ਮਃ ੩ ॥
Third Mehl:
ਰਾਮਕਲੀ ਰਾਮੁ ਮਨਿ ਵਸਿਆ ਤਾ ਬਨਿਆ ਸੀਗਾਰੁ ॥
ਰਾਮਕਲੀ (ਰਾਗਨੀ) ਦੀ ਰਾਹੀਂ ਜੇ ਰਾਮ (ਜੀਵ-ਇਸਤ੍ਰੀ) ਦੇ ਮਨ ਵਿਚ ਵੱਸ ਪਏ ਤਾਂ ਹੀ ਉਸ ਦਾ (ਪ੍ਰਭੂ-ਪਤੀ ਨੂੰ ਮਿਲਣ ਲਈ ਕੀਤਾ ਹੋਇਆ ਉੱਦਮ ਰੂਪ) ਸਿੰਗਾਰ ਸਫਲਾ ਹੈ ।
In Raamkalee, I have enshrined the Lord in my mind; thus I have been embellished.
ਗੁਰ ਕੈ ਸਬਦਿ ਕਮਲੁ ਬਿਗਸਿਆ ਤਾ ਸਉਪਿਆ ਭਗਤਿ ਭੰਡਾਰੁ ॥
ਜੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਿਰਦਾ ਕਮਲ ਖਿੜ ਪਏ ਤਾਂ ਹੀ ਭਗਤੀ ਦਾ ਖ਼ਜ਼ਾਨਾ ਮਿਲਦਾ ਹੈ ।
Through the Word of the Guru's Shabad, my heart-lotus has blossomed forth; the Lord blessed me with the treasure of devotional worship.
ਭਰਮੁ ਗਇਆ ਤਾ ਜਾਗਿਆ ਚੂਕਾ ਅਗਿਆਨ ਅੰਧਾਰੁ ॥
ਜੇ (ਗੁਰ-ਸ਼ਬਦ ਦੀ ਰਾਹੀਂ) ਮਨ ਦੀ ਭਟਕਣਾ ਦੂਰ ਹੋ ਜਾਏ ਤਾਂ ਹੀ ਮਨ ਜਾਗਿਆ (ਸਮਝੋ, ਕਿਉਂਕਿ) ਅਗਿਆਨ ਦਾ ਹਨੇਰਾ ਮੁੱਕ ਜਾਂਦਾ ਹੈ ।
My doubt was dispelled, and I woke up; the darkness of ignorance was dispelled.
ਤਿਸ ਨੋ ਰੂਪੁ ਅਤਿ ਅਗਲਾ ਜਿਸੁ ਹਰਿ ਨਾਲਿ ਪਿਆਰੁ ॥
ਜਿਸ (ਜੀਵ-ਇਸਤ੍ਰੀ ਦਾ ਪ੍ਰਭੂ (-ਪਤੀ) ਨਾਲ ਪਿਆਰ ਬਣ ਜਾਂਦਾ ਹੈ ਉਸ (ਦੀ ਆਤਮਾ) ਨੂੰ ਬਹੁਤ ਸੋਹਣਾ ਰੂਪ ਚੜ੍ਹਦਾ ਹੈ,
She who is in love with her Lord, is the most infinitely beautiful.
ਸਦਾ ਰਵੈ ਪਿਰੁ ਆਪਣਾ ਸੋਭਾਵੰਤੀ ਨਾਰਿ ॥
ਉਹ ਸੋਭਾਵੰਤੀ (ਜੀਵ-) ਇਸਤ੍ਰੀ ਸਦਾ ਆਪਣੇ (ਪ੍ਰਭੂ-) ਪਤੀ ਨੂੰ ਸਿਮਰਦੀ ਹੈ ।
Such a beautiful, happy soul-bride enjoys her Husband Lord forever.
ਮਨਮੁਖਿ ਸੀਗਾਰੁ ਨ ਜਾਣਨੀ ਜਾਸਨਿ ਜਨਮੁ ਸਭੁ ਹਾਰਿ ॥
ਮਨ ਦੇ ਪਿੱਛੇ ਤੁਰਨ ਵਾਲੀਆਂ (ਜੀਵ-ਇਸਤ੍ਰੀਆਂ ਪ੍ਰਭੂ ਨੂੰ ਪ੍ਰਸੰਨ ਕਰਨ ਵਾਲਾ) ਸਿੰਗਾਰ ਕਰਨਾ ਨਹੀਂ ਜਾਣਦੀਆਂ; ਉਹ ਸਾਰਾ (ਮਨੁੱਖ-) ਜਨਮ ਹਾਰ ਕੇ ਜਾਣਗੀਆਂ;
The self-willed manmukhs do not know how to decorate themselves; wasting their whole lives, they depart.
ਬਿਨੁ ਹਰਿ ਭਗਤੀ ਸੀਗਾਰੁ ਕਰਹਿ ਨਿਤ ਜੰਮਹਿ ਹੋਇ ਖੁਆਰੁ ॥
ਪ੍ਰਭੂ (-ਪਤੀ) ਦੀ ਭਗਤੀ ਤੋਂ ਬਿਨਾ (ਹੋਰ ਕਰਮ ਧਰਮ ਆਦਿਕ) ਸਿੰਗਾਰ ਜੋ (ਜੀਵ-ਇਸਤ੍ਰੀਆਂ) ਕਰਦੀਆਂ ਹਨ ਉਹ ਨਿੱਤ ਖ਼ੁਆਰ ਹੋ ਕੇ ਜੰਮਦੀਆਂ ਹਨ (ਭਾਵ, ਜਨਮ ਮਰਨ ਦੇ ਗੇੜ ਵਿਚ ਪੈਂਦੀਆਂ ਹਨ ਤੇ ਦੁਖੀ ਰਹਿੰਦੀਆਂ ਹਨ);
Those who decorate themselves without devotional worship to the Lord, are continually reincarnated to suffer.
ਸੈਸਾਰੈ ਵਿਚਿ ਸੋਭ ਨ ਪਾਇਨੀ ਅਗੈ ਜਿ ਕਰੇ ਸੁ ਜਾਣੈ ਕਰਤਾਰੁ ॥
ਨਾਹ ਤਾਂ ਉਹਨਾਂ ਨੂੰ ਇਸ ਲੋਕ ਵਿਚ ਸੋਭਾ ਮਿਲਦੀ ਹੈ ਤੇ ਪਰਲੋਕ ਵਿਚ ਜੋ ਉਹਨਾਂ ਨਾਲ ਵਰਤਦੀ ਹੈ ਉਹ ਪ੍ਰਭੂ ਹੀ ਜਾਣਦਾ ਹੈ ।
They do not obtain respect in this world; the Creator Lord alone knows what will happen to them in the world hereafter.
ਨਾਨਕ ਸਚਾ ਏਕੁ ਹੈ ਦੁਹੁ ਵਿਚਿ ਹੈ ਸੰਸਾਰੁ ॥
ਹੇ ਨਾਨਕ! (ਜਨਮ ਮਰਨ ਤੋਂ ਰਹਿਤ) ਸਦਾ ਕਾਇਮ ਰਹਿਣ ਵਾਲਾ ਇਕ ਪਰਮਾਤਮਾ ਹੀ ਹੈ, ਸੰਸਾਰ (ਭਾਵ, ਦੁਨੀਆਦਾਰ) ਜਨਮ ਮਰਨ (ਦੇ ਚੱਕਰ) ਵਿਚ ਹੈ ।
O Nanak, the True Lord is the One and only; duality exists only in the world.
ਚੰਗੈ ਮੰਦੈ ਆਪਿ ਲਾਇਅਨੁ ਸੋ ਕਰਨਿ ਜਿ ਆਪਿ ਕਰਾਏ ਕਰਤਾਰੁ ॥੨॥
ਚੰਗੇ ਕੰਮ ਵਿਚ ਤੇ ਮੰਦੇ ਕੰਮ ਵਿਚ (ਜੀਵ) ਪ੍ਰਭੂ ਨੇ ਆਪ ਹੀ ਲਾਏ ਹੋਏ ਹਨ, ਜੋ ਕੁਝ ਕਰਤਾਰ (ਉਹਨਾਂ ਪਾਸੋਂ) ਕਰਾਂਦਾ ਹੈ ਉਹੀ ਉਹ ਕਰਦੇ ਹਨ ।੨।
He Himself enjoins them to good and bad; they do only that which the Creator Lord causes them to do. ||2||