ਤੇਰੇ ਉਹ ਭਗਤ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਤੇਰਾ ਦੀਦਾਰ ਕੀਤਾ ਹੈ ।
Blessed are Your devotees, who see You, O True Lord.
 
ਉਹੀ ਬੰਦਾ ਤੇਰੀ ਸਿਫ਼ਤਿ-ਸਾਲਾਹ ਕਰ ਸਕਦਾ ਹੈ ਜਿਸ ਉਤੇ ਤੇਰੀ ਮੇਹਰ ਹੁੰਦੀ ਹੈ ।
He alone praises You, who is blessed by Your Grace.
 
ਹੇ ਨਾਨਕ! (ਪ੍ਰਭੂ ਦੀ ਮੇਹਰ ਨਾਲ) ਜਿਸ ਨੂੰ ਗੁਰੂ ਮਿਲ ਪਏ, ਉਹ ਸੁੱਧ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ ।੨੦।
One who meets the Guru, O Nanak, is immaculate and sanctified. ||20||
 
Shalok, Fifth Mehl:
 
ਹੇ ਫਰੀਦ! (ਇਹ) ਧਰਤੀ (ਤਾਂ) ਸੁਹਾਵਣੀ ਹੈ (ਪਰ ਮਨੁੱਖੀ ਮਨ ਦੇ ਟੋਏ ਟਿੱਬਿਆਂ ਦੇ ਕਾਰਨ ਇਸ) ਵਿਚ ਵਿਹੁਲਾ ਬਾਗ਼ (ਲੱਗਾ ਹੋਇਆ) ਹੈ (ਜਿਸ ਵਿਚ ਦੁਖਾਂ ਦੀ ਅੱਗ ਬਲ ਰਹੀ ਹੈ) ।
Fareed, this world is beautiful, but there is a thorny garden within it.
 
ਜਿਸ ਜਿਸ ਮਨੁੱਖ ਨੂੰ ਸਤਿਗੁਰੂ ਨੇ ਉੱਚਾ ਕੀਤਾ ਹੈ, ਉਹਨਾਂ ਨੂੰ (ਦੁੱਖ-ਅਗਨੀ ਦਾ) ਸੇਕ ਨਹੀਂ ਲੱਗਦਾ ।੧।
Those who are blessed by their spiritual teacher are not even scratched. ||1||
 
Fifth Mehl:
 
ਹੇ ਫਰੀਦ! (ਉਹਨਾਂ ਬੰਦਿਆਂ ਦੀ) ਜ਼ਿੰਦਗੀ ਸੌਖੀ ਹੈ ਅਤੇ ਸਰੀਰ ਭੀ ਸੋਹਣੇ ਰੰਗ ਵਾਲਾ (ਭਾਵ, ਰੋਗ-ਰਹਿਤ) ਹੈ ਜਿਨ੍ਹਾਂ ਦਾ ਪਿਆਰ ਪਿਆਰੇ ਪਰਮਾਤਮਾ ਨਾਲ ਹੈ
Fareed, blessed is the life, with such a beautiful body.
 
(‘ਵਿਸੂਲਾ ਬਾਗ’ ਤੇ ‘ਦੁਖ-ਅਗਨੀ’ ਉਹਨਾਂ ਨੂੰ ਛੂੰਹਦੇ ਨਹੀਂ, ਪਰ ਅਜੇਹੇ ਬੰਦੇ) ਕੋਈ ਵਿਰਲੇ ਹੀ ਮਿਲਦੇ ਹਨ ।੨।
How rare are those who are found to love their Beloved Lord. ||2||
 
Pauree:
 
ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ (ਨਾਮ ਦੀ ਦਾਤਿ) ਦੇਂਦਾ ਹੈਂ ਉਹ (ਮਾਨੋ) ਜਪ ਤਪ ਸੰਜਮ ਦਇਆ ਤੇ ਧਰਮ ਪ੍ਰਾਪਤ ਕਰ ਲੈਂਦਾ ਹੈ
He alone obtains meditation, austerities, self-discipline, compassion and Dharmic faith, whom the Lord so blesses.
 
(ਪਰ) ਤੇਰਾ ਨਾਮ ਉਹੀ ਸਿਮਰਦਾ ਹੈ ਜਿਸ ਦੀ ਤ੍ਰਿਸ਼ਨਾ-ਅੱਗ ਤੂੰ ਆਪ ਬੁਝਾਂਦਾ ਹੈਂ ।
He alone meditates on the Naam, the Name of the Lord, whose fire the Lord puts out.
 
ਘਟ ਘਟ ਦੀ ਜਾਣਨ ਵਾਲਾ ਅਪਹੁੰਚ ਵਿਆਪਕ ਪ੍ਰਭੂ ਜਿਸ ਮਨੁੱਖ ਵਲ ਮੇਹਰ ਦੀ ਇਕ ਨਿਗਾਹ ਕਰਦਾ ਹੈ,
The Inner-knower, the Searcher of hearts, the Inaccessible Primal Lord, inspires us to look upon all with an impartial eye.
 
ਉਹ ਸਤਸੰਗ ਦੇ ਆਸਰੇ ਰਹਿ ਕੇ ਪਰਮਾਤਮਾ ਨਾਲ ਪਿਆਰ ਪਾ ਲੈਂਦਾ ਹੈ ।
With the support of the Saadh Sangat, the Company of the Holy, one falls in love with God.
 
ਪਰਮਾਤਮਾ ਉਸ ਦੇ ਸਾਰੇ ਅਉਗਣ ਕੱਟ ਕੇ ਉਸ ਨੂੰ ਸੁਰਖ਼ਰੂ ਕਰਦਾ ਹੈ ਤੇ ਆਪਣੇ ਨਾਮ ਦੀ ਰਾਹੀਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ।
One's faults are eradicated, and one's face becomes radiant and bright; through the Lord's Name, one crosses over.
 
ਉਸ (ਪਰਮਾਤਮਾ) ਨੇ ਉਸ ਮਨੁੱਖ ਦਾ ਜਨਮ ਮਰਨ ਦਾ ਡਰ ਦੂਰ ਕਰ ਦਿੱਤਾ ਹੈ, ਤੇ ਉਸ ਨੂੰ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪਾਂਦਾ ।
The fear of birth and death is removed, and he is not reincarnated again.
 
ਪ੍ਰਭੂ ਨੇ ਜਿਨ੍ਹਾਂ ਨੂੰ ਆਪਣਾ ਪੱਲਾ ਫੜਾਇਆ ਹੈ, ਉਹਨਾਂ ਨੂੰ (ਮਾਇਆ-ਮੋਹ ਦੇ) ਘੁੱਪ ਹਨੇਰੇ ਖੂਹ ਵਿਚੋਂ (ਬਾਹਰ) ਕੱਢ ਲਿਆ ਹੈ ।
God lifts him up and pulls him out of the deep, dark pit, and attaches him to the hem of His robe.
 
ਹੇ ਨਾਨਕ! ਪ੍ਰਭੂ ਨੇ ਉਹਨਾਂ ਨੂੰ ਮੇਹਰ ਕਰ ਕੇ ਆਪਣੇ ਨਾਲ ਮਿਲਾ ਲਿਆ ਹੈ, ਆਪਣੇ ਗਲ ਨਾਲ ਲਾ ਲਿਆ ਹੈ ।੨੧।
O Nanak, God forgives him, and holds him close in His embrace. ||21||
 
Shalok, Fifth Mehl:
 
ਜਿਸ ਮਨੁੱਖ ਨੂੰ ਰੱਬ ਦਾ ਪਿਆਰ (ਪ੍ਰਾਪਤ ਹੋ ਜਾਂਦਾ ਹੈ), ਤੇ ਉਹ (ਉਸ ਪਿਆਰ ਦੇ) ਗੂੜੇ ਰੰਗ ਵਿਚ ਰੰਗਿਆ ਜਾਂਦਾ ਹੈ, ਉਸ ਮਨੁੱਖ ਦਾ ਮੁੱਲ ਬਿਲਕੁਲ ਨਹੀਂ ਪੈ ਸਕਦਾ ।
One who loves God is imbued with the deep crimson color of His love.
 
ਪਰ, ਹੇ ਨਾਨਕ! ਅਜੇਹੇ ਬੰਦੇ ਵਿਰਲੇ ਹੀ ਲੱਭਦੇ ਹਨ ।੧।
O Nanak, such a person is rarely found; the value of such a humble person can never be estimated. ||1||
 
Fifth Mehl:
 
ਜਦੋਂ ਮੇਰਾ ਅੰਦਰਲਾ (ਭਾਵ, ਮਨ) ਸੱਚੇ ਨਾਮ ਵਿਚ ਵਿੱਝ ਗਿਆ, ਤਾਂ ਮੈਂ ਬਾਹਰ ਭੀ ਉਸ ਸਦਾ-ਥਿਰ ਪ੍ਰਭੂ ਨੂੰ ਵੇਖ ਲਿਆ ।
The True Name has pierced the nucleus of my self deep within. Outside, I see the True Lord as well.
 
ਹੇ ਨਾਨਕ! (ਹੁਣ ਮੈਨੂੰ ਇਉਂ ਦਿੱਸਦਾ ਹੈ ਕਿ) ਪਰਮਾਤਮਾ ਹਰੇਕ ਥਾਂ ਵਿਚ ਮੌਜੂਦ ਹੈ, ਹਰੇਕ ਵਣ ਵਿਚ, ਹਰੇਕ ਤੀਲੇ ਵਿਚ, ਸਾਰੇ ਹੀ ਤ੍ਰਿਭਵਣੀ ਸੰਸਾਰ ਵਿਚ, ਰੋਮ ਰੋਮ ਵਿਚ ।੨।
O Nanak, He is pervading and permeating all places, the forests and the meadows, the three worlds, and every hair. ||2||
 
Pauree:
 
ਇਹ ਜਗਤ-ਰਚਨਾ ਪ੍ਰਭੂ ਨੇ ਆਪ ਹੀ ਰਚੀ ਹੈ, ਤੇ ਆਪ ਹੀ ਇਸ ਵਿਚ ਮਿਲਿਆ ਹੋਇਆ ਹੈ ।
He Himself created the Universe; He Himself imbues it.
 
(ਕਦੇ ਰਚਨਾ ਨੂੰ ਸਮੇਟ ਕੇ) ਇਕ ਆਪ ਹੀ ਆਪ ਹੋ ਜਾਂਦਾ ਹੈ, ਤੇ ਕਦੇ ਅਨੇਕਾਂ ਰੰਗਾਂ ਰੂਪਾਂ ਵਾਲਾ ਬਣ ਜਾਂਦਾ ਹੈ ।
He Himself is One, and He Himself has numerous forms.
 
ਪ੍ਰਭੂ ਆਪ ਹੀ ਸਾਰੇ ਜੀਵਾਂ ਵਿਚ ਮੌਜੂਦ ਹੈ, ਤੇ ਨਿਰਲੇਪ ਭੀ ਆਪ ਹੀ ਹੈ ।
He Himself is within all, and He Himself is beyond them.
 
ਹੇ ਪ੍ਰਭੂ! ਤੂੰ ਆਪ ਹੀ ਆਪਣੇ ਆਪ ਨੂੰ ਰਚਨਾ ਤੋਂ ਵੱਖਰਾ ਜਾਣਦਾ ਹੈਂ, ਤੇ ਆਪ ਹੀ ਹਰ ਥਾਂ ਹਾਜ਼ਰ-ਨਾਜ਼ਰ ਹੈਂ ।
He Himself is known to be far away, and He Himself is right here.
 
ਤੂੰ ਆਪ ਹੀ ਲੁਕਿਆ ਹੈਂ, ਤੇ ਪਰਗਟ ਭੀ ਆਪ ਹੀ ਹੈਂ ।
He Himself is hidden, and He Himself is revealed.
 
ਤੇਰੀ ਇਸ ਰਚਨਾ ਦਾ ਮੁੱਲ ਕਿਸੇ ਨਹੀਂ ਪਾਇਆ ।
No one can estimate the value of Your Creation, Lord.
 
ਤੂੰ ਗੰਭੀਰ ਹੈਂ, ਤੇਰੀ ਹਾਥ ਨਹੀਂ ਪੈ ਸਕਦੀ, ਤੂੰ ਬੇਅੰਤ ਹੈਂ, ਤੇਰੇ ਗੁਣ ਗਿਣੇ ਨਹੀਂ ਜਾ ਸਕਦੇ ।
You are deep and profound, unfathomable, infinite and invaluable.
 
ਹੇ ਨਾਨਕ! ਹਰ ਥਾਂ ਇਕ ਪ੍ਰਭੂ ਹੀ ਮੌਜੂਦ ਹੈ । ਹੇ ਪ੍ਰਭੂ! ਇਕ ਤੂੰ ਹੀ ਤੂੰ ਹੈਂ ।੨੨।
O Nanak, the One Lord is all-pervading. You are the One and only. ||22||1||2|| Sudh||
 
Vaar Of Raamkalee, Uttered By Satta And Balwand The Drummer:
 
One Universal Creator God. By The Grace Of The True Guru:
 
(ਕਿਸੇ ਪੁਰਖ ਦਾ) ਜੋ ਨਾਮਣਾ ਕਾਦਰ ਕਰਤਾ ਆਪਿ (ਉੱਚਾ) ਕਰੇ, ਉਸ ਨੂੰ ਤੋਲਣ ਲਈ (ਕਿਸੇ ਪਾਸੋਂ) ਕੋਈ ਗੱਲ ਨਹੀਂ ਹੋ ਸਕਦੀ (ਭਾਵ, ਮੈਂ ਬਲਵੰਡ ਵਿਚਾਰਾ ਕੌਣ ਹਾਂ ਜੋ ਗੁਰੂ ਜੀ ਦੇ ਉੱਚੇ ਮਰਤਬੇ ਨੂੰ ਬਿਆਨ ਕਰ ਸਕਾਂ?)
One who chants the Name of the Almighty Creator - how can his words be judged?
 
ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਸਕਣ ਵਾਲੀ ਆਤਮ ਅਵਸਥਾ ਦੀ ਬਖ਼ਸ਼ਸ਼ ਹਾਸਲ ਕਰਨ ਲਈ ਜੋ ਸਤਿ ਆਦਿਕ ਰੱਬੀ ਗੁਣ (ਲੋਕ ਬੜੇ ਜਤਨਾਂ ਨਾਲ ਆਪਣੇ ਅੰਦਰ ਪੈਦਾ ਕਰਦੇ ਹਨ, ਉਹ ਗੁਣ ਸਤਿਗੁਰੂ ਜੀ ਦੇ ਤਾਂ) ਭੈਣ ਭਰਾਵ ਹਨ (ਭਾਵ) ਉਹਨਾਂ ਦੇ ਅੰਦਰ ਤਾਂ ਸੁਭਾਵਿਕ ਹੀ ਮੌਜੂਦ ਹਨ ।
His divine virtues are the true sisters and brothers; through them, the gift of supreme status is obtained.
 
(ਇਸ ਉੱਚੇ ਨਾਮਣੇ ਵਾਲੇ ਗੁਰੂ) ਨਾਨਕ ਦੇਵ ਜੀ ਨੇ ਸੱਚ-ਰੂਪ ਕਿਲ੍ਹਾ ਬਣਾ ਕੇ ਅਤੇ ਪੱਕੀ ਨੀਂਹ ਰੱਖ ਕੇ (ਧਰਮ ਦਾ) ਰਾਜ ਚਲਾਇਆ ਹੈ ।
Nanak established the kingdom; He built the true fortress on the strongest foundations.
 
(ਬਾਬਾ) ਲਹਿਣਾ ਜੀ ਦੇ ਸਿਰ ਉਤੇ, ਜੋ ਸਿਫ਼ਤਿ-ਸਾਲਾਹ ਕਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਰਹੇ ਸਨ, ਗੁਰੂ ਨਾਨਕ ਦੇਵ ਜੀ ਨੇ (ਗੁਰਿਆਈ ਦਾ) ਛਤਰ ਧਰਿਆ ।
He installed the royal canopy over Lehna's head; chanting the Lord's Praises, He drank in the Ambrosial Nectar.
 
ਗੁਰੂ ਅਕਾਲ ਪੁਰਖ ਦੀ (ਬਖ਼ਸ਼ੀ ਹੋਈ) ਮਤਿ-ਰੂਪ ਤਲਵਾਰ ਨਾਲ, ਜ਼ੋਰ ਨਾਲ ਅਤੇ ਬਲ ਨਾਲ (ਅੰਦਰੋਂ ਪਹਿਲਾ ਜੀਵਨ ਕੱਢ ਕੇ) ਆਤਮਕ ਜ਼ਿੰਦਗੀ ਬਖ਼ਸ਼ ਕੇ।
The Guru implanted the almighty sword of the Teachings to illuminate his soul.
 
(ਹੁਣ) ਆਪਣੀ ਸਲਾਮਤੀ ਵਿਚ ਹੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖ (ਬਾਬਾ ਲਹਣਾ ਜੀ) ਅੱਗੇ ਮੱਥਾ ਟੇਕਿਆ,
The Guru bowed down to His disciple, while Nanak was still alive.
 
ਤੇ ਸਤਿਗੁਰੂ ਜੀ ਨੇ ਜਿਊਂਦਿਆਂ ਹੀ (ਗੁਰਿਆਈ ਦਾ) ਤਿਲਕ (ਬਾਬਾ ਲਹਣਾ ਜੀ ਨੂੰ) ਦੇ ਦਿੱਤਾ ।੧।
The King, while still alive, applied the ceremonial mark to his forehead. ||1||
 
(ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਦਾ ਤਿਲਕ ਬਾਬਾ ਲਹਣਾ ਜੀ ਨੂੰ ਦੇ ਦਿੱਤਾ, ਤਾਂ) ਗੁਰੂ ਨਾਨਕ ਸਾਹਿਬ ਦੀ ਵਡਿਆਈ ਦੀ ਧੁੰਮ ਦੀ ਬਰਕਤਿ ਨਾਲ, ਬਾਬਾ ਲਹਣਾ ਜੀ ਦੀ ਵਡਿਆਈ ਦੀ ਧੁੰਮ ਪੈ ਗਈ;
Nanak proclaimed Lehna's succession - he earned it.
 
ਕਿਉਂਕਿ, (ਬਾਬਾ ਲਹਣਾ ਜੀ ਦੇ ਅੰਦਰ) ਉਹੀ (ਗੁਰੂ ਨਾਨਕ ਸਾਹਿਬ ਵਾਲੀ) ਜੋਤਿ ਸੀ, ਜੀਵਨ ਦਾ ਢੰਗ ਭੀ ਉਹੀ (ਗੁਰੂ ਨਾਨਕ ਸਾਹਿਬ ਵਾਲਾ) ਸੀ, ਗੁਰੂ (ਨਾਨਕ ਦੇਵ ਜੀ) ਨੇ (ਕੇਵਲ ਸਰੀਰ ਹੀ) ਮੁੜ ਵਟਾਇਆ ਸੀ ।
They shared the One Light and the same way; the King just changed His body.
 
(ਬਾਬਾ ਲਹਣਾ ਦੇ ਸਿਰ ਉਤੇ) ਸੁੰਦਰ ਰੱਬੀ ਛਤਰ ਝੁੱਲ ਰਿਹਾ ਹੈ । ਗੁਰੂ ਨਾਨਕ ਦੇਵ ਜੀ ਦੀ ਹੱਟੀ ਵਿਚ (ਬਾਬਾ ਲਹਣਾ) (ਗੁਰੂ ਨਾਨਕ ਦੇਵ ਜੀ ਪਾਸੋਂ ‘ਨਾਮ’ ਪਦਾਰਥ ਲੈ ਕੇ ਵੰਡਣ ਲਈ) ਗੱਦੀ ਮੱਲ ਕੇ ਬੈਠਾ ਹੈ ।
The immaculate canopy waves over Him, and He sits on the throne in the Guru's shop.
 
(ਬਾਬਾ ਲਹਣਾ ਜੀ) ਗੁਰੂ ਨਾਨਕ ਸਾਹਿਬ ਦੇ ਫੁਰਮਾਏ ਹੋਏ ਹੁਕਮ ਨੂੰ ਪਾਲ ਰਹੇ ਹਨ—ਇਹ “ਹੁਕਮ ਪਾਲਣ”-ਰੂਪ ਜੋਗ ਦੀ ਕਮਾਈ ਅਲੂਣੀ ਸਿਲ ਚੱਟਣ (ਵਾਂਗ ਬੜੀ ਕਰੜੀ ਕਾਰ) ਹੈ ।
He does as the Guru commands; He tasted the tasteless stone of Yoga.
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by