ਪਉੜੀ ॥
Pauree:
ਸਚੁ ਸਚਾ ਸਤਿਗੁਰੁ ਅਮਰੁ ਹੈ ਜਿਸੁ ਅੰਦਰਿ ਹਰਿ ਉਰਿ ਧਾਰਿਆ ॥
ਸਤਿਗੁਰੂ ਸਦਾ-ਥਿਰ ਰਹਿਣ ਵਾਲੇ ਅਮਰ ਪ੍ਰਭੂ ਦਾ ਰੂਪ ਹੈ, (ਕਿਉਂਕਿ) ਉਸ ਨੇ ਪ੍ਰਭੂ ਨੂੰ ਆਪਣੇ ਅੰਦਰ ਹਿਰਦੇ ਵਿਚ ਪਰੋਤਾ ਹੋਇਆ ਹੈ
Truest of the True is the Immortal True Guru; He has enshrined the Lord deep within His heart.
ਸਚੁ ਸਚਾ ਸਤਿਗੁਰੁ ਪੁਰਖੁ ਹੈ ਜਿਨਿ ਕਾਮੁ ਕ੍ਰੋਧੁ ਬਿਖੁ ਮਾਰਿਆ ॥
(ਤੇ ਇਸ ਤਰ੍ਹਾਂ) ਉਸ ਨੇ (ਹਿਰਦੇ ਵਿਚੋਂ ਕਾਮ ਕਰੋਧ ਆਦਿਕ ਦੇ) ਵਿਹੁ ਨੂੰ ਕੱਢ ਦਿੱਤਾ ਹੈ
Truest of the True is the True Guru, the Primal Being, who has conquered sexual desire, anger and corruption.
ਜਾ ਡਿਠਾ ਪੂਰਾ ਸਤਿਗੁਰੂ ਤਾਂ ਅੰਦਰਹੁ ਮਨੁ ਸਾਧਾਰਿਆ ॥
ਜਦੋਂ ਮੈਂ (ਅਜੇਹਾ ਇਹ) ਪੂਰਾ ਸਤਿਗੁਰੂ ਵੇਖਿਆ, ਤਦੋਂ ਮੇਰੇ ਮਨ ਨੂੰ ਅੰਦਰ ਧੀਰਜ ਆ ਗਈ
When I see the Perfect True Guru, then deep within, my mind is comforted and consoled.
ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਿ ਵਾਰਿਆ ॥
(ਇਸ ਲਈ) ਮੈਂ ਆਪਣੇ ਸਤਿਗੁਰੂ ਤੋਂ ਸਦਾ ਵਾਰਨੇ ਤੇ ਸਦਕੇ ਜਾਂਦਾ ਹਾਂ
I am a sacrifice to my True Guru; I am devoted and dedicated to Him, forever and ever.
ਗੁਰਮੁਖਿ ਜਿਤਾ ਮਨਮੁਖਿ ਹਾਰਿਆ ॥੧੭॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਮਨੁੱਖਾ ਜਨਮ ਦੀ ਬਾਜ਼ੀ) ਜਿੱਤ ਜਾਂਦਾ ਹੈ ਤੇ ਮਨ ਦੇ ਪਿੱਛੇ ਤੁਰਨ ਵਾਲਾ ਹਾਰ ਜਾਂਦਾ ਹੈ ।੧੭।
A Gurmukh wins the battle of life whereas a self-willed manmukh loses it. ||17||