ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਰਾਗੁ ਭੈਰਉ ਮਹਲਾ ੧ ਘਰੁ ੨ ॥
Raag Bhairao, First Mehl, Second House:
ਗੁਰ ਕੈ ਸਬਦਿ ਤਰੇ ਮੁਨਿ ਕੇਤੇ ਇੰਦ੍ਰਾਦਿਕ ਬ੍ਰਹਮਾਦਿ ਤਰੇ ॥
ਇੰਦ੍ਰ ਬ੍ਰਹਮਾ ਅਤੇ ਉਹਨਾਂ ਵਰਗੇ ਹੋਰ ਅਨੇਕਾਂ ਸਮਾਧੀਆਂ ਲਾਣ ਵਾਲੇ ਸਾਧੂ ਗੁਰੂ ਦੇ ਸ਼ਬਦ ਵਿਚ ਜੁੜ ਕੇ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘਦੇ ਰਹੇ,
Through the Word of the Guru's Shabad, so many silent sages have been saved; Indra and Brahma have also been saved.
ਸਨਕ ਸਨੰਦਨ ਤਪਸੀ ਜਨ ਕੇਤੇ ਗੁਰ ਪਰਸਾਦੀ ਪਾਰਿ ਪਰੇ ॥੧॥
(ਬ੍ਰਹਮਾ ਦੇ ਪੁਤ੍ਰ) ਸਨਕ ਸਨੰਦਨ ਤੇ ਹੋਰ ਅਨੇਕਾਂ ਤਪੀ ਸਾਧੂ ਗੁਰੂ ਦੀ ਮੇਹਰ ਨਾਲ ਹੀ ਭਵਜਲ ਤੋਂ ਪਾਰ ਲੰਘੇ ।੧।
Sanak, Sanandan and many humble men of austerity, by Guru's Grace, have been carried across to the other side. ||1||
ਭਵਜਲੁ ਬਿਨੁ ਸਬਦੈ ਕਿਉ ਤਰੀਐ ॥
ਗੁਰੂ ਦੇ ਸ਼ਬਦ (ਦੀ ਅਗਵਾਈ) ਤੋਂ ਬਿਨਾ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘ ਸਕੀਦਾ,
Without the Word of the Shabad, how can anyone cross over the terrifying world-ocean?
ਨਾਮ ਬਿਨਾ ਜਗੁ ਰੋਗਿ ਬਿਆਪਿਆ ਦੁਬਿਧਾ ਡੁਬਿ ਡੁਬਿ ਮਰੀਐ ॥੧॥ ਰਹਾਉ ॥
(ਕਿਉਂਕਿ) ਪਰਮਾਤਮਾ ਦੇ ਨਾਮ ਤੋਂ ਵਾਂਜਿਆਂ ਰਹਿ ਕੇ ਜਗਤ (ਮੇਰ-ਤੇਰ ਵਿਤਕਰੇ ਦੇ) ਰੋਗ ਵਿਚ ਫਸਿਆ ਰਹਿੰਦਾ ਹੈ, ਤੇ ਮੇਰ-ਤੇਰ (ਦੇ ਡੂੰਘੇ ਪਾਣੀਆਂ) ਵਿਚ ਮੁੜ ਮੁੜ ਡੁੱਬ ਕੇ (ਗੋਤੇ ਖਾ ਕੇ ਆਖ਼ਿਰ) ਆਤਮਕ ਮੌਤ ਸਹੇੜ ਲਈਦੀ ਹੈ ।੧।ਰਹਾਉ।
Without the Naam, the Name of the Lord, the world is entangled in the disease of duality, and is drowned, drowned, and dies. ||1||Pause||
ਗੁਰੁ ਦੇਵਾ ਗੁਰੁ ਅਲਖ ਅਭੇਵਾ ਤ੍ਰਿਭਵਣ ਸੋਝੀ ਗੁਰ ਕੀ ਸੇਵਾ ॥
ਗੁਰੂ (ਆਤਮਕ ਜੀਵਨ ਦੇ) ਚਾਨਣ ਦਾ ਸੋਮਾ ਹੈ, ਗੁਰੂ ਅਲੱਖ ਅਭੇਵ ਪਰਮਾਤਮਾ (ਦਾ ਰੂਪ) ਹੈ, (ਗੁਰੂ ਦੇ ਦੱਸੇ ਰਸਤੇ ਤੇ ਤੁਰਿਆਂ ਹੀ) ਗੁਰੂ ਦੀ ਦੱਸੀ ਹੋਈ ਕਾਰ ਕਮਾਇਆਂ ਹੀ ਤਿੰਨਾਂ ਭਵਣਾਂ (ਵਿਚ ਵਿਆਪਕ ਪ੍ਰਭੂ) ਦੀ ਸੂਝ ਪੈਂਦੀ ਹੈ ।
The Guru is Divine; the Guru is Inscrutable and Mysterious. Serving the Guru, the three worlds are known and understood.
ਆਪੇ ਦਾਤਿ ਕਰੀ ਗੁਰਿ ਦਾਤੈ ਪਾਇਆ ਅਲਖ ਅਭੇਵਾ ॥੨॥
ਨਾਮ ਦੀ ਦਾਤਿ ਦੇਣ ਵਾਲੇ ਗੁਰੂ ਨੇ ਜਿਸ ਮਨੁੱਖ ਨੂੰ ਆਪ (ਨਾਮ ਦੀ) ਦਾਤਿ ਦਿੱਤੀ, ਉਸ ਨੂੰ ਅਲੱਖ ਅਭੇਵ ਪ੍ਰਭੂ ਲੱਭ ਪਿਆ ।੨।
The Guru, the Giver, has Himself given me the Gift; I have obtained the Inscrutable, Mysterious Lord. ||2||
ਮਨੁ ਰਾਜਾ ਮਨੁ ਮਨ ਤੇ ਮਾਨਿਆ ਮਨਸਾ ਮਨਹਿ ਸਮਾਈ ॥
(ਗੁਰੂ ਦੀ ਮੇਹਰ ਨਾਲ) ਜੇਹੜਾ ਮਨ ਆਪਣੇ ਸਰੀਰਕ ਇੰਦ੍ਰਿਆਂ ਉਤੇ ਕਾਬੂ ਪਾਣ-ਜੋਗਾ ਹੋ ਗਿਆ; ਉਹ ਮਨ ਮਾਇਕ ਫੁਰਨਿਆਂ ਦੇ ਪਿਛੇ ਦੌੜ-ਭੱਜ ਬੰਦ ਕਰਨੀ ਮੰਨ ਗਿਆ, ਉਸ ਮਨ ਦੀ ਵਾਸਨਾ ਉਸ ਦੇ ਆਪਣੇ ਹੀ ਅੰਦਰ ਲੀਨ ਹੋ ਗਈ ।
The mind is the king; the mind is appeased and satisfied through the mind itself, and desire is stilled in the mind.
ਮਨੁ ਜੋਗੀ ਮਨੁ ਬਿਨਸਿ ਬਿਓਗੀ ਮਨੁ ਸਮਝੈ ਗੁਣ ਗਾਈ ॥੩॥
(ਗੁਰੂ ਦੀ ਮੇਹਰ ਨਾਲ ਉਹ) ਮਨ ਪ੍ਰਭੂ-ਚਰਨਾਂ ਦਾ ਮਿਲਾਪੀ ਹੋ ਗਿਆ, ਉਹ ਮਨ ਆਪਾ-ਭਾਵ ਵਲੋਂ ਖ਼ਤਮ ਹੋ ਕੇ ਪ੍ਰਭੂ (-ਦੀਦਾਰ) ਦਾ ਪੇ੍ਰਮੀ ਹੋ ਗਿਆ, ਉਹ ਮਨ ਉੱਚੀ ਸੂਝ ਵਾਲਾ ਹੋ ਗਿਆ, ਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਲੱਗ ਪਿਆ ।੩।
The mind is the Yogi, the mind wastes away in separation from the Lord; singing the Glorious Praises of the Lord, the mind is instructed and reformed. ||3||
ਗੁਰ ਤੇ ਮਨੁ ਮਾਰਿਆ ਸਬਦੁ ਵੀਚਾਰਿਆ ਤੇ ਵਿਰਲੇ ਸੰਸਾਰਾ ॥
ਹੇ ਨਾਨਕ! ਜਗਤ ਵਿਚ ਉਹ ਵਿਰਲੇ ਬੰਦੇ ਹਨ ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ ਆਪਣਾ ਮਨ ਵੱਸ ਵਿਚ ਕੀਤਾ ਹੈ ਤੇ ਗੁਰੂ ਦੇ ਸ਼ਬਦ ਨੂੰ ਆਪਣੇ ਅੰਦਰ ਵਸਾਇਆ ਹੈ (ਜਿਨ੍ਹਾਂ ਇਹ ਪਦਵੀ ਪਾ ਲਈ ਹੈ), ਉਹਨਾਂ ਨੂੰ ਮਾਲਿਕ-ਪ੍ਰਭੂ ਸਾਰੇ ਜਗਤ ਵਿਚ (ਨਕਾ-ਨਕ) ਵਿਆਪਕ ਦਿੱਸ ਪੈਂਦਾ ਹੈ,
How very rare are those in this world who, through the Guru, subdue their minds, and contemplate the Word of the Shabad.
ਨਾਨਕ ਸਾਹਿਬੁ ਭਰਿਪੁਰਿ ਲੀਣਾ ਸਾਚ ਸਬਦਿ ਨਿਸਤਾਰਾ ॥੪॥੧॥੨॥
ਗੁਰੂ ਦੇ ਸੱਚੇ ਸ਼ਬਦ ਦੀ ਬਰਕਤਿ ਨਾਲ (ਸੰਸਾਰ-ਸਮੁੰਦਰ ਦੇ ਮੇਰ-ਤੇਰ ਦੇ ਡੂੰਘੇ ਪਾਣੀਆਂ ਵਿਚੋਂ) ਉਹ ਪਾਰ ਲੰਘ ਜਾਂਦੇ ਹਨ ।੪।੧।੨।
O Nanak, our Lord and Master is All-pervading; through the True Word of the Shabad, we are emancipated. ||4||1||2||