ਕਿਉਂਕਿ ਗੁਰੂ ਦੀ ਮਤਿ ਲੈ ਕੇ ਉਹ ਆਪਣੇ ਮਨ ਨੂੰ ਜਿੱਤ ਲੈਂਦਾ ਹੈ, ਤੇ ਉਸ ਨੂੰ ਅਬਿਨਾਸੀ ਪ੍ਰਭੂ ਮਿਲ ਪੈਂਦਾ ਹੈ ।
He conquers his soul, following the Guru's Teachings, and attains the Imperishable Lord.
 
ਜਿਸ ਹੀ ਮਨੁੱਖ ਨੇ ਪਰਮਾਤਮਾ ਨੂੰ ਸਿਮਰਿਆ ਹੈ ਉਹ ਸੰਸਾਰ ਵਿਚ (ਵਿਕਾਰਾਂ ਦਾ) ਟਾਕਰਾ ਕਰਨ ਜੋਗਾ ਹੋ ਜਾਂਦਾ ਹੈ,
He alone keeps up in this Dark Age of Kali Yuga, who meditates on the Supreme Lord God.
 
ਗੁਰਮੁਖਾਂ ਦੀ ਸੰਗਤਿ ਵਿਚ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ ਮਾਨੋ, ਉਸ ਨੇ ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ ।
In the Saadh Sangat, the Company of the Holy, he is immaculate, as if he has bathed at the sixty-eight sacred shrines of pilgrimage.
 
ਭਾਗਾਂ ਵਾਲਾ ਹੈ ਉਹ ਮਨੁੱਖ ਜਿਸ ਨੂੰ ਪਿਆਰਾ ਪ੍ਰਭੂ ਮਿਲ ਪਿਆ ।
He alone is a man of good fortune, who has met with God.
 
ਹੇ ਨਾਨਕ! (ਆਖ—) ਮੈਂ ਸਦਕੇ ਹਾਂ ਉਸ ਉਤੋਂ ਜਿਸ ਦੇ ਇਤਨੇ ਵੱਡੇ ਭਾਗ ਹਨ ।੧੭।
Nanak is a sacrifice to such a one, whose destiny is so great! ||17||
 
Shalok, Fifth Mehl:
 
ਜਦੋਂ ਪਤੀ-ਪ੍ਰਭੂ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਤੱਖ ਮੌਜੂਦ ਹੋਵ
When the Husband Lord is within the heart, then Maya, the bride, goes outside.
 
ਤਾਂ ਜੀਵ-ਇਸਤ੍ਰੀ ਮਾਇਕ ਧੰਧਿਆਂ ਝੰਬੇਲਿਆਂ ਤੋਂ ਨਿਰਲੇਪ ਰਹਿੰਦੀ ਹੈ ।
When one's Husband Lord is outside of oneself, then Maya, the bride, is supreme.
 
ਜਦੋਂ ਪਤੀ-ਪ੍ਰਭੂ ਯਾਦ ਤੋਂ ਦੂਰ ਹੋ ਜਾਏ, ਤਾਂ ਜੀਵ-ਇਸਤ੍ਰੀ ਮਾਇਕ ਧੰਧਿਆਂ ਵਿਚ ਖਚਿਤ ਹੋਣ ਲੱਗ ਪੈਂਦੀ ਹੈ ।
Without the Name, one wanders all around.
 
ਪ੍ਰਭੂ ਦੀ ਯਾਦ ਤੋਂ ਬਿਨਾ ਜੀਵ ਅਨੇਕਾਂ ਭਟਕਣਾਂ ਵਿਚ ਭਟਕਦਾ ਹੈ ।
The True Guru shows us that the Lord is with us.
 
ਹੇ ਦਾਸ ਨਾਨਕ! ਜਿਸ ਮਨੁੱਖ ਨੂੰ ਗੁਰੂ ਨੇ ਹਿਰਦੇ ਵਿਚ ਪ੍ਰਤੱਖ ਪ੍ਰਭੂ ਵਿਖਾ ਦਿੱਤਾ, ਉਹ ਸਦਾ-ਥਿਰ ਪ੍ਰਭੂ ਵਿਚ ਹੀ ਟਿਕਿਆ ਰਹਿੰਦਾ ਹੈ ।੧।
Servant Nanak merges in the Truest of the True. ||1||
 
Fifth Mehl:
 
ਹੇ ਨਾਨਕ! ਮਨੁੱਖ ਹੋਰ ਸਾਰੇ ਉੱਦਮ ਕਰਦਾ ਫਿਰਦਾ ਹੈ, ਪਰ ਇਕ ਪ੍ਰਭੂ ਨੂੰ ਸਿਮਰਨ ਦਾ ਉੱਦਮ ਨਹੀਂ ਕਰਦਾ ।
Making all sorts of efforts, they wander around; but they do not make even one effort.
 
ਜਿਸ ਉੱਦਮ ਦੀ ਰਾਹੀਂ ਜਗਤ ਵਿਕਾਰਾਂ ਤੋਂ ਬਚ ਸਕਦਾ ਹੈ (ਉਸ ਉੱਦਮ ਨੂੰ) ਕੋਈ ਵਿਰਲਾ ਮਨੁੱਖ ਸਮਝਦਾ ਹੈ ।
O Nanak, how rare are those who understand the effort which saves the world. ||2||
 
Pauree:
 
ਹੇ ਪ੍ਰਭੂ! ਤੇਰਾ ਬੇਅੰਤ ਹੀ ਵੱਡਾ ਰੁਤਬਾ ਹੈ,
The greatest of the great, infinite is Your dignity.
 
(ਸੰਸਾਰ ਵਿਚ) ਤੇਰੇ ਅਨੇਕਾਂ ਹੀ ਕਿਸਮਾਂ ਦੇ ਕੌਤਕ ਹੋ ਰਹੇ ਹਨ ਜੋ ਸਮਝੇ ਨਹੀਂ ਜਾ ਸਕਦੇ ।
Your colors and hues are so numerous; no one can know Your actions.
 
ਸਭ ਜੀਵਾਂ ਦੇ ਅੰਦਰ ਤੂੰ ਹੀ ਜਿੰਦ-ਰੂਪ ਹੈਂ, ਤੂੰ (ਜੀਵਾਂ ਦੀ) ਹਰੇਕ ਗੱਲ ਜਾਣਦਾ ਹੈਂ ।
You are the Soul within all souls; You alone know everything.
 
ਸੋਹਣਾ ਹੈ ਤੇਰਾ ਟਿਕਾਣਾ, ਸਾਰੀ ਸ੍ਰਿਸ਼ਟੀ ਤੇਰੇ ਹੀ ਵੱਸ ਵਿਚ ਹੈ ।
Everything is under Your control; Your home is beautiful.
 
(ਇਤਨੀ ਸ੍ਰਿਸ਼ਟੀ ਦਾ ਮਾਲਕ ਹੁੰਦਿਆਂ ਭੀ) ਤੇਰੇ ਹਿਰਦੇ ਵਿਚ ਸਦਾ ਆਨੰਦ ਤੇ ਖ਼ੁਸ਼ੀਆਂ ਹਨ,
Your home is filled with bliss, which resonates and resounds throughout Your home.
 
ਤੂੰ ਆਪਣੇ ਇਤਨੇ ਵੱਡੇ ਮਾਣ ਵਡਿਆਈ ਤੇ ਪਰਤਾਪ ਨੂੰ ਆਪ ਹੀ ਜਰਦਾ ਹੈਂ ।
Your honor, majesty and glory are Yours alone.
 
(ਹੇ ਭਾਈ!) ਸਾਰੀਆਂ ਤਾਕਤਾਂ ਦਾ ਮਾਲਕ-ਪ੍ਰਭੂ ਹਰ ਥਾਂ ਦਿੱਸ ਰਿਹਾ ਹੈ ।
You are overflowing with all powers; wherever we look, there You are.
 
ਹੇ ਪ੍ਰਭੂ! ਨਾਨਕ ਤੇਰੇ ਦਾਸਾਂ ਦਾ ਦਾਸ ਤੇਰੇ ਅੱਗੇ (ਹੀ) ਅਰਦਾਸ-ਬੇਨਤੀ ਕਰਦਾ ਹੈ ।੧੮।
Nanak, the slave of Your slaves, prays to You alone. ||18||
 
Shalok, Fifth Mehl:
 
(ਇਸ ਉਪਰ ਦਿੱਸਦੇ ਆਕਾਸ਼-ਛੱਤ ਦੇ ਹੇਠ) ਛੱਤੇ ਹੋਏ (ਬੇਅੰਤ ਜਗ-ਮੰਡਲ, ਮਾਨੋ) ਬਾਜ਼ਾਰ ਹਨ, ਇਹਨਾਂ ਵਿਚ (ਪ੍ਰਭੂ-ਨਾਮ ਦਾ ਵਪਾਰ ਕਰਨ ਵਾਲੇ ਜੀਵ-) ਵਪਾਰੀ ਹੀ ਸੋਹਣੇ ਲੱਗਦੇ ਹਨ ।
Your streets are covered with canopies; under them, the traders look beautiful.
 
ਹੇ ਨਾਨਕ! (ਇਸ ਜਗਤ-ਮੰਡੀ ਵਿਚ) ਉਹ ਮਨੁੱਖ ਧਨਵਾਨ ਹੈ ਜੋ ਇਕ ਅਖੁੱਟ (ਹਰਿ-ਨਾਮ) ਸੌਦਾ ਹੀ ਖੱਟਦਾ ਹੈ ।੧।
O Nanak, he alone is truly a banker, who buys the infinite commodity. ||1||
 
Fifth Mehl:
 
ਹੇ ਕਬੀਰ! ਜਿਸ ਪਰਮਾਤਮਾ ਨੇ ਇਹ ਰਚਨਾ ਰਚੀ ਹੈ, ਅਸੀ ਤਾਂ ਉਸੇ ਦੀ ਯਾਦ ਵਿਚ ਟਿਕੇ ਰਹਿੰਦੇ ਹਾਂ,
Kabeer, no one is mine, and I belong to no one.
 
ਕਿਉਂਕਿ ਨਾਹ ਕੋਈ ਸਾਡਾ ਹੀ ਸਦਾ ਦਾ ਸਾਥੀ ਹੈ, ਅਤੇ ਨਾਹ ਹੀ ਅਸੀ ਕਿਸੇ ਦੇ ਸਦਾ ਲਈ ਸਾਥੀ ਬਣ ਸਕਦੇ ਹਾਂ (ਬੇੜੀ ਦੇ ਪੂਰ ਦਾ ਮੇਲਾ ਹੈ) ।੨।
I am absorbed in the One, who created this creation. ||2||
 
Pauree:
 
ਮੇਰਾ ਮਨ ਉਸ ਪ੍ਰਭੂ ਨੂੰ ਮਿਲਣ ਲਈ ਤਾਂਘਦਾ ਹੈ (ਪਰ ਪਤਾ ਨਹੀਂ ਲੱਗਦਾ ਕਿ) ਕਿਵੇਂ ਮਿਲਿਆ ਜਾਏ ਕਿਉਂਕਿ ਨਾਹ ਉਸ ਦਾ ਕੋਈ ਰੰਗ ਹੈ ਨਾਹ ਨਿਸ਼ਾਨ,
The Lord is the most beautiful fruit tree, bearing fruits of Ambrosial Nectar.
 
ਉਸ ਤਕ ਪਹੁੰਚਿਆ ਨਹੀਂ ਜਾ ਸਕਦਾ, ਉਸ ਨੂੰ ਜਿੱਤਿਆ ਨਹੀਂ ਜਾ ਸਕਦਾ ।
My mind longs to meet Him; how can I ever find Him?
 
ਜੇਹੜਾ ਸੱਜਣ (ਮੈਨੂੰ) ਇਹ ਭੇਤ ਸਮਝਾ ਦੇਵੇ,
He has no color or form; He is inaccessible and unconquerable.
 
ਉਹ ਮੇਰੀ ਜਿੰਦ-ਜਾਨ ਨੂੰ ਪਿਆਰਾ ਲੱਗੇਗਾ ।
I love Him with all my soul; He opens the door for me.
 
ਹੇ ਮਿੱਤਰ! ਮੈਨੂੰ (ਇਹ ਭੇਤ) ਦੱਸੋ, ਮੈਂ ਤੁਹਾਡੀ ਸੇਵਾ ਕਰਾਂਗਾ,
I shall serve you forever, if you tell me of my Friend.
 
ਮੈਂ ਤੁਹਾਥੋਂ ਸਦਕੇ ਕੁਰਬਾਨ ਵਾਰਨੇ ਜਾਵਾਂਗਾ ।
I am a sacrifice, a dedicated, devoted sacrifice to Him.
 
ਪਿਆਰੇ ਸੰਤ (ਗੁਰਮੁਖਿ ਉਹ ਭੇਤ) ਦੱਸਦੇ ਹਨ (ਤੇ ਆਖਦੇ ਹਨ ਕਿ) ਧਿਆਨ ਨਾਲ ਸੁਣ—
The Beloved Saints tell us, to listen with our consciousness.
 
ਹੇ ਦਾਸ ਨਾਨਕ! ਜਿਸ ਦੇ ਮੱਥੇ ਉਤੇ ਲੇਖ ਲਿਖਿਆ (ਉੱਘੜਦਾ) ਹੈ ਉਸ ਨੂੰ ਸਤਿਗੁਰੂ ਨੇ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਬਖ਼ਸ਼ਿਆ ਹੈ ।੧੯।
One who has such pre-ordained destiny, O slave Nanak, is blessed with the Ambrosial Name by the True Guru. ||19||
 
Shalok, Fifth Mehl:
 
ਹੇ ਕਬੀਰ! ਜੇ ਵਿਕਾਰੀ ਮਨੁੱਖ (ਚੰਗੇ ਭਾਗਾਂ ਨਾਲ) ਹੋਰ ਝਾਕ ਛੱਡ ਕੇ ਸਤਿਗੁਰੂ ਦੀ ਸੰਗਤਿ ਵਿਚ ਆ ਬੈਠਣ, ਤਾਂ ਵਿਕਾਰੀਆਂ ਦਾ ਅਸਰ ਉਸ ਸੰਗਤਿ ਉਤੇ ਨਹੀਂ ਪੈਂਦਾ ।
Kabeer, the earth belongs to the Holy, but the thieves have come and now sit among them.
 
ਹਾਂ, ਵਿਕਾਰੀ ਬੰਦਿਆਂ ਨੂੰ ਜ਼ਰੂਰ ਲਾਭ ਅੱਪੜਦਾ ਹੈ, ਉਹ ਵਿਕਾਰੀ ਬੰਦੇ ਜ਼ਰੂਰ ਲਾਭ ਉਠਾਂਦੇ ਹਨ ।੧।
The earth does not feel their weight; even they profit. ||1||
 
Fifth Mehl:
 
ਹੇ ਕਬੀਰ! (ਤੋਹਾਂ ਨਾਲੋਂ) ਚੌਲ (ਵੱਖਰੇ ਕਰਨ) ਦੀ ਖ਼ਾਤਰ (ਛੜਨ ਵੇਲੇ) ਤੋਹਾਂ ਨੂੰ ਮੋਹਲੀ (ਦੀ ਸੱਟ) ਵੱਜਦੀ ਹੈ ।
Kabeer, for the sake of the rice, the husks are beaten and threshed.
 
ਇਸੇ ਤਰ੍ਹਾਂ ਜੋ ਮਨੁੱਖ ਵਿਕਾਰੀਆਂ ਦੀ ਸੁਹਬਤਿ ਵਿਚ ਬੈਠਦਾ ਹੈ (ਉਹ ਭੀ ਵਿਕਾਰਾਂ ਦੀ ਸੱਟ ਖਾਂਦਾ ਹੈ, ਵਿਕਾਰ ਕਰਨ ਲੱਗ ਪੈਂਦਾ ਹੈ) ਉਸ ਤੋਂ ਧਰਮਰਾਜ ਲੇਖਾ ਮੰਗਦਾ ਹੈ ।੨।
When one sits in the company of evil people, then he will be called to account by the Righteous Judge of Dharma. ||2||
 
Pauree:
 
ਹੇ ਪ੍ਰਭੂ! ਤੂੰ ਆਪ ਹੀ (ਜਗਤ-ਰੂਪ) ਵੱਡੇ ਪਰਵਾਰ ਵਾਲਾ ਹੈਂ, ਤੇ (ਇਸ ਤੋਂ ਨਿਰਲੇਪ) ਇਕੱਲਾ ਰਹਿਣ ਵਾਲਾ ਭੀ ਹੈਂ ।
He Himself has the greatest family; He Himself is all alone.
 
ਆਪਣੀ ਬਜ਼ੁਰਗੀ ਦੀ ਕਦਰ ਬਣਾਣ ਵਾਲਾ ਭੀ ਤੂੰ ਆਪ ਹੀ ਹੈਂ, ਤੇ ਕਦਰ ਜਾਣਨ ਵਾਲਾ ਭੀ ਤੂੰ ਆਪ ਹੀ ਹੈਂ ।
He alone knows His own worth.
 
ਇਹ ਸਾਰਾ ਜਗਤ ਤੇਰਾ ਆਪਣਾ ਹੀ (ਸਰਗੁਣ) ਰੂਪ ਹੈ, ਤੇ ਇਹ ਤੈਥੋਂ ਹੀ ਇਸ ਦਿੱਸਦੇ ਰੂਪ ਵਿਚ ਆਇਆ ਹੈ,
He Himself, by Himself, created everything.
 
ਇਸ ਸਾਰੇ ਪੈਦਾ ਕੀਤੇ ਜਗਤ ਨੂੰ ਰੂਪ-ਰੰਗ ਦੇਣ ਵਾਲਾ ਭੀ ਤੂੰ ਆਪ ਹੀ ਹੈਂ ।
Only He Himself can describe His own creation.
 
ਉਹ ਅਸਥਾਨ ਭਾਗਾਂ ਵਾਲਾ ਹੈ ਜਿਥੇ, ਹੇ ਪ੍ਰਭੂ! ਤੂੰ ਵੱਸਦਾ ਹੈਂ,
Blessed is Your place, where You dwell, Lord.
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by