ਜਿਵੇਂ ਅੱਗ ਵਿਚ (ਪਾਇਆਂ ਸੋਨਾ ਆਦਿਕ) ਧਾਤ ਸਾਫ਼ ਹੋ ਜਾਂਦੀ ਹੈ, ਇਸੇ ਤਰ੍ਹਾਂ ਪਰਮਾਤਮਾ ਦਾ ਡਰ (ਮਨੁੱਖ ਦੀ) ਭੈੜੀ ਮੱਤ ਦੀ ਮੈਲ ਨੂੰ ਕੱਟ ਦੇਂਦਾ ਹੈ ।
As fire purifies metal, so does the Fear of the Lord eradicate the filth of evil-mindedness.
 
ਹੇ ਨਾਨਕ! ਉਹ ਬੰਦੇ ਸੋਹਣੇ ਹਨ ਜੋ ਪਰਮਾਤਮਾ ਨਾਲ ਪ੍ਰੇਮ ਜੋੜ ਕੇ (ਉਸ ਦੇ ਪ੍ਰੇਮ ਵਿਚ) ਰੰਗੇ ਹੋਏ ਹਨ ।੧।
O Nanak, beautiful are those humble beings, who are imbued with the Lord's Love. ||1||
 
Third Mehl:
 
ਰਾਮਕਲੀ (ਰਾਗਨੀ) ਦੀ ਰਾਹੀਂ ਜੇ ਰਾਮ (ਜੀਵ-ਇਸਤ੍ਰੀ) ਦੇ ਮਨ ਵਿਚ ਵੱਸ ਪਏ ਤਾਂ ਹੀ ਉਸ ਦਾ (ਪ੍ਰਭੂ-ਪਤੀ ਨੂੰ ਮਿਲਣ ਲਈ ਕੀਤਾ ਹੋਇਆ ਉੱਦਮ ਰੂਪ) ਸਿੰਗਾਰ ਸਫਲਾ ਹੈ ।
In Raamkalee, I have enshrined the Lord in my mind; thus I have been embellished.
 
ਜੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਿਰਦਾ ਕਮਲ ਖਿੜ ਪਏ ਤਾਂ ਹੀ ਭਗਤੀ ਦਾ ਖ਼ਜ਼ਾਨਾ ਮਿਲਦਾ ਹੈ ।
Through the Word of the Guru's Shabad, my heart-lotus has blossomed forth; the Lord blessed me with the treasure of devotional worship.
 
ਜੇ (ਗੁਰ-ਸ਼ਬਦ ਦੀ ਰਾਹੀਂ) ਮਨ ਦੀ ਭਟਕਣਾ ਦੂਰ ਹੋ ਜਾਏ ਤਾਂ ਹੀ ਮਨ ਜਾਗਿਆ (ਸਮਝੋ, ਕਿਉਂਕਿ) ਅਗਿਆਨ ਦਾ ਹਨੇਰਾ ਮੁੱਕ ਜਾਂਦਾ ਹੈ ।
My doubt was dispelled, and I woke up; the darkness of ignorance was dispelled.
 
ਜਿਸ (ਜੀਵ-ਇਸਤ੍ਰੀ ਦਾ ਪ੍ਰਭੂ (-ਪਤੀ) ਨਾਲ ਪਿਆਰ ਬਣ ਜਾਂਦਾ ਹੈ ਉਸ (ਦੀ ਆਤਮਾ) ਨੂੰ ਬਹੁਤ ਸੋਹਣਾ ਰੂਪ ਚੜ੍ਹਦਾ ਹੈ,
She who is in love with her Lord, is the most infinitely beautiful.
 
ਉਹ ਸੋਭਾਵੰਤੀ (ਜੀਵ-) ਇਸਤ੍ਰੀ ਸਦਾ ਆਪਣੇ (ਪ੍ਰਭੂ-) ਪਤੀ ਨੂੰ ਸਿਮਰਦੀ ਹੈ ।
Such a beautiful, happy soul-bride enjoys her Husband Lord forever.
 
ਮਨ ਦੇ ਪਿੱਛੇ ਤੁਰਨ ਵਾਲੀਆਂ (ਜੀਵ-ਇਸਤ੍ਰੀਆਂ ਪ੍ਰਭੂ ਨੂੰ ਪ੍ਰਸੰਨ ਕਰਨ ਵਾਲਾ) ਸਿੰਗਾਰ ਕਰਨਾ ਨਹੀਂ ਜਾਣਦੀਆਂ; ਉਹ ਸਾਰਾ (ਮਨੁੱਖ-) ਜਨਮ ਹਾਰ ਕੇ ਜਾਣਗੀਆਂ;
The self-willed manmukhs do not know how to decorate themselves; wasting their whole lives, they depart.
 
ਪ੍ਰਭੂ (-ਪਤੀ) ਦੀ ਭਗਤੀ ਤੋਂ ਬਿਨਾ (ਹੋਰ ਕਰਮ ਧਰਮ ਆਦਿਕ) ਸਿੰਗਾਰ ਜੋ (ਜੀਵ-ਇਸਤ੍ਰੀਆਂ) ਕਰਦੀਆਂ ਹਨ ਉਹ ਨਿੱਤ ਖ਼ੁਆਰ ਹੋ ਕੇ ਜੰਮਦੀਆਂ ਹਨ (ਭਾਵ, ਜਨਮ ਮਰਨ ਦੇ ਗੇੜ ਵਿਚ ਪੈਂਦੀਆਂ ਹਨ ਤੇ ਦੁਖੀ ਰਹਿੰਦੀਆਂ ਹਨ);
Those who decorate themselves without devotional worship to the Lord, are continually reincarnated to suffer.
 
ਨਾਹ ਤਾਂ ਉਹਨਾਂ ਨੂੰ ਇਸ ਲੋਕ ਵਿਚ ਸੋਭਾ ਮਿਲਦੀ ਹੈ ਤੇ ਪਰਲੋਕ ਵਿਚ ਜੋ ਉਹਨਾਂ ਨਾਲ ਵਰਤਦੀ ਹੈ ਉਹ ਪ੍ਰਭੂ ਹੀ ਜਾਣਦਾ ਹੈ ।
They do not obtain respect in this world; the Creator Lord alone knows what will happen to them in the world hereafter.
 
ਹੇ ਨਾਨਕ! (ਜਨਮ ਮਰਨ ਤੋਂ ਰਹਿਤ) ਸਦਾ ਕਾਇਮ ਰਹਿਣ ਵਾਲਾ ਇਕ ਪਰਮਾਤਮਾ ਹੀ ਹੈ, ਸੰਸਾਰ (ਭਾਵ, ਦੁਨੀਆਦਾਰ) ਜਨਮ ਮਰਨ (ਦੇ ਚੱਕਰ) ਵਿਚ ਹੈ ।
O Nanak, the True Lord is the One and only; duality exists only in the world.
 
ਚੰਗੇ ਕੰਮ ਵਿਚ ਤੇ ਮੰਦੇ ਕੰਮ ਵਿਚ (ਜੀਵ) ਪ੍ਰਭੂ ਨੇ ਆਪ ਹੀ ਲਾਏ ਹੋਏ ਹਨ, ਜੋ ਕੁਝ ਕਰਤਾਰ (ਉਹਨਾਂ ਪਾਸੋਂ) ਕਰਾਂਦਾ ਹੈ ਉਹੀ ਉਹ ਕਰਦੇ ਹਨ ।੨।
He Himself enjoins them to good and bad; they do only that which the Creator Lord causes them to do. ||2||
 
Third Mehl:
 
ਸਤਿਗੁਰੂ ਦੇ ਹੁਕਮ ਵਿਚ ਤੁਰਨ ਤੋਂ ਬਿਨਾ (ਮਨ ਵਿਚ) ਸ਼ਾਂਤੀ ਨਹੀਂ ਆਉਂਦੀ (ਤੇ ਇਸ ਸ਼ਾਂਤੀ ਵਾਸਤੇ ਗੁਰੂ ਤੋਂ ਬਿਨਾ) ਕੋਈ (ਹੋਰ) ਥਾਂ ਨਹੀਂ; ਭਾਵੇਂ ਕਿਤਨੀ ਤਾਂਘ ਕਰੀਏ,
Without serving the True Guru, tranquility is not obtained. It cannot be found anywhere else.
 
ਭਾਗਾਂ ਤੋਂ ਬਿਨਾ (ਗੁਰੂ) ਮਿਲਦਾ ਭੀ ਨਹੀਂ (ਕਿਉਂਕਿ ਜਿਤਨਾ ਚਿਰ ਮਨੁੱਖ ਦੇ) ਅੰਦਰ ਲੋਭ-ਰੂਪ ਵਿਕਾਰ ਹੈ
No matter how much one may long for it, without the karma of good actions, it cannot be found.
 
(ਉਤਨਾ ਚਿਰ ਉਹ ਪ੍ਰਭੂ ਨੂੰ ਛੱਡ ਕੇ) ਹੋਰ ਦੇ ਪਿਆਰ ਵਿਚ ਖੁੰੁਝਿਆ ਫਿਰਦਾ ਹੈ, ਜਿਨ੍ਹਾਂ ਦਾ ਇਹ ਹਾਲ ਹੈ)
Those whose inner beings are filled with greed and corruption, are ruined through the love of duality.
 
ਉਹਨਾਂ ਦਾ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ, ਉਹਨਾਂ ਨੂੰ ਹਉਮੈ ਵਿਚ (ਗ੍ਰਸਿਆਂ ਨੂੰ) ਦੁੱਖ ਮਿਲਦਾ ਹੈ ।
The cycle of birth and death is not ended, and filled with egotism, they suffer in pain.
 
ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਨਾਲ ਮਨ ਲਾਇਆ ਹੈ ਉਹਨਾਂ ਵਿਚੋਂ ਕੋਈ ਭੀ (ਪਿਆਰ ਤੋਂ) ਸੁੰਞੇ ਹਿਰਦੇ ਵਾਲਾ ਨਹੀਂ ਹੈ;
Those who focus their consciousness on the True Guru, do not remain unfulfilled.
 
ਉਹਨਾਂ ਨੂੰ ਜਮ ਦਾ ਸੱਦਾ ਨਹੀਂ ਆਉਂਦਾ (ਭਾਵ, ਉਹਨਾਂ ਨੂੰ ਮੌਤ ਤੋਂ ਡਰ ਨਹੀਂ ਲੱਗਦਾ) ਨਾਹ ਹੀ ਉਹ ਕਿਸੇ ਤਰ੍ਹਾਂ ਦੁਖੀ ਹੁੰਦੇ ਹਨ ।
They are not summoned by the Messenger of Death, and they do not suffer in pain.
 
ਹੇ ਨਾਨਕ! ਗੁਰੂ ਦੇ ਹੁਕਮ ਵਿਚ ਤੁਰਨ ਵਾਲੇ ਬੰਦੇ (“ਜਮ ਦੀ ਤਲਬ” ਤੋਂ) ਬਚੇ ਹੋਏ ਹਨ (ਕਿਉਂਕਿ) ਉਹ ਗੁਰੂ ਦੇ ਸ਼ਬਦ ਦੀ ਰਾਹੀਂ ਸੱਚੇ ਪ੍ਰਭੂ ਵਿਚ ਲੀਨ ਰਹਿੰਦੇ ਹਨ ।੩।
O Nanak, the Gurmukh is saved, merging in the True Word of the Shabad. ||3||
 
Pauree:
 
(ਪਰਮਾਤਮਾ) ਆਪ (ਮਾਇਆ ਦੇ ਪ੍ਰਭਾਵ ਤੋਂ) ਨਿਰਾਲਾ ਰਹਿੰਦਾ ਹੈ,
He Himself remains unattached forever; all others run after worldly affairs.
 
ਹੋਰ ਸਾਰੇ ਜੀਵ (ਮਾਇਆ ਦੇ) ਝੰਬੇਲੇ ਵਿਚ ਭਟਕ ਰਹੇ ਹਨ ।
He Himself is eternal, unchanging and unmoving; the others continue coming and going in reincarnation.
 
ਪ੍ਰਭੂ ਆਪ ਸਦਾ-ਥਿਰ ਤੇ ਅਟੱਲ ਹੈ, ਹੋਰ ਜੀਵ ਜੰਮਦੇ ਮਰਦੇ ਰਹਿੰਦੇ ਹਨ, (ਐਸੇ ਪ੍ਰਭੂ ਨੂੰ) ਸਦਾ ਸਿਮਰਨਾ ਚਾਹੀਦਾ ਹੈ ।
Meditating on the Lord forever and ever, the Gurmukh finds peace.
 
ਗੁਰੂ ਦੇ ਹੁਕਮ ਵਿਚ ਤੁਰ ਕੇ (ਸਿਮਰਦੇ ਹਨ ਉਹ) ਸੁਖ ਪਾਂਦੇ ਹਨ (ਗੁਰੂ ਦੀ ਰਾਹੀਂ ਪ੍ਰਭੂ ਨੂੰ ਸਿਮਰ ਕੇ) ਆਪਣੇ ਅਸਲ ਘਰ ਵਿਚ ਥਾਂ ਮਿਲਦੀ ਹੈ, ਸਿਫ਼ਤਿ-ਸਾਲਾਹ ਦੀ ਰਾਹੀਂ (ਗੁਰਮੁਖਿ) ਸੱਚੇ ਪ੍ਰਭੂ ਵਿਚ ਲੀਨ ਰਹਿੰਦੇ ਹਨ ।
He dwells in the home of his own inner being, absorbed in the Praise of the True Lord.
 
ਪ੍ਰਭੂ ਸਦਾ ਕਾਇਮ ਰਹਿਣ ਵਾਲਾ ਤੇ ਅਥਾਹ ਹੈ (ਇਹ ਗੱਲ ਉਹ ਆਪ ਹੀ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸਮਝਾਂਦਾ ਹੈ ।੮।
The True Lord is profound and unfathomable; through the Word of the Guru's Shabad, He is understood. ||8||
 
Shalok, Third Mehl:
 
ਹੇ ਨਾਨਕ! (ਉਸ ਪ੍ਰਭੂ ਦਾ) ਸਦਾ-ਥਿਰ ਰਹਣ ਵਾਲਾ ਨਾਮ ਸਿਮਰ ਜੋ ਹਰ ਥਾਂ ਮੌਜੂਦ ਹੈ ।
Meditate on the True Name; the True Lord is all-pervading.
 
ਜੋ ਮਨੁੱਖ ਪ੍ਰਭੂ ਦੇ ਹੁਕਮ ਨੂੰ ਸਮਝਦਾ ਹੈ (ਭਾਵ, ਹੁਕਮ ਵਿਚ ਤੁਰਦਾ ਹੈ) ਉਹ ਪ੍ਰਭੂ ਦੀ ਪ੍ਰਾਪਤੀ-ਰੂਪ ਫਲ ਪਾਂਦਾ ਹੈ, (ਪਰ ਜੋ ਮਨੁੱਖ ਨਿਰੀਆਂ) ਮੂੰਹ ਦੀਆਂ ਗੱਲਾਂ ਕਰਦਾ ਹੈ ਉਹ ਅਟੱਲ ਹੁਕਮ ਨੂੰ ਨਹੀਂ ਸਮਝਦਾ ।
O Nanak, one who realizes the Hukam of the Lord's Command, obtains the fruit of Truth.
 
ਹੇ ਨਾਨਕ! ਜੋ ਮਨੁੱਖ ਪਰਮਾਤਮਾ ਦਾ ਹੁਕਮ ਮੰਨਦਾ ਹੈ ਉਹ (ਅਸਲ) ਭਗਤ ਹੈ ।
One who merely mouths the words, does not understand the Hukam of the True Lord's Command.
 
ਹੁਕਮ ਮੰਨਣ ਤੋਂ ਬਿਨਾ ਮਨੁੱਖ ਬਿਲਕੁਲ ਕੱਚਾ ਹੈ (ਭਾਵ, ਅੱਲ੍ਹੜ ਮਨ ਵਾਲਾ ਹੈ ਜੋ ਹਰ ਵੇਲੇ ਡੋਲਦਾ ਹੈ) ।੧।
O Nanak, one who accepts the Will of the Lord is His devotee. Without accepting it, he is the falsest of the false. ||1||
 
Third Mehl:
 
ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਚੂੰਕਿ ਉਹਨਾਂ ਦੇ ਮਨ ਵਿਚ ਕਾਮ ਕੋ੍ਰਧ ਅਹੰਕਾਰ ਤੇ ਲੋਭ ਵਿਕਾਰ ਪ੍ਰਬਲ ਹਨ
The self-willed manmukhs do not know what they are saying. They are filled with sexual desire, anger and egotism.
 
ਉਹ ਨਾਹ ਹੀ ਥਾਂ ਕੁਥਾਂ ਸਮਝਦੇ ਹਨ ਤੇ ਨਾਹ ਹੀ ਸਮੇ-ਸਿਰ ਢੁਕਦੀ ਗੱਲ ਕਰਨੀ ਜਾਣਦੇ ਹਨ;
They do not understand right places and wrong places; they are filled with greed and corruption.
 
(ਜਿਥੇ ਭੀ) ਉਹ ਆ ਕੇ ਬੈਠਦੇ ਹਨ (ਸਤਸੰਗ ਵਿਚ ਆਉਣ ਤਾਂ ਭੀ) ਆਪਣੇ ਸੁਆਰਥ ਅਨੁਸਾਰ ਹੀ ਗੱਲਾਂ ਕਰਦੇ ਹਨ, (ਸੋ ਹਰ ਵੇਲੇ) ਉਹਨਾਂ ਨੂੰ ਡਰਾਉਣਾ ਜਮ ਮਾਰਦਾ ਰਹਿੰਦਾ ਹੈ (ਭਾਵ, ਹਰ ਵੇਲੇ ਆਤਮਕ ਮੌਤ ਉਹਨਾਂ ਨੂੰ ਦਬਾਈ ਰੱਖਦੀ ਹੈ);
They come, and sit and talk for their own purposes. The Messenger of Death strikes them down.
 
ਅਗਾਂਹ ਪ੍ਰਭੂ ਦੀ ਹਜ਼ੂਰੀ ਵਿਚ ਲੇਖਾ ਮੰਗਿਆ ਜਾਣ ਤੇ ਉਹ ਕੂੜ ਦੇ ਵਪਾਰੀ ਮਾਰ ਮਾਰ ਕੇ ਖ਼ੁਆਰ ਕੀਤੇ ਜਾਂਦੇ ਹਨ ।
Hereafter, they are called to account in the Court of the Lord; the false ones are struck down and humiliated.
 
ਕੋਈ ਮਨੁੱਖ ਇਹ ਵਿਚਾਰ ਦੱਸੇ ਕਿ ਇਹ ਕੂੜ ਦੀ ਮੈਲ (ਭਾਵ, ਉਹਨਾਂ ਪਦਾਰਥਾਂ ਦਾ ਮੋਹ ਜੋ ਨਾਲ ਨਹੀਂ ਨਿਭਣੇ) ਕਿਵੇਂ ਦੂਰ ਹੋਵੇ ।
How can this filth of falsehood be washed off? Can anyone think about this, and find the way?
 
ਜੇ ਸਤਿਗੁਰੂ ਮਿਲ ਪਏ ਤਾਂ ਉਹ ਪ੍ਰਭੂ ਦਾ ਨਾਮ (ਹਿਰਦੇ ਵਿਚ) ਪੱਕਾ ਬਿਠਾ ਦੇਂਦਾ ਹੈ (ਗੁਰੂ ਇਹ ਗੱਲ ਨਿਸ਼ਚੇ ਕਰਾ ਦੇਂਦਾ ਹੈ ਕਿ) ‘ਨਾਮ’ ਸਾਰੇ ਪਾਪਾਂ ਨੂੰ ਕੱਟਣ ਦੇ ਸਮਰੱਥ ਹੈ ।
If one meets with the True Guru, He implants the Naam, the Name of the Lord within; all his sins are destroyed.
 
(ਸੋ, ਗੁਰੂ ਦੇ ਸਨਮੁਖ ਹੋ ਕੇ) ਜੋ ਮਨੁੱਖ ਨਾਮ ਜਪਦਾ ਹੈ ਨਾਮ ਹੀ ਸਿਮਰਦਾ ਹੈ ਉਸ ਮਨੁੱਖ ਨੂੰ ਸਾਰੇ ਸਿਰ ਨਿਵਾਓ,
Let all bow in humility to that humble being who chants the Naam, and worships the Naam in adoration.
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by