ਰਾਮਕਲੀ ਮਹਲਾ ੧ ॥
ਰਾਮਕਲੀ ਮਹਲਾ ੧ ॥
Raamkalee, First Mehl:
ਹਠੁ ਨਿਗ੍ਰਹੁ ਕਰਿ ਕਾਇਆ ਛੀਜੈ ॥
ਮਨ ਦੇ ਫੁਰਨਿਆਂ ਨੂੰ ਬਦੋ ਬਦੀ ਰੋਕਣ ਦੇ ਜਤਨ ਕਰਨ ਨਾਲ, ਸਰੀਰ ਹੀ ਦੁਖੀ ਹੁੰਦਾ ਹੈ (ਇਹਨਾਂ ਕਸ਼ਟਾਂ ਦਾ) ਮਨ ਉਤੇ ਅਸਰ ਨਹੀਂ ਪੈਂਦਾ ।
Practicing restraint by Hatha Yoga, the body wears away.
ਵਰਤੁ ਤਪਨੁ ਕਰਿ ਮਨੁ ਨਹੀ ਭੀਜੈ ॥
ਵਰਤ ਰੱਖਣ ਨਾਲ, ਤਪ ਤਪਣ ਨਾਲ, ਮਨ ਨੂੰ ਇਕਾਗ੍ਰ੍ਰ ਕਰਨ ਵਾਸਤੇ ਧੱਕੇ ਨਾਲ ਸਰੀਰ ਨੂੰ ਔਖਿਆਂ ਕੀਤਿਆਂ,
The mind is not softened by fasting or austerities.
ਰਾਮ ਨਾਮ ਸਰਿ ਅਵਰੁ ਨ ਪੂਜੈ ॥੧॥
ਹਠ ਨਾਲ ਕੀਤਾ ਹੋਇਆ) ਕੋਈ ਭੀ ਕਰਮ ਪਰਮਾਤਮਾ ਦਾ ਨਾਮ ਸਿਮਰਨ ਦੀ ਬਰਾਬਰੀ ਨਹੀਂ ਕਰ ਸਕਦਾ ।੧।
Nothing else is equal to worship of the Lord's Name. ||1||
ਗੁਰੁ ਸੇਵਿ ਮਨਾ ਹਰਿ ਜਨ ਸੰਗੁ ਕੀਜੈ ॥
ਹੇ (ਮੇਰੇ) ਮਨ! ਗੁਰੂ ਦੀ (ਦੱਸੀ) ਸੇਵਾ ਕਰ, ਤੇ ਸੰਤ ਜਨਾਂ ਦੀ ਸੰਗਤਿ ਕਰ,
Serve the Guru, O mind, and associate with the humble servants of the Lord.
ਜਮੁ ਜੰਦਾਰੁ ਜੋਹਿ ਨਹੀ ਸਾਕੈ ਸਰਪਨਿ ਡਸਿ ਨ ਸਕੈ ਹਰਿ ਕਾ ਰਸੁ ਪੀਜੈ ॥੧॥ ਰਹਾਉ ॥
ਪਰਮਾਤਮਾ ਦੇ ਨਾਮ ਦਾ ਰਸ ਪੀ, (ਇਸ ਤਰ੍ਹਾਂ) ਭਿਆਨਕ ਜਮ ਪੋਹ ਨਹੀਂ ਸਕੇਗਾ ਅਤੇ ਮਾਇਆ-ਸਪਣੀ (ਮੋਹ ਦਾ) ਡੰਗ ਮਾਰ ਨਹੀਂ ਸਕੇਗੀ ।੧।ਰਹਾਉ।
The tyrannical Messenger of Death cannot touch you, and the serpent of Maya cannot sting you, when you drink in the sublime essence of the Lord. ||1||Pause||
ਵਾਦੁ ਪੜੈ ਰਾਗੀ ਜਗੁ ਭੀਜੈ ॥
ਜਗਤ ਧਾਰਮਿਕ ਚਰਚਾ (ਦੇ ਪੁਸਤਕ) ਪੜ੍ਹਦਾ ਹੈ, ਦੁਨੀਆ ਦੇ ਰੰਗ-ਤਮਾਸ਼ਿਆਂ ਵਿਚ ਹੀ ਖ਼ੁਸ਼ ਰਹਿੰਦਾ ਹੈ ਤੇ
The world reads the arguments, and is softened only by music.
ਤ੍ਰੈ ਗੁਣ ਬਿਖਿਆ ਜਨਮਿ ਮਰੀਜੈ ॥
ਤੈ੍ਰ-ਗੁਣੀ ਮਾਇਆ ਦੇ ਮੋਹ ਵਿਚ ਫਸ ਕੇ ਜਨਮ ਮਰਨ ਦੇ ਗੇੜ ਵਿਚ ਪੈਂਦਾ ਹੈ (ਉਂਞ ਇਸ ਚਰਚਾ ਆਦਿਕ ਨੂੰ ਧਾਰਮਿਕ ਕੰਮ ਸਮਝਦਾ ਹੈ
In the three modes and corruption, they are born and die.
ਰਾਮ ਨਾਮ ਬਿਨੁ ਦੂਖੁ ਸਹੀਜੈ ॥੨॥
ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਦੁੱਖ ਹੀ ਸਹਾਰਨਾ ਪੈਂਦਾ ਹੈ ।੨।
Without the Lord's Name, they endure suffering and pain. ||2||
ਚਾੜਸਿ ਪਵਨੁ ਸਿੰਘਾਸਨੁ ਭੀਜੈ ॥
ਹਠ-ਜੋਗੀ ਸੁਆਸ (ਦਸਮ ਦੁਆਰ ਵਿਚ) ਚਾੜ੍ਹਦਾ ਹੈ (ਇਤਨੀ ਮੇਹਨਤ ਕਰਦਾ ਹੈ ਕਿ ਪਸੀਨੇ ਨਾਲ ਉਸ ਦਾ) ਸਿੰਘਾਸਨ ਭੀ ਭਿੱਜ ਜਾਂਦਾ ਹੈ,
The Yogi draws the breath upwards, and opens the Tenth Gate.
ਨਿਉਲੀ ਕਰਮ ਖਟੁ ਕਰਮ ਕਰੀਜੈ ॥
(ਆਂਦਰਾਂ ਸਾਫ਼ ਰੱਖਣ ਲਈ) ਨਿਉਲੀ ਕਰਮ ਤੇ (ਹਠ ਜੋਗ ਦੇ) ਛੇ ਕਰਮ ਕਰਦਾ ਹੈ,
He practices inner cleansing and the six rituals of purification.
ਰਾਮ ਨਾਮ ਬਿਨੁ ਬਿਰਥਾ ਸਾਸੁ ਲੀਜੈ ॥੩॥
(ਆਂਦਰਾਂ ਸਾਫ਼ ਰੱਖਣ ਲਈ) ਨਿਉਲੀ ਕਰਮ ਤੇ (ਹਠ ਜੋਗ ਦੇ) ਛੇ ਕਰਮ ਕਰਦਾ ਹੈ,
But without the Lord's Name, the breath he draws is useless. ||3||
ਅੰਤਰਿ ਪੰਚ ਅਗਨਿ ਕਿਉ ਧੀਰਜੁ ਧੀਜੈ ॥
ਜਿਤਨਾ ਚਿਰ ਕਾਮਾਦਿਕ ਪੰਜ ਵਿਕਾਰਾਂ ਦੀ ਅੱਗ ਅੰਤਰ ਆਤਮੇ ਭੜਕ ਰਹੀ ਹੋਵੇ, ਉਤਨਾ ਚਿਰ ਮਨ ਧੀਰਜ ਨਹੀਂ ਧਾਰ ਸਕਦਾ ।
The fire of the five passions burns within him; how can he be calm?
ਅੰਤਰਿ ਚੋਰੁ ਕਿਉ ਸਾਦੁ ਲਹੀਜੈ ॥
ਜਿਤਨਾ ਚਿਰ ਮੋਹ-ਚੋਰ ਅੰਦਰ ਵੱਸ ਰਿਹਾ ਹੈ ਆਤਮਕ ਆਨੰਦ ਨਹੀਂ ਮਿਲ ਸਕਦਾ ।
The thief is within him; how can he taste the taste?
ਗੁਰਮੁਖਿ ਹੋਇ ਕਾਇਆ ਗੜੁ ਲੀਜੈ ॥੪॥
ਗੁਰੂ ਦੀ ਸਰਨ ਪੈ ਕੇ ਇਸ ਸਰੀਰ-ਕਿਲ੍ਹੇ ਨੂੰ ਜਿੱਤੇ (ਇਸ ਵਿਚ ਆਕੀ ਹੋਇਆ ਮਨ ਵੱਸ ਵਿਚ ਆ ਜਾਇਗਾ ਤੇ ਆਤਮਕ ਆਨੰਦ ਮਿਲੇਗਾ) ।੪।
One who becomes Gurmukh conquers the body-fortress. ||4||
ਅੰਤਰਿ ਮੈਲੁ ਤੀਰਥ ਭਰਮੀਜੈ ॥
ਜੇ ਮਨ ਵਿਚ (ਮਾਇਆ ਦੇ ਮੋਹ ਦੀ) ਮੈਲ ਟਿਕੀ ਰਹੇ, ਤੀਰਥਾਂ ਤੇ (ਇਸ਼ਨਾਨ ਲਈ) ਭੌਂਦੇ ਫਿਰੀਏ,
With filth within, he wanders around at places of pilgrimage.
ਮਨੁ ਨਹੀ ਸੂਚਾ ਕਿਆ ਸੋਚ ਕਰੀਜੈ ॥
ਇਸ ਤਰ੍ਹਾਂ ਮਨ ਸੁੱਚਾ ਨਹੀਂ ਹੋ ਸਕਦਾ (ਤੀਰਥ-) ਇਸ਼ਨਾਨ ਦਾ ਕੋਈ ਲਾਭ ਨਹੀਂ ਹੁੰਦਾ ।
His mind is not pure, so what is the use of performing ritual cleansings?
ਕਿਰਤੁ ਪਇਆ ਦੋਸੁ ਕਾ ਕਉ ਦੀਜੈ ॥੫॥
ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ (ਗ਼ਲਤ ਰਸਤੇ ਵਲ ਹੀ ਪ੍ਰੇਰਨਾ ਕਰੀ ਜਾਂਦਾ ਹੈ, ਇਸ ਵਾਸਤੇ) ਕਿਸੇ ਨੂੰ ਦੋਸ਼ੀ ਭੀ ਨਹੀਂ ਠਹਿਰਾਇਆ ਜਾ ਸਕਦਾ ।੫
He carries the karma of his own past actions; who else can he blame? ||5||
ਅੰਨੁ ਨ ਖਾਹਿ ਦੇਹੀ ਦੁਖੁ ਦੀਜੈ ॥
ਜੇਹੜੇ ਬੰਦੇ ਅੰਨ ਨਹੀਂ ਖਾਂਦੇ (ਇਸ ਤਰ੍ਹਾਂ ਉਹ ਕੋਈ ਆਤਮਕ ਲਾਭ ਤਾਂ ਨਹੀਂ ਖੱਟਦੇ) ਸਰੀਰ ਨੂੰ ਹੀ ਕਸ਼ਟ ਮਿਲਦਾ ਹੈ,
He does not eat food; he tortures his body.
ਬਿਨੁ ਗੁਰ ਗਿਆਨ ਤ੍ਰਿਪਤਿ ਨਹੀ ਥੀਜੈ ॥
ਗੁਰੂ ਤੋਂ ਮਿਲੇ ਗਿਆਨ ਤੋਂ ਬਿਨਾ (ਮਾਇਆ ਵਲੋਂ ਵਿਕਾਰਾਂ) ਤ੍ਰਿਪਤੀ ਨਹੀਂ ਹੋ ਸਕਦੀ ।
Without the Guru's wisdom, he is not satisfied.
ਮਨਮੁਖਿ ਜਨਮੈ ਜਨਮਿ ਮਰੀਜੈ ॥੬॥
ਸੋ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜੰਮਦਾ ਹੈ ਮਰਦਾ ਹੈ, ਜੰਮਦਾ ਹੈ ਮਰਦਾ ਹੈ (ਉਸ ਦਾ ਇਹ ਗੇੜ ਤੁਰਿਆ ਰਹਿੰਦਾ ਹੈ) ।੬।
The self-willed manmukh is born only to die, and be born again. ||6||
ਸਤਿਗੁਰ ਪੂਛਿ ਸੰਗਤਿ ਜਨ ਕੀਜੈ ॥
ਹੇ ਭਾਈ! ਗੁਰੂ ਦਾ ਉਪਦੇਸ਼ ਲੈ ਕੇ ਸੰਤ ਜਨਾਂ ਦੀ ਸੰਗਤਿ ਕਰਨੀ ਚਾਹੀਦੀ ਹੈ ।
Go, and ask the True Guru, and associate with the Lord's humble servants.
ਮਨੁ ਹਰਿ ਰਾਚੈ ਨਹੀ ਜਨਮਿ ਮਰੀਜੈ ॥
(ਸੰਗਤਿ ਵਿਚ ਰਿਹਾਂ) ਮਨ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ, ਤੇ ਇਸ ਤਰ੍ਹਾਂ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ ।
Your mind shall merge into the Lord, and you shall not be reincarnated to die again.
ਰਾਮ ਨਾਮ ਬਿਨੁ ਕਿਆ ਕਰਮੁ ਕੀਜੈ ॥੭॥
ਪਰਮਾਤਮਾ ਦਾ ਨਾਮ ਨਾਹ ਸਿਮਰਿਆ, ਤਾਂ ਕਿਸੇ ਹੋਰ ਹਠ-ਕਰਮ ਦਾ ਕੋਈ ਲਾਭ ਨਹੀਂ ਹੁੰਦਾ ।੭
Without the Lord's Name, what can anyone do? ||7||
ਊਂਦਰ ਦੂੰਦਰ ਪਾਸਿ ਧਰੀਜੈ ॥
ਚੂਹੇ ਵਾਂਗ ਅੰਦਰੋ ਅੰਦਰ ਸ਼ੋਰ ਮਚਾਣ ਵਾਲੇ ਮਨ ਦੇ ਸੰਕਲਪ ਵਿਕਲਪ ਅੰਦਰੋਂ ਕੱਢ ਦੇਣੇ ਚਾਹੀਦੇ ਹਨ,
Silence the mouse scurrying around within you.
ਧੁਰ ਕੀ ਸੇਵਾ ਰਾਮੁ ਰਵੀਜੈ ॥
ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ, ਇਹੀ ਹੈ ਧੁਰੋਂ ਮਿਲੀ ਸੇਵਾ (ਜੋ ਮਨੁੱਖ ਨੇ ਕਰਨੀ ਹੈ) ।
Serve the Primal Lord, by chanting the Lord's Name.
ਨਾਨਕ ਨਾਮੁ ਮਿਲੈ ਕਿਰਪਾ ਪ੍ਰਭ ਕੀਜੈ ॥੮॥੫॥
ਹੇ ਨਾਨਕ! (ਪ੍ਰਭੂ ਅਗੇ ਅਰਦਾਸ ਕਰ—) ਹੇ ਪ੍ਰਭੂ! ਮੇਹਰ ਕਰ, ਮੈਨੂੰ ਤੇਰੇ ਨਾਮ ਦੀ ਦਾਤਿ ਮਿਲੇ ।੮।੫।
O Nanak, God blesses us with His Name, when He grants His Grace. ||8||5||