ਮਃ ੩ ॥
Third Mehl:
ਮਨਮੁਖ ਬੋਲਿ ਨ ਜਾਣਨੀ ਓਨਾ ਅੰਦਰਿ ਕਾਮੁ ਕ੍ਰੋਧੁ ਅਹੰਕਾਰੁ ॥
ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਚੂੰਕਿ ਉਹਨਾਂ ਦੇ ਮਨ ਵਿਚ ਕਾਮ ਕੋ੍ਰਧ ਅਹੰਕਾਰ ਤੇ ਲੋਭ ਵਿਕਾਰ ਪ੍ਰਬਲ ਹਨ
The self-willed manmukhs do not know what they are saying. They are filled with sexual desire, anger and egotism.
ਓਇ ਥਾਉ ਕੁਥਾਉ ਨ ਜਾਣਨੀ ਉਨ ਅੰਤਰਿ ਲੋਭੁ ਵਿਕਾਰੁ ॥
ਉਹ ਨਾਹ ਹੀ ਥਾਂ ਕੁਥਾਂ ਸਮਝਦੇ ਹਨ ਤੇ ਨਾਹ ਹੀ ਸਮੇ-ਸਿਰ ਢੁਕਦੀ ਗੱਲ ਕਰਨੀ ਜਾਣਦੇ ਹਨ;
They do not understand right places and wrong places; they are filled with greed and corruption.
ਓਇ ਆਪਣੈ ਸੁਆਇ ਆਇ ਬਹਿ ਗਲਾ ਕਰਹਿ ਓਨਾ ਮਾਰੇ ਜਮੁ ਜੰਦਾਰੁ ॥
(ਜਿਥੇ ਭੀ) ਉਹ ਆ ਕੇ ਬੈਠਦੇ ਹਨ (ਸਤਸੰਗ ਵਿਚ ਆਉਣ ਤਾਂ ਭੀ) ਆਪਣੇ ਸੁਆਰਥ ਅਨੁਸਾਰ ਹੀ ਗੱਲਾਂ ਕਰਦੇ ਹਨ, (ਸੋ ਹਰ ਵੇਲੇ) ਉਹਨਾਂ ਨੂੰ ਡਰਾਉਣਾ ਜਮ ਮਾਰਦਾ ਰਹਿੰਦਾ ਹੈ (ਭਾਵ, ਹਰ ਵੇਲੇ ਆਤਮਕ ਮੌਤ ਉਹਨਾਂ ਨੂੰ ਦਬਾਈ ਰੱਖਦੀ ਹੈ);
They come, and sit and talk for their own purposes. The Messenger of Death strikes them down.
ਅਗੈ ਦਰਗਹ ਲੇਖੈ ਮੰਗਿਐ ਮਾਰਿ ਖੁਆਰੁ ਕੀਚਹਿ ਕੂੜਿਆਰ ॥
ਅਗਾਂਹ ਪ੍ਰਭੂ ਦੀ ਹਜ਼ੂਰੀ ਵਿਚ ਲੇਖਾ ਮੰਗਿਆ ਜਾਣ ਤੇ ਉਹ ਕੂੜ ਦੇ ਵਪਾਰੀ ਮਾਰ ਮਾਰ ਕੇ ਖ਼ੁਆਰ ਕੀਤੇ ਜਾਂਦੇ ਹਨ ।
Hereafter, they are called to account in the Court of the Lord; the false ones are struck down and humiliated.
ਏਹ ਕੂੜੈ ਕੀ ਮਲੁ ਕਿਉ ਉਤਰੈ ਕੋਈ ਕਢਹੁ ਇਹੁ ਵੀਚਾਰੁ ॥
ਕੋਈ ਮਨੁੱਖ ਇਹ ਵਿਚਾਰ ਦੱਸੇ ਕਿ ਇਹ ਕੂੜ ਦੀ ਮੈਲ (ਭਾਵ, ਉਹਨਾਂ ਪਦਾਰਥਾਂ ਦਾ ਮੋਹ ਜੋ ਨਾਲ ਨਹੀਂ ਨਿਭਣੇ) ਕਿਵੇਂ ਦੂਰ ਹੋਵੇ ।
How can this filth of falsehood be washed off? Can anyone think about this, and find the way?
ਸਤਿਗੁਰੁ ਮਿਲੈ ਤਾ ਨਾਮੁ ਦਿੜਾਏ ਸਭਿ ਕਿਲਵਿਖ ਕਟਣਹਾਰੁ ॥
ਜੇ ਸਤਿਗੁਰੂ ਮਿਲ ਪਏ ਤਾਂ ਉਹ ਪ੍ਰਭੂ ਦਾ ਨਾਮ (ਹਿਰਦੇ ਵਿਚ) ਪੱਕਾ ਬਿਠਾ ਦੇਂਦਾ ਹੈ (ਗੁਰੂ ਇਹ ਗੱਲ ਨਿਸ਼ਚੇ ਕਰਾ ਦੇਂਦਾ ਹੈ ਕਿ) ‘ਨਾਮ’ ਸਾਰੇ ਪਾਪਾਂ ਨੂੰ ਕੱਟਣ ਦੇ ਸਮਰੱਥ ਹੈ ।
If one meets with the True Guru, He implants the Naam, the Name of the Lord within; all his sins are destroyed.
ਨਾਮੁ ਜਪੇ ਨਾਮੋ ਆਰਾਧੇ ਤਿਸੁ ਜਨ ਕਉ ਕਰਹੁ ਸਭਿ ਨਮਸਕਾਰੁ ॥
(ਸੋ, ਗੁਰੂ ਦੇ ਸਨਮੁਖ ਹੋ ਕੇ) ਜੋ ਮਨੁੱਖ ਨਾਮ ਜਪਦਾ ਹੈ ਨਾਮ ਹੀ ਸਿਮਰਦਾ ਹੈ ਉਸ ਮਨੁੱਖ ਨੂੰ ਸਾਰੇ ਸਿਰ ਨਿਵਾਓ,
Let all bow in humility to that humble being who chants the Naam, and worships the Naam in adoration.
ਮਲੁ ਕੂੜੀ ਨਾਮਿ ਉਤਾਰੀਅਨੁ ਜਪਿ ਨਾਮੁ ਹੋਆ ਸਚਿਆਰੁ ॥
ਕੂੜੇ ਪਦਾਰਥਾਂ (ਦੇ ਮੋਹ) ਦੀ ਮੈਲ ਉਸ ਮਨੁੱਖ ਨੇ ਪ੍ਰਭੂ ਦੇ ਨਾਮ ਦੀ ਰਾਹੀਂ ਉਤਾਰ ਲਈ ਹੈ, ਨਾਮ ਜਪ ਕੇ ਉਹ ਸੱਚ ਦਾ ਵਪਾਰੀ ਬਣ ਗਿਆ ਹੈ ।
The Naam washes off the filth of falsehood; chanting the Naam, one becomes truthful.
ਜਨ ਨਾਨਕ ਜਿਸ ਦੇ ਏਹਿ ਚਲਤ ਹਹਿ ਸੋ ਜੀਵਉ ਦੇਵਣਹਾਰੁ ॥੨॥
ਹੇ ਦਾਸ ਨਾਨਕ! (ਅਰਦਾਸ ਕਰ ਕਿ) ਜਿਸ ਪ੍ਰਭੂ ਦੇ ਨਾਮ ਵਿਚ ਇਹ ਬਰਕਤਾਂ ਹਨ ਉਹ ਦਾਤਾ ਜੀਊਂਦਾ ਰਹੇ (ਭਾਵ, ਸਦਾ ਅਸਾਡੇ ਸਿਰ ਤੇ ਹੱਥ ਰੱਖੀ ਰੱਖੇ) ।੨।
O servant Nanak, wondrous are the plays of the Lord, the Giver of life. ||2||