ਜੋਇ ਖਸਮੁ ਹੈ ਜਾਇਆ ॥
ਇਸਤ੍ਰੀ ਨੇ ਖਸਮ ਨੂੰ ਜਨਮ ਦਿੱਤਾ ਹੈ (ਭਾਵ, ਜਿਸ ਮਨ ਨੂੰ ਮਾਇਆ ਨੇ ਜਨਮ ਦਿੱਤਾ ਹੈ, ਉਹੀ ਇਸ ਨੂੰ ਭੋਗਣਹਾਰਾ ਬਣ ਜਾਂਦਾ ਹੈ) ।
The wife gives birth to her husband.
ਪੂਤਿ ਬਾਪੁ ਖੇਲਾਇਆ ॥
ਮਨ-ਪੁੱਤਰ ਨੇ ਪਿਉ-ਜੀਵਾਤਮਾ ਨੂੰ ਖੇਡੇ ਲਾਇਆ ਹੋਇਆ ਹੈ ।
The son leads his father in play.
ਬਿਨੁ ਸ੍ਰਵਣਾ ਖੀਰੁ ਪਿਲਾਇਆ ॥੧॥
(ਇਹ ਮਨ) ਥਣਾਂ ਤੋਂ ਬਿਨਾ ਹੀ (ਜੀਵਾਤਮਾ ਨੂੰ) ਦੁੱਧ ਪਿਲਾ ਰਿਹਾ ਹੈ (ਭਾਵ, ਨਾਸਵੰਤ ਪਦਾਰਥਾਂ ਦੇ ਸੁਆਦ ਵਿਚ ਪਾ ਰਿਹਾ ਹੈ) ।੧।
Without breasts, the mother nurses her baby. ||1||
ਦੇਖਹੁ ਲੋਗਾ ਕਲਿ ਕੋ ਭਾਉ ॥
ਹੇ ਲੋਕੋ! ਵੇਖੋ, ਕਲਿਜੁਗ ਦਾ ਅਜਬ ਪ੍ਰਭਾਵ ਪੈ ਰਿਹਾ ਹੈ (ਭਾਵ, ਪ੍ਰਭੂ ਤੋਂ ਵਿਛੜਨ ਕਰਕੇ ਜੀਵ ਉੱਤੇ ਅਜਬ ਦਬਾਉ ਪੈ ਰਿਹਾ ਹੈ) ।
Behold, people! This is how it is in the Dark Age of Kali Yuga.
ਸੁਤਿ ਮੁਕਲਾਈ ਅਪਨੀ ਮਾਉ ॥੧॥ ਰਹਾਉ ॥
(ਮਨ-ਰੂਪ) ਪੁੱਤਰ ਨੇ ਆਪਣੀ ਮਾਂ (-ਮਾਇਆ) ਨੂੰ ਵਿਆਹ ਲਿਆ ਹੈ ।੧।ਰਹਾਉ।
The son marries his mother. ||1||Pause||
ਪਗਾ ਬਿਨੁ ਹੁਰੀਆ ਮਾਰਤਾ ॥
(ਇਸ ਮਨ ਦੇ) ਕੋਈ ਪੈਰ ਨਹੀਂ ਹਨ, ਪਰ ਛਾਲਾਂ ਮਾਰਦਾ ਫਿਰਦਾ ਹੈ;
Without feet, the mortal jumps.
ਬਦਨੈ ਬਿਨੁ ਖਿਰ ਖਿਰ ਹਾਸਤਾ ॥
(ਇਸ ਦਾ) ਮੂੰਹ ਨਹੀਂ, ਪਰ ਖਿੜ ਖਿੜ ਹੱਸਦਾ ਫਿਰਦਾ ਹੈ ।
Without a mouth, he bursts into laughter.
ਨਿਦ੍ਰਾ ਬਿਨੁ ਨਰੁ ਪੈ ਸੋਵੈ ॥
(ਜੀਵ ਦਾ ਅਸਲਾ ਤਾਂ ਐਸਾ ਹੈ ਕਿ ਇਸ ਨੂੰ ਮਾਇਆ ਦੀ) ਨੀਂਦ ਨਹੀਂ ਵਿਆਪ ਸਕਦੀ ਸੀ,
Without feeling sleepy, he lays down and sleeps.
ਬਿਨੁ ਬਾਸਨ ਖੀਰੁ ਬਿਲੋਵੈ ॥੨॥
ਪਰ (‘ਕਲਿ ਕੋ ਭਾਉ’ ਵੇਖੋ) ਜੀਵ ਲੰਮੀ ਤਾਣ ਕੇ ਸੁੱਤਾ ਪਿਆ ਹੈ; ਤੇ ਭਾਂਡੇ ਤੋਂ ਬਿਨਾ ਦੁੱਧ ਰਿੜਕ ਰਿਹਾ ਹੈ (ਭਾਵ, ਸ਼ੇਖ਼ ਚਿੱਲੀ ਵਾਂਗ ਘਾੜਤਾਂ ਘੜਦਾ ਰਹਿੰਦਾ ਹੈ) ।੨।
Without a churn, the milk is churned. ||2||
ਬਿਨੁ ਅਸਥਨ ਗਊ ਲਵੇਰੀ ॥
(ਇਸ ਮਾਇਆ-ਰੂਪ) ਗਾਂ ਪਾਸੋਂ ਸੁਖ ਤਾਂ ਨਹੀਂ ਮਿਲ ਸਕਦੇ, ਪਰ ਇਹ (ਮਨ ਨੂੰ) ਝੂਠੇ ਪਦਾਰਥਾਂ-ਰੂਪ ਦੁੱਧ ਵਿਚ ਮੋਹ ਰਹੀ ਹੈ ।
Without udders, the cow gives milk.
ਪੈਡੇ ਬਿਨੁ ਬਾਟ ਘਨੇਰੀ ॥
(ਆਪਣੇ ਅਸਲੇ ਅਨੁਸਾਰ ਤਾਂ ਇਸ ਜੀਵ ਨੂੰ ਕੋਈ ਭਟਕਣਾ ਨਹੀਂ ਸੀ ਚਾਹੀਦੀ, ਪਰ ‘ਕਲਿ ਕੋ ਭਾਉ’ ਵੇਖੋ) ਲੰਮੇ ਪੈਂਡੇ (ਚੌਰਾਸੀ ਦੇ ਗੇੜ ਵਿਚ) ਪਿਆ ਹੋਇਆ ਹੈ ।
Without travelling, a long journey is made.
ਬਿਨੁ ਸਤਿਗੁਰ ਬਾਟ ਨ ਪਾਈ ॥
ਹੇ ਕਬੀਰ! (ਇਸ ਜਗਤ ਨੂੰ) ਸਮਝਾ ਕੇ ਦੱਸ ਕਿ
Without the True Guru, the path is not found.
ਕਹੁ ਕਬੀਰ ਸਮਝਾਈ ॥੩॥੩॥
ਸਤਿਗੁਰੂ ਤੋ ਬਿਨਾ ਜੀਵਨ-ਸਫ਼ਰ ਦਾ ਸਹੀ ਰਸਤਾ ਨਹੀਂ ਲੱਭ ਸਕਦਾ ।੩।੩।
Says Kabeer, see this, and understand. ||3||3||