ਰਾਗੁ ਭੈਰਉ ਮਹਲਾ ੧ ਘਰੁ ੧ ਚਉਪਦੇ
Raag Bhairao, First Mehl, First House, Chau-Padas:
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਤੁਝ ਤੇ ਬਾਹਰਿ ਕਿਛੂ ਨ ਹੋਇ ॥
(ਜਗਤ ਵਿਚ) ਕੋਈ ਭੀ ਕੰਮ ਤੇਰੀ ਮਰਜ਼ੀ ਦੇ ਵਿਰੱੁਧ ਨਹੀਂ ਹੋ ਰਿਹਾ ।
Without You, nothing happens.
ਤੂ ਕਰਿ ਕਰਿ ਦੇਖਹਿ ਜਾਣਹਿ ਸੋਇ ॥੧॥
ਤੂੰ ਆਪ ਹੀ ਸਭ ਕੁਝ ਕਰ ਕਰ ਕੇ ਸੰਭਾਲ ਕਰਦਾ ਹੈਂ ਤੂੰ ਆਪ ਹੀ (ਆਪਣੇ ਕੀਤੇ ਨੂੰ) ਸਮਝਦਾ ਹੈਂ ।੧।
You create the creatures, and gazing on them, you know them. ||1||
ਕਿਆ ਕਹੀਐ ਕਿਛੁ ਕਹੀ ਨ ਜਾਇ ॥
(ਹੇ ਪ੍ਰਭੂ! ਜਗਤ ਵਿਚ) ਜੋ ਕੁਝ ਹੋ ਰਿਹਾ ਹੈ ਸਭ ਤੇਰੀ ਮਰਜ਼ੀ ਅਨੁਸਾਰ ਹੋ ਰਿਹਾ ਹੈ (ਚਾਹੇ ਉਹ ਜੀਵਾਂ ਵਾਸਤੇ ਸੁਖ ਹੈ ਚਾਹੇ ਦੁੱਖ ਹੈ । ਜੇ ਜੀਵਾਂ ਨੂੰ ਕੋਈ ਕਸ਼ਟ ਮਿਲ ਰਿਹਾ ਹੈ, ਤਾਂ ਭੀ ਉਸ ਦੇ ਵਿਰੱੁਧ ਰੋਸ ਵਜੋਂ) ਅਸੀ ਜੀਵ ਕੀਹ ਆਖ ਸਕਦੇ ਹਾਂ?
What can I say? I cannot say anything.
ਜੋ ਕਿਛੁ ਅਹੈ ਸਭ ਤੇਰੀ ਰਜਾਇ ॥੧॥ ਰਹਾਉ ॥
(ਸਾਨੂੰ ਤੇਰੀ ਰਜ਼ਾ ਦੀ ਸਮਝ ਨਹੀਂ ਹੈ, ਇਸ ਵਾਸਤੇ ਸਾਥੋਂ ਜੀਵਾਂ ਪਾਸੋਂ) ਕੋਈ ਗਿਲਾ ਕੀਤਾ ਨਹੀਂ ਜਾ ਸਕਦਾ (ਕੋਈ ਗਿਲਾ ਫਬਦਾ ਨਹੀਂ ਹੈ) ।੧।ਰਹਾਉ।
Whatever exists, is by Your Will. ||Pause||
ਜੋ ਕਿਛੁ ਕਰਣਾ ਸੁ ਤੇਰੈ ਪਾਸਿ ॥
(ਜੇ ਤੇਰੀ ਰਜ਼ਾ ਵਿਚ ਕੋਈ ਐਸੀ ਘਟਨਾ ਵਾਪਰੇ ਜੋ ਸਾਨੂੰ ਜੀਵਾਂ ਨੂੰ ਦੁਖਦਾਈ ਜਾਪੇ, ਤਾਂ ਭੀ ਤੈਥੋਂ ਬਿਨਾ) ਕਿਸੇ ਹੋਰ ਅੱਗੇ ਅਰਜ਼ੋਈ ਨਹੀਂ ਕੀਤੀ ਜਾ ਸਕਦੀ,
Whatever is to be done, rests with You.
ਕਿਸੁ ਆਗੈ ਕੀਚੈ ਅਰਦਾਸਿ ॥੨॥
ਸੋ ਅਸਾਂ ਜੀਵਾਂ ਨੇ ਜੇਹੜਾ ਭੀ ਕੋਈ ਤਰਲਾ ਕਰਨਾ ਹੈ ਤੇਰੇ ਪਾਸ ਹੀ ਕਰਨਾ ਹੈ ।੨।
Unto whom should I offer my prayer? ||2||
ਆਖਣੁ ਸੁਨਣਾ ਤੇਰੀ ਬਾਣੀ ॥
ਹੇ ਸਾਰੇ ਅਚਰਜ ਕੌਤਕ ਕਰਨ ਵਾਲੇ ਪ੍ਰਭੂ! ਤੂੰ ਆਪ ਹੀ (ਆਪਣੇ ਕੀਤੇ ਕੰਮਾਂ ਦੇ ਰਾਜ਼) ਸਮਝਦਾ ਹੈਂ
I speak and hear the Bani of Your Word.
ਤੂ ਆਪੇ ਜਾਣਹਿ ਸਰਬ ਵਿਡਾਣੀ ॥੩॥
(ਸਾਨੂੰ ਜੀਵਾਂ ਨੂੰ) ਇਹੀ ਫਬਦਾ ਹੈ ਕਿ ਅਸੀ ਤੇਰੀ ਸਿਫ਼ਤਿ-ਸਾਲਾਹ ਹੀ ਕਰੀਏ ਤੇ ਸੁਣੀਏ ।੩।
You Yourself know all Your Wondrous Play. ||3||
ਕਰੇ ਕਰਾਏ ਜਾਣੈ ਆਪਿ ॥
ਪ੍ਰਭੂ ਆਪ ਹੀ ਸਭ ਕੁਝ ਕਰਦਾ ਹੈ ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ ਤੇ ਆਪ ਹੀ (ਸਾਰੇ ਭੇਦ ਨੂੰ) ਸਮਝਦਾ ਹੈ (ਕਿ ਕਿਉਂ ਇਹ ਕੁਝ ਕਰ ਤੇ ਕਰਾ ਰਿਹਾ ਹੈ)
You Yourself act, and inspire all to act; only You Yourself know.
ਨਾਨਕ ਦੇਖੈ ਥਾਪਿ ਉਥਾਪਿ ॥੪॥੧॥
ਹੇ ਨਾਨਕ! ਜਗਤ ਨੂੰ ਰਚ ਕੇ ਭੀ ਤੇ ਢਾਹ ਕੇ ਭੀ ਪ੍ਰਭੂ ਆਪ ਹੀ ਸੰਭਾਲ ਕਰਦਾ ਹੈ ।।੪।੧।
Says Nanak, You, Lord, see, establish and disestablish. ||4||1||