾਮੇ ਸਾਂਤਿ ਆਈ ॥
ਹੇ (ਪ੍ਰਭੂ ਦੇ) ਨਾਮ ਵਿਚ ਸੁਰਤਿ ਜੋੜੀ ਰੱਖੀਏ ਤਾਂ ਮਨ ਖਿੜ ਜਾਂਦਾ ਹੈ, ਨਾਮ ਵਿਚ (ਜੁੜਿਆਂ ਅੰਦਰ) ਸ਼ਾਂਤੀ ਪੈਦਾ ਹੁੰਦੀ ਹੈ ।
Hearing the Name, the mind is delighted. The Name brings peace and tranquility.
ਨਾਇ ਸੁਣਿਐ ਮਨੁ ਤ੍ਰਿਪਤੀਐ ਸਭ ਦੁਖ ਗਵਾਈ ॥
ਜੇ ਨਾਮ ਵਿਚ ਧਿਆਨ ਲੱਗ ਜਾਏ ਤਾਂ ਮਨ (ਮਾਇਆ ਵਲੋਂ) ਰੱਜ ਜਾਂਦਾ ਹੈ ਤੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ;
Hearing the Name, the mind is satisfied, and all pains are taken away.
ਨਾਇ ਸੁਣਿਐ ਨਾਉ ਊਪਜੈ ਨਾਮੇ ਵਡਿਆਈ ॥
ਜੇ ਪ੍ਰਭੂ ਦਾ ਨਾਮ ਸੁਣਦੇ ਰਹੀਏ ਤਾਂ (ਮਨ ਵਿਚ) ਨਾਮ (ਜਪਣ ਦਾ ਚਾਉ) ਪੈਦਾ ਹੋ ਜਾਂਦਾ ਹੈ, ਨਾਮ (ਸਿਮਰਨ) ਵਿਚ ਹੀ ਵਡਿਆਈ (ਪ੍ਰਤੀਤ ਹੁੰਦੀ) ਹੈ ।
Hearing the Name, one becomes famous; the Name brings glorious greatness.
ਨਾਮੇ ਹੀ ਸਭ ਜਾਤਿ ਪਤਿ ਨਾਮੇ ਗਤਿ ਪਾਈ ॥
ਗੁਰਮੁਖ ਮਨੁੱਖ ਨਾਮ (ਸਿਮਰਨ) ਵਿਚ ਹੀ ਉੱਚੀ ਕੁਲ ਵਾਲੀ ਇੱਜ਼ਤ ਸਮਝਦਾ ਹੈ, ਨਾਮ ਸਿਮਰਿਆਂ ਹੀ ਉੱਚੀ ਆਤਮਕ ਅਵਸਥਾ ਹਾਸਲ ਕਰਦਾ ਹੈ
The Name brings all honor and status; through the Name, salvation is obtained.
ਗੁਰਮੁਖਿ ਨਾਮੁ ਧਿਆਈਐ ਨਾਨਕ ਲਿਵ ਲਾਈ ॥੬॥
ਹੇ ਨਾਨਕ! ਗੁਰਮੁਖ (ਸਦਾ) ਨਾਮ ਸਿਮਰਦਾ ਹੈ ਤੇ (ਨਾਮ ਵਿਚ ਹੀ) ਲਿਵ ਲਾਈ ਰੱਖਦਾ ਹੈ ।੬।
The Gurmukh meditates on the Name; Nanak is lovingly attuned to the Name. ||6||