ਸਾਰਗ ਮਹਲਾ ੫ ॥
Saarang, Fifth Mehl:
ਝੂਠੋ ਮਾਇਆ ਕੋ ਮਦ ਮਾਨੁ ॥
ਹੇ ਅੰਞਾਣ! ਮਾਇਆ ਦਾ ਨਸ਼ਾ ਮਾਇਆ ਦਾ ਅਹੰਕਾਰ ਝੂਠਾ ਹੈ (ਸਦਾ ਕਾਇਮ ਰਹਿਣ ਵਾਲਾ ਨਹੀਂ) ।
False is intoxication and pride in Maya.
ਧ੍ਰੋਹ ਮੋਹ ਦੂਰਿ ਕਰਿ ਬਪੁਰੇ ਸੰਗਿ ਗੋਪਾਲਹਿ ਜਾਨੁ ॥੧॥ ਰਹਾਉ ॥
(ਮਾਇਆ ਦਾ) ਮੋਹ (ਆਪਣੇ ਅੰਦਰੋਂ) ਦੂਰ ਕਰ, (ਮਾਇਆ ਦੀ ਖ਼ਾਤਰ) ਠੱਗੀ ਕਰਨੀ ਦੂਰ ਕਰ, ਪਰਮਾਤਮਾ ਨੂੰ ਸਦਾ ਆਪਣੇ ਨਾਲ ਵੱਸਦਾ ਸਮਝ ।੧।ਰਹਾਉ।
Get rid of your fraud and attachment, O wretched mortal, and remember that the Lord of the World is with you. ||1||Pause||
ਮਿਥਿਆ ਰਾਜ ਜੋਬਨ ਅਰੁ ਉਮਰੇ ਮੀਰ ਮਲਕ ਅਰੁ ਖਾਨ ॥
ਹੇ ਭਾਈ! ਰਾਜ ਨਾਸਵੰਤ ਹ ੈ ਜਵਾਨੀ ਨਾਸਵੰਤ ਹੈ । ਅਮੀਰ ਪਾਤਿਸ਼ਾਹ ਮਾਲਕ ਖ਼ਾਨ ਸਭ ਨਾਸਵੰਤ ਹਨ (ਇਹਨਾਂ ਹਕੂਮਤਾਂ ਦਾ ਨਸ਼ਾ ਸਦਾ ਕਾਇਮ ਨਹੀਂ ਰਹੇਗਾ) ।
False are royal powers, youth, nobility, kings, rulers and aristocrats.
ਮਿਥਿਆ ਕਾਪਰ ਸੁਗੰਧ ਚਤੁਰਾਈ ਮਿਥਿਆ ਭੋਜਨ ਪਾਨ ॥੧॥
ਇਹ ਕੱਪੜੇ ਤੇ ਸੁਗੰਧੀਆਂ ਸਭ ਨਾਸਵੰਤ ਹਨ, (ਇਹਨਾਂ ਦੇ ਆਸਰੇ) ਚਤੁਰਾਈ ਕਰਨੀ ਝੂਠਾ ਕੰਮ ਹੈ । ਖਾਣ ਪੀਣ ਦੇ (ਵਧੀਆ) ਪਦਾਰਥ ਸਭ ਨਾਸਵੰਤ ਹਨ ।੧।
False are the fine clothes, perfumes and clever tricks; false are the foods and drinks. ||1||
ਦੀਨ ਬੰਧਰੋ ਦਾਸ ਦਾਸਰੋ ਸੰਤਹ ਕੀ ਸਾਰਾਨ ॥
ਹੇ ਗਰੀਬਾਂ ਦੇ ਸਹਾਈ! ਮੈਂ ਤੇਰੇ ਦਾਸਾਂ ਦਾ ਦਾਸ ਹਾਂ, ਮੈਂ ਤੇਰੇ ਸੰਤਾਂ ਦੀ ਸਰਨ ਹਾਂ ।
O Patron of the meek and the poor, I am the slave of Your slaves; I seek the Sanctuary of Your Saints.
ਮਾਂਗਨਿ ਮਾਂਗਉ ਹੋਇ ਅਚਿੰਤਾ ਮਿਲੁ ਨਾਨਕ ਕੇ ਹਰਿ ਪ੍ਰਾਨ ॥੨॥੩੫॥੫੮॥
ਹੇ ਨਾਨਕ ਦੀ ਜਿੰਦ-ਜਾਨ ਹਰੀ! ਹੋਰ ਆਸਰੇ ਛੱਡ ਕੇ ਮੈਂ (ਤੇਰੇ ਦਰ ਤੋਂ) ਮੰਗ ਮੰਗਦਾ ਹਾਂ ਕਿ ਮੈਨੂੰ ਦਰਸਨ ਦੇਹ ।੨।੩੫।੫੮।
I humbly ask, I beg of You, please relieve my anxiety; O Lord of Life, please unite Nanak with Yourself. ||2||35||58||