ਸਲੋਕ ਮਃ ੩ ॥
Shalok, Third Mehl:
ਜਿਨ੍ਹੀ ਨਾਮੁ ਵਿਸਾਰਿਆ ਕੂੜੇ ਕਹਣ ਕਹੰਨ੍ਹਿ ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ (ਪਰਮਾਤਮਾ ਦਾ) ਨਾਮ ਭੁਲਾ ਦਿੱਤਾ, ਉਹ ਸਦਾ ਨਾਸਵੰਤ ਪਦਾਰਥਾਂ ਦੀਆਂ ਹੀ ਗੱਲਾਂ ਕਰਦੇ ਰਹਿੰਦੇ ਹਨ ।
Those who forget the Naam, the Name of the Lord, are said to be false.
ਪੰਚ ਚੋਰ ਤਿਨਾ ਘਰੁ ਮੁਹਨ੍ਹਿ ਹਉਮੈ ਅੰਦਰਿ ਸੰਨ੍ਹਿ ॥
(ਕਾਮਾਦਿਕ) ਪੰਜੇ ਚੋਰ ਉਹਨਾਂ ਦਾ (ਹਿਰਦਾ-) ਘਰ ਲੁੱਟਦੇ ਰਹਿੰਦੇ ਹਨ, ਉਹਨਾਂ ਦੇ ਅੰਦਰ ਹਉਮੈ (ਦੀ) ਸੰਨ੍ਹ ਲੱਗੀ ਰਹਿੰਦੀ ਹੈ ।
The five thieves plunder their homes, and egotism breaks in.
ਸਾਕਤ ਮੁਠੇ ਦੁਰਮਤੀ ਹਰਿ ਰਸੁ ਨ ਜਾਣੰਨ੍ਹਿ ॥
ਉਹ ਪਰਮਾਤਮਾ ਨਾਲੋਂ ਟੱੁਟੇ ਹੋਏ ਖੋਟੀ ਮਤ ਵਾਲੇ ਮਨੁੱਖ (ਇਹਨਾਂ ਵਿਕਾਰਾਂ ਦੀ ਹੱਥੀਂ ਹੀ) ਲੱੁਟੇ ਜਾਂਦੇ ਹਨ, ਪ੍ਰਭੂ ਦੇ ਨਾਮ ਦਾ ਸੁਆਦ ਉਹ ਨਹੀਂ ਜਾਣਦੇ ਪਛਾਣਦੇ
The faithless cynics are defrauded by their own evil-mindedness; they do not know the sublime essence of the Lord.
ਜਿਨ੍ਹੀ ਅੰਮ੍ਰਿਤੁ ਭਰਮਿ ਲੁਟਾਇਆ ਬਿਖੁ ਸਿਉ ਰਚਹਿ ਰਚੰਨ੍ਹਿ ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ (ਮਨ ਦੀ) ਭਟਕਣਾ ਵਿਚ (ਹੀ) ਲੁਟਾ ਦਿੱਤਾ, ਉਹ (ਆਤਮਕ ਜੀਵਨ ਦਾ ਨਾਸ ਕਰਨ ਵਾਲੀ ਮਾਇਆ) ਜ਼ਹਿਰ ਨਾਲ ਹੀ ਪਿਆਰ ਪਾਈ ਰੱਖਦੇ ਹਨ
Those who lose the Ambrosial Nectar through doubt, remain engrossed and entangled in corruption.
ਦੁਸਟਾ ਸੇਤੀ ਪਿਰਹੜੀ ਜਨ ਸਿਉ ਵਾਦੁ ਕਰੰਨ੍ਹਿ ॥
ਭੈੜੇ ਮਨੁੱਖਾਂ ਨਾਲ ਉਹਨਾਂ ਦਾ ਪਿਆਰ ਹੁੰਦਾ ਹੈ, ਪਰਮਾਤਮਾ ਦੇ ਸੇਵਕਾਂ ਨਾਲ ਉਹ ਝਗੜਾ ਬਣਾਈ ਰੱਖਦੇ ਹਨ ।
They make friends with the wicked, and argue with the humble servants of the Lord.
ਨਾਨਕ ਸਾਕਤ ਨਰਕ ਮਹਿ ਜਮਿ ਬਧੇ ਦੁਖ ਸਹੰਨ੍ਹਿ ॥
ਹੇ ਨਾਨਕ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਆਤਮਕ ਮੌਤ (ਦੀ ਫਾਹੀ) ਵਿਚ ਬੱਝੇ ਹੋਏ ਮਨੁੱਖ (ਮਾਨੋ) ਨਰਕਾਂ ਵਿਚ ਪਏ ਰਹਿੰਦੇ ਹਨ (ਸਦਾ) ਦੁੱਖ ਹੀ ਸਹਾਰਦੇ ਰਹਿੰਦੇ ਹਨ ।
O Nanak, the faithless cynics are bound and gagged by the Messenger of Death, and suffer agony in hell.
ਪਇਐ ਕਿਰਤਿ ਕਮਾਵਦੇ ਜਿਵ ਰਾਖਹਿ ਤਿਵੈ ਰਹੰਨ੍ਹਿ ॥੧॥
(ਪਰ, ਹੇ ਪ੍ਰਭੂ! ਜੀਵਾਂ ਦੇ ਭੀ ਕੀਹ ਵੱਸ?) ਜਿਵੇਂ ਤੂੰ (ਇਹਨਾਂ ਨੂੰ) ਰੱਖਦਾ ਹੈਂ ਤਿਵੇਂ ਰਹਿੰਦੇ ਹਨ, ਤੇ, ਪਿਛਲੇ ਕੀਤੇ ਕਰਮਾਂ ਅਨੁਸਾਰ (ਹੁਣ ਭੀ ਉਹੋ ਜਿਹੇ) ਕਰਮ ਕਰੀ ਜਾ ਰਹੇ ਹਨ ।੧।
They act according to the karma of the actions they committed before; as the Lord keeps them, so do they live. ||1||