ਸਾਰਗ ਮਹਲਾ ੫ ॥
Saarang, Fifth Mehl:
ਅਪੁਨੀ ਇਤਨੀ ਕਛੂ ਨ ਸਾਰੀ ॥
ਹੇ ਗਵਾਰ! (ਜਿਹੜੀ ਆਤਮਕ ਜਾਇਦਾਦ) ਆਪਣੀ (ਬਣਨੀ ਸੀ, ਉਸ ਦੀ) ਰਤਾ ਭਰ ਭੀ ਸੰਭਾਲ ਨਾਹ ਕੀਤੀ ।
By himself, the mortal cannot accomplish anything.
ਅਨਿਕ ਕਾਜ ਅਨਿਕ ਧਾਵਰਤਾ ਉਰਝਿਓ ਆਨ ਜੰਜਾਰੀ ॥੧॥ ਰਹਾਉ ॥
(ਤੰੂ ਸਾਰੀ ਉਮਰ) ਅਨੇਕਾਂ ਕੰਮਾਂ ਵਿਚ, ਅਨੇਕਾਂ ਦੌੜ-ਭੱਜਾਂ ਵਿਚ ਅਤੇ ਹੋਰ ਹੋਰ ਜੰਜਾਲਾਂ ਵਿਚ ਹੀ ਫਸਿਆ ਰਿਹਾ ।੧।ਰਹਾਉ।
He runs around chasing all sorts of projects, engrossed in other entanglements. ||1||Pause||
ਦਿਉਸ ਚਾਰਿ ਕੇ ਦੀਸਹਿ ਸੰਗੀ ਊਹਾਂ ਨਾਹੀ ਜਹ ਭਾਰੀ ॥
ਹੇ ਗਵਾਰ! (ਦੁਨੀਆ ਵਾਲੇ ਇਹ) ਸਾਥੀ ਚਾਰ ਦਿਨਾਂ ਦੇ ਹੀ (ਸਾਥੀ) ਦਿੱਸਦੇ ਹਨ, ਜਿੱਥੇ ਬਿਪਤਾ ਪੈਂਦੀ ਹੈ, ਉਥੇ ਇਹ (ਸਹਾਇਤਾ) ਨਹੀਂ (ਕਰ ਸਕਦੇ) ।
His companions of these few days will not be there when he is in trouble.
ਤਿਨ ਸਿਉ ਰਾਚਿ ਮਾਚਿ ਹਿਤੁ ਲਾਇਓ ਜੋ ਕਾਮਿ ਨਹੀ ਗਾਵਾਰੀ ॥੧॥
ਹੇ ਗਵਾਰ! ਤੂੰ ਉਹਨਾਂ ਨਾਲ ਪਰਚ ਕੇ ਪਿਆਰ ਪਾਇਆ ਹੋੋਇਆ ਹੈ ਜੋ (ਆਖ਼ਿਰ) ਤੇਰੇ ਕੰਮ ਨਹੀਂ ਆ ਸਕਦੇ ।੧।
He is hand and glove with those who are of no use to him; the poor wretch is affectionately involved with them. ||1||
ਹਉ ਨਾਹੀ ਨਾਹੀ ਕਿਛੁ ਮੇਰਾ ਨਾ ਹਮਰੋ ਬਸੁ ਚਾਰੀ ॥
ਹੇ ਪ੍ਰਭੂ! ਮੇਰੀ ਕੋਈ ਪਾਂਇਆਂ ਨਹੀਂ, ਮੇਰੀ ਕੋਈ ਸਮਰਥਾ ਨਹੀਂ, (ਮਾਇਆ ਦੇ ਟਾਕਰੇ ਤੇ) ਮੇਰਾ ਕੋਈ ਵੱਸ ਨਹੀਂ ਚੱਲਦਾ ਮੇਰਾ ਕੋਈ ਜ਼ੋਰ ਨਹੀਂ ਪੈਂਦਾ,
I am nothing; nothing belongs to me. I have no power or control.
ਕਰਨ ਕਰਾਵਨ ਨਾਨਕ ਕੇ ਪ੍ਰਭ ਸੰਤਨ ਸੰਗਿ ਉਧਾਰੀ ॥੨॥੩੬॥੫੯॥
ਹੇ ਸਭ ਕੁਝ ਕਰਨ ਦੀ ਸਮਰਥਾ ਵਾਲੇ! ਹੇ ਸਭ ਕੁਝ ਕਰਾ ਸਕਣ ਵਾਲੇ! ਹੇ ਨਾਨਕ ਦੇ ਪ੍ਰਭੂ! ਮੈਨੂੰ ਆਪਣੇ ਸੰਤਾਂ ਦੀ ਸੰਗਤਿ ਵਿਚ ਰੱਖ ਕੇ (ਇਸ ਸੰਸਾਰ-ਸਮੁੰਦਰ ਤੋਂ) ਮੇਰਾ ਪਾਰ-ਉਤਾਰਾ ਕਰ ।੨।੩੬।੫੯।
O Creator, Cause of causes, Lord God of Nanak, I am saved and redeemed in the Society of the Saints. ||2||36||59||