ਪ੍ਰਹਲਾਦ ਪਠਾਏ ਪੜਨ ਸਾਲ ॥
ਪ੍ਰਹਿਲਾਦ ਨੂੰ (ਉਸ ਦੇ ਪਿਉ ਹਰਨਾਖਸ਼ ਨੇ) ਪਾਠਸ਼ਾਲਾ ਵਿਚ ਪੜ੍ਹਨ ਘੱਲਿਆ,
Prahlaad was sent to school.
 
ਸੰਗਿ ਸਖਾ ਬਹੁ ਲੀਏ ਬਾਲ ॥
(ਪ੍ਰਹਿਲਾਦ ਨੇ ਆਪਣੇ) ਨਾਲ ਕਈ ਬਾਲਕ ਸਾਥੀ ਲੈ ਲਏ ।
He took many of his friends along with him.
 
ਮੋ ਕਉ ਕਹਾ ਪੜ੍ਹਾਵਸਿ ਆਲ ਜਾਲ ॥
(ਜਦੋਂ ਪਾਂਧਾ ਕੁਝ ਹੋਰ ਉਲਟ-ਪੁਲਟ ਪੜ੍ਹਾਣ ਲੱਗਾ, ਤਾਂ ਪ੍ਰਹਿਲਾਦ ਨੇ ਆਖਿਆ, ਹੇ ਬਾਬਾ!) ਮੈਨੂੰ ਊਲ-ਜਲੂਲ ਕਿਉਂ ਪੜ੍ਹਾਉਂਦਾ ਹੈਂ?
He asked his teacher, "Why do you teach me about worldly affairs?
 
ਮੇਰੀ ਪਟੀਆ ਲਿਖਿ ਦੇਹੁ ਸ੍ਰੀ ਗੋੁਪਾਲ ॥੧॥
ਮੇਰੀ ਇਸ ਨਿੱਕੀ ਜਿਹੀ ਪੱਟੀ ਉੱਤੇ ‘ਸ੍ਰੀ ਗੋਪਾਲ, ਸ੍ਰੀ ਗੋਪਾਲ’ ਲਿਖ ਦੇਹ ।੧।
Write the Name of the Dear Lord on my tablet."||1||
 
ਨਹੀ ਛੋਡਉ ਰੇ ਬਾਬਾ ਰਾਮ ਨਾਮ ॥
ਹੇ ਬਾਬਾ! ਮੈਂ ਪਰਮਾਤਮਾ ਦਾ ਨਾਮ ਸਿਮਰਨਾ ਨਹੀਂ ਛੱਡਾਂਗਾ ।
O Baba, I will not forsake the Name of the Lord.
 
ਮੇਰੋ ਅਉਰ ਪੜ੍ਹਨ ਸਿਉ ਨਹੀ ਕਾਮੁ ॥੧॥ ਰਹਾਉ ॥
ਨਾਮ ਤੋਂ ਬਿਨਾ ਕੋਈ ਹੋਰ ਗੱਲ ਪੜ੍ਹਨ ਨਾਲ ਮੇਰਾ ਕੋਈ ਵਾਸਤਾ ਨਹੀਂ ਹੈ ।੧।ਰਹਾਉ।
I will not bother with any other lessons. ||1||Pause||
 
ਸੰਡੈ ਮਰਕੈ ਕਹਿਓ ਜਾਇ ॥
(ਪ੍ਰਹਿਲਾਦ ਦੇ ਅਧਿਆਪਕ) ਸੰਡੇ ਮਰਕੇ (ਅਮਰਕ) ਨੇ ਜਾ ਕੇ (ਹਰਨਾਖਸ਼ ਨੂੰ ਇਹ ਗੱਲ) ਕਹਿ ਦਿੱਤੀ ।
Sanda and Marka went to the king to complain.
 
ਪ੍ਰਹਲਾਦ ਬੁਲਾਏ ਬੇਗਿ ਧਾਇ ॥
ਉਸ ਨੇ ਛੇਤੀ ਨਾਲ ਪ੍ਰਹਿਲਾਦ ਨੂੰ ਸੱਦ ਘੱਲਿਆ ।
He sent for Prahlaad to come at once.
 
ਤੂ ਰਾਮ ਕਹਨ ਕੀ ਛੋਡੁ ਬਾਨਿ ॥
(ਪਾਂਧੇ ਨੇ ਪ੍ਰਹਿਲਾਦ ਨੂੰ ਸਮਝਾਇਆ) ਤੂੰ ਪਰਮਾਤਮਾ ਦਾ ਨਾਮ ਸਿਮਰਨ ਦੀ ਆਦਤ ਛੱਡ ਦੇਹ,
He said to him, "Stop uttering the Lord's Name.
 
ਤੁਝੁ ਤੁਰਤੁ ਛਡਾਊ ਮੇਰੋ ਕਹਿਓ ਮਾਨਿ ॥੨॥
ਮੇਰਾ ਆਖਿਆ ਮੰਨ ਲੈ, ਮੈਂ ਤੈਨੂੰ ਤੁਰਤ ਛਡਾ ਲਵਾਂਗਾ ।੨।
I shall release you at once, if you obey my words."||2||
 
ਮੋ ਕਉ ਕਹਾ ਸਤਾਵਹੁ ਬਾਰ ਬਾਰ ॥
(ਪ੍ਰਹਿਲਾਦ ਨੇ ਉੱਤਰ ਦਿੱਤਾ, ਇਹ ਗੱਲ ਆਖ ਕੇ) ਮੈਨੂੰ ਮੁੜ ਮੁੜ ਕਿਉਂ ਦਿੱਕ ਕਰਦੇ ਹੋ?
Prahlaad answered, "Why do you annoy me, over and over again?
 
ਪ੍ਰਭਿ ਜਲ ਥਲ ਗਿਰਿ ਕੀਏ ਪਹਾਰ ॥
ਜਿਸ ਪ੍ਰਭੂ ਨੇ ਪਾਣੀ, ਧਰਤੀ, ਪਹਾੜ ਆਦਿਕ ਸਾਰੀ ਸ੍ਰਿਸ਼ਟੀ ਬਣਾਈ ਹੈ, ਮੈਂ ਉਸ ਰਾਮ ਨੂੰ ਸਿਮਰਨਾ ਨਹੀਂ ਛੱਡਾਂਗਾ ।
God created the water, land, hills and mountains.
 
ਇਕੁ ਰਾਮੁ ਨ ਛੋਡਉ ਗੁਰਹਿ ਗਾਰਿ ॥
(ਉਸ ਨੂੰ ਛੱਡਿਆਂ) ਮੇਰੇ ਗੁਰੂ ਨੂੰ ਗਾਲ੍ਹ ਲੱਗਦੀ ਹੈ (ਭਾਵ, ਮੇਰੇ ਗੁਰੂ ਦੀ ਬਦਨਾਮੀ ਹੁੰਦੀ ਹੈ) ।
I shall not forsake the One Lord; if I did, I would be going against my Guru.
 
ਮੋ ਕਉ ਘਾਲਿ ਜਾਰਿ ਭਾਵੈ ਮਾਰਿ ਡਾਰਿ ॥੩॥
ਮੈਨੂੰ ਚਾਹੇ ਸਾੜ ਭੀ ਦੇਹ, ਚਾਹੇ ਮਾਰ ਦੇਹ ।੩।
You might as well throw me into the fire and kill me."||3||
 
ਕਾਢਿ ਖੜਗੁ ਕੋਪਿਓ ਰਿਸਾਇ ॥
(ਹਰਨਾਖਸ਼) ਖਿੱਝ ਕੇ ਕੋ੍ਰਧ ਵਿਚ ਆਇਆ, ਤਲਵਾਰ (ਮਿਆਨੋਂ) ਕੱਢ ਕੇ (ਆਖਣ ਲੱਗਾ—)
The king became angry and drew his sword.
 
ਤੁਝ ਰਾਖਨਹਾਰੋ ਮੋਹਿ ਬਤਾਇ ॥
ਮੈਨੂੰ ਉਹ ਦੱਸ ਜੋ ਤੈਨੂੰ ਬਚਾਉਣ ਵਾਲਾ ਹੈ ।
Show me your protector now!
 
ਪ੍ਰਭ ਥੰਭ ਤੇ ਨਿਕਸੇ ਕੈ ਬਿਸਥਾਰ ॥
ਪ੍ਰਭੂ ਭਿਆਨਕ ਰੂਪ ਧਾਰ ਕੇ ਥੰਮ੍ਹ ਵਿਚੋਂ ਨਿਕਲ ਆਇਆ,
So God emerged out of the pillar, and assumed a mighty form.
 
ਹਰਨਾਖਸੁ ਛੇਦਿਓ ਨਖ ਬਿਦਾਰ ॥੪॥
ਤੇ ਉਸ ਨੇ ਆਪਣੇ ਨਹੁੰਆਂ ਨਾਲ ਚੀਰ ਕੇ ਹਰਨਾਖਸ਼ ਨੂੰ ਮਾਰ ਦਿੱਤਾ ।੪।
He killed Harnaakhash, tearing him apart with his nails. ||4||
 
ਓਇ ਪਰਮ ਪੁਰਖ ਦੇਵਾਧਿ ਦੇਵ ॥
ਕਬੀਰ ਜੀ ਆਖਦੇ ਹਨ—ਪ੍ਰਭੂ ਜੀ ਪਰਮ-ਪੁਰਖ ਹਨ, ਦੇਵਤਿਆਂ ਦੇ ਭੀ ਵੱਡੇ ਦੇਵਤੇ ਹਨ ।
The Supreme Lord God, the Divinity of the divine,
 
ਭਗਤਿ ਹੇਤਿ ਨਰਸਿੰਘ ਭੇਵ ॥
ਪ੍ਰਹਿਲਾਦ ਦੀ ਭਗਤੀ ਨਾਲ ਪਿਆਰ ਕਰ ਕੇ ਪ੍ਰਭੂ ਨੇ ਨਰਸਿੰਘ ਰੂਪ ਧਾਰਿਆ,
for the sake of His devotee, assumed the form of the man-lion.
 
ਕਹਿ ਕਬੀਰ ਕੋ ਲਖੈ ਨ ਪਾਰ ॥
ਪ੍ਰਹਿਲਾਦ ਨੂੰ ਅਨੇਕਾਂ ਕਸ਼ਟਾਂ ਤੋਂ ਬਚਾਇਆ ।
Says Kabeer, no one can know the Lord's limits.
 
ਪ੍ਰਹਲਾਦ ਉਧਾਰੇ ਅਨਿਕ ਬਾਰ ॥੫॥੪॥
ਕੋਈ ਜੀਵ ਉਸ ਪ੍ਰਭੂ ਦੀ ਤਾਕਤ ਦਾ ਅੰਤ ਨਹੀਂ ਪਾ ਸਕਦਾ ।੫।੪।
He saves His devotees like Prahlaad over and over again. ||5||4||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by