ਭੈਰਉ ਮਹਲਾ ੩ ॥
Bhairao, Third Mehl:
ਨਾਮੇ ਉਧਰੇ ਸਭਿ ਜਿਤਨੇ ਲੋਅ ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ (ਉਹ ਵਿਕਾਰਾਂ ਤੋਂ ਬਚ ਜਾਂਦੇ ਹਨ) ।
All people are saved through the Naam, the Name of the Lord.
ਗੁਰਮੁਖਿ ਜਿਨਾ ਪਰਾਪਤਿ ਹੋਇ ॥੧॥
ਹੇ ਭਾਈ! ਚੌਦਾਂ ਭਵਨਾਂ ਦੇ ਜਿਤਨੇ ਭੀ ਜੀਵ ਹਨ, ਉਹ ਸਾਰੇ ਪਰਮਾਤਮਾ ਦੇ ਨਾਮ ਦੀ ਰਾਹੀਂ ਵਿਕਾਰਾਂ ਤੋਂ ਬਚਦੇ ਹਨ ।੧।
Those who become Gurmukh are blessed to receive It. ||1||
ਹਰਿ ਜੀਉ ਅਪਣੀ ਕ੍ਰਿਪਾ ਕਰੇਇ ॥
ਹੇ ਭਾਈ! (ਜਿਸ ਮਨੁੱਖ ਉੱਤੇ) ਪਰਮਾਤਮਾ ਆਪਣੀ ਕਿਰਪਾ ਕਰਦਾ ਹੈ,
When the Dear Lord showers His Mercy,
ਗੁਰਮੁਖਿ ਨਾਮੁ ਵਡਿਆਈ ਦੇਇ ॥੧॥ ਰਹਾਉ ॥
ਉਸ ਨੂੰ ਗੁਰੂ ਦੀ ਸਰਨ ਪਾ ਕੇ (ਆਪਣਾ) ਨਾਮ ਦੇਂਦਾ ਹੈ (ਇਹੀ ਹੈ ਅਸਲ) ਇੱਜ਼ਤ ।੧।ਰਹਾਉ।
He blesses the Gurmukh with the glorious greatness of the Naam. ||1||Pause||
ਰਾਮ ਨਾਮਿ ਜਿਨ ਪ੍ਰੀਤਿ ਪਿਆਰੁ ॥
ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਜਿਨ੍ਹਾਂ ਮਨੁੱਖਾਂ ਦੀ ਪ੍ਰੀਤ ਹੈ ਜਿਨ੍ਹਾਂ ਦਾ ਪਿਆਰ ਹੈ,
Those who love the Beloved Name of the Lord
ਆਪਿ ਉਧਰੇ ਸਭਿ ਕੁਲ ਉਧਾਰਣਹਾਰੁ ॥੨॥
ਉਹ ਆਪ ਵਿਕਾਰਾਂ ਤੋਂ ਬਚ ਗਏ । (ਉਹਨਾਂ ਵਿਚੋਂ ਹਰੇਕ ਆਪਣੀਆਂ) ਸਾਰੀਆਂ ਕੁਲਾਂ ਨੂੰ ਬਚਾਣ-ਜੋਗਾ ਹੋ ਗਿਆ ।੨।
save themselves, and save all their ancestors. ||2||
ਬਿਨੁ ਨਾਵੈ ਮਨਮੁਖ ਜਮ ਪੁਰਿ ਜਾਹਿ ॥
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਜਮਰਾਜ ਦੇ ਦੇਸ ਵਿਚ ਜਾਂਦੇ ਹਨ,
Without the Name, the self-willed manmukhs go to the City of Death.
ਅਉਖੇ ਹੋਵਹਿ ਚੋਟਾ ਖਾਹਿ ॥੩॥
ਉਹ ਦੁਖੀ ਹੁੰਦੇ, (ਤੇ ਨਿੱਤ ਵਿਕਾਰਾਂ ਦੀਆਂ) ਸੱਟਾਂ ਸਹਾਰਦੇ ਹਨ ।੩।
They suffer in pain and endure beatings. ||3||
ਆਪੇ ਕਰਤਾ ਦੇਵੈ ਸੋਇ ॥
ਹੇ ਨਾਨਕ! ਜਿਸ ਮਨੁੱਖ ਨੂੰ ਕਰਤਾਰ ਆਪ ਹੀ (ਨਾਮ ਦੀ ਦਾਤਿ) ਦੇਂਦਾ ਹੈ
When the Creator Himself gives,
ਨਾਨਕ ਨਾਮੁ ਪਰਾਪਤਿ ਹੋਇ ॥੪॥੭॥
(ਉਸ ਨੂੰ ਹੀ ਉਸ ਦਾ) ਨਾਮ ਮਿਲਦਾ ਹੈ ।੪।੭।
O Nanak, then the mortals receive the Naam. ||4||7||