ਸਲੋਕ ਮਃ ੪ ॥
Shalok, Fourth Mehl:
ਕਰਿ ਕਿਰਪਾ ਸਤਿਗੁਰੁ ਮੇਲਿਓਨੁ ਮੁਖਿ ਗੁਰਮੁਖਿ ਨਾਮੁ ਧਿਆਇਸੀ ॥
ਜਿਸ ਮਨੁੱਖ ਨੂੰ ਕਿਰਪਾ ਕਰ ਕੇ ਉਸ ਪ੍ਰਭੂ ਨੇ ਸਤਿਗੁਰੂ ਮਿਲਾਇਆ ਹੈ, ਉਹ ਗੁਰੂ ਦੇ ਸਨਮੁਖ ਹੋ ਕੇ ਮੂੰਹੋਂ ਨਾਮ ਸਿਮਰਦਾ ਹੈ
By His Grace, He leads us to meet the True Guru; then, as Gurmukh, we chant the Lord's Name, and meditate on it.
ਸੋ ਕਰੇ ਜਿ ਸਤਿਗੁਰ ਭਾਵਸੀ ਗੁਰੁ ਪੂਰਾ ਘਰੀ ਵਸਾਇਸੀ ॥
ਤੇ ਉਹੋ ਕੁਝ ਕਰਦਾ ਹੈ ਜੋ ਸਤਿਗੁਰੂ ਨੂੰ ਚੰਗਾ ਲੱਗਦਾ ਹੈ, ਪੂਰਾ ਸਤਿਗੁਰੂ (ਅਗੋਂ) ਉਸ ਦੇ ਹਿਰਦੇ ਵਿਚ ('ਨਾਮੁ ਨਿਧਾਨ') ਵਸਾ ਦੇਂਦਾ ਹੈ
We do that which pleases the True Guru; the Perfect Guru comes to dwell in the home of the heart.
ਜਿਨ ਅੰਦਰਿ ਨਾਮੁ ਨਿਧਾਨੁ ਹੈ ਤਿਨ ਕਾ ਭਉ ਸਭੁ ਗਵਾਇਸੀ ॥
ਜਿਨ੍ਹਾਂ ਦੇ ਹਿਰਦੇ ਵਿਚ ਨਾਮ ਦਾ ਖ਼ਜ਼ਾਨਾ (ਵੱਸ ਪੈਂਦਾ) ਹੈ, ਸਤਿਗੁਰੂ ਉਹਨਾਂ ਦਾ ਸਾਰਾ ਡਰ ਦੂਰ ਕਰ ਦੇਂਦਾ ਹੈ ।
Those who have the treasure of the Naam deep within - all their fears are removed.
ਜਿਨ ਰਖਣ ਕਉ ਹਰਿ ਆਪਿ ਹੋਇ ਹੋਰ ਕੇਤੀ ਝਖਿ ਝਖਿ ਜਾਇਸੀ ॥
ਜਿਨ੍ਹਾਂ ਦੀ ਰੱਖਿਆ ਕਰਨ ਲਈ ਪ੍ਰਭੂ ਆਪ (ਤਿਆਰ) ਹੋਵੇ, ਹੋਰ ਕਿਤਨੀ ਹੀ ਦੁਨੀਆ ਖਪ ਖਪ ਮਰੇ (ਪਰ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦੀ)
They are protected by the Lord Himself; others struggle and fight against them, but they only come to death.
ਜਨ ਨਾਨਕ ਨਾਮੁ ਧਿਆਇ ਤੂ ਹਰਿ ਹਲਤਿ ਪਲਤਿ ਛੋਡਾਇਸੀ ॥੧॥
(ਇਸ ਵਾਸਤੇ) ਹੇ ਨਾਨਕ! ਤੂੰ ਨਾਮ ਜਪ, ਪ੍ਰਭੂ ਇਸ ਲੋਕ ਵਿਚ ਤੇ ਪਰਲੋਕ ਵਿਚ (ਹਰੇਕ ਕਿਸਮ ਦੇ ਡਰ ਤੋਂ) ਬਚਾ ਲਏਗਾ ।੧।
O servant Nanak, meditate on the Naam; the Lord shall deliver you, here and hereafter. ||1||