ਭੈਰਉ ਮਹਲਾ ੩ ॥
Bhairao, Third Mehl:
ਗੋਵਿੰਦ ਪ੍ਰੀਤਿ ਸਨਕਾਦਿਕ ਉਧਾਰੇ ॥
ਹੇ ਭਾਈ! ਸਨਕ, ਸਨੰਦਨ, ਸਨਤਾਨ, ਸਨਤਕੁਮਾਰ—ਬ੍ਰਹਮਾ ਦੇ ਇਹਨਾਂ ਚਾਰ ਪੁੱਤਰਾਂ—ਨੇ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ ਵਸਾਇਆ,
Love of the Lord of the Universe saved Sanak and his brother, the sons of Brahma.
ਰਾਮ ਨਾਮ ਸਬਦਿ ਬੀਚਾਰੇ ॥੧॥
ਪਰਮਾਤਮਾ ਦੇ (ਚਰਨਾਂ ਦੇ ਇਸ) ਪਿਆਰ ਨੇ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ।੧।
They contemplated the Word of the Shabad, and the Name of the Lord. ||1||
ਹਰਿ ਜੀਉ ਅਪਣੀ ਕਿਰਪਾ ਧਾਰੁ ॥
ਹੇ ਪ੍ਰਭੂ ਜੀ! (ਮੇਰੇ ਉਤੇ) ਆਪਣੀ ਕਿਰਪਾ ਕਰੀ ਰੱਖ,
O Dear Lord, please shower me with Your Mercy,
ਗੁਰਮੁਖਿ ਨਾਮੇ ਲਗੈ ਪਿਆਰੁ ॥੧॥ ਰਹਾਉ ॥
ਤਾ ਕਿ ਗੁਰੂ ਦੀ ਸਰਨ ਪੈ ਕੇ (ਮੇਰਾ) ਪਿਆਰ (ਤੇਰੇ) ਨਾਮ ਵਿਚ ਹੀ ਬਣਿਆ ਰਹੇ ।੧।ਰਹਾਉ।
that as Gurmukh, I may embrace love for Your Name. ||1||Pause||
ਅੰਤਰਿ ਪ੍ਰੀਤਿ ਭਗਤਿ ਸਾਚੀ ਹੋਇ ॥
ਹੇ ਭਾਈ! ਪੂਰੇ ਗੁਰੂ ਦੀ ਰਾਹੀਂ ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦੀ ਸਦਾ ਕਾਇਮ ਰਹਿਣ ਵਾਲੀ ਪ੍ਰੀਤਿ-ਭਗਤੀ ਪੈਦਾ ਹੁੰਦੀ ਹੈ,
Whoever has true loving devotional worship deep within his being
ਪੂਰੈ ਗੁਰਿ ਮੇਲਾਵਾ ਹੋਇ ॥੨॥
ਪਰਮਾਤਮਾ ਨਾਲ ਉਸ ਦਾ ਮਿਲਾਪ ਹੋ ਜਾਂਦਾ ਹੈ ।੨।
meets the Lord, through the Perfect Guru. ||2||
ਨਿਜ ਘਰਿ ਵਸੈ ਸਹਜਿ ਸੁਭਾਇ ॥
ਹੇ ਭਾਈ! ਗੁਰੂ ਦੀ ਸਰਨ ਪੈ ਕੇ (ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ,
He naturally, intuitively dwells within the home of his own inner being.
ਗੁਰਮੁਖਿ ਨਾਮੁ ਵਸੈ ਮਨਿ ਆਇ ॥੩॥
ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ, ਪ੍ਰਭੂ-ਪਿਆਰ ਵਿਚ ਟਿਕ ਕੇ, ਪ੍ਰਭੂ ਦੀ ਹਜ਼ੂਰੀ ਵਿਚ ਨਿਵਾਸ ਕਰੀ ਰੱਖਦਾ ਹੈ ।੩।
The Naam abides within the mind of the Gurmukh. ||3||
ਆਪੇ ਵੇਖੈ ਵੇਖਣਹਾਰੁ ॥
ਹੇ ਨਾਨਕ! ਸਭ ਜੀਵਾਂ ਦੀ ਸੰਭਾਲ ਕਰਨ ਦੇ ਸਮਰੱਥ ਜਿਹੜਾ ਪ੍ਰਭੂ ਆਪ ਹੀ (ਸਭ ਦੀ) ਸੰਭਾਲ ਕਰ ਰਿਹਾ ਹੈ,
The Lord, the Seer, Himself sees.
ਨਾਨਕ ਨਾਮੁ ਰਖਹੁ ਉਰ ਧਾਰਿ ॥੪॥੮॥
ਉਸ ਦਾ ਨਾਮ ਆਪਣੇ ਹਿਰਦੇ ਵਿਚ ਪ੍ਰੋ ਕੇ ਰੱਖ ।੪।੮।
O Nanak, enshrine the Naam within your heart. ||4||8||