ਹੇ ਨਾਨਕ! (ਆਖ—) ਸਭ ਦੇ ਦਿਲ ਦੀ ਜਾਣਨ ਵਾਲਾ ਸਭ ਦਾ ਮਿੱਤਰ ਸਭ ਵਿਚ ਵਿਆਪਕ ਪ੍ਰਭੂ ਆਪਣੇ ਸੇਵਕ ਦੇ ਪੱਖ ਤੇ ਰਹਿੰਦਾ ਹੈ ।
My Lord and Master is on the side of servant Nanak. The All-powerful and All-knowing Lord God is my Best Friend.
 
ਹੇ ਭਾਈ! (ਗੁਰੂ ਦੇ ਦਰ ਤੋਂ) ਆਤਮਕ ਖ਼ੁਰਾਕ ਮਿਲਦੀ ਵੇਖ ਕੇ ਸਾਰੇ ਲੋਕ ਗੁਰੂ ਦੀ ਚਰਨੀਂ ਆ ਲੱਗੇ । ਗੁਰੂ ਨੇ ਸਭਨਾਂ ਦੇ ਮਨ ਤੋਂ ਅਹੰਕਾਰ ਦੂਰ ਕਰ ਦਿੱਤਾ ।੧੦।
Seeing the food being distributed, everyone came and fell at the feet of the True Guru, who cleansed the minds of all of their egotistical pride. ||10||
 
Shalok, First Mehl:
 
ਕੋਈ ਮਨੁੱਖ ਹਲ ਵਾਂਹਦਾ ਹੈ, ਕੋਈ (ਹੋਰ) ਮਨੁੱਖ (ਪੱਕਾ ਹੋਇਆ ਫ਼ਸਲ) ਵੱਢਦਾ ਹੈ, ਕੋਈ (ਹੋਰ) ਮਨੁੱਖ (ਉਸ ਵੱਢੇ ਹੋਏ ਫ਼ਸਲ ਨੂੰ) ਖਲਵਾੜੇ ਵਿਚ ਪਾਂਦਾ ਹੈ;
One plants the seed, another harvests the crop, and still another beats the grain from the chaff.
 
ਹੇ ਨਾਨਕ! ਪਰ ਅੰਤ ਨੂੰ (ਉਸ ਅੰਨ ਨੂੰ) ਖਾਂਦਾ ਕੋਈ ਹੋਰ ਹੈ । ਸੋ, ਇਸ ਤਰ੍ਹਾਂ (ਪਰਮਾਤਮਾ ਦੀ ਰਜ਼ਾ ਨੂੰ) ਸਮਝਿਆ ਨਹੀਂ ਜਾ ਸਕਦਾ (ਕਿ ਕਦੋਂ ਕੀਹ ਕੁਝ ਵਾਪਰੇਗਾ) ।੧।
O Nanak, it is not known, who will ultimately eat the grain. ||1||
 
First Mehl:
 
ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ ਉਹ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ।
He alone is carried across, within whose mind the Lord abides.
 
ਹੇ ਨਾਨਕ! ਉਹੀ ਕੁਝ ਹੁੰਦਾ ਹੈ ਜੋ (ਪਰਮਾਤਮਾ ਨੂੰ) ਚੰਗਾ ਲੱਗਦਾ ਹੈ ।੨।
O Nanak, that alone happens, which is pleasing to His Will. ||2||
 
Pauree:
 
ਹੇ ਭਾਈ! ਦਿਆਲ ਪਾਰਬ੍ਰਹਮ ਨੇ ਉਸ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲਿਆ ।
The Merciful Supreme Lord God has carried me across the world-ocean.
 
ਹੇ ਭਾਈ! ਪੂਰੇ ਮਿਹਰਵਾਨ ਗੁਰੂ ਨੇ (ਜਿਸ ਮਨੁੱਖ ਦੇ ਮਨ ਦੀ) ਭਟਕਣਾ ਤੇ ਸਹਿਮ ਮੁਕਾ ਦਿੱਤਾ,
The compassionate perfect Guru has eradicated my doubts and fears.
 
ਭਿਆਨਕ ਕ੍ਰੋਧ ਅਤੇ ਕਾਮ (ਆਦਿਕ) ਸਾਰੇ (ਉਸ ਦੇ) ਵੈਰੀ (ਉਸ ਉਤੇ ਜ਼ੋਰ ਪਾਣੋਂ) ਹਾਰ ਗਏ ।
Unsatisfied sexual desire and unresolved anger, the horrible demons, have been totally destroyed.
 
ਜੀਵਨ ਦੇਣ ਵਾਲਾ ਨਾਮ (ਆਪਣੇ) ਗਲੇ ਵਿਚ (ਆਪਣੇ) ਹਿਰਦੇ ਵਿਚ (ਸਦਾ ਲਈ) ਟਿਕਾ ਲਿਆ ।
I have enshrined the treasure of the Ambrosial Naam within my throat and heart.
 
ਹੇ ਨਾਨਕ! ਗੁਰੂ ਦੀ ਸੰਗਤਿ ਵਿਚ (ਰਹਿ ਕੇ ਉਸ ਨੇ ਆਪਣਾ) ਸਾਰਾ ਜੀਵਨ ਸੰਵਾਰ ਲਿਆ ।
O Nanak, in the Saadh Sangat, the Company of the Holy, my birth and death have been adorned and redeemed. ||11||
 
Shalok, Third Mehl:
 
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ (ਪਰਮਾਤਮਾ ਦਾ) ਨਾਮ ਭੁਲਾ ਦਿੱਤਾ, ਉਹ ਸਦਾ ਨਾਸਵੰਤ ਪਦਾਰਥਾਂ ਦੀਆਂ ਹੀ ਗੱਲਾਂ ਕਰਦੇ ਰਹਿੰਦੇ ਹਨ ।
Those who forget the Naam, the Name of the Lord, are said to be false.
 
(ਕਾਮਾਦਿਕ) ਪੰਜੇ ਚੋਰ ਉਹਨਾਂ ਦਾ (ਹਿਰਦਾ-) ਘਰ ਲੁੱਟਦੇ ਰਹਿੰਦੇ ਹਨ, ਉਹਨਾਂ ਦੇ ਅੰਦਰ ਹਉਮੈ (ਦੀ) ਸੰਨ੍ਹ ਲੱਗੀ ਰਹਿੰਦੀ ਹੈ ।
The five thieves plunder their homes, and egotism breaks in.
 
ਉਹ ਪਰਮਾਤਮਾ ਨਾਲੋਂ ਟੱੁਟੇ ਹੋਏ ਖੋਟੀ ਮਤ ਵਾਲੇ ਮਨੁੱਖ (ਇਹਨਾਂ ਵਿਕਾਰਾਂ ਦੀ ਹੱਥੀਂ ਹੀ) ਲੱੁਟੇ ਜਾਂਦੇ ਹਨ, ਪ੍ਰਭੂ ਦੇ ਨਾਮ ਦਾ ਸੁਆਦ ਉਹ ਨਹੀਂ ਜਾਣਦੇ ਪਛਾਣਦੇ
The faithless cynics are defrauded by their own evil-mindedness; they do not know the sublime essence of the Lord.
 
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ (ਮਨ ਦੀ) ਭਟਕਣਾ ਵਿਚ (ਹੀ) ਲੁਟਾ ਦਿੱਤਾ, ਉਹ (ਆਤਮਕ ਜੀਵਨ ਦਾ ਨਾਸ ਕਰਨ ਵਾਲੀ ਮਾਇਆ) ਜ਼ਹਿਰ ਨਾਲ ਹੀ ਪਿਆਰ ਪਾਈ ਰੱਖਦੇ ਹਨ
Those who lose the Ambrosial Nectar through doubt, remain engrossed and entangled in corruption.
 
ਭੈੜੇ ਮਨੁੱਖਾਂ ਨਾਲ ਉਹਨਾਂ ਦਾ ਪਿਆਰ ਹੁੰਦਾ ਹੈ, ਪਰਮਾਤਮਾ ਦੇ ਸੇਵਕਾਂ ਨਾਲ ਉਹ ਝਗੜਾ ਬਣਾਈ ਰੱਖਦੇ ਹਨ ।
They make friends with the wicked, and argue with the humble servants of the Lord.
 
ਹੇ ਨਾਨਕ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਆਤਮਕ ਮੌਤ (ਦੀ ਫਾਹੀ) ਵਿਚ ਬੱਝੇ ਹੋਏ ਮਨੁੱਖ (ਮਾਨੋ) ਨਰਕਾਂ ਵਿਚ ਪਏ ਰਹਿੰਦੇ ਹਨ (ਸਦਾ) ਦੁੱਖ ਹੀ ਸਹਾਰਦੇ ਰਹਿੰਦੇ ਹਨ ।
O Nanak, the faithless cynics are bound and gagged by the Messenger of Death, and suffer agony in hell.
 
(ਪਰ, ਹੇ ਪ੍ਰਭੂ! ਜੀਵਾਂ ਦੇ ਭੀ ਕੀਹ ਵੱਸ?) ਜਿਵੇਂ ਤੂੰ (ਇਹਨਾਂ ਨੂੰ) ਰੱਖਦਾ ਹੈਂ ਤਿਵੇਂ ਰਹਿੰਦੇ ਹਨ, ਤੇ, ਪਿਛਲੇ ਕੀਤੇ ਕਰਮਾਂ ਅਨੁਸਾਰ (ਹੁਣ ਭੀ ਉਹੋ ਜਿਹੇ) ਕਰਮ ਕਰੀ ਜਾ ਰਹੇ ਹਨ ।੧।
They act according to the karma of the actions they committed before; as the Lord keeps them, so do they live. ||1||
 
Third Mehl:
 
ਹੇ ਭਾਈ! ਜਿਹੜਾ ਜਿਹੜਾ ਨਿਤਾਣਾ ਮਨੁੱਖ (ਭੀ) ਗੁਰੂ ਦੀ ਦੱਸੀ (ਸਿਮਰਨ ਦੀ) ਕਾਰ ਕਰਦਾ ਹੈ, ਉਸ ਨੂੰ (ਆਤਮਕ) ਬਲ ਮਿਲ ਜਾਂਦਾ ਹੈ ।
Those who serve the True Guru, are transformed from powerless into powerful.
 
ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ ਹਰ ਵੇਲੇ (ਪਰਮਾਤਮਾ ਉਸ ਦੇ) ਮਨ ਵਿਚ ਆ ਵੱਸਦਾ ਹੈ, ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁਕਦੀ ।
With every breath and morsel of food, the Lord abides in their minds forever, and the Messenger of Death cannot even see them.
 
ਉਸ ਨੂੰ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਸੁਆਦ ਆਉਂਦਾ ਰਹਿੰਦਾ ਹੈ, ਮਾਇਆ ਉਸ ਦੀ ਦਾਸੀ ਬਣ ਜਾਂਦੀ ਹੈ (ਉਸ ਉਤੇ ਜ਼ੋਰ ਨਹੀਂ ਪਾ ਸਕਦੀ) ।
The Name of the Lord, Har, Har, fills their hearts, and Maya is their servant.
 
ਉਹ ਮਨੁੱਖ ਪ੍ਰਭੂ ਦੇ ਸੇਵਕਾਂ ਦਾ ਸੇਵਕ ਬਣਿਆ ਰਹਿੰਦਾ ਹੈ, ਉਸ ਨੂੰ ਸਭ ਤੋਂ ਸ੍ਰੇਸ਼ਟ ਪਦਾਰਥ (ਹਰਿ-ਨਾਮ) ਪ੍ਰਾਪਤ ਹੋ ਜਾਂਦਾ ਹੈ ।
One who becomes the slave of the Lord's slaves, obtains the greatest treasure.
 
ਹੇ ਨਾਨਕ! (ਆਖ—) ਮੈਂ ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ ਜਿਸ ਦੇ ਮਨ ਵਿਚ ਜਿਸ ਦੇ ਹਿਰਦੇ ਵਿਚ ਪਰਮਾਤਮਾ (ਦਾ ਨਾਮ) ਟਿਕਿਆ ਰਹਿੰਦਾ ਹੈ ।
O Nanak, I am forever a sacrifice to that one, within whose mind and body God dwells.
 
ਪਰ, ਹੇ ਭਾਈ! ਉਸ ਉਸ ਮਨੁੱਖ ਦਾ ਹੀ ਪਿਆਰ ਸੰਤ ਜਨਾਂ ਨਾਲ ਬਣਦਾ ਹੈ ਜਿਸ ਜਿਸ ਦੇ ਭਾਗਾਂ ਵਿਚ ਪਿਛਲੇ ਕੀਤੇ ਕਰਮਾਂ ਅਨੁਸਾਰ (ਸਿਮਰਨ ਦਾ) ਲੇਖ ਲਿਖਿਆ ਹੁੰਦਾ ਹੈ ।੨
One who has such pre-ordained destiny, he alone is in love with the humble Saints. ||2||
 
Pauree:
 
ਹੇ ਭਾਈ! ਪੂਰਾ ਗੁਰੂ ਜਿਹੜਾ (ਸਿਫ਼ਤਿ-ਸਾਲਾਹ ਦਾ) ਬਚਨ ਬੋਲਦਾ ਹੈ, ਪਰਮਾਤਮਾ ਉਸ ਵਲ ਧਿਆਨ ਦੇਂਦਾ ਹੈ ।
Whatever the Perfect True Guru says, the Transcendent Lord hears.
 
ਗੁਰੂ ਦਾ ਉਹ ਬਚਨ ਸਾਰੇ ਸੰਸਾਰ ਵਿਚ ਪ੍ਰਭਾਵ ਪਾਂਦਾ ਹੈ, ਹਰੇਕ ਹਿਰਦੇ ਵਿਚ (ਪ੍ਰਭਾਵ ਪਾਂਦਾ ਹੈ, ਹਰੇਕ ਮਨੁੱਖ ਆਪਣੇ) ਮੂੰਹ ਨਾਲ ਉਚਾਰਦਾ ਹੈ ।
It pervades and permeates the whole world, and it is on the mouth of each and every being.
 
(ਹੇ ਭਾਈ! ਗੁਰੂ ਦੱਸਦਾ ਹੈ ਕਿ) ਮਾਲਕ-ਪ੍ਰਭੂ ਵਿਚ ਬੇਅੰਤ ਗੁਣ ਹਨ ਗਿਣੇ ਨਹੀਂ ਜਾ ਸਕਦੇ ।
So numerous are the great glories of the Lord, they cannot even be counted.
 
ਹੇ ਭਾਈ! ਪ੍ਰਭੂ ਦਾ ਸਦਾ-ਥਿਰ ਨਾਮ, ਆਤਮਕ ਅਡੋਲਤਾ, ਆਤਮਕ ਅਨੰਦ (ਇਹ) ਗੁਰੂ ਦੇ ਪਾਸ (ਹੀ ਹਨ, ਗੁਰੂ ਪਾਸੋਂ ਹੀ ਇਹ ਦਾਤਾਂ ਮਿਲਦੀਆਂ ਹਨ) । ਗੁਰੂ ਦਾ ਉਪਦੇਸ਼ ਸਦਾ ਕਾਇਮ ਰਹਿਣ ਵਾਲਾ ਰਤਨ ਹੈ ।
Truth, poise and bliss rest in the True Guru; the Guru bestows the jewel of Truth.
 
ਹੇ ਨਾਨਕ! ਪਰਮਾਤਮਾ ਆਪਣੇ ਸੇਵਕਾਂ ਦੇ ਜੀਵਨ ਆਪ ਸੋਹਣੇ ਬਣਾਂਦਾ ਹੈ, ਸੰਤ ਜਨ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਰਗੇ ਬਣ ਜਾਂਦੇ ਹਨ ।੧੨।
O Nanak, the Supreme Lord God embellishes the Saints, who become like the True Lord. ||12||
 
Shalok, Third Mehl:
 
(ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ) ਆਪਣੇ ਆਤਮਕ ਜੀਵਨ ਨੂੰ (ਕਦੇ) ਪਰਖਦਾ ਨਹੀਂ, ਉਹ ਪਰਮਾਤਮਾ ਨੂੰ (ਕਿਤੇ) ਦੂਰ ਵੱਸਦਾ ਸਮਝਦਾ ਹੈ,
He does not understand himself; he believes the Lord God to be far away.
 
ਉਸ ਨੂੰ ਗੁਰੂ ਦੀ ਦੱਸੀ ਕਾਰ (ਸਦਾ) ਭੁੱਲੀ ਰਹਿੰਦੀ ਹੈ, (ਇਸ ਵਾਸਤੇ ਉਸ ਦਾ) ਮਨ (ਪਰਮਾਤਮਾ ਦੀ) ਹਜ਼ੂਰੀ ਵਿਚ (ਕਦੇ) ਨਹੀਂ ਟਿਕਦਾ ।
He forgets to serve the Guru; how can his mind remain in the Lord's Presence?
 
ਹੇ ਨਾਨਕ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ ਝੂਠੇ ਲਾਲਚ ਵਿਚ (ਲੱਗ ਕੇ) ਮਾਇਆ ਦੇ ਮੋਹ ਵਿਚ (ਫਸ ਕੇ ਹੀ ਆਪਣਾ) ਜੀਵਨ ਗਵਾ ਲਿਆ ਹੁੰਦਾ ਹੈ ।
The self-willed manmukh wastes away his life in worthless greed and falsehood.
 
ਜਿਹੜੇ ਮਨੁੱਖ ਸਿਫ਼ਤਿ-ਸਾਲਾਹ ਵਾਲੇ ਗੁਰ-ਸ਼ਬਦ ਦੀ ਰਾਹੀਂ (ਪਰਮਾਤਮਾ ਦੀ) ਹਜ਼ੂਰੀ ਟਿਕੇ ਰਹਿੰਦੇ ਹਨ, ਉਹਨਾਂ ਨੂੰ ਪਰਮਾਤਮਾ ਨੇ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਮਿਲਾ ਲਿਆ ਹੁੰਦਾ ਹੈ ।੧।
O Nanak, the Lord forgives, and blends them with Himself; through the True Word of the Shabad, He is ever-present. ||1||
 
Third Mehl:
 
ਹੇ ਭਾਈ! ਹਰੀ ਪ੍ਰਭੂ ਗੋਬਿੰਦ ਸਦਾ ਕਾਇਮ ਰਹਿਣ ਵਾਲਾ ਹੈ, (ਉਸ ਦੀ) ਸਿਫ਼ਤਿ-ਸਾਲਾਹ ਦਾ ਗੀਤ (ਉਸ ਦਾ) ਨਾਮ ਗੁਰੂ ਦੀ ਸਰਨ ਪਿਆਂ (ਮਿਲਦਾ ਹੈ) ।
True is the Praise of the Lord God; the Gurmukh chants the Name of the Lord of the Universe.
 
(ਜਿਸ ਮਨੁੱਖ ਨੂੰ ਹਰਿ-ਨਾਮ ਮਿਲਦਾ ਹੈ, ਉਹ) ਹਰ ਵੇਲੇ ਹੀ ਨਾਮ ਸਿਮਰਦਾ ਰਹਿੰਦਾ ਹੈ, ਅਤੇ ਪਰਮਾਤਮਾ ਦਾ ਨਾਮ ਸਿਮਰਦਿਆਂ (ਉਸ ਦੇ) ਮਨ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ ।
Praising the Naam night and day, and meditating on the Lord, the mind becomes blissful.
 
ਪਰ, ਹੇ ਭਾਈ! ਪਰਮ ਆਨੰਦ ਦਾ ਮਾਲਕ ਪੂਰਨ ਪ੍ਰਭੂ ਪਰਮਾਤਮਾ ਵੱਡੇ ਭਾਗਾਂ ਨਾਲ ਹੀ ਮਿਲਦਾ ਹੈ ।
By great good fortune, I have found the Lord, the perfect embodiment of supreme bliss.
 
ਹੇ ਨਾਨਕ! (ਆਖ—ਜਿਨ੍ਹਾਂ) ਦਾਸਾਂ ਨੇ (ਪਰਮਾਤਮਾ ਦਾ) ਨਾਮ ਸਿਮਰਿਆ, ਉਹਨਾਂ ਦੇ ਮਨ ਵਿਚ ਉਹਨਾਂ ਦੇ ਤਨ ਵਿਚ ਮੁੜ ਕਦੇ (ਪਰਮਾਤਮਾ ਨਾਲੋਂ) ਵਿੱਥ ਨਹੀਂ ਬਣਦੀ ।੨।
Servant Nanak praises the Naam; his mind and body shall never again be shattered. ||2||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by