ਸਾਰਗ ਮਹਲਾ ੫ ॥
Saarang, Fifth Mehl:
ਜਾਹੂ ਕਾਹੂ ਅਪੁਨੋ ਹੀ ਚਿਤਿ ਆਵੈ ॥
ਹੇ ਭਾਈ! ਹਰ ਕਿਸੇ ਨੂੰ (ਕੋਈ) ਆਪਣਾ ਹੀ (ਪਿਆਰਾ) ਚਿੱਤ ਵਿਚ ਯਾਦ ਆਉਂਦਾ ਹੈ ।
Wherever he goes, his consciousness turns to his own.
ਜੋ ਕਾਹੂ ਕੋ ਚੇਰੋ ਹੋਵਤ ਠਾਕੁਰ ਹੀ ਪਹਿ ਜਾਵੈ ॥੧॥ ਰਹਾਉ ॥
ਜਿਹੜਾ ਮਨੁੱਖ ਕਿਸੇ ਦਾ ਸੇਵਕ ਹੁੰਦਾ ਹੈ, (ਉਹ ਸੇਵਕ ਆਪਣੇ) ਮਾਲਕ ਪਾਸ ਹੀ (ਲੋੜ ਪਿਆਂ) ਜਾਂਦਾ ਹੈ ।੧।ਰਹਾਉ।
Whoever is a chaylaa (a servant) goes only to his Lord and Master. ||1||Pause||
ਅਪਨੇ ਪਹਿ ਦੂਖ ਅਪੁਨੇ ਪਹਿ ਸੂਖਾ ਅਪਨੇ ਹੀ ਪਹਿ ਬਿਰਥਾ ॥
ਹੇ ਭਾਈ! ਆਪਣੇ ਸਨੇਹੀ ਕੋਲ ਦੁੱਖ ਫੋਲੀਦੇ ਹਨ ਆਪਣੇ ਸਨੇਹੀ ਪਾਸ ਸੁਖ ਦੀਆਂ ਗੱਲਾਂ ਕਰੀਦੀਆਂ ਹਨ, ਆਪਣੇ ਹੀ ਸਨੇਹੀ ਕੋਲ ਦਿਲ ਦਾ ਦੁੱਖ ਦੱਸੀਦਾ ਹੈ ।
He shares his sorrows, his joys and his condition only with his own.
ਅਪੁਨੇ ਪਹਿ ਮਾਨੁ ਅਪੁਨੇ ਪਹਿ ਤਾਨਾ ਅਪਨੇ ਹੀ ਪਹਿ ਅਰਥਾ ॥੧॥
ਆਪਣੇ ਸਨੇਹੀ ਉਤੇ ਹੀ ਮਾਣ ਕਰੀਦਾ ਹੈ, ਆਪਣੇ ਸਨੇਹੀ ਦਾ ਹੀ ਆਸਰਾ ਤੱਕੀਦਾ ਹੈ, ਆਪਣੇ ਸਨੇਹੀ ਨੂੰ ਹੀ ਆਪਣੀਆਂ ਲੋੜਾਂ ਦੱਸੀਦੀਆਂ ਹਨ ।੧।
He obtains honor from his own, and strength from his own; he gets an advantage from his own. ||1||
ਕਿਨ ਹੀ ਰਾਜ ਜੋਬਨੁ ਧਨ ਮਿਲਖਾ ਕਿਨ ਹੀ ਬਾਪ ਮਹਤਾਰੀ ॥
ਹੇ ਭਾਈ! ਕਿਸੇ ਨੇ ਰਾਜ ਦਾ ਮਾਣ ਕੀਤਾ, ਕਿਸੇ ਨੇ ਜਵਾਨੀ ਨੂੰ (ਆਪਣੀ ਸਮਝਿਆ), ਕਿਸੇ ਨੇ ਧਨ ਧਰਤੀ ਦਾ ਮਾਣ ਕੀਤਾ, ਕਿਸੇ ਨੇ ਪਿਉ ਮਾਂ ਦਾ ਆਸਰਾ ਤੱਕਿਆ ।
Some have regal power, youth, wealth and property; some have a father and a mother.
ਸਰਬ ਥੋਕ ਨਾਨਕ ਗੁਰ ਪਾਏ ਪੂਰਨ ਆਸ ਹਮਾਰੀ ॥੨॥੩੪॥੫੭॥
ਹੇ ਨਾਨਕ! (ਆਖ—) ਹੇ ਗੁਰੂ! ਮੈਂ ਸਾਰੇ ਪਦਾਰਥ ਤੈਥੋਂ ਪ੍ਰਾਪਤ ਕਰ ਲਏ ਹਨ, ਮੇਰੀ ਹਰੇਕ ਆਸ (ਤੇਰੇ ਦਰ ਤੋਂ) ਪੂਰੀ ਹੁੰਦੀ ਹੈ ।੨।੩੪।੪੭।
I have obtained all things, O Nanak, from the Guru. My hopes have been fulfilled. ||2||34||57||