ਪਰਮਾਤਮਾ ਦਾ ਦਰ-ਘਰ ਨਹੀਂ ਲੱਭ ਸਕਦੇ ।
One who takes the Support of the Naam, by Guru's Grace,
ਕੋ੍ਰੜਾਂ ਵਿਚੋਂ ਕੋਈ ਉਹ ਬੰਦਾ ਅਦੁਤੀ ਹੈ ਜਿਸ ਨੂੰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਜ਼ਿੰਦਗੀ ਦਾ ਆਸਰਾ ਮਿਲ ਗਿਆ ਹੈ ।੭।
is a rare person, one among millions, incomparable. ||7||
ਹੇ ਪੰਡਿਤ! ਜੇ ਤੂੰ ਗਿਆਨਵਾਨ ਬਣਨਾ ਹੈ ਤਾਂ ਗੁਰੂ ਦਾ ਆਸਰਾ-ਪਰਨਾ ਲੈ ਕੇ ਇਹ ਗੱਲ ਸਮਝ ਲੈ ਕੇ
One is bad, and another good, but the One True Lord is contained in all.
ਚਾਹੇ ਕੋਈ ਭਲਾ ਹੈ ਚਾਹੇ ਬੁਰਾ ਹੈ ਹਰੇਕ ਵਿਚ ਸਦਾ-ਥਿਰ ਪ੍ਰਭੂ ਹੀ ਮੌਜੂਦ ਹੈ ।
Understand this, O spiritual teacher, through the support of the True Guru:
ਉਹਨਾਂ ਵਿਰਲੇ ਬੰਦਿਆਂ ਨੇ ਹਰ ਥਾਂ ਇਕ ਪਰਮਾਤਮਾ ਨੂੰ ਹੀ ਵਿਆਪਕ ਸਮਝਿਆ ਹੈ ਜੇਹੜੇ ਗੁਰੂ ਦੀ ਸਰਨ ਪਏ ਹਨ ।
rare indeed is that Gurmukh, who realizes the One Lord.
ਉਹ ਆਪਣਾ ਜਨਮ ਮਰਨ ਮਿਟਾ ਕੇ ਪ੍ਰਭੂ-ਚਰਨਾਂ ਵਿਚ ਲੀਨ ਰਹਿੰਦੇ ਹਨ ।੮।
His comings and goings cease, and he merges in the Lord. ||8||
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਇਕ ਪਰਮਾਤਮਾ ਵੱਸਦਾ ਹੈ,
Those who have the One Universal Creator Lord within their hearts,
ਸਾਰੇ ਜੀਵਾਂ ਦਾ ਮਾਲਕ ਸਦਾ-ਥਿਰ ਪ੍ਰਭੂ ਉਹਨਾਂ ਦੀ ਸੁਰਤਿ ਦਾ ਸਦਾ ਨਿਸ਼ਾਨਾ ਬਣਿਆ ਰਹਿੰਦਾ ਹੈ ।
possess all virtues; they contemplate the True Lord.
ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਰਜ਼ਾ ਵਿਚ ਤੁਰ ਕੇ (ਆਪਣੇ) ਸਾਰੇ ਕੰਮ ਕਰਦਾ ਹੈ
One who acts in harmony with the Guru's Will,
ਸਾਰੇ ਜੀਵਾਂ ਦਾ ਮਾਲਕ ਸਦਾ-ਥਿਰ ਪ੍ਰਭੂ ਉਹਨਾਂ ਦੀ ਸੁਰਤਿ ਦਾ ਸਦਾ ਨਿਸ਼ਾਨਾ ਬਣਿਆ ਰਹਿੰਦਾ ਹੈ ।
O Nanak, is absorbed in the Truest of the True. ||9||4||
ਰਾਮਕਲੀ ਮਹਲਾ ੧ ॥
Raamkalee, First Mehl:
ਮਨ ਦੇ ਫੁਰਨਿਆਂ ਨੂੰ ਬਦੋ ਬਦੀ ਰੋਕਣ ਦੇ ਜਤਨ ਕਰਨ ਨਾਲ, ਸਰੀਰ ਹੀ ਦੁਖੀ ਹੁੰਦਾ ਹੈ (ਇਹਨਾਂ ਕਸ਼ਟਾਂ ਦਾ) ਮਨ ਉਤੇ ਅਸਰ ਨਹੀਂ ਪੈਂਦਾ ।
Practicing restraint by Hatha Yoga, the body wears away.
ਵਰਤ ਰੱਖਣ ਨਾਲ, ਤਪ ਤਪਣ ਨਾਲ, ਮਨ ਨੂੰ ਇਕਾਗ੍ਰ੍ਰ ਕਰਨ ਵਾਸਤੇ ਧੱਕੇ ਨਾਲ ਸਰੀਰ ਨੂੰ ਔਖਿਆਂ ਕੀਤਿਆਂ,
The mind is not softened by fasting or austerities.
ਹਠ ਨਾਲ ਕੀਤਾ ਹੋਇਆ) ਕੋਈ ਭੀ ਕਰਮ ਪਰਮਾਤਮਾ ਦਾ ਨਾਮ ਸਿਮਰਨ ਦੀ ਬਰਾਬਰੀ ਨਹੀਂ ਕਰ ਸਕਦਾ ।੧।
Nothing else is equal to worship of the Lord's Name. ||1||
ਹੇ (ਮੇਰੇ) ਮਨ! ਗੁਰੂ ਦੀ (ਦੱਸੀ) ਸੇਵਾ ਕਰ, ਤੇ ਸੰਤ ਜਨਾਂ ਦੀ ਸੰਗਤਿ ਕਰ,
Serve the Guru, O mind, and associate with the humble servants of the Lord.
ਪਰਮਾਤਮਾ ਦੇ ਨਾਮ ਦਾ ਰਸ ਪੀ, (ਇਸ ਤਰ੍ਹਾਂ) ਭਿਆਨਕ ਜਮ ਪੋਹ ਨਹੀਂ ਸਕੇਗਾ ਅਤੇ ਮਾਇਆ-ਸਪਣੀ (ਮੋਹ ਦਾ) ਡੰਗ ਮਾਰ ਨਹੀਂ ਸਕੇਗੀ ।੧।ਰਹਾਉ।
The tyrannical Messenger of Death cannot touch you, and the serpent of Maya cannot sting you, when you drink in the sublime essence of the Lord. ||1||Pause||
ਜਗਤ ਧਾਰਮਿਕ ਚਰਚਾ (ਦੇ ਪੁਸਤਕ) ਪੜ੍ਹਦਾ ਹੈ, ਦੁਨੀਆ ਦੇ ਰੰਗ-ਤਮਾਸ਼ਿਆਂ ਵਿਚ ਹੀ ਖ਼ੁਸ਼ ਰਹਿੰਦਾ ਹੈ ਤੇ
The world reads the arguments, and is softened only by music.
ਤੈ੍ਰ-ਗੁਣੀ ਮਾਇਆ ਦੇ ਮੋਹ ਵਿਚ ਫਸ ਕੇ ਜਨਮ ਮਰਨ ਦੇ ਗੇੜ ਵਿਚ ਪੈਂਦਾ ਹੈ (ਉਂਞ ਇਸ ਚਰਚਾ ਆਦਿਕ ਨੂੰ ਧਾਰਮਿਕ ਕੰਮ ਸਮਝਦਾ ਹੈ
In the three modes and corruption, they are born and die.
ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਦੁੱਖ ਹੀ ਸਹਾਰਨਾ ਪੈਂਦਾ ਹੈ ।੨।
Without the Lord's Name, they endure suffering and pain. ||2||
ਹਠ-ਜੋਗੀ ਸੁਆਸ (ਦਸਮ ਦੁਆਰ ਵਿਚ) ਚਾੜ੍ਹਦਾ ਹੈ (ਇਤਨੀ ਮੇਹਨਤ ਕਰਦਾ ਹੈ ਕਿ ਪਸੀਨੇ ਨਾਲ ਉਸ ਦਾ) ਸਿੰਘਾਸਨ ਭੀ ਭਿੱਜ ਜਾਂਦਾ ਹੈ,
The Yogi draws the breath upwards, and opens the Tenth Gate.
(ਆਂਦਰਾਂ ਸਾਫ਼ ਰੱਖਣ ਲਈ) ਨਿਉਲੀ ਕਰਮ ਤੇ (ਹਠ ਜੋਗ ਦੇ) ਛੇ ਕਰਮ ਕਰਦਾ ਹੈ,
He practices inner cleansing and the six rituals of purification.
(ਆਂਦਰਾਂ ਸਾਫ਼ ਰੱਖਣ ਲਈ) ਨਿਉਲੀ ਕਰਮ ਤੇ (ਹਠ ਜੋਗ ਦੇ) ਛੇ ਕਰਮ ਕਰਦਾ ਹੈ,
But without the Lord's Name, the breath he draws is useless. ||3||
ਜਿਤਨਾ ਚਿਰ ਕਾਮਾਦਿਕ ਪੰਜ ਵਿਕਾਰਾਂ ਦੀ ਅੱਗ ਅੰਤਰ ਆਤਮੇ ਭੜਕ ਰਹੀ ਹੋਵੇ, ਉਤਨਾ ਚਿਰ ਮਨ ਧੀਰਜ ਨਹੀਂ ਧਾਰ ਸਕਦਾ ।
The fire of the five passions burns within him; how can he be calm?
ਜਿਤਨਾ ਚਿਰ ਮੋਹ-ਚੋਰ ਅੰਦਰ ਵੱਸ ਰਿਹਾ ਹੈ ਆਤਮਕ ਆਨੰਦ ਨਹੀਂ ਮਿਲ ਸਕਦਾ ।
The thief is within him; how can he taste the taste?
ਗੁਰੂ ਦੀ ਸਰਨ ਪੈ ਕੇ ਇਸ ਸਰੀਰ-ਕਿਲ੍ਹੇ ਨੂੰ ਜਿੱਤੇ (ਇਸ ਵਿਚ ਆਕੀ ਹੋਇਆ ਮਨ ਵੱਸ ਵਿਚ ਆ ਜਾਇਗਾ ਤੇ ਆਤਮਕ ਆਨੰਦ ਮਿਲੇਗਾ) ।੪।
One who becomes Gurmukh conquers the body-fortress. ||4||
ਜੇ ਮਨ ਵਿਚ (ਮਾਇਆ ਦੇ ਮੋਹ ਦੀ) ਮੈਲ ਟਿਕੀ ਰਹੇ, ਤੀਰਥਾਂ ਤੇ (ਇਸ਼ਨਾਨ ਲਈ) ਭੌਂਦੇ ਫਿਰੀਏ,
With filth within, he wanders around at places of pilgrimage.
ਇਸ ਤਰ੍ਹਾਂ ਮਨ ਸੁੱਚਾ ਨਹੀਂ ਹੋ ਸਕਦਾ (ਤੀਰਥ-) ਇਸ਼ਨਾਨ ਦਾ ਕੋਈ ਲਾਭ ਨਹੀਂ ਹੁੰਦਾ ।
His mind is not pure, so what is the use of performing ritual cleansings?
ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ (ਗ਼ਲਤ ਰਸਤੇ ਵਲ ਹੀ ਪ੍ਰੇਰਨਾ ਕਰੀ ਜਾਂਦਾ ਹੈ, ਇਸ ਵਾਸਤੇ) ਕਿਸੇ ਨੂੰ ਦੋਸ਼ੀ ਭੀ ਨਹੀਂ ਠਹਿਰਾਇਆ ਜਾ ਸਕਦਾ ।੫
He carries the karma of his own past actions; who else can he blame? ||5||
ਜੇਹੜੇ ਬੰਦੇ ਅੰਨ ਨਹੀਂ ਖਾਂਦੇ (ਇਸ ਤਰ੍ਹਾਂ ਉਹ ਕੋਈ ਆਤਮਕ ਲਾਭ ਤਾਂ ਨਹੀਂ ਖੱਟਦੇ) ਸਰੀਰ ਨੂੰ ਹੀ ਕਸ਼ਟ ਮਿਲਦਾ ਹੈ,
He does not eat food; he tortures his body.
ਗੁਰੂ ਤੋਂ ਮਿਲੇ ਗਿਆਨ ਤੋਂ ਬਿਨਾ (ਮਾਇਆ ਵਲੋਂ ਵਿਕਾਰਾਂ) ਤ੍ਰਿਪਤੀ ਨਹੀਂ ਹੋ ਸਕਦੀ ।
Without the Guru's wisdom, he is not satisfied.
ਸੋ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜੰਮਦਾ ਹੈ ਮਰਦਾ ਹੈ, ਜੰਮਦਾ ਹੈ ਮਰਦਾ ਹੈ (ਉਸ ਦਾ ਇਹ ਗੇੜ ਤੁਰਿਆ ਰਹਿੰਦਾ ਹੈ) ।੬।
The self-willed manmukh is born only to die, and be born again. ||6||
ਹੇ ਭਾਈ! ਗੁਰੂ ਦਾ ਉਪਦੇਸ਼ ਲੈ ਕੇ ਸੰਤ ਜਨਾਂ ਦੀ ਸੰਗਤਿ ਕਰਨੀ ਚਾਹੀਦੀ ਹੈ ।
Go, and ask the True Guru, and associate with the Lord's humble servants.
(ਸੰਗਤਿ ਵਿਚ ਰਿਹਾਂ) ਮਨ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ, ਤੇ ਇਸ ਤਰ੍ਹਾਂ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ ।
Your mind shall merge into the Lord, and you shall not be reincarnated to die again.
ਪਰਮਾਤਮਾ ਦਾ ਨਾਮ ਨਾਹ ਸਿਮਰਿਆ, ਤਾਂ ਕਿਸੇ ਹੋਰ ਹਠ-ਕਰਮ ਦਾ ਕੋਈ ਲਾਭ ਨਹੀਂ ਹੁੰਦਾ ।੭
Without the Lord's Name, what can anyone do? ||7||
ਚੂਹੇ ਵਾਂਗ ਅੰਦਰੋ ਅੰਦਰ ਸ਼ੋਰ ਮਚਾਣ ਵਾਲੇ ਮਨ ਦੇ ਸੰਕਲਪ ਵਿਕਲਪ ਅੰਦਰੋਂ ਕੱਢ ਦੇਣੇ ਚਾਹੀਦੇ ਹਨ,
Silence the mouse scurrying around within you.
ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ, ਇਹੀ ਹੈ ਧੁਰੋਂ ਮਿਲੀ ਸੇਵਾ (ਜੋ ਮਨੁੱਖ ਨੇ ਕਰਨੀ ਹੈ) ।
Serve the Primal Lord, by chanting the Lord's Name.
ਹੇ ਨਾਨਕ! (ਪ੍ਰਭੂ ਅਗੇ ਅਰਦਾਸ ਕਰ—) ਹੇ ਪ੍ਰਭੂ! ਮੇਹਰ ਕਰ, ਮੈਨੂੰ ਤੇਰੇ ਨਾਮ ਦੀ ਦਾਤਿ ਮਿਲੇ ।੮।੫।
O Nanak, God blesses us with His Name, when He grants His Grace. ||8||5||
ਰਾਮਕਲੀ ਮਹਲਾ ੧ ॥
Raamkalee, First Mehl:
(ਉਹ ਪਰਮਾਤਮਾ ਐਸਾ ਹੈ ਕਿ) ਸ੍ਰਿਸ਼ਟੀ ਦੀ ਉਤਪੱਤੀ (ਦੀ ਤਾਕਤ) ਉਸ ਦੇ ਆਪਣੇ ਅੰਦਰ ਹੀ ਹੈ (ਉਤਪੱਤੀ ਕਰਨ ਵਾਲਾ) ਹੋਰ ਕੋਈ ਭੀ ਨਹੀਂ ਹੈ ।
The created Universe emanated from within You; there is no other at all.
ਜਿਸ ਭੀ ਚੀਜ਼ ਦਾ ਨਾਮ ਲਿਆ ਜਾਏ ਉਹ ਪਰਮਾਤਮਾ ਤੋਂ ਹੀ ਪੈਦਾ ਹੋਈ ਹੈ ।
Whatever is said to be, is from You, O God.
ਉਹੀ ਮਾਲਕ ਜੁਗਾਂ ਜੁਗਾਂ ਵਿਚ ਸਦਾ-ਥਿਰ ਚਲਿਆ ਆ ਰਿਹਾ ਹੈ
He is the True Lord and Master, throughout the ages.
। ਜਗਤ ਦੀ ਉਤਪੱਤੀ ਤੇ ਜਗਤ ਦਾ ਨਾਸ ਕਰਨ ਵਾਲਾ (ਉਸ ਤੋਂ ਬਿਨਾ) ਕੋਈ ਹੋਰ ਨਹੀਂ ਹੈ ।੧।
Creation and destruction do not come from anyone else. ||1||
ਸਾਡਾ ਪਾਲਣਹਾਰ ਪ੍ਰਭੂ ਬੜਾ ਅਥਾਹ ਹੈ ਤੇ ਵੱਡੇ ਜਿਗਰੇ ਵਾਲਾ ਹੈ ।
Such is my Lord and Master, profound and unfathomable.
ਜਿਸ ਭੀ ਮਨੁੱਖ ਨੇ (ਉਸ ਦਾ ਨਾਮ) ਜਪਿਆ ਹੈ ਉਸੇ ਨੇ ਹੀ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ । ਪਰਮਾਤਮਾ ਦੇ ਨਾਮ ਵਿਚ ਜੁੜਿਆਂ ਮੌਤ ਦਾ ਡਰ ਨਹੀਂ ਪੋਂਹਦਾ ।੧।ਰਹਾਉ
Whoever meditates on Him, finds peace. The arrow of the Messenger of Death does not strike one who has the Name of the Lord. ||1||Pause||
ਪਰਮਾਤਮਾ ਦਾ ਨਾਮ (ਇਕ ਐਸਾ) ਰਤਨ ਹੈ ਹੀਰਾ ਹੈ ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ (ਜੋ ਕਿਸੇ ਕੀਮਤ ਤੋਂ ਨਹੀਂ ਮਿਲ ਸਕਦਾ);
The Naam, the Name of the Lord, is a priceless jewel, a diamond.
ਉਹ ਸਦਾ-ਥਿਰ ਰਹਿਣ ਵਾਲਾ ਮਾਲਕ ਹੈ ਉਹ ਕਦੇ ਮਰਨ ਵਾਲਾ ਨਹੀਂ ਹੈ,
The True Lord Master is immortal and immeasurable.
ਉਸ ਦੇ ਵਡੱਪਣ ਨੂੰ ਤੋਲਿਆ ਨਹੀਂ ਜਾ ਸਕਦਾ । ਜੇਹੜੀ ਜੀਭ (ਉਸ ਅਮਰ ਅਡੋਲ ਪ੍ਰਭੂ ਦੀ ਸਿਫ਼ਤਿ ਸਾਲਾਹ ਦਾ) ਬੋਲ ਬੋਲਦੀ ਹੈ ਉਹ ਸੁੱਚੀ ਹੈ ।
That tongue which chants the True Name is pure.
ਸਿਫ਼ਤਿ-ਸਾਲਾਹ ਕਰਨ ਵਾਲੇ ਬੰਦੇ ਨੂੰ ਅੰਦਰ ਬਾਹਰ ਹਰ ਥਾਂ ਉਹ ਸਦਾ-ਥਿਰ ਪ੍ਰਭੂ ਹੀ ਦਿੱਸਦਾ ਹੈ, ਇਸ ਬਾਰੇ ਉਸ ਨੂੰ ਕੋਈ ਭੁਲੇਖਾ ਨਹੀਂ ਲੱਗਦਾ ।੨।
The True Lord is in the home of the self; there is no doubt about it. ||2||
ਅਨੇਕਾਂ ਬੰਦੇ (ਗ੍ਰਿਹਸਤ ਤਿਆਗ ਕੇ) ਜੰਗਲਾਂ ਵਿਚ ਜਾ ਬੈਠਦੇ ਹਨ, ਪਹਾੜ ਵਿਚ (ਗੁਫ਼ਾ ਆਦਿਕ) ਥਾਂ (ਬਣਾ ਕੇ) ਬੈਠਦੇ ਹਨ (ਆਪਣੇ ਇਸ ਉੱਦਮ ਦਾ) ਮਾਣ (ਭੀ) ਕਰਦੇ ਹਨ,
Some sit in the forests, and some make their home in the mountains.
ਪਰ ਪਰਮਾਤਮਾ ਦਾ ਨਾਮ ਵਿਸਾਰ ਕੇ ਉਹ ਖ਼ੁਆਰ (ਹੀ) ਹੁੰਦੇ ਹਨ ।
Forgetting the Naam, they rot away in egotistical pride.
। ਪਰਮਾਤਮਾ ਦੇ ਨਾਮ ਤੋਂ ਵਾਂਜੇ ਰਹਿ ਕੇ ਕੋਈ ਗਿਆਨ-ਚਰਚਾ ਤੇ ਕੋਈ ਸਮਾਧੀ ਕਿਸੇ ਅਰਥ ਨਹੀਂ ।
Without the Naam, what is the use of spiritual wisdom and meditation?
ਜੇਹੜੇ ਮਨੁੱਖ ਗੁਰੂ ਦੇ ਰਸਤੇ ਤੁਰਦੇ ਹਨ (ਤੇ ਨਾਮ ਜਪਦੇ ਹਨ) ਉਹ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦੇ ਹਨ ।੩।
The Gurmukhs are honored in the Court of the Lord. ||3||
ਜੇਹੜਾ ਮਨੁੱਖ ਇਕਾਗ੍ਰਤਾ ਆਦਿਕ ਵਾਸਤੇ ਸਰੀਰ ਉਤੇ ਕੋਈ) ਧੱਕਾ-ਜ਼ੋਰ ਕਰਦਾ ਹੈ (ਤੇ ਇਸ ਉੱਦਮ ਦਾ) ਮਾਣ (ਭੀ) ਕਰਦਾ ਹੈ, ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦਾ ।
Acting stubbornly in egotism, one does not find the Lord.
ਜੇਹੜਾ ਮਨੁੱਖ (ਲੋਕ-ਵਿਖਾਵੇ ਦੀ ਖ਼ਾਤਰ) ਧਾਰਮਿਕ ਪੁਸਤਕਾਂ ਪੜ੍ਹਦਾ ਹੈ, ਪੁਸਤਕਾਂ ਲੈ ਕੇ ਲੋਕਾਂ ਨੂੰ (ਹੀ) ਸੁਣਾਂਦਾ ਹੈ,
Studying the scriptures, reading them to other people,